ਸ਼ਨੀਦੇਵ ਨੂੰ 'ਨਿਆਂ ਦਾ ਦੇਵਤਾ' ਕਿਹਾ ਜਾਂਦਾ ਹੈ, ਉਹ ਵਿਅਕਤੀ ਦੇ ਕਰਮਾਂ ਦੇ ਆਧਾਰ 'ਤੇ ਫਲ ਪ੍ਰਦਾਨ ਕਰਦੇ ਹਨ। ਸ਼ਨੀ ਜੈਅੰਤੀ ਦਾ ਦਿਨ ਕਰਮਫਲ ਦਾਤਾ ਭਗਵਾਨ ਸ਼ਨੀਦੇਵ ਨੂੰ ਸਮਰਪਿਤ ਹੈ। ਇਹ ਦਿਨ ਨਾ ਸਿਰਫ਼ ਉਨ੍ਹਾਂ ਦੀ ਕਿਰਪਾ ਪਾਉਣ ਲਈ ਵਿਸ਼ੇਸ਼ ਹੈ, ਸਗੋਂ ਜੀਵਨ ਦੇ ਸੰਘਰਸ਼ਾਂ ਨੂੰ ਘੱਟ ਕਰਨ ਅਤੇ ਕਿਸਮਤ ਨੂੰ ਜਗਾਉਣ ਲਈ ਇਕ 'ਗੋਲਡਨ ਚਾਂਸ' ਮੰਨਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਮੱਸਿਆ ਦਾ ਦਿਨ ਪੈਣ ਕਾਰਨ ਸ਼ਨੀ ਜੈਅੰਤੀ ਨੂੰ 'ਸ਼ਨੀ ਮੱਸਿਆ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਇਸ ਵਾਰ 16 ਮਈ 2026 ਨੂੰ ਮਨਾਈ ਜਾਵੇਗੀ। ਸ਼ਨੀ ਗ੍ਰਹਿ ਤੇ ਸ਼ਨੀਵਾਰ ਦੇ ਦਿਨ ਨੂੰ ਸ਼ਨੀਦੇਵ ਹੀ ਸ਼ਾਸਿਤ ਕਰਦੇ ਹਨ। ਇਸ ਵਾਰ ਸ਼ਨੀ ਜੈਅੰਤੀ ਸ਼ਨੀਵਾਰ ਦੇ ਦਿਨ ਪੈ ਰਹੀ ਹੈ। ਅਜਿਹੇ ਵਿੱਚ ਸ਼ਨੀਵਾਰ ਦੇ ਦਿਨ ਹੀ ਸ਼ਨੀ ਜੈਅੰਤੀ ਦਾ ਹੋਣਾ ਆਪਣੇ ਆਪ 'ਚ ਬੇਹੱਦ ਸ਼ੁੱਭ ਤੇ ਦੁਰਲੱਭ ਸੰਯੋਗ ਮੰਨਿਆ ਜਾ ਰਿਹਾ ਹੈ।
ਮੱਸਿਆ ਤਰੀਕ ਦੀ ਸ਼ੁਰੂਆਤ: 16 ਮਈ ਨੂੰ ਸਵੇਰੇ 5 ਵੱਜ ਕੇ 11 ਮਿੰਟ 'ਤੇ।
ਮੱਸਿਆ ਤਰੀਕ ਦੀ ਸਮਾਪਤੀ: 17 ਮਈ ਨੂੰ ਦੇਰ ਰਾਤ 1 ਵਜ ਕੇ 30 ਮਿੰਟ ਤਕ।
ਸ਼ੁੱਭ ਯੋਗ: ਸਵੇਰੇ 10 ਵਜ ਕੇ 26 ਮਿੰਟ ਤਕ।
ਸ਼ੋਭਨ ਯੋਗ: ਇਹ ਯੋਗ 16 ਮਈ ਤੋਂ ਸ਼ੁਰੂ ਹੋ ਕੇ 17 ਮਈ ਸਵੇਰੇ 6 ਵਜ ਕੇ 15 ਮਿੰਟ ਤੱਕ ਰਹੇਗਾ।
ਬ੍ਰਹਮ ਮਹੂਰਤ: ਸਵੇਰੇ 4 ਵਜ ਕੇ 7 ਮਿੰਟ ਤੋਂ ਸਵੇਰੇ 4 ਵਜ ਕੇ 48 ਮਿੰਟ ਤੱਕ।
ਸ਼ਨੀਦੇਵ ਨੂੰ 'ਨਿਆਂ ਦਾ ਦੇਵਤਾ' ਕਿਹਾ ਜਾਂਦਾ ਹੈ, ਉਹ ਵਿਅਕਤੀ ਦੇ ਕਰਮਾਂ ਦੇ ਆਧਾਰ 'ਤੇ ਫਲ ਪ੍ਰਦਾਨ ਕਰਦੇ ਹਨ। ਸ਼ਨੀ ਜੈਅੰਤੀ ਦਾ ਦਿਨ ਕਰਮਫਲ ਦਾਤਾ ਭਗਵਾਨ ਸ਼ਨੀਦੇਵ ਨੂੰ ਸਮਰਪਿਤ ਹੈ। ਇਹ ਦਿਨ ਨਾ ਸਿਰਫ਼ ਉਨ੍ਹਾਂ ਦੀ ਕਿਰਪਾ ਪਾਉਣ ਲਈ ਵਿਸ਼ੇਸ਼ ਹੈ, ਸਗੋਂ ਜੀਵਨ ਦੇ ਸੰਘਰਸ਼ਾਂ ਨੂੰ ਘੱਟ ਕਰਨ ਅਤੇ ਕਿਸਮਤ ਨੂੰ ਜਗਾਉਣ ਲਈ ਇਕ 'ਗੋਲਡਨ ਚਾਂਸ' ਮੰਨਿਆ ਜਾਂਦਾ ਹੈ। ਇਸ ਦਿਨ ਜੋ ਭਗਤ ਸੱਚੇ ਮਨ ਨਾਲ ਸ਼ਨੀਦੇਵ ਦੀ ਅਰਾਧਨਾ ਕਰਦਾ ਹੈ, ਉਨ੍ਹਾਂ ਨੂੰ ਉਹ ਸੌਭਾਗਿਆ ਅਤੇ ਅਟੁੱਟ ਖੁਸ਼ਹਾਲੀ ਦਾ ਆਸ਼ੀਰਵਾਦ ਦਿੰਦੇ ਹਨ।
ਜਿਨ੍ਹਾਂ ਲੋਕਾਂ ਦੀ ਕੁੰਡਲੀ 'ਚ ਸ਼ਨੀ ਦੀ ਸਾੜ੍ਹਸਤੀ ਜਾਂ ਢਈਆ ਚੱਲ ਰਿਹਾ ਹੈ, ਉਨ੍ਹਾਂ ਲਈ ਸ਼ਨੀ ਜੈਅੰਤੀ ਦਾ ਦਿਨ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦਿਨ ਕੀਤੇ ਗਏ ਵਿਸ਼ੇਸ਼ ਅਨੁਸ਼ਠਾਨ ਅਤੇ ਉਪਾਅ ਕਸ਼ਟਾਂ ਦੀ ਤੀਬਰਤਾ ਨੂੰ ਘੱਟ ਕਰ ਦਿੰਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।