ਈਸਾ ਮਸੀਹ ਦੇ ਕਿੱਲਾਂ ਨਾਲ ਜਕੜੇ ਹੋਏ ਸਰੀਰ ਨੂੰ ਇੱਕ ਪਵਿੱਤਰ ਸ਼ਖਸੀਅਤ ਮੰਨਿਆ ਜਾਂਦਾ ਹੈ ਅਤੇ ਉਦੋਂ ਤੋਂ ਇਸ ਰੂਪ ਦੀ ਪੂਜਾ ਹੋਣ ਲੱਗੀ। ਅਜਿਹਾ ਹੋਣ ਦੇ ਬਾਵਜੂਦ ਈਸਾਈਆਂ ਵਿਚ ਇੱਕ ਮਾਨਤਾ ਹੈ ਕਿ "ਗੁੱਡ ਫਰਾਈਡੇ" ਦਾ ਅਰਥ ਹੈ "ਪ੍ਰਭੂ ਦਾ ਸ਼ੁੱਕਰਵਾਰ"। ਇਸ ਦਿਨ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਇਸ ਦਿਨ ਲੋਕ ਆਪਣੇ ਦੁੱਖਾਂ ਤੇ ਪੀੜਾ ਤੋਂ ਮੁਕਤੀ ਪਾਉਣ ਲਈ ਪ੍ਰਾਰਥਨਾ ਕਰਦੇ ਹਨ।

Good Friday 2023: ਈਸਾਈ ਧਰਮ ਦੇ ਮੁੱਖ ਤਿਉਹਾਰਾਂ 'ਚੋਂ ਇਕ 'ਗੁੱਡ ਫਰਾਈਡੇ' ਇਸ ਵਾਰ 7 ਅਪ੍ਰੈਲ ਨੂੰ ਮਨਾਇਆ ਜਾਵੇਗਾ। ਮੌਂਡੀ ਵੀਰਵਾਰ ਤੋਂ ਬਾਅਦ ਅਤੇ ਈਸਟਰ ਐਤਵਾਰ ਤੋਂ ਪਹਿਲਾਂ ਮਨਾਏ ਜਾਣ ਵਾਲੇ ਇਸ ਤਿਉਹਾਰ ਨਾਲ ਬਹੁਤ ਸਾਰੀਆਂ ਮਾਨਤਾਵਾਂ ਜੁੜੀਆਂ ਹੋਈਆਂ ਹਨ। ਈਸਾਈਆਂ ਦਾ ਮੰਨਣਾ ਹੈ ਕਿ ਇਸ ਦਿਨ ਈਸਾ ਮਸੀਹ ਨੂੰ ਸੂਲੀ 'ਤੇ ਚੜ੍ਹਾਇਆ ਗਿਆ ਸੀ। ਗੁੱਡ ਫਰਾਈਡੇ ਨੂੰ ਹੋਲੀ ਫਰਾਈਡੇ ਤੇ ਈਸਟਰ ਫਰਾਈਡੇ ਵਰਗੇ ਵੱਖ-ਵੱਖ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਈਸਟਰ ਤੇ ਗੁੱਡ ਫਰਾਈਡੇ ਦੀਆਂ ਤਰੀਕਾਂ ਚੰਦਰ ਚੱਕਰ ਦੇ ਨਾਲ-ਨਾਲ ਫਸਹ ਦੇ ਯਹੂਦੀ ਤਿਉਹਾਰ ਸਮੇਂ ਤੋਂ ਨਿਰਧਾਰਤ ਹੁੰਦੀਆਂ ਹਨ, ਜੋਕਿ ਯਿਸੂ ਦੇ ਕਰੂਸ ਅਤੇ ਪੁਨਰ-ਉਥਾਨ ਦੀ ਬਾਈਬਲ ਕਹਾਣੀ 'ਤੇ ਅਧਾਰਤ ਹੈ।
ਗੁੱਡ ਫਰਾਈਡੇ 2023: ਇਤਿਹਾਸ
ਗੁੱਡ ਫਰਾਈਡੇ, ਜਿਸ ਨੂੰ ਵੱਖ-ਵੱਖ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਜਸ਼ਨ ਦਾ ਦਿਨ ਨਹੀਂ ਸਗੋਂ ਸੋਗ ਦਾ ਦਿਨ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਈਸਾ ਮਸੀਹ ਨੇ ਮਨੁੱਖਤਾ ਨੂੰ ਪਾਪਾਂ ਤੋਂ ਮੁਕਤ ਕਰਨ ਲਈ ਖੁਦ ਦੁੱਖ ਝੱਲਿਆ ਤੇ ਆਪਣੀ ਜਾਨ ਕੁਰਬਾਨ ਕੀਤੀ। ਯਿਸੂ ਨੂੰ ਇਕ ਵੱਡੇ ਅਕਾਰ ਦੀ ਲੱਕੜੀ 'ਤੇ ਕ੍ਰਾਸ ਨਾਲ ਬੰਨ੍ਹ ਦਿੱਤਾ ਗਿਆ ਤੇ ਹਥੇਲੀਆਂ ਤੇ ਪੈਰਾਂ ਵਿਚ ਕਿੱਲਾਂ ਠੋਕ ਦਿੱਤੀਆਂ ਗਈਆਂ ਸਨ। ਈਸਾ ਮਸੀਹ ਦੇ ਕਿੱਲਾਂ ਨਾਲ ਜਕੜੇ ਹੋਏ ਸਰੀਰ ਨੂੰ ਇੱਕ ਪਵਿੱਤਰ ਸ਼ਖਸੀਅਤ ਮੰਨਿਆ ਜਾਂਦਾ ਹੈ ਅਤੇ ਉਦੋਂ ਤੋਂ ਇਸ ਰੂਪ ਦੀ ਪੂਜਾ ਹੋਣ ਲੱਗੀ। ਅਜਿਹਾ ਹੋਣ ਦੇ ਬਾਵਜੂਦ ਈਸਾਈਆਂ ਵਿਚ ਇੱਕ ਮਾਨਤਾ ਹੈ ਕਿ "ਗੁੱਡ ਫਰਾਈਡੇ" ਦਾ ਅਰਥ ਹੈ "ਪ੍ਰਭੂ ਦਾ ਸ਼ੁੱਕਰਵਾਰ"। ਇਸ ਦਿਨ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਇਸ ਦਿਨ ਲੋਕ ਆਪਣੇ ਦੁੱਖਾਂ ਤੇ ਪੀੜਾ ਤੋਂ ਮੁਕਤੀ ਪਾਉਣ ਲਈ ਪ੍ਰਾਰਥਨਾ ਕਰਦੇ ਹਨ।
ਗੁੱਡ ਫਰਾਈਡੇ 2023: ਮਹੱਤਵ
ਗੁੱਡ ਫਰਾਈਡੇ ਈਸਾਈ ਭਾਈਚਾਰੇ ਵਿੱਚ ਇਕ ਮਹੱਤਵਪੂਰਨ ਮੌਕਾ ਹੈ। ਕਿਉਂਕਿ ਇਸ ਦਿਨ ਈਸਾ ਮਸੀਹ ਨੂੰ ਸੂਲੀ 'ਤੇ ਚਾੜ੍ਹਿਆ ਗਿਾ ਸੀ। ਇਸ ਦਿਨ ਨੂੰ ਈਸਾਈਆਂ ਵਿੱਚ ਬਲੈਕ ਫਰਾਈਡੇ ਵਜੋਂ ਵੀ ਜਾਣਿਆ ਜਾਂਦਾ ਹੈ। ਮਾਹਿਰਾਂ ਅਨੁਸਾਰ 'ਗੁੱਡ' ਦੀ ਉਤਪਤੀ 'ਪਵਿੱਤਰ' ਤੋਂ ਹੋਈ ਹੈ, ਜਦੋਂਕਿ ਸ਼ੁੱਕਰਵਾਰ ਦਾ ਦਿਨ ਸੀ ਜਦੋਂ ਯਿਸੂ ਮਸੀਹ ਨੂੰ ਸਲੀਬ 'ਤੇ ਚੜ੍ਹਾਇਆ ਗਿਆ ਸੀ। ਗੁੱਡ ਫਰਾਈਡੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਈਸਾਈ ਮਾਨਤਾ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਯਿਸੂ ਮਸੀਹ ਨੇ ਆਪਣੀ ਮੌਤ ਨਾਲ ਸੰਸਾਰ ਦੇ ਸਾਰੇ ਪਾਪ ਆਪਣੇ ਉੱਤੇ ਲੈ ਲਏ।
ਗੁੱਡ ਫਰਾਈਡੇ 2023: ਸਮਾਗਮ
ਇਸ ਦਿਨ ਨੂੰ ਮਨਾਉਣ ਲਈ ਈਸਾਈ ਧਰਮ ਦੇ ਲੋਕ ਯਿਸੂ ਮਸੀਹ ਦਾ ਆਸ਼ੀਰਵਾਦ ਲੈਣ ਲਈ ਵਰਤ ਰੱਖਦੇ ਹਨ। ਚਰਚ ਵਿਚ ਦੁਪਹਿਰ 3 ਵਜੇ ਇਕ ਵਿਸ਼ੇਸ਼ ਸਭਾ ਕੀਤੀ ਜਾਂਦੀ ਹੈ, ਜੋ ਉਸ ਸਮੇਂ ਨੂੰ ਦਰਸਾਉਂਦੀ ਹੈ ਜਦੋਂ ਯਿਸੂ ਮਸੀਹ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋਇਆ ਸੀ। ਯਰੂਸ਼ਲਮ ਵਿਚ ਮਸੀਹ ਦੇ ਉਪਾਸਕ ਉਸ ਜਗ੍ਹਾ ਤੇ ਜਾਂਦੇ ਹਨ ਜਿੱਥੇ ਯਿਸੂ ਨੂੰ ਸੂਲੀ 'ਤੇ ਚੜ੍ਹਾਇਆ ਗਿਆ ਸੀ। ਇਸ ਤੋਂ ਇਲਾਵਾ ਕੁਝ ਸ਼ਰਧਾਲੂ ਕਾਲੇ ਕੱਪੜੇ ਪਾ ਕੇ ਅਤੇ ਸਾਰਾ ਦਿਨ ਮੌਨ ਧਾਰਨ ਕਰ ਕੇ ਵੀ ਇਸ ਦਿਨ ਨੂੰ ਮਨਾਉਂਦੇ ਹਨ।