ਮੰਨਿਆ ਜਾਂਦਾ ਹੈ ਕਿ ਕੁਝ ਲੜਕੀਆਂ 'ਤੇ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ ਅਤੇ ਇਹ ਜਿਸ ਘਰ ਵਿਚ ਵੀ ਕਦਮ ਰੱਖਦੀਆਂ ਹਨ, ਉੱਥੇ ਸੁੱਖ ਤੇ ਖੁਸ਼ਹਾਲੀ ਦਾ ਹਮੇਸ਼ਾ ਵਾਸ ਬਣਿਆ ਰਹਿੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਕਿਸਮਤ ਵਾਲੀਆਂ ਕੁੜੀਆਂ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ (Jyotish Shastra) ਤੇ ਨਾਮ ਜੋਤਿਸ਼ (Name Astrology) ਅਨੁਸਾਰ, ਕੁਝ ਖਾਸ ਅੱਖਰਾਂ ਤੋਂ ਸ਼ੁਰੂ ਹੋਣ ਵਾਲੇ ਨਾਮ ਵਾਲੀਆਂ ਕੁੜੀਆਂ ਆਪਣੇ ਪਰਿਵਾਰ ਤੇ ਸਹੁਰੇ ਘਰ ਲਈ ਬੇਹੱਦ ਕਿਸਮਤ (Lucky) ਵਾਲੀਆਂ ਮੰਨੀਆਂ ਜਾਂਦੀਆਂ ਹਨ।
ਮੰਨਿਆ ਜਾਂਦਾ ਹੈ ਕਿ ਇਨ੍ਹਾਂ 'ਤੇ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ ਅਤੇ ਇਹ ਜਿਸ ਘਰ ਵਿਚ ਵੀ ਕਦਮ ਰੱਖਦੀਆਂ ਹਨ, ਉੱਥੇ ਸੁੱਖ ਤੇ ਖੁਸ਼ਹਾਲੀ ਦਾ ਹਮੇਸ਼ਾ ਵਾਸ ਬਣਿਆ ਰਹਿੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਕਿਸਮਤ ਵਾਲੀਆਂ ਕੁੜੀਆਂ ਬਾਰੇ।
ਨਾਮ ਜੋਤਿਸ਼ ਅਨੁਸਾਰ, ਜਿਨ੍ਹਾਂ ਕੁੜੀਆਂ ਦਾ ਨਾਮ ਅੰਗਰੇਜ਼ੀ ਦੇ 'A' ਤੇ ਹਿੰਦੀ/ਪੰਜਾਬੀ ਦੇ 'ਅ' ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਜਨਮ ਤੋਂ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ। ਨਾਲ ਹੀ ਇਸ ਨਾਮ ਦੀਆਂ ਕੁੜੀਆਂ ਮਿਹਨਤੀ ਵੀ ਮੰਨੀਆਂ ਜਾਂਦੀਆਂ ਹਨ। ਇਹ ਜਿਸ ਵੀ ਘਰ 'ਚ ਜਾਂਦੀਆਂ ਹਨ, ਉੱਥੇ ਤਰੱਕੀ ਦੇ ਨਾਲ-ਨਾਲ ਸਕਾਰਾਤਮਕ ਮਾਹੌਲ ਵੀ ਬਣਾਉਂਦੀਆਂ ਹਨ।
ਨਾਮ ਜੋਤਿਸ਼ 'ਚ ਮੰਨਿਆ ਗਿਆ ਹੈ ਕਿ ਜਿਨ੍ਹਾਂ ਕੁੜੀਆਂ ਦਾ ਨਾਮ ਅੰਗਰੇਜ਼ੀ ਦੇ 'D' ਜਾਂ ਫਿਰ ਹਿੰਦੀ/ਪੰਜਾਬੀ ਦੇ 'ਦ' ਤੋਂ ਸ਼ੁਰੂ ਹੁੰਦਾ ਹੈ, ਉਹ ਕੁੜੀਆਂ ਵੀ ਪਰਿਵਾਰ ਲਈ ਲੱਕੀ ਸਾਬਤ ਹੁੰਦੀਆਂ ਹਨ। ਇਸ ਅੱਖਰ ਦੇ ਨਾਮ ਵਾਲੀਆਂ ਕੁੜੀਆਂ ਆਪਣੇ ਪਰਿਵਾਰ, ਖਾਸ ਕਰ ਕੇ ਪਿਤਾ ਤੇ ਪਤੀ ਲਈ ਬਹੁਤ ਭਾਗਸ਼ਾਲੀ ਹੁੰਦੀਆਂ ਹਨ। ਇਸ ਨਾਮ ਦੀਆਂ ਕੁੜੀਆਂ 'ਤੇ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ ਜਿਸ ਨਾਲ ਪਰਿਵਾਰ 'ਚ ਧਨ-ਦੌਲਤ ਦੀ ਕਮੀ ਨਹੀਂ ਹੁੰਦੀ।
ਨਾਮ ਜੋਤਿਸ਼ ਮੁਤਾਬਕ ਅੰਗਰੇਜ਼ੀ ਦੇ 'G' (ਪੰਜਾਬੀ ਦੇ 'ਗ') ਅੱਖਰ ਦੇ ਨਾਮ ਵਾਲੀਆਂ ਕੁੜੀਆਂ ਵੀ ਕਿਸਮਤ ਦੀਆਂ ਧਨੀ ਮੰਨੀਆਂ ਜਾਂਦੀਆਂ ਹਨ। 'G' ਨਾਮ ਵਾਲੀਆਂ ਕੁੜੀਆਂ ਖਾਸ ਤੌਰ 'ਤੇ ਆਪਣੇ ਚੰਗੇ ਸੁਭਾਅ ਲਈ ਜਾਣੀਆਂ ਜਾਂਦੀਆਂ ਹਨ। ਨਾਮ ਜੋਤਿਸ਼ 'ਚ ਮੰਨਿਆ ਗਿਆ ਹੈ ਕਿ ਇਹ ਕੁੜੀਆਂ ਆਪਣੀ ਕਿਸਮਤ ਦੇ ਬਲ 'ਤੇ ਪੇਕੇ ਦੇ ਨਾਲ-ਨਾਲ ਸਹੁਰੇ ਘਰ ਦੀ ਵੀ ਆਰਥਿਕ ਸਥਿਤੀ ਮਜ਼ਬੂਤ ਕਰ ਦਿੰਦੀਆਂ ਹਨ।
ਜਿਨ੍ਹਾਂ ਕੁੜੀਆਂ ਦਾ ਨਾਮ ਅੰਗਰੇਜ਼ੀ ਦੇ 'M' ਜਾਂ ਫਿਰ ਹਿੰਦੀ/ਪੰਜਾਬੀ ਦੇ 'ਮ' ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਅਕਸਰ ਸ਼ਾਂਤ ਤੇ ਇਮਾਨਦਾਰ ਸੁਭਾਅ ਦੀਆਂ ਮੰਨੀਆਂ ਜਾਂਦੀਆਂ ਹਨ। ਇਸ ਨਾਮ ਦੀਆਂ ਕੁੜੀਆਂ ਆਪਣੇ ਪਤੀ ਅਤੇ ਪਰਿਵਾਰ ਲਈ ਬਹੁਤ ਭਾਗਸ਼ਾਲੀ ਸਾਬਤ ਹੁੰਦੀਆਂ ਹਨ।
ਇਨ੍ਹਾਂ ਦੀ ਮੌਜੂਦਗੀ ਘਰ ਵਿੱਚ ਹਮੇਸ਼ਾ ਖੁਸ਼ੀਆਂ ਲੈ ਕੇ ਆਉਂਦੀ ਹੈ। ਉੱਥੇ ਹੀ ਜੇਕਰ 'S' ਯਾਨੀ ਹਿੰਦੀ/ਪੰਜਾਬੀ ਦੇ 'ਸ' ਅੱਖਰ ਦੇ ਨਾਮ ਵਾਲੀਆਂ ਕੁੜੀਆਂ ਦੀ ਗੱਲ ਕੀਤੀ ਜਾਵੇ, ਤਾਂ ਇਹ ਬਹੁਤ ਮਿਹਨਤੀ ਤੇ ਸਮਝਦਾਰ ਹੁੰਦੀਆਂ ਹਨ। ਇਹ ਕੁੜੀਆਂ ਆਪਣੇ ਨਾਲ-ਨਾਲ ਆਪਣੇ ਮਾਤਾ-ਪਿਤਾ ਅਤੇ ਪਤੀ ਦੋਵਾਂ ਦੀ ਕਿਸਮਤ ਚਮਕਾਉਣ ਵਾਲੀਆਂ ਮੰਨੀਆਂ ਜਾਂਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।