Numerology : ਅੰਕ ਜੋਤਿਸ਼ ਸ਼ਾਸਤਰ 'ਚ ਮੁਲਾਂਕ 2 ਤੋਂ ਇਲਾਵਾ, ਮੁਲਾਂਕ 6 ਤੇ 9 ਵਾਲੀਆਂ ਕੁੜੀਆਂ ਨੂੰ ਵੀ ਆਪਣੇ ਪਿਤਾ ਦਾ ਬਹੁਤ ਲਾਡ-ਪਿਆਰ ਮਿਲਦਾ ਹੈ। ਚਲੋ ਜਾਣਦੇ ਹਾਂ ਇਨ੍ਹਾਂ ਮੁਲਾਂਕ ਦੀਆਂ ਕੁੜੀਆਂ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਜਿਨ੍ਹਾਂ ਕੁੜੀਆਂ ਦਾ ਜਨਮ ਕਿਸੇ ਮਹੀਨੇ ਦੀ 2, 11, 20 ਜਾਂ ਫਿਰ 29 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 2 ਹੋਵੇਗਾ। ਇਸ ਮੁਲਾਂਕ ਦੇ ਗ੍ਰਹਿ ਸੁਆਮੀ ਚੰਦਰਮਾ ਹਨ। ਅਜਿਹੇ ਵਿਚ ਇਸ ਮੁਲਾਂਕ ਦੀਆਂ ਕੁੜੀਆਂ ਕਾਫੀ ਭਾਵੁਕ ਤੇ ਸ਼ਾਂਤ ਸੁਭਾਅ ਦੀਆਂ ਮੰਨੀਆਂ ਜਾਂਦੀਆਂ ਹਨ। ਨਾਲ ਹੀ ਇਹ 'ਪਾਪਾ ਦੀ ਪਰੀ' ਯਾਨੀ ਆਪਣੇ ਪਿਤਾ ਦੀਆਂ ਚਹੇਤੀਆਂ ਹੁੰਦੀਆਂ ਹਨ। ਚਲੋ ਜਾਣਦੇ ਹਾਂ ਇਨ੍ਹਾਂ ਮੁਲਾਂਕ ਦੀਆਂ ਕੁੜੀਆਂ ਬਾਰੇ।
ਮੁਲਾਂਕ 2 ਉਨ੍ਹਾਂ ਮੁਲਾਂਕਾਂ 'ਚੋਂ ਇਕ ਹੈ, ਜਿਨ੍ਹਾਂ ਦਾ ਆਪਣੇ ਪਿਤਾ ਨਾਲ ਬਹੁਤ ਹੀ ਗੂੜ੍ਹਾ ਰਿਸ਼ਤਾ ਹੁੰਦਾ ਹੈ ਅਤੇ ਇਹ ਆਪਣੇ ਪਾਪਾ ਨਾਲ ਹਰ ਛੋਟੀ-ਵੱਡੀ ਗੱਲ ਸਾਂਝੀ ਕਰਦੀਆਂ ਹਨ। ਆਪਣੇ ਵਿਵਹਾਰ ਕਾਰਨ ਨਾ ਸਿਰਫ਼ ਆਪਣੇ ਪਿਤਾ ਦੀਆਂ, ਸਗੋਂ ਇਹ ਕੁੜੀਆਂ ਪੂਰੇ ਪਰਿਵਾਰ 'ਚ ਸਭ ਦੀਆਂ ਲਾਡਲੀਆਂ ਬਣ ਜਾਂਦੀਆਂ ਹਨ। ਅੰਕ ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਮੁਲਾਂਕ 2 ਵਾਲੀਆਂ ਕੁੜੀਆਂ ਆਪਣੇ ਪਿਤਾ ਲਈ ਕਿਸਮਤ ਅਤੇ ਧਨ ਲੈ ਕੇ ਆਉਂਦੀਆਂ ਹਨ, ਨਾਲ ਹੀ ਉਹ ਆਪਣੀ ਗੱਲ ਮਨਵਾਉਣ ਵਿੱਚ ਮਾਹਰ ਹੁੰਦੀਆਂ ਹਨ।
ਮੁਲਾਂਕ 2 ਦੀਆਂ ਕੁੜੀਆਂ ਬਹੁਤ ਭਾਵੁਕ, ਕਲਪਨਾਸ਼ੀਲ ਤੇ ਸ਼ਾਂਤੀ ਪਸੰਦ ਹੁੰਦੀਆਂ ਹਨ। ਇਹ ਦੂਜਿਆਂ ਦੀਆਂ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀਆਂ ਹਨ। ਉੱਥੇ ਹੀ ਜੇਕਰ ਇਨ੍ਹਾਂ ਦੀਆਂ ਕਮਜ਼ੋਰੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਮੁਲਾਂਕ ਦੀਆਂ ਕੁੜੀਆਂ ਫੈਸਲਾ ਲੈਣ 'ਚ ਹਿਚਕਿਚਾਉਂਦੀਆਂ ਹਨ। ਇਸ ਦੇ ਨਾਲ ਹੀ ਬਹੁਤ ਜ਼ਿਆਦਾ ਭਾਵੁਕ ਹੋਣ ਕਾਰਨ ਕਦੇ-ਕਦੇ ਲੋਕ ਇਨ੍ਹਾਂ ਦੀਆਂ ਭਾਵਨਾਵਾਂ ਦਾ ਫਾਇਦਾ ਵੀ ਉਠਾਉਂਦੇ ਹਨ।
ਅੰਕ ਜੋਤਿਸ਼ ਸ਼ਾਸਤਰ 'ਚ ਮੁਲਾਂਕ 2 ਤੋਂ ਇਲਾਵਾ, ਮੁਲਾਂਕ 6 ਤੇ 9 ਵਾਲੀਆਂ ਕੁੜੀਆਂ ਨੂੰ ਵੀ ਆਪਣੇ ਪਿਤਾ ਦਾ ਬਹੁਤ ਲਾਡ-ਪਿਆਰ ਮਿਲਦਾ ਹੈ।
ਮੁਲਾਂਕ 6: ਜਿਨ੍ਹਾਂ ਕੁੜੀਆਂ ਦਾ ਜਨਮ ਕਿਸੇ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 6 ਮੰਨਿਆ ਜਾਂਦਾ ਹੈ। ਇਸ ਮੁਲਾਂਕ ਦੇ ਗ੍ਰਹਿ ਸੁਆਮੀ ਸ਼ੁੱਕਰ ਹਨ। ਇਹ ਵੀ ਉਸ ਮੁਲਾਂਕ 'ਚੋਂ ਇੱਕ ਹੈ, ਜਿਨ੍ਹਾਂ ਨੂੰ 'ਪਾਪਾ ਦੀ ਪਰੀ' ਕਿਹਾ ਜਾ ਸਕਦਾ ਹੈ। ਨਾਲ ਹੀ ਇਹ ਕੁੜੀਆਂ ਸੁੱਖ-ਸਹੂਲਤਾਂ ਦਾ ਕਾਰਕ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦੇ ਜਨਮ ਨਾਲ ਪਿਤਾ ਨੂੰ ਮਾਣ-ਸਤਿਕਾਰ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ।
ਮੁਲਾਂਕ 9: ਅੰਕ ਜੋਤਿਸ਼ ਅਨੁਸਾਰ, ਜਿਨ੍ਹਾਂ ਕੁੜੀਆਂ ਦਾ ਜਨਮ ਕਿਸੇ ਮਹੀਨੇ ਦੀ 9, 18 ਜਾਂ ਫਿਰ 27 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੂਲਾਂਕ 9 ਮੰਨਿਆ ਜਾਂਦਾ ਹੈ। ਇਹ ਸੰਖਿਆ ਮੰਗਲ ਗ੍ਰਹਿ ਨਾਲ ਜੋੜ ਕੇ ਦੇਖੀ ਜਾਂਦੀ ਹੈ। ਮੰਗਲ ਗ੍ਰਹਿ ਦੇ ਪ੍ਰਭਾਵ ਨਾਲ ਇਹ ਕੁੜੀਆਂ ਨਿਡਰ ਅਤੇ ਦ੍ਰਿੜ ਇਰਾਦੇ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਦੇ ਆਉਣ ਨਾਲ ਪਿਤਾ ਦੇ ਜੀਵਨ ਵਿਚ ਤਰੱਕੀ ਅਤੇ ਹਰ ਕੰਮ ਵਿੱਚ ਸਕਾਰਾਤਮਕਤਾ ਆਉਂਦੀ ਹੈ।