ਜੋਤਿਸ਼ ਵਿਗਿਆਨ ਦੀਆਂ ਮਾਨਤਾਵਾਂ ਅਨੁਸਾਰ, ਨਕਸ਼ੱਤਰ ਨਾਲ ਜੁੜੇ ਇਨ੍ਹਾਂ ਪ੍ਰਤੀਕਾਂ ਨੂੰ ਘਰ, ਦਫ਼ਤਰ ਜਾਂ ਕੰਮ ਵਾਲੀ ਥਾਂ 'ਤੇ ਰੱਖਣ ਨਾਲ ਵਿਅਕਤੀ ਨੂੰ ਉਸ ਨਕਸ਼ੱਤਰ ਦੀ ਸਕਾਰਾਤਮਕ ਊਰਜਾ ਪ੍ਰਾਪਤ ਹੁੰਦੀ ਹੈ। ਹਾਲਾਂਕਿ ਇਸਨੂੰ ਧਾਰਮਿਕ ਆਸਥਾ ਤੇ ਰਵਾਇਤੀ ਮਾਨਤਾ ਦੇ ਰੂਪ 'ਚ ਹੀ ਦੇਖਿਆ ਜਾਂਦਾ ਹੈ, ਵਿਗਿਆਨਕ ਤੌਰ 'ਤੇ ਇਸਦਾ ਅਸਰ ਪ੍ਰਮਾਣਿਤ ਨਹੀਂ ਹੈ।

ਧਰਮ ਡੈਸਕ, ਨਵੀਂ ਦਿੱਲੀ। ਹਿੰਦੂ ਵੈਦਿਕ ਜੋਤਿਸ਼ 'ਚ 27 ਨਕਸ਼ੱਤਰਾਂ ਨੂੰ ਸਿਰਫ਼ ਆਕਾਸ਼ੀ ਸਮੂਹ ਮੰਨਣਾ ਗ਼ਲਤ ਹੋਵੇਗਾ, ਬਲਕਿ ਇਨ੍ਹਾਂ ਨੂੰ ਵਿਅਕਤੀ ਦੇ ਸੁਭਾਅ, ਕਰਮ, ਸੋਚ ਤੇ ਜੀਵਨ ਦੀ ਊਰਜਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹਰੇਕ ਨਕਸ਼ੱਤਰ ਦਾ ਖ਼ਾਸ ਸਿੰਬਲ ਹੁੰਦਾ ਹੈ ਜੋ ਉਸਦੀ ਪ੍ਰਕਿਰਤੀ ਅਤੇ ਸ਼ਕਤੀ ਨੂੰ ਦਰਸਾਉਣ ਦਾ ਕੰਮ ਕਰਦਾ ਹੈ।
ਜੋਤਿਸ਼ ਵਿਗਿਆਨ ਦੀਆਂ ਮਾਨਤਾਵਾਂ ਅਨੁਸਾਰ, ਨਕਸ਼ੱਤਰ ਨਾਲ ਜੁੜੇ ਇਨ੍ਹਾਂ ਪ੍ਰਤੀਕਾਂ ਨੂੰ ਘਰ, ਦਫ਼ਤਰ ਜਾਂ ਕੰਮ ਵਾਲੀ ਥਾਂ 'ਤੇ ਰੱਖਣ ਨਾਲ ਵਿਅਕਤੀ ਨੂੰ ਉਸ ਨਕਸ਼ੱਤਰ ਦੀ ਸਕਾਰਾਤਮਕ ਊਰਜਾ ਪ੍ਰਾਪਤ ਹੁੰਦੀ ਹੈ। ਹਾਲਾਂਕਿ ਇਸਨੂੰ ਧਾਰਮਿਕ ਆਸਥਾ ਤੇ ਰਵਾਇਤੀ ਮਾਨਤਾ ਦੇ ਰੂਪ 'ਚ ਹੀ ਦੇਖਿਆ ਜਾਂਦਾ ਹੈ, ਵਿਗਿਆਨਕ ਤੌਰ 'ਤੇ ਇਸਦਾ ਅਸਰ ਪ੍ਰਮਾਣਿਤ ਨਹੀਂ ਹੈ।
ਅਸ਼ਵਿਨੀ ਨਕਸ਼ੱਤਰ
ਸਿੰਬਲ: ਘੋੜੇ ਦਾ ਸਿਰ
ਮਹੱਤਵ: ਤੇਜ਼ ਗਤੀ ਦੇ ਨਾਲ ਊਰਜਾ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਭਰਣੀ ਨਕਸ਼ੱਤਰ
ਸਿੰਬਲ: ਯੋਨੀ
ਮਹੱਤਵ: ਸਿਰਜਣ ਸ਼ਕਤੀ, ਧੀਰਜ ਤੇ ਜੀਵਨ ਸ਼ਕਤੀ ਨਾਲ ਜੁੜਿਆ ਮੰਨਿਆ ਜਾਂਦਾ ਹੈ।
ਕ੍ਰਿਤਿਕਾ ਨਕਸ਼ੱਤਰ
ਸਿੰਬਲ: ਅੱਗ ਜਾਂ ਛੁਰੀ
ਮਹੱਤਵ: ਸਾਹਸ, ਸ਼ੁੱਧੀਕਰਨ ਅਤੇ ਨਕਾਰਾਤਮਕ ਊਰਜਾ ਦੂਰ ਕਰਨ ਦਾ ਪ੍ਰਤੀਕ।
ਰੋਹਿਣੀ ਨਕਸ਼ੱਤਰ
ਸਿੰਬਲ: ਰੱਥ ਜਾਂ ਬੈਲਗੱਡੀ
ਮਹੱਤਵ: ਖੁਸ਼ਹਾਲੀ, ਆਕਰਸ਼ਣ ਤੇ ਉੱਨਤੀ ਨਾਲ ਜੁੜਿਆ ਮੰਨਿਆ ਜਾਂਦਾ ਹੈ।
ਮ੍ਰਿਗਸ਼ਿਰਾ ਨਕਸ਼ੱਤਰ
ਸਿੰਬਲ: ਹਿਰਨ ਦਾ ਸਿਰ
ਮਹੱਤਵ: ਜਿਗਿਆਸਾ, ਖੋਜ ਅਤੇ ਮਾਨਸਿਕ ਚੰਚਲਤਾ ਦਾ ਪ੍ਰਤੀਕ।
ਆਰਦਰਾ ਨਕਸ਼ੱਤਰ
ਸਿੰਬਲ: ਅੱਥਰੂ ਦੀ ਬੂੰਦ
ਮਹੱਤਵ: ਬਦਲਾਅ, ਭਾਵਨਾਤਮਕ ਸ਼ਕਤੀ ਤੇ ਸੰਘਰਸ਼ ਦਾ ਸੰਕੇਤ।
ਪੁਨਰਵਸੂ ਨਕਸ਼ੱਤਰ
ਸਿੰਬਲ: ਤਰਕਸ਼ ਦਾ ਤੀਰ
ਮਹੱਤਵ: ਵਾਪਸੀ, ਨਵੀਂ ਉਮੀਦ ਤੇ ਮੁੜ-ਨਿਰਮਾਣ ਦਾ ਪ੍ਰਤੀਕ।
ਪੁਸ਼ਯ ਨਕਸ਼ੱਤਰ
ਸਿੰਬਲ: ਗਾਂ ਦਾ ਲੇਵਾ (ਥਣ) ਜਾਂ ਕਮਲ ਦਾ ਫੁੱਲ
ਮਹੱਤਵ: ਪੋਸ਼ਣ, ਖੁਸ਼ਹਾਲੀ ਤੇ ਅਧਿਆਤਮਕ ਵਿਕਾਸ ਨਾਲ ਜੁੜਿਆ।
ਆਸ਼ਲੇਸ਼ਾ ਨਕਸ਼ੱਤਰ
ਸਿੰਬਲ: ਕੁੰਡਲੀ ਮਾਰਿਆ ਸੱਪ
ਮਹੱਤਵ: ਰਹੱਸ, ਬੁੱਧੀ ਤੇ ਡੂੰਘੀ ਮਾਨਸਿਕ ਸ਼ਕਤੀ ਦਾ ਸੰਕੇਤ।
ਮਘਾ ਨਕਸ਼ੱਤਰ
ਸਿੰਬਲ: ਸਿੰਘਾਸਨ
ਮਹੱਤਵ: ਪੂਰਵਜਾਂ ਦਾ ਅਸ਼ੀਰਵਾਦ, ਪਦ-ਪ੍ਰਤਿਸ਼ਠਾ ਤੇ ਲੀਡਰਸ਼ਿਪ ਦਾ ਪ੍ਰਤੀਕ।
ਪੂਰਵਾ ਫਾਲਗੁਨੀ ਨਕਸ਼ੱਤਰ
ਸਿੰਬਲ: ਬਿਸਤਰਾ ਜਾਂ ਝੂਲਾ
ਮਹੱਤਵ: ਆਰਾਮ, ਪਿਆਰ ਤੇ ਭੌਤਿਕ ਸੁੱਖਾਂ ਦਾ ਪ੍ਰਤੀਕ।
ਉੱਤਰਾ ਫਾਲਗੁਨੀ ਨਕਸ਼ੱਤਰ
ਸਿੰਬਲ: ਚਾਰਪਾਈ (ਮੰਜੇ) ਦਾ ਪਿਛਲਾ ਹਿੱਸਾ
ਮਹੱਤਵ: ਸਥਿਰਤਾ, ਰਿਸ਼ਤਿਆਂ 'ਚ ਜ਼ਿੰਮੇਵਾਰੀ ਤੇ ਸਹਿਯੋਗ ਨਾਲ ਜੁੜਿਆ।
ਹਸਤ ਨਕਸ਼ੱਤਰ
ਸਿੰਬਲ: ਹੱਥ
ਮਹੱਤਵ: ਹੁਨਰ, ਰਚਨਾਤਮਕਤਾ ਤੇ ਕਾਰਜਕੁਸ਼ਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਚਿਤਰਾ ਨਕਸ਼ੱਤਰ
ਸਿੰਬਲ: ਚਮਕਦਾ ਰਤਨ ਤੇ ਮੋਤੀ
ਮਹੱਤਵ: ਸੁੰਦਰਤਾ, ਕਲਾ ਤੇ ਆਕਰਸ਼ਣ ਨਾਲ ਜੁੜਿਆ।
ਸਵਾਤੀ ਨਕਸ਼ੱਤਰ
ਸਿੰਬਲ: ਹਵਾ 'ਚ ਝੂਲਦੀ ਘਾਹ
ਮਹੱਤਵ: ਆਜ਼ਾਦੀ, ਲਚਕਤਾ ਤੇ ਆਤਮ-ਨਿਰਭਰਤਾ।
ਵਿਸ਼ਾਖਾ ਨਕਸ਼ੱਤਰ
ਸਿੰਬਲ: ਵਿਜੇ ਦੁਆਰ
ਮਹੱਤਵ: ਟੀਚਾ ਪ੍ਰਾਪਤੀ, ਅਭਿਲਾਸ਼ਾ ਤੇ ਸਫਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਅਨੁਰਾਧਾ ਨਕਸ਼ੱਤਰ
ਸਿੰਬਲ: ਕਮਲ
ਮਹੱਤਵ: ਦੋਸਤੀ, ਭਗਤੀ ਤੇ ਸੰਤੁਲਨ ਨਾਲ ਜੋੜਿਆ ਜਾਂਦਾ ਹੈ।
ਜੇਸ਼ਠਾ ਨਕਸ਼ੱਤਰ
ਸਿੰਬਲ: ਕੰਨ ਦੀ ਵਾਲੀ ਤੇ ਛਤਰ
ਮਹੱਤਵ: ਅਧਿਕਾਰ, ਸੁਰੱਖਿਆ ਤੇ ਸੀਨੀਆਰਤਾ ਦਾ ਸੰਕੇਤ।
ਮੂਲ ਨਕਸ਼ੱਤਰ
ਸਿੰਬਲ: ਜੜ੍ਹਾਂ ਦਾ ਗੁੱਛਾ
ਮਹੱਤਵ: ਮੂਲ ਸੱਚਾਈ, ਡੂੰਘਾਈ ਅਤੇ ਤਬਦੀਲੀ ਲਿਆਉਣ ਵਾਲੀ ਸ਼ਕਤੀ ਦਾ ਪ੍ਰਤੀਕ।
ਪੂਰਵਾਸ਼ਾੜਾ ਨਕਸ਼ੱਤਰ
ਸਿੰਬਲ: ਹੱਥ ਦਾ ਪੱਖਾ
ਮਹੱਤਵ: ਆਤਮ-ਵਿਸ਼ਵਾਸ, ਸਫਲਤਾ ਅਤੇ ਸਮਾਜਿਕ ਪ੍ਰਭਾਵ ਦਾ ਪ੍ਰਤੀਕ।
ਉੱਤਰਾਸ਼ਾੜਾ ਨਕਸ਼ੱਤਰ
ਸਿੰਬਲ: ਹਾਥੀ ਦਾ ਦੰਦ
ਮਹੱਤਵ: ਸਥਾਈ ਸਫਲਤਾ ਤੇ ਸਨਮਾਨ ਨਾਲ ਜੋੜਿਆ ਜਾਂਦਾ ਹੈ।
ਸ਼ਰਵਣ ਨਕਸ਼ੱਤਰ
ਸਿੰਬਲ: ਕੰਨ
ਮਹੱਤਵ: ਸਿੱਖਣ, ਸੁਣਨ ਤੇ ਗਿਆਨ ਹਾਸਲ ਕਰਨ ਦੀ ਸਮਰੱਥਾ ਨਾਲ ਜੋੜਿਆ ਜਾਂਦਾ ਹੈ।
ਧਨਿਸ਼ਠਾ ਨਕਸ਼ੱਤਰ
ਸਿੰਬਲ: ਢੋਲ ਜਾਂ ਬਾਂਸੁਰੀ
ਮਹੱਤਵ: ਸੰਗੀਤ, ਖੁਸ਼ਹਾਲੀ ਤੇ ਸਮਾਜਿਕ ਪਛਾਣ ਦਾ ਪ੍ਰਤੀਕ।
ਸ਼ਤਭਿਸ਼ਾ ਨਕਸ਼ੱਤਰ
ਸਿੰਬਲ: ਖਾਲੀ ਚੱਕਰ
ਮਹੱਤਵ: ਰਹੱਸ, ਇਲਾਜ ਤੇ ਅਧਿਆਤਮਿਕਤਾ ਦੀ ਖੋਜ।
ਪੂਰਵਾਭਾਦਰਪਦ ਨਕਸ਼ੱਤਰ
ਸਿੰਬਲ: ਦੋ ਮੁੱਖਾਂ ਵਾਲਾ ਚਿਹਰਾ ਤੇ ਤਲਵਾਰ
ਮਹੱਤਵ: ਗੂੜ੍ਹ ਗਿਆਨ ਅਤੇ ਜੀਵਨ ਦੇ 2 ਪਹਿਲੂਆਂ ਦਾ ਸੰਕੇਤ ਮੰਨਿਆ ਜਾਂਦਾ ਹੈ।
ਉੱਤਰਾਭਾਦਰਪਦ ਨਕਸ਼ੱਤਰ
ਸਿੰਬਲ: ਜੁੜਵੇਂ ਪੈਰ
ਮਹੱਤਵ: ਸਥਿਰਤਾ, ਧੀਰਜ ਤੇ ਅਧਿਆਤਮਕ ਸੰਤੁਲਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਰੇਵਤੀ ਨਕਸ਼ੱਤਰ
ਸਿੰਬਲ: ਮੱਛੀ
ਮਹੱਤਵ: ਯਾਤਰਾ, ਸੁਰੱਖਿਆ, ਦਇਆ ਤੇ ਖੁਸ਼ਹਾਲੀ ਨਾਲ ਜੋੜਿਆ ਜਾਂਦਾ ਹੈ।
ਹਿੰਦੂ ਜੋਤਿਸ਼ 'ਚ ਮੰਨਿਆ ਜਾਂਦਾ ਹੈ ਕਿ, ਵਿਅਕਤੀ ਨੂੰ ਆਪਣੇ ਜਨਮ ਨਕਸ਼ੱਤਰ ਦੇ ਪ੍ਰਤੀਕਾਂ ਨੂੰ ਲੌਕੇਟ, ਫੋਟੋ, ਵਾਲ ਆਰਟ, ਪੂਜਾ ਸਥਾਨ ਜਾਂ ਕੰਮ ਵਾਲੀ ਥਾਂ 'ਤੇ ਰੱਖਣ ਨਾਲ ਆਤਮ-ਵਿਸ਼ਵਾਸ, ਮਾਨਸਿਕ ਸੰਤੁਲਨ ਤੇ ਸਕਾਰਾਤਮਕ ਊਰਜਾ 'ਚ ਵਾਧਾ ਹੁੰਦਾ ਹੈ। ਪਰ ਇਸਨੂੰ ਕਿਸੇ ਚਮਤਕਾਰੀ ਉਪਾਅ ਵਜੋਂ ਦੇਖਣਾ ਪੂਰੀ ਤਰ੍ਹਾਂ ਗ਼ਲਤ ਹੋਵੇਗਾ, ਕਿਉਂਕਿ ਇਸਦਾ ਮੁੱਖ ਆਧਾਰ ਧਾਰਮਿਕ ਅਤੇ ਸੱਭਿਆਚਾਰਕ ਵਿਸ਼ਵਾਸ 'ਤੇ ਟਿਕਿਆ ਹੋਇਆ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।