ਪਿੱਤਰਾਂ ਨੇ ਰੁਚੀ ਪ੍ਰਜਾਪਤੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਸੰਤਾਨ ਦੀ ਉਤਪਤੀ, ਦੇਵ ਪੂਜਾ ਤੇ ਪਿੱਤਰ ਤਰਪਣ ਵਰਗੇ ਕਰਤੱਵਾਂ ਨੂੰ ਪੂਰਾ ਕੀਤੇ ਬਿਨਾਂ ਹੀ ਸਵਰਗ ਦੀ ਇੱਛਾ ਰੱਖਦੇ ਹਨ ਤਾਂ ਉਨ੍ਹਾਂ ਨੂੰ ਕੇਵਲ ਕਸ਼ਟ ਮਿਲੇਗਾ। ਗਰੁੜ ਪੁਰਾਣ ਇਹ ਵੀ ਕਹਿੰਦਾ ਹੈ ਕਿ ਇਨ੍ਹਾਂ ਰਿਣਾਂ ਨੂੰ ਚੁਕਾਏ ਬਿਨਾਂ ਵਿਅਕਤੀ ਮੌਤ ਤੋਂ ਬਾਅਦ ਨਰਕ ਦੀ ਦੁਰਗਤੀ ਭੋਗਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਦੱਸੇ ਗਏ 16 ਸੰਸਕਾਰਾਂ 'ਚ 'ਵਿਆਹ' ਦਾ ਸਥਾਨ ਬਹੁਤ ਮਹੱਤਵਪੂਰਨ ਹੈ। ਇਸ ਨੂੰ ਗ੍ਰਹਿਸਥ ਆਸ਼ਰਮ ਦੀ ਪਹਿਲੀ ਪੌੜੀ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਲੋਕ ਵਿਆਹ ਨੂੰ ਵੰਸ਼ ਵਧਾਉਣ ਜਾਂ ਸਾਥ ਰਹਿਣ ਦਾ ਮਾਧਿਅਮ ਮੰਨਦੇ ਹਨ, ਪਰ ਗਰੁੜ ਪੁਰਾਣ 'ਚ ਇਸਦਾ ਇਕ ਡੂੰਘਾ ਅਧਿਆਤਮਕ ਪਹਿਲੂ ਦੱਸਿਆ ਗਿਆ ਹੈ। ਇਸ ਵਿਚ ਵਿਆਹ ਨੂੰ ਸਵਰਗ ਦੀ ਪ੍ਰਾਪਤੀ ਅਤੇ ਮੋਕਸ਼ ਦਾ ਅਧਾਰ ਮੰਨਿਆ ਗਿਆ ਹੈ।
ਗਰੁੜ ਪੁਰਾਣ ਤੇ ਮਾਰਕੰਡੇ ਪੁਰਾਣ ਅਨੁਸਾਰ, ਵਿਆਹ ਕੇਵਲ ਇਕ ਸਮਾਜਿਕ ਪਰੰਪਰਾ ਨਹੀਂ, ਬਲਕਿ ਮੁਕਤੀ ਦਾ ਮਾਰਗ ਹੈ। ਜਾਣੋ ਰਿਸ਼ੀ ਰੁਚੀ ਤੇ ਉਨ੍ਹਾਂ ਦੇ ਪਿੱਤਰਾਂ ਵਿਚਾਲੇ ਹੋਈ ਉਹ ਗੱਲਬਾਤ ਜਿਸ ਨੇ ਸੰਨਿਆਸ ਅਤੇ ਗ੍ਰਹਿਸਥ ਦਾ ਭੇਦ ਮਿਟਾ ਦਿੱਤਾ।
ਪ੍ਰਾਚੀਨ ਕਾਲ 'ਚ ਰੁਚੀ ਨਾਮ ਦੇ ਇਕ ਪ੍ਰਜਾਪਤੀ ਹੋਏ, ਜੋ ਬਹੁਤ ਗਿਆਨੀ ਤੇ ਮੋਹ-ਮਾਇਆ ਤੋਂ ਮੁਕਤ ਸਨ। ਉਨ੍ਹਾਂ ਨੇ ਘਰ-ਬਾਰ ਤਿਆਗ ਦਿੱਤਾ ਸੀ, ਉਹ ਦਿਨ ਕੇਵਲ ਇਕ ਵਾਰ ਭੋਜਨ ਕਰਦੇ ਸਨ ਅਤੇ ਇਕੱਲੇ ਹੀ ਜੰਗਲ-ਜੰਗਲ ਘੁੰਮਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਵਿਆਹ ਦੁੱਖਾਂ ਦਾ ਕਾਰਨ ਹੈ ਅਤੇ ਆਤਮਾ ਦੀ ਸ਼ੁੱਧੀ ਕੇਵਲ ਸੰਨਿਆਸ ਨਾਲ ਹੀ ਸੰਭਵ ਹੈ।
ਉਨ੍ਹਾਂ ਦੀ ਇਸ ਅਕਰਮਣਤਾ ਨੂੰ ਦੇਖ ਕੇ ਉਨ੍ਹਾਂ ਦੇ ਪੂਰਵਜ ਯਾਨੀ ਪਿੱਤਰ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਏ। ਪ੍ਰਾਚੀਨ ਪਿੱਤਰ ਸਤੋਤਰ ਦੀ ਵਿਆਖਿਆ ਅਨੁਸਾਰ, ਮਾਰਕੰਡੇ ਜੀ ਨੇ ਇਸ ਪ੍ਰਸੰਗ ਦਾ ਵਰਣਨ ਕਰਦੇ ਹੋਏ ਦੱਸਿਆ ਹੈ ਕਿ ਪਿੱਤਰਾਂ ਨੇ ਰੁਚੀ ਪ੍ਰਜਾਪਤੀ ਤੋਂ ਉਨ੍ਹਾਂ ਦੇ ਅਣਵਿਆਹੇ ਹੋਣ ਦਾ ਕਾਰਨ ਪੁੱਛਿਆ। ਪਿੱਤਰਾਂ ਨੇ ਸਪੱਸ਼ਟ ਕੀਤਾ ਕਿ ਜਿਸ ਨੂੰ ਉਹ ਬੰਧਨ ਸਮਝ ਰਹੇ ਹਨ, ਅਸਲ 'ਚ ਉਹੀ ਵਿਆਹ ਸਵਰਗ ਅਤੇ ਮੋਕਸ਼ ਦੀ ਪ੍ਰਾਪਤੀ ਦਾ ਅਸਲੀ ਮਾਧਿਅਮ ਹੈ।
ਪਿੱਤਰਾਂ ਨੇ ਰੁਚੀ ਨੂੰ ਸਮਝਾਇਆ ਕਿ ਗ੍ਰਹਿਸਥ ਆਸ਼ਰਮ ਤੋਂ ਬਿਨਾਂ ਵਿਅਕਤੀ ਕਦੇ ਵੀ ਉਨ੍ਹਾਂ ਰਿਣਾਂ (ਕਰਜ਼ਿਆਂ) ਤੋਂ ਮੁਕਤ ਨਹੀਂ ਹੋ ਸਕਦਾ ਜੋ ਉਸਦੇ ਜਨਮ ਦੇ ਨਾਲ ਜੁੜੇ ਹੋਏ ਹਨ।
ਵਿਆਹ ਦੀ ਇਸ ਲੋੜ ਨੂੰ ਹੋਰ ਸਪੱਸ਼ਟ ਕਰਦੇ ਹੋਏ ਗਰੁੜ ਪੁਰਾਣ (ਆਚਾਰ ਕਾਂਡ) ਵਿੱਚ ਦੱਸਿਆ ਗਿਆ ਹੈ ਕਿ ਇਕ ਗ੍ਰਹਿਸਥ ਵਿਅਕਤੀ ਹੀ ਦੇਵਤਿਆਂ, ਪਿੱਤਰਾਂ, ਰਿਸ਼ੀਆਂ ਤੇ ਯਾਚਕਾਂ ਦੀ ਪੂਜਾ ਕਰ ਕੇ ਉੱਤਮ ਲੋਕ ਪ੍ਰਾਪਤ ਕਰ ਸਕਦਾ ਹੈ। ਗਰੁੜ ਪੁਰਾਣ ਅਨੁਸਾਰ:
(ਗਰੁੜ ਪੁਰਾਣ ਅਤੇ ਮਾਰਕੰਡੇ ਪੁਰਾਣ ਦੋਵਾਂ 'ਚ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਬਿਨਾਂ 'ਸਵਧਾ' ਦੇ ਪਿੱਤਰ ਤਰਪਣ ਅਧੂਰਾ ਰਹਿੰਦਾ ਹੈ ਅਤੇ ਉਹ ਉਨ੍ਹਾਂ ਤਕ ਨਹੀਂ ਪਹੁੰਚਦਾ।)
ਇਹ ਸਾਰੇ ਕੰਮ ਕੇਵਲ ਇਕ ਵਿਆਹੁਤਾ ਗ੍ਰਹਿਸਥ ਹੀ ਪੂਰੇ ਕਰ ਸਕਦਾ ਹੈ। ਪਿੱਤਰਾਂ ਨੇ ਰੁਚੀ ਪ੍ਰਜਾਪਤੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਸੰਤਾਨ ਦੀ ਉਤਪਤੀ, ਦੇਵ ਪੂਜਾ ਤੇ ਪਿੱਤਰ ਤਰਪਣ ਵਰਗੇ ਕਰਤੱਵਾਂ ਨੂੰ ਪੂਰਾ ਕੀਤੇ ਬਿਨਾਂ ਹੀ ਸਵਰਗ ਦੀ ਇੱਛਾ ਰੱਖਦੇ ਹਨ ਤਾਂ ਉਨ੍ਹਾਂ ਨੂੰ ਕੇਵਲ ਕਸ਼ਟ ਮਿਲੇਗਾ। ਗਰੁੜ ਪੁਰਾਣ ਇਹ ਵੀ ਕਹਿੰਦਾ ਹੈ ਕਿ ਇਨ੍ਹਾਂ ਰਿਣਾਂ ਨੂੰ ਚੁਕਾਏ ਬਿਨਾਂ ਵਿਅਕਤੀ ਮੌਤ ਤੋਂ ਬਾਅਦ ਨਰਕ ਦੀ ਦੁਰਗਤੀ ਭੋਗਦਾ ਹੈ।
ਰੁਚੀ ਪ੍ਰਜਾਪਤੀ ਨੇ ਤਰਕ ਦਿੱਤਾ ਕਿ ਵਿਆਹ ਤਾਂ ਪਾਪ ਤੇ ਦੁੱਖਾਂ ਨੂੰ ਵਧਾਉਂਦਾ ਹੈ। ਇਸ 'ਤੇ ਪਿੱਤਰਾਂ ਨੇ ਇੱਕ ਬਹੁਤ ਹੀ ਸੁੰਦਰ ਹੱਲ ਦਿੱਤਾ। ਉਨ੍ਹਾਂ ਕਿਹਾ ਕਿ ਸ਼ੁੱਭ ਜਾਂ ਅਸ਼ੁੱਭ ਕਰਮ ਆਪਣੇ ਆਪ 'ਚ ਬੰਧਨ ਨਹੀਂ ਹੁੰਦੇ, ਸਗੋਂ ਉਨ੍ਹਾਂ ਨੂੰ ਤਿਆਗਣ ਦਾ ਹਠ ਪਾਪ ਪੈਦਾ ਕਰਦਾ ਹੈ। ਮਾਰਕੰਡੇ ਪੁਰਾਣ ਦੇ ਰੁਚੀ ਪ੍ਰਜਾਪਤੀ ਸੰਵਾਦ 'ਚ ਪਿੱਤਰ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਪਹਿਲੇ ਕਰਮ ਭੋਗ ਨਾਲ ਖ਼ਤਮ ਹੁੰਦੇ ਹਨ, ਉਸੇ ਤਰ੍ਹਾਂ ਸ਼ਾਸਤਰ ਸੰਮਤ ਗ੍ਰਹਿਸਥ ਕਰਮ ਕਰਨ ਨਾਲ ਆਤਮਾ ਸ਼ੁੱਧ ਹੁੰਦੀ ਹੈ।
ਪਿੱਤਰਾਂ ਨੇ ਕਿਹਾ ਕਿ ਵੇਦਾਂ 'ਚ ਕਰਮ ਮਾਰਗ ਨੂੰ 'ਅਵਿੱਦਿਆ' (ਸੰਸਾਰਕ ਮਾਇਆ) ਕਿਹਾ ਗਿਆ ਹੈ, ਪਰ ਇਹੀ ਕਰਮ 'ਵਿੱਦਿਆ' (ਪਰਮ ਗਿਆਨ) ਤਕ ਪਹੁੰਚਣ ਦਾ ਮਾਧਿਅਮ ਹੈ। ਜੋ ਵਿਅਕਤੀ ਸੰਨਿਆਸ ਦੇ ਨਾਂ 'ਤੇ ਆਪਣੇ ਕਰਤੱਵਾਂ ਤੋਂ ਭੱਜਦਾ ਹੈ, ਉਹ ਅਸਲ ਵਿੱਚ ਖੁਦ ਨੂੰ ਪਾਪ ਦੀ ਅੱਗ ਵਿੱਚ ਸਾੜਦਾ ਹੈ।
ਪਿੱਤਰਾਂ ਦੀ ਆਗਿਆ ਪਾ ਕੇ ਰੁਚੀ ਪ੍ਰਜਾਪਤੀ ਨੇ ਵਿਧੀ ਪੂਰਵਕ ਵਿਆਹ ਕੀਤਾ। ਇਸ ਕਥਾ ਦਾ ਸਾਰ ਇਹੀ ਹੈ ਕਿ ਧਰਮ ਦੀ ਪਾਲਣਾ ਕਰਦੇ ਹੋਏ ਗ੍ਰਹਿਸਥ ਜੀਵਨ ਜਿਊਣਾ ਹੀ ਵਿਅਕਤੀ ਦਾ ਅਸਲੀ ਕਲਿਆਣ ਹੈ। ਵਿਆਹ ਕੇਵਲ ਦੋ ਲੋਕਾਂ ਦਾ ਮਿਲਣ ਨਹੀਂ, ਬਲਕਿ ਪਿੱਤਰ ਰਿਣ ਅਤੇ ਦੇਵ ਰਿਣ ਤੋਂ ਮੁਕਤੀ ਪਾ ਕੇ ਮੁਕਤੀ ਵੱਲ ਵਧਣ ਦਾ ਇਕ ਅਨੁਸ਼ਾਸਿਤ ਮਾਰਗ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।