Garud Puran : ਮੌਤ ਤੋਂ ਬਾਅਦ ਕਿਉਂ ਜ਼ਰੂਰੀ ਹੈ ਅਸਥੀ ਵਿਸਰਜਨ? ਪੜ੍ਹੋ ਗਰੁੜ ਪੁਰਾਣ ਦਾ ਇਹ ਰਹੱਸ
ਮਨੁੱਖੀ ਸਰੀਰ ਪੰਜ ਤੱਤਾਂ (ਜਲ, ਵਾਯੂ, ਅਗਨੀ, ਪ੍ਰਿਥਵੀ ਅਤੇ ਆਕਾਸ਼) ਨਾਲ ਮਿਲ ਕੇ ਬਣਿਆ ਹੈ। ਅੰਤਿਮ ਸੰਸਕਾਰ ਤੋਂ ਬਾਅਦ ਵਿਅਕਤੀ ਦਾ ਸਰੀਰ ਅਗਨੀ, ਵਾਯੂ ਅਤੇ ਆਕਾਸ਼ ਤੱਤ ਵਿੱਚ ਮਿਲ ਜਾਂਦਾ ਹੈ ਅਤੇ ਜੋ ਸੁਆਹ ਤੇ ਅਸਥੀਆਂ ਬਚ ਜਾਂਦੀਆਂ ਹਨ, ਉਹ ਪ੍ਰਿਥਵੀ (ਧਰਤੀ) ਦਾ ਪ੍ਰਤੀਕ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ ਅਸਥੀਆਂ ਨੂੰ ਜਲ ਵਿੱਚ ਵਹਾਉਣ ਨਾਲ ਵਿਅਕਤੀ ਦਾ ਸਰੀਰ ਪੰਜ ਤੱਤਾਂ ਵਿੱਚ ਵਿਲੀਨ ਹੋ ਜਾਂਦਾ ਹੈ। ਇਸ ਲਈ ਅੰਤਿਮ ਸੰਸਕਾਰ ਤੋਂ ਬਾਅਦ ਅਸਥੀ ਵਿਸਰਜਨ ਕਰਨ ਦਾ ਵਿਧਾਨ ਹੈ।
Publish Date: Mon, 20 Apr 2026 04:08 PM (IST)
Updated Date: Mon, 20 Apr 2026 04:11 PM (IST)
ਧਰਮ ਡੈਸਕ, ਨਵੀਂ ਦਿੱਲੀ: ਗਰੁੜ ਪੁਰਾਣ 'ਚ ਮੌਤ ਤੋਂ ਬਾਅਦ ਨਵੀਂ ਯਾਤਰਾ ਦੀ ਸ਼ੁਰੂਆਤ ਬਾਰੇ ਵਰਣਨ ਕੀਤਾ ਗਿਆ ਹੈ। ਵਿਅਕਤੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਸ ਦੀਆਂ ਅਸਥੀਆਂ ਨੂੰ ਪਵਿੱਤਰ ਨਦੀ 'ਚ ਜਲ-ਪ੍ਰਵਾਹ ਕੀਤਾ ਜਾਂਦਾ ਹੈ। ਗਰੁੜ ਪੁਰਾਣ 'ਚ ਅਸਥੀ ਵਿਸਰਜਨ ਦੀ ਬਹੁਤ ਖ਼ਾਸ ਮਹੱਤਤਾ ਹੈ। ਹੁਣ ਤੁਹਾਡੇ ਮਨ ਵਿਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਆਖਿਰ ਅਸਥੀ ਵਿਸਰਜਨ ਕਿਉਂ ਕੀਤਾ ਜਾਂਦਾ ਹੈ। ਜੇਕਰ ਨਹੀਂ ਪਤਾ ਤਾਂ ਆਓ ਜਾਣਦੇ ਹਾਂ ਗਰੁੜ ਪੁਰਾਣ 'ਚ ਦੱਸੇ ਗਏ ਇਸ ਦੇ ਕਾਰਨਾਂ ਬਾਰੇ।
ਇਸ ਲਈ ਕੀਤਾ ਜਾਂਦੈ ਅਸਥੀ ਵਿਸਰਜਨ
ਮਨੁੱਖੀ ਸਰੀਰ ਪੰਜ ਤੱਤਾਂ (ਜਲ, ਵਾਯੂ, ਅਗਨੀ, ਪ੍ਰਿਥਵੀ ਅਤੇ ਆਕਾਸ਼) ਨਾਲ ਮਿਲ ਕੇ ਬਣਿਆ ਹੈ। ਅੰਤਿਮ ਸੰਸਕਾਰ ਤੋਂ ਬਾਅਦ ਵਿਅਕਤੀ ਦਾ ਸਰੀਰ ਅਗਨੀ, ਵਾਯੂ ਤੇ ਆਕਾਸ਼ ਤੱਤ 'ਚ ਮਿਲ ਜਾਂਦਾ ਹੈ ਅਤੇ ਜੋ ਸੁਆਹ ਤੇ ਅਸਥੀਆਂ ਬਚ ਜਾਂਦੀਆਂ ਹਨ, ਉਹ ਪ੍ਰਿਥਵੀ (ਧਰਤੀ) ਦਾ ਪ੍ਰਤੀਕ ਹੁੰਦੀਆਂ ਹਨ। ਅਜਿਹੀ ਸਥਿਤੀ 'ਚ ਅਸਥੀਆਂ ਨੂੰ ਜਲ ਵਿਚ ਵਹਾਉਣ ਨਾਲ ਵਿਅਕਤੀ ਦਾ ਸਰੀਰ ਪੰਜ ਤੱਤਾਂ ਵਿੱਚ ਵਿਲੀਨ ਹੋ ਜਾਂਦਾ ਹੈ। ਇਸ ਲਈ ਅੰਤਿਮ ਸੰਸਕਾਰ ਤੋਂ ਬਾਅਦ ਅਸਥੀ ਵਿਸਰਜਨ ਕਰਨ ਦਾ ਵਿਧਾਨ ਹੈ।
ਮੋਕਸ਼ ਪ੍ਰਾਪਤੀ ਤੇ ਪਾਪਾਂ ਤੋਂ ਛੁਟਕਾਰਾ
ਧਾਰਮਿਕ ਮਾਨਤਾ ਅਨੁਸਾਰ, ਅਸਥੀਆਂ ਨੂੰ ਕਿਸੇ ਪਵਿੱਤਰ ਨਦੀ 'ਚ ਜਲ-ਪ੍ਰਵਾਹ ਕਰਨ ਨਾਲ ਮ੍ਰਿਤਕ ਵਿਅਕਤੀ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਨਾਲ ਹੀ ਮੋਕਸ਼ (ਮੁਕਤੀ) ਦੀ ਪ੍ਰਾਪਤੀ ਹੁੰਦੀ ਹੈ। ਅਸਥੀਆਂ ਨੂੰ ਪਵਿੱਤਰ ਨਦੀ ਵਿੱਚ ਇਸ ਲਈ ਵਿਸਰਜਿਤ ਕੀਤਾ ਜਾਂਦਾ ਹੈ ਕਿਉਂਕਿ ਪਵਿੱਤਰ ਨਦੀਆਂ ਦੇ ਜਲ ਨੂੰ ਜੀਵਨਦਾਇਕ ਅਤੇ ਮੋਕਸ਼ਦਾਇਕ ਕਿਹਾ ਜਾਂਦਾ ਹੈ। ਇਸ ਨਾਲ ਮ੍ਰਿਤਕ ਦੀ ਆਤਮਾ ਨੂੰ ਸਵਰਗ ਵਿੱਚ ਜਗ੍ਹਾ ਮਿਲਦੀ ਹੈ।
ਮੋਹ-ਮਾਇਆ ਤੋਂ ਛੁਟਕਾਰਾ
ਅਜਿਹਾ ਮੰਨਿਆ ਜਾਂਦਾ ਹੈ ਕਿ ਮੌਤ ਤੋਂ ਬਾਅਦ ਵੀ ਮ੍ਰਿਤਕ ਦਾ ਪਰਿਵਾਰ ਵਾਲਿਆਂ ਨਾਲ ਮੋਹ ਬਣਿਆ ਰਹਿੰਦਾ ਹੈ। ਜਦੋਂ ਤਕ ਅਸਥੀਆਂ ਘਰ ਜਾਂ ਸ਼ਮਸ਼ਾਨ ਵਿੱਚ ਮੌਜੂਦ ਰਹਿੰਦੀਆਂ ਹਨ, ਉਦੋਂ ਤੱਕ ਉਸ ਨੂੰ ਅਗਲੇ ਸਫ਼ਰ 'ਤੇ ਜਾਣ ਵਿੱਚ ਮੁਸ਼ਕਿਲ ਹੁੰਦੀ ਹੈ। ਅਜਿਹੀ ਸਥਿਤੀ ਵਿਚ ਪਵਿੱਤਰ ਨਦੀ 'ਚ ਅਸਥੀ ਵਿਸਰਜਨ ਕਰਨ ਨਾਲ ਮ੍ਰਿਤਕ ਦੀ ਆਤਮਾ ਦਾ ਭੌਤਿਕ ਸੰਸਾਰ ਨਾਲੋਂ ਸੰਪਰਕ ਟੁੱਟ ਜਾਂਦਾ ਹੈ।