ਮ੍ਰਿਤ ਵਿਅਕਤੀ ਦੇ ਕੱਪੜਿਆਂ ਦਾ ਦਾਨ ਕਰਨ ਪਿੱਛੇ ਧਾਰਮਿਕ ਤੇ ਵਿਗਿਆਨ ਕਾਰਨ ਹੈ। ਗਰੁੜ ਪੁਰਾਣ 'ਚ ਅਜਿਹਾ ਕਿਹਾ ਗਿਆ ਹੈ ਕਿ ਮੌਤ ਤੋਂ ਬਾਅਦ ਇਨਸਾਨ ਦੀ ਆਤਮਾ ਇਸ ਸੰਸਾਰ ਪ੍ਰਤੀ ਮੋਹ ਨਹੀਂ ਛੱਡ ਪਾਉਂਦੀ। ਇਸ ਲਈ ਜ਼ਰੂਰੀ ਹੈ ਕਿ ਆਤਮਾ ਦੀ ਸ਼ਾਂਤੀ ਤੇ ਮੋਕਸ਼ ਲਈ ਉਸ ਨਾਲ ਜੁੜੀਆੰ ਚੀਜ਼ਾਂ ਦਾ ਦਾਨ ਕਰ ਦੇਣਾ ਚਾਹੀਦਾ ਹੈ।

Garud Puran : ਹਿੰਦੂ ਧਰਮ ਦੇ ਸਾਰੇ ਪੁਰਾਣਾਂ 'ਚ ਗਰੁੜ ਪੁਰਾਣ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਪੁਰਾਣ 'ਚ ਭਗਵਾਨ ਵਿਸ਼ਨੂੰ ਤੇ ਉਨ੍ਹਾਂ ਦੇ ਵਾਹਨ ਗਰੁੜ ਵਿਚਕਾਰਲੀ ਗੱਲਬਾਤ ਦਾ ਜ਼ਿਕਰ ਕੀਤਾ ਗਿਆ ਹੈ। ਗਰੁੜ ਪੁਰਾਣ 'ਚ ਮੌਤ ਤੇ ਉਸ ਤੋਂ ਬਾਅਦ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਹਿੰਦੂ ਧਰਮ 'ਚ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਕਈ ਪਰਿਵਾਰ ਵਾਲੇ ਉਨ੍ਹਾਂ ਦੇ ਕੱਪੜਿਆਂ ਨੂੰ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਧੇ ਹਨ। ਉੱਥੇ ਹੀ ਕਈ ਲੋਕ ਇਨ੍ਹਾਂ ਕੱਪੜਿਆਂ ਨੂੰ ਦਾਨ ਵੀ ਕਰ ਦਿੰਦੇ ਹਨ। ਹਾਲਾਂਕਿ ਮ੍ਰਿਤ ਵਿਅਕਤੀ ਦੇ ਕੱਪੜਿਆਂ ਨੂੰ ਘਰ ਵਿਚ ਸੰਭਾਲ ਕੇ ਨਹੀਂ ਰੱਖਣਾ ਚਾਹੀਦਾ। ਇਨ੍ਹਾੰ ਨੂੰ ਦਾਨ ਕਰ ਦੇਣਾ ਚਾਹੀਦਾ ਹੈ। ਇਸ ਦੇ ਬਾਰੇ ਗਰੁੜ ਪੁਰਾਣ 'ਚ ਦੱਸਿਆ ਗਿਆ ਹੈ।
Disclaimer : ਇਸ ਲੇਖ 'ਚ ਪ੍ਰਦਾਨ ਕੀਤੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਇਹ ਜਾਣਕਾਰੀ ਤੁਹਾਨੂੰ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਸ਼ਾਸਤਰਾਂ ਤੋਂ ਜਾਣਕਾਰੀ ਇਕੱਠੀ ਕਰ ਕੇ ਭੇਜੀ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪਹੁੰਚਾਉਣਾ ਹੈ, ਪਾਠਕਾਂ ਜਾਂ ਯੂਜ਼ਰ ਨੂੰ ਇਸ ਨੂੰ ਸਿਰਫ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਇਸ ਦੀ ਵਰਤੋਂ ਦੀ ਜ਼ਿੰਮੇਵਾਰੀ ਯੂਜ਼ਰ ਜਾਂ ਪਾਠਕ ਦੀ ਖੁਦ ਹੋਵੇਗੀ।