Ganesh Chaturthi 2023 : ਧਾਰਮਿਕ ਮਾਨਤਾਵਾਂ ਅਨੁਸਾਰ, ਗਣੇਸ਼ ਚਤੁਰਥੀ ਦਾ ਤਿਉਹਾਰ ਭਗਵਾਨ ਗਣੇਸ਼ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਗਣੇਸ਼ ਦਾ ਜਨਮ ਭਾਦੋਂ ਮਹੀਨੇ ਦੇ ਸ਼ੁਕਲ ਪੱਖ 'ਚ ਹੋਇਆ ਸੀ। 10 ਦਿਨਾਂ ਤਕ ਗਣੇਸ਼ ਉਤਸਵ ਨੂੰ ਧੂਮਧਾਮ ਨਾਲ ਮਨਾਉਣ ਤੋਂ ਬਾਅਦ ਅਨੰਤ ਚਤੁਰਦਸ਼ੀ ਦੇ ਦਿਨ ਬੱਪਾ ਦੀ ਵਿਦਾਇਗੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਸਾਲ 2023 'ਚ ਗਣੇਸ਼ ਚਤੁਰਥੀ ਦਾ ਤਿਉਹਾਰ ਕਦੋਂ ਮਨਾਇਆ ਜਾਵੇਗਾ, ਤਰੀਕ ਅਤੇ ਸ਼ੁਭ ਸਮਾਂ?
ਨਵੀਂ ਦਿੱਲੀ, ਅਧਿਆਤਮ ਡੈਸਕ : Ganesh Chaturthi 2023 Date: 10 ਦਿਨਾਂ ਤਕ ਚੱਲਣ ਵਾਲੇ ਗਣੇਸ਼ ਉਤਸਵ ਦਾ ਸਨਾਤਨ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਦੱਸ ਦੇਈਏ ਕਿ ਗਣੇਸ਼ ਤਿਉਹਾਰ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਰੀਕ ਤੋਂ ਸ਼ੁਰੂ ਹੁੰਦਾ ਹੈ। ਗਣੇਸ਼ ਚਤੁਰਥੀ ਦੇ ਦਿਨ ਸ਼ਰਧਾਲੂ ਢੋਲ-ਨਗਾੜਿਆਂ ਦੇ ਨਾਲ ਗਣਪਤੀ ਬੱਪਾ ਨੂੰ ਘਰ ਲਿਆਉਂਦੇ ਹਨ ਤੇ ਵਿਧੀਵਤ ਪੂਜਾ ਕਰਦੇ ਹਨ।
ਧਾਰਮਿਕ ਮਾਨਤਾਵਾਂ ਅਨੁਸਾਰ, ਗਣੇਸ਼ ਚਤੁਰਥੀ ਦਾ ਤਿਉਹਾਰ ਭਗਵਾਨ ਗਣੇਸ਼ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਗਣੇਸ਼ ਦਾ ਜਨਮ ਭਾਦੋਂ ਮਹੀਨੇ ਦੇ ਸ਼ੁਕਲ ਪੱਖ 'ਚ ਹੋਇਆ ਸੀ। 10 ਦਿਨਾਂ ਤਕ ਗਣੇਸ਼ ਉਤਸਵ ਨੂੰ ਧੂਮਧਾਮ ਨਾਲ ਮਨਾਉਣ ਤੋਂ ਬਾਅਦ ਅਨੰਤ ਚਤੁਰਦਸ਼ੀ ਦੇ ਦਿਨ ਬੱਪਾ ਦੀ ਵਿਦਾਇਗੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਸਾਲ 2023 'ਚ ਗਣੇਸ਼ ਚਤੁਰਥੀ ਦਾ ਤਿਉਹਾਰ ਕਦੋਂ ਮਨਾਇਆ ਜਾਵੇਗਾ, ਤਰੀਕ ਅਤੇ ਸ਼ੁਭ ਸਮਾਂ?
ਗਣੇਸ਼ ਚਤੁਰਥੀ 2023 ਤਿਥੀ ਕਦੋਂ ਹੈ?
ਹਿੰਦੂ ਕੈਲੰਡਰ ਅਨੁਸਾਰ ਭਾਦੋਂ ਮਹੀਨੇ ਦੀ ਸ਼ੁਕਲ ਚਤੁਰਥੀ 18 ਸਤੰਬਰ ਨੂੰ ਦੁਪਹਿਰ 02:09 ਵਜੇ ਤੋਂ ਸ਼ੁਰੂ ਹੋਵੇਗੀ ਤੇ 19 ਸਤੰਬਰ ਨੂੰ ਦੁਪਹਿਰ 03:13 ਵਜੇ ਸਮਾਪਤ ਹੋਵੇਗੀ। ਉਦੈ ਤਿਥੀ ਅਨੁਸਾਰ, ਗਣੇਸ਼ ਚਤੁਰਥੀ ਦਾ ਤਿਉਹਾਰ ਮੰਗਲਵਾਰ, 19 ਸਤੰਬਰ 2023 ਤੋਂ ਮਨਾਇਆ ਜਾਵੇਗਾ।
ਗਣੇਸ਼ ਚਤੁਰਥੀ 2023 ਪੂਜਾ ਮੁਹੂਰਤਾ ਕਦੋਂ ?
ਪੰਚਾਂਗ 'ਚ ਦੱਸਿਆ ਗਿਆ ਹੈ ਕਿ ਗਣੇਸ਼ ਚਤੁਰਥੀ ਦੇ ਦਿਨ ਦੁਪਹਿਰ ਦੀ ਪੂਜਾ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 01:26 ਵਜੇ ਤਕ ਹੋਵੇਗਾ। ਇਸ ਦੇ ਨਾਲ ਹੀ ਇਸ ਵਿਸ਼ੇਸ਼ ਦਿਨ ਰਵੀ ਯੋਗ ਦਾ ਨਿਰਮਾਣ ਹੋ ਰਿਹਾ ਹੈ, ਜੋ ਸਵੇਰੇ 06:08 ਤੋਂ ਦੁਪਹਿਰ 03:18 ਤਕ ਹੋਵੇਗਾ। ਇਸ ਦੇ ਨਾਲ ਇਸ ਦਿਨ ਸਵਾਤੀ ਨਕਸ਼ਤਰ ਬਣ ਰਿਹਾ ਹੈ ਜੋ ਦੁਪਹਿਰ 03.18 ਵਜੇ ਤਕ ਰਹੇਗਾ।
ਗਣੇਸ਼ ਚਤੁਰਥੀ 2023 ਪੂਜਾ ਵਿਧੀ ਕੀ ?