ਇਸ ਮਹੀਨੇ ਬਸੰਤ ਪੰਚਮੀ (5 ਫਰਵਰੀ) ਨੂੰ ਮਨਾਈ ਜਾਵੇਗੀ। ਮੌਨੀ ਅਮਾਵਸਿਆ, ਦੁਰਗਾਸ਼ਟਮੀ, ਵਿਸ਼ਵਕਰਮਾ ਜਯੰਤੀ, ਸੰਕਸ਼ਤੀ ਚਤੁਰਥੀ, ਵਿਜਯਾ ਇਕਾਦਸ਼ੀ, ਸੋਮ ਪ੍ਰਦੋਸ਼ ਵ੍ਰਤ ਆਦਿ

ਨਵੀਂ ਦਿੱਲੀ, ਜੇਐੱਨਐੱਨ : ਫਰਵਰੀ ’ਚ ਕਈ ਮਹੱਤਵਪੂਰਨ ਤੀਜ-ਤਿਉਹਾਰ ਆ ਰਹੇ ਹਨ। ਇਸ ਮਹੀਨੇ ਬਸੰਤ ਪੰਚਮੀ (5 ਫਰਵਰੀ) ਨੂੰ ਮਨਾਈ ਜਾਵੇਗੀ। ਮੌਨੀ ਅਮਾਵਸਿਆ, ਦੁਰਗਾਸ਼ਟਮੀ, ਵਿਸ਼ਵਕਰਮਾ ਜਯੰਤੀ, ਸੰਕਸ਼ਤੀ ਚਤੁਰਥੀ, ਵਿਜਯਾ ਇਕਾਦਸ਼ੀ, ਸੋਮ ਪ੍ਰਦੋਸ਼ ਵ੍ਰਤ ਆਦਿ ਇਸ ਮਹੀਨੇ ਦੇ ਮਹੱਤਵਪੂਰਨ ਵਰਤ ਵਾਲੇ ਤਿਉਹਾਰ ਹਨ। ਫਰਵਰੀ ’ਚ ਧਾਰਮਿਕ ਤਿਉਹਾਰਾਂ ਤੋਂਂ ਇਲਾਵਾ ਕਈ ਅਹਿਮ ਦਿਨ ਵੀ ਆਉਣਗੇ। ਦੇਸ਼ ਦਾ ਆਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਵਿਚ ਕੀਤੇ ਗਏ ਐਲਾਨਾਂ ਦਾ ਅਸਰ ਦੇਸ਼ ਦੇ ਹਰ ਨਾਗਰਿਕ ’ਤੇ ਪਵੇਗਾ। 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਵੇਗਾ ਤੇ ਲੋਕਾਂ ਨੂੰ ਇਸ ਜਾਨਲੇਵਾ ਬਿਮਾਰੀ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾਵੇਗਾ।
ਫਰਵਰੀ 2022 ਤਿਉਹਾਰਾਂ ਦੀ ਸੂਚੀ
- 01 ਫਰਵਰੀ 2022, ਮੰਗਲਵਾਰ : ਮੌਨੀ ਅਮਾਵਸਿਆ।
- 02 ਫਰਵਰੀ 2022, ਬੁੱਧਵਾਰ : ਮਾਘ ਮਹੀਨੇ ਦੇ ਸ਼ੁਕਲ ਪੱਖ ਪਕਸ਼ਰਾਮਭ, ਬੱਲਭ ਜਯੰਤੀ।
- 03 ਫਰਵਰੀ 2022, ਵੀਰਵਾਰ: ਗੌਰੀ ਤ੍ਰਿਤੀਆ।
- 04 ਫਰਵਰੀ 2022, ਸ਼ੁੱਕਰਵਾਰ : ਵਿਨਾਇਕੀ ਸ਼੍ਰੀ ਗਣੇਸ਼ ਚਤੁਰਥੀ।
- 05 ਫਰਵਰੀ 2022, ਸ਼ਨੀਵਾਰ : ਬਸੰਤ ਪੰਚਮੀ।
- 06 ਫਰਵਰੀ 2022, ਐਤਵਾਰ : ਮੰਦਰ ਸਾਸ਼ਤੀ, ਸ਼੍ਰੀ ਸ਼ੀਤਲਸ਼ਠੀ।
- 07 ਫਰਵਰੀ 2022, ਸੋਮਵਾਰ : ਅਚਲਾ ਸਪਤਮੀ ਵ੍ਰਤ
- 08 ਫਰਵਰੀ 2022, ਮੰਗਲਵਾਰ: ਸ਼੍ਰੀ ਦੁਰਗਾਸ਼ਟਮੀ ਵ੍ਰਤ, ਭੀਸ਼ਮਸ਼ਟਮੀ
- 10 ਫਰਵਰੀ 2022, ਵੀਰਵਾਰ : ਮਹਾਨੰਦਾ ਨਵਮੀ।
- 12 ਫਰਵਰੀ 2022, ਸ਼ਨੀਵਾਰ : ਜਯਾ ਏਕਾਦਸ਼ੀ ਵ੍ਰਤ, ਸਵਾਮੀ ਦਯਾਨੰਦ ਸਰਸਵਤੀ ਜਯੰਤੀ।
- 13 ਫਰਵਰੀ 2022, ਐਤਵਾਰ : ਭੀਸ਼ਮ ਦਵਾਦਸ਼ੀ।
- 14 ਫਰਵਰੀ 2022, ਸੋਮਵਾਰ : ਸੋਮਵਾਰ ਪ੍ਰਦੋਸ਼ ਵ੍ਰਤ।
- 16 ਫਰਵਰੀ 2022, ਬੁੱਧਵਾਰ : ਮਾਘੀ ਪੂਰਨਿਮਾ, ਲਲਿਤਾ ਜਯੰਤੀ, ਭੈਰਵ ਜਯੰਤੀ।
- 17 ਫਰਵਰੀ 2022, ਵੀਰਵਾਰ : ਫਾਲਗੁਨ ਮਹੀਨੇ ਦਾ ਕ੍ਰਿਸ਼ਨ ਪੱਖਾਰਾਭ, ਮਾਘ ਮਹੀਨੇ ਦਾ ਵਰਤ।
- 20 ਫਰਵਰੀ 2022, ਐਤਵਾਰ : ਸ਼੍ਰੀ ਗਣੇਸ਼ ਚਤੁਰਥੀ ਵ੍ਰਤ।
- 23 ਫਰਵਰੀ 2022, ਬੁੱਧਵਾਰ : ਕਾਲਾਸ਼ਟਮੀ।
- 24 ਫਰਵਰੀ 2022, ਵੀਰਵਾਰ : ਸ਼੍ਰੀ ਸੀਤਾਸ਼ਟਮੀ, ਜਾਨਕੀ ਜਯੰਤੀ।
- 25 ਫਰਵਰੀ 2022, ਸ਼ੁੱਕਰਵਾਰ : ਰਾਮਦਾਸ ਜਯੰਤੀ।
- 26 ਫਰਵਰੀ 2022, ਸ਼ਨੀਵਾਰ : ਸਵਾਮੀ ਦਯਾਨੰਦ ਸਰਸਵਤੀ ਜਯੰਤੀ।
-27 ਫਰਵਰੀ 2022, ਐਤਵਾਰ : ਵਿਜਯਾ ਇਕਾਦਸ਼ੀ ਦਾ ਵਰਤ।
- 28 ਫਰਵਰੀ 2022, ਸੋਮਵਾਰ : ਸੋਮਵਾਰ ਪ੍ਰਦੋਸ਼ ਵ੍ਰਤ।
ਫਰਵਰੀ 2022 ’ਚ ਮਹੱਤਵਪੂਰਨ ਦਿਨਾਂ, ਸਮਾਗਮਾਂ ਤੇ ਤਿਉਹਾਰਾਂ ਦੀ ਸੂਚੀ
-1 ਫਰਵਰੀ-ਭਾਰਤੀ ਤੱਟ ਰੱਖਿਅਕ ਦਿਵਸ
-2 ਫਰਵਰੀ-ਵਿਸ਼ਵ ਵੈਟਲੈਂਡਸ ਦਿਵਸ
-2 ਫਰਵਰੀ-ਆਰਏ ਜਾਗਰੂਕਤਾ ਦਿਵਸ
-4 ਫਰਵਰੀ-ਵਿਸ਼ਵ ਕੈਂਸਰ ਦਿਵਸ
-4ਫਰਵਰੀ-ਸ਼੍ਰੀਲੰਕਾ ਦਾ ਰਾਸ਼ਟਰੀ ਦਿਵਸ
-4 ਫਰਵਰੀ-ਸੂਰਜਕੁੰਡ ਸ਼ਿਲਪਕਾਰੀ ਮੇਲਾ
-5 ਫਰਵਰੀ ਤੋਂਂ 13 ਫਰਵਰੀ-ਕਾਲਾ ਘੋੜਾ ਤਿਉਹਾਰ
-6 ਫਰਵਰੀ : ਔਰਤਾਂ ਦੇ ਜਣਨ ਅੰਗਾਂ ਦੇ ਵਿਗਾੜ ਲਈ ਜ਼ੀਰੋ ਸਹਿਣਸ਼ੀਲਤਾ ਦਾ ਅੰਤਰਰਾਸ਼ਟਰੀ ਦਿਵਸ
-6 ਫਰਵਰੀ ਤੋਂਂ 12 ਫਰਵਰੀ-ਅੰਤਰਰਾਸ਼ਟਰੀ ਵਿਕਾਸ ਹਫ਼ਤਾ
-8 ਫਰਵਰੀ ਸੁਰੱਖਿਅਤ ਇੰਟਰਨੈੱਟ ਦਿਵਸ (ਫਰਵਰੀ ਦੇ ਦੂਜੇ ਹਫ਼ਤੇ ਦਾ ਦੂਜਾ ਦਿਨ)
-10 ਫਰਵਰੀ-ਰਾਸ਼ਟਰੀ ਡੀਵਰਮਿੰਗ ਦਿਵਸ
-11 ਫਰਵਰੀ-National Deworming Day
-11 ਫਰਵਰੀ-ਵਿਗਿਆਨ ’ਚ ਔਰਤਾਂ ਤੇ ਲੜਕੀਆਂਂ ਦਾ ਅੰਤਰਰਾਸ਼ਟਰੀ ਦਿਵਸ
-12 ਫਰਵਰੀ-ਡਾਰਵਿਨ ਦਿਵਸ
-12 ਫਰਵਰੀ–ਅਬਰਾਹਮ ਲਿੰਕਨ ਦਾ ਜਨਮ ਦਿਨ
-12 ਫਰਵਰੀ-ਰਾਸ਼ਟਰੀ ਉਤਪਾਦਕਤਾ ਦਿਵਸ
-13 ਫਰਵਰੀ-ਵਿਸ਼ਵ ਰੇਡੀਓ ਦਿਵਸ
-13 ਫਰਵਰੀ–ਸਰੋਜਨੀ ਨਾਇਡੂ ਜਯੰਤੀ
-14 ਫਰਵਰੀ-ਸੇਂਟ ਵੈਲੇਨਟਾਈਨ ਡੇ
-18 ਫਰਵਰੀ ਤੋਂਂ 27 ਫਰਵਰੀ-ਤਾਜ ਮਹਾਉਤਸਵ
-20 ਫਰਵਰੀ-ਅਰੁਣਾਚਲ ਪ੍ਰਦੇਸ਼ ਸਥਾਪਨਾ ਦਿਵਸ
-20 ਫਰਵਰੀ-ਵਿਸ਼ਵ ਸਮਾਜਿਕ ਨਿਆਂ ਦਿਵਸ
-21 ਫਰਵਰੀ-ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ
-22 ਫਰਵਰੀ-ਵਿਸ਼ਵ ਸਕਾਊਟ ਦਿਵਸ
-24 ਫਰਵਰੀ-ਕੇਂਦਰੀ ਆਬਕਾਰੀ ਦਿਵਸ
-27 ਫਰਵਰੀ-ਵਿਸ਼ਵ ਐੱਨਜੀਓ ਦਿਵਸ
-28 ਫਰਵਰੀ-ਰਾਸ਼ਟਰੀ ਵਿਗਿਆਨ ਦਿਵਸ
-28 ਫਰਵਰੀ-ਦੁਰਲੱਭ ਰੋਗ ਦਿਵਸ