ਪਾਰਾਸ਼ਰ ਜੋਤਿਸ਼ ਸੰਸਥਾ ਦੇ ਨਿਰਦੇਸ਼ਕ ਆਚਾਰੀਆ ਵਿਦਿਆਕਾਂਤ ਪਾਂਡੇ ਅਨੁਸਾਰ ਅਧਿਕ ਮਾਸ ਯਾਨੀ ਪੁਰਸ਼ੋਤਮ ਮਾਸ ਨੂੰ ਭਗਵਾਨ ਵਿਸ਼ਨੂੰ ਦਾ ਮਹੀਨਾ ਕਿਹਾ ਜਾਂਦਾ ਹੈ। ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀਰਾਮ ਵੀ ਭਗਵਾਨ ਵਿਸ਼ਨੂੰ ਦੇ ਅਵਤਾਰ ਹਨ। ਇਸ ਤਰ੍ਹਾਂ ਇਸ ਵਾਰ ਜੇਠ ਮਹੀਨੇ ਦੇ ਵੱਡੇ ਮੰਗਲਵਾਰਾਂ ਰਾਹੀਂ ਭਗਵਾਨ ਵਿਸ਼ਨੂੰ ਦੀ ਕਿਰਪਾ ਪ੍ਰਾਪਤ ਹੋਣ ਵਾਲੀ ਹੈ।

ਜਾਗਰਣ ਸੰਵਾਦਦਾਤਾ, ਪ੍ਰਯਾਗਰਾਜ: ਸਨਾਤਨ ਧਰਮ ਨੂੰ ਮੰਨਣ ਵਾਲਿਆਂ ਲਈ ਮਈ ਅਤੇ ਜੂਨ ਦਾ ਮਹੀਨਾ ਸਾਧਨਾ-ਉਪਾਸਨਾ ਲਈ ਬਹੁਤ ਖਾਸ ਰਹੇਗਾ, ਕਿਉਂਕਿ ਜੇਠ (ਜੇਸ਼ਠ) ਮਹੀਨੇ ਦਾ ਪ੍ਰਭਾਵ ਲਗਪਗ ਦੋ ਮਹੀਨੇ ਰਹੇਗਾ। ਇਸ ਵਿਚ ਹਨੂਮਾਨ ਜੀ, ਭਗਵਾਨ ਸ਼ੰਕਰ ਤੇ ਵਿਸ਼ਨੂੰ ਜੀ ਦੀ ਵਿਸ਼ੇਸ਼ ਪੂਜਾ ਕੀਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਅਧਿਕ ਮਾਸ (ਪੁਰਸ਼ੋਤਮ ਮਾਸ) ਕਾਰਨ ਅੱਠ ਵੱਡੇ ਮੰਗਲਵਾਰਾਂ ਦਾ ਵਿਸ਼ੇਸ਼ ਸੰਯੋਗ ਮਿਲੇਗਾ, ਜੋ ਆਮ ਸਾਲਾਂ ਦੇ ਮੁਕਾਬਲੇ ਦੁੱਗਣੇ ਹਨ। ਇਸ ਕਾਰਨ ਹਨੂਮਾਨ ਜੀ ਦੀ ਉਪਾਸਨਾ ਦਾ ਦੋਹਰਾ ਮੌਕਾ ਮਿਲੇਗਾ।
ਜੋਤਿਸ਼ੀ ਆਚਾਰੀਆ ਦੇਵੇਂਦਰ ਪ੍ਰਸਾਦ ਤ੍ਰਿਪਾਠੀ ਅਨੁਸਾਰ ਜੇਠ ਮਹੀਨੇ ਦੀ ਸ਼ੁਰੂਆਤ ਕ੍ਰਿਸ਼ਨ ਪ੍ਰਤਿਪਦਾ 2 ਮਈ ਤੋਂ ਹੋਵੇਗੀ। ਜੇਠ ਦਾ ਕ੍ਰਿਸ਼ਨ ਪੱਖ 16 ਮਈ ਤਕ ਰਹੇਗਾ। ਫਿਰ 17 ਮਈ ਤੋਂ 15 ਜੂਨ ਤਕ ਅਧਿਕ ਮਾਸ (ਪੁਰਸ਼ੋਤਮ ਮਾਸ) ਰਹੇਗਾ। ਅਧਿਕ ਮਾਸ ਖਤਮ ਹੋਣ 'ਤੇ 16 ਤੋਂ 29 ਜੂਨ ਤਕ ਜੇਠ ਮਹੀਨੇ ਦਾ ਸ਼ੁਕਲ ਪੱਖ ਰਹੇਗਾ। ਇਸ ਕਾਰਨ ਜੇਠ ਮਹੀਨੇ ਦਾ ਪ੍ਰਭਾਵ ਦੋ ਮਹੀਨੇ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜੇਠ ਮਹੀਨੇ 'ਚ ਆਉਣ ਵਾਲੇ ਮੰਗਲਵਾਰ ਨੂੰ ਸਨਾਤਨ ਧਰਮ ਵਿੱਚ 'ਵੱਡਾ ਮੰਗਲਵਾਰ' (ਬੜਾ ਮੰਗਲ) ਮੰਨਿਆ ਜਾਂਦਾ ਹੈ। ਇਹ ਵੱਡੇ ਮੰਗਲਵਾਰ ਹਰ ਸਾਲ ਜੇਠ ਮਹੀਨੇ ਆਮ ਤੌਰ 'ਤੇ ਚਾਰ ਜਾਂ ਪੰਜ ਹੁੰਦੇ ਹਨ। ਇਨ੍ਹਾਂ ਦਿਨਾਂ 'ਚ ਹਨੂਮਾਨ ਮੰਦਰਾਂ 'ਚ ਵਿਸ਼ੇਸ਼ ਪੂਜਾ-ਅਰਚਨਾ ਅਤੇ ਭੰਡਾਰੇ ਕੀਤੇ ਜਾਂਦੇ ਹਨ। ਮਾਨਤਾ ਹੈ ਕਿ ਹਨੂਮਾਨ ਜੀ ਦੀ ਉਪਾਸਨਾ ਨਾਲ ਭਗਵਾਨ ਸ਼੍ਰੀਰਾਮ ਵੀ ਪ੍ਰਸੰਨ ਹੁੰਦੇ ਹਨ।
ਪਾਰਾਸ਼ਰ ਜੋਤਿਸ਼ ਸੰਸਥਾ ਦੇ ਨਿਰਦੇਸ਼ਕ ਆਚਾਰੀਆ ਵਿਦਿਆਕਾਂਤ ਪਾਂਡੇ ਅਨੁਸਾਰ ਅਧਿਕ ਮਾਸ ਯਾਨੀ ਪੁਰਸ਼ੋਤਮ ਮਾਸ ਨੂੰ ਭਗਵਾਨ ਵਿਸ਼ਨੂੰ ਦਾ ਮਹੀਨਾ ਕਿਹਾ ਜਾਂਦਾ ਹੈ। ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀਰਾਮ ਵੀ ਭਗਵਾਨ ਵਿਸ਼ਨੂੰ ਦੇ ਅਵਤਾਰ ਹਨ। ਇਸ ਤਰ੍ਹਾਂ ਇਸ ਵਾਰ ਜੇਠ ਮਹੀਨੇ ਦੇ ਵੱਡੇ ਮੰਗਲਵਾਰਾਂ ਰਾਹੀਂ ਭਗਵਾਨ ਵਿਸ਼ਨੂੰ ਦੀ ਕਿਰਪਾ ਪ੍ਰਾਪਤ ਹੋਣ ਵਾਲੀ ਹੈ।
ਉਨ੍ਹਾਂ ਦੱਸਿਆ ਕਿ ਅਧਿਕ ਮਾਸ 'ਚ ਭਗਵਾਨ ਵਿਸ਼ਨੂੰ ਅਤੇ ਸ਼ੰਕਰ ਜੀ ਦੀ ਉਪਾਸਨਾ ਬਹੁਤ ਪੁੰਨਕਾਰੀ ਹੁੰਦੀ ਹੈ। ਜੇਠ ਮਹੀਨੇ 'ਚ ਜਲ ਦਾਨ (ਘੜਾ, ਸ਼ਰਬਤ) ਪੁੰਨਕਾਰੀ ਹੁੰਦਾ ਹੈ। ਸਾਤਵਿਕ ਭੋਜਨ ਕਰਨ ਦੇ ਨਾਲ ਪਸ਼ੂ-ਪੰਛੀਆਂ ਲਈ ਪਾਣੀ ਰੱਖਣਾ, ਲੋੜਵੰਦਾਂ ਨੂੰ ਪੱਖੇ, ਜੁੱਤੇ-ਚੱਪਲਾਂ ਅਤੇ ਕੱਪੜੇ ਦਾਨ ਕਰਨ ਨਾਲ ਮਨਚਾਹੇ ਫਲ ਦੀ ਪ੍ਰਾਪਤੀ ਹੁੰਦੀ ਹੈ।