ਤੁਸੀਂ ਪੁੱਛ ਸਕਦੇ ਹੋ ਕਿ ਮੈਂ ਇਕੱਲਾ ਵਿਅਕਤੀ ਅੰਦਰੂਨੀ ਸ਼ਾਂਤੀ ਪ੍ਰਾਪਤ ਕਰ ਕੇ ਵਿਸ਼ਵ ਸ਼ਾਂਤੀ ਲਈ ਕੀ ਯੋਗਦਾਨ ਦੇ ਸਕਦਾ ਹਾਂ? ਅਜਿਹਾ ਕਰ ਕੇ ਅਸੀਂ ਆਪਣੇ ਦੁਆਰਾ ਕੀਤੇ ਗਏ ਕੰਮਾਂ ਨਾਲ ਨਾ ਸਿਰਫ਼ ਪੂਰੀ ਮਨੁੱਖਤਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਫ਼ਰਕ ਪੈਦਾ ਕਰ ਸਕਦੇ ਹਾਂ।

ਅੱਜ ਅਸੀਂ ਦੁਨੀਆ ਵਿਚ ਦੇਖਦੇ ਹਾਂ ਕਿ ਹਰ ਪਾਸੇ ਹਿੰਸਾ ਅਤੇ ਨਫ਼ਰਤ ਵਾਲਾ ਮਾਹੌਲ ਹੈ। ਸੰਤਾਂ ਅਤੇ ਮਹਾਪੁਰਸ਼ਾਂ ਦੀਆਂ ਸਿੱਖਿਆਵਾਂ ਅਨੁਸਾਰ ਜੇਕਰ ਸਾਨੂੰ ਕਿਸੇ ਨੂੰ ਆਪਣਾ ਬਣਾਉਣਾ ਹੈ ਤਾਂ ਸਾਨੂੰ ਪ੍ਰੇਮ ਦੇ ਗੁਣ ਨੂੰ ਆਪਣੇ ਅੰਦਰ ਪੈਦਾ ਕਰਨਾ ਹੋਵੇਗਾ। ਹੁਣ ਸਾਨੂੰ ਇਹ ਦੇਖਣਾ ਹੈ ਕਿ ਅਸੀਂ ਆਪਣੇ ਬੱਚਿਆਂ ਅਤੇ ਪੋਤਿਆਂ-ਪੋਤੀਆਂ ਨੂੰ ਕੀ ਉਪਹਾਰ ਦੇਣਾ ਚਾਹੁੰਦੇ ਹਾਂ? ਕੀ ਅਸੀਂ ਉਨ੍ਹਾਂ ਨੂੰ ਹਿੰਸਾ ਅਤੇ ਯੁੱਧ ਦੀ ਦੁਨੀਆ ਵਿਚ ਛੱਡਣਾ ਚਾਹੁੰਦੇ ਹਾਂ? ਜਾਂ ਅਸੀਂ ਉਨ੍ਹਾਂ ਲਈ ਸ਼ਾਂਤੀ, ਪ੍ਰੇਮ ਅਤੇ ਏਕਤਾ ਵਾਲੀ ਦੁਨੀਆ ਦੀ ਕਾਮਨਾ ਕਰਦੇ ਹਾਂ? ਚੋਣ ਸਾਡੇ ਹੱਥ ਵਿਚ ਹੈ।
ਆਓ, ਅਸੀਂ ਆਪਣੀ ਊਰਜਾ ਨੂੰ ਇਕ ਸ਼ਾਂਤਮਈ ਦੁਨੀਆ ਦੇ ਨਿਰਮਾਣ ਵਿਚ ਲਗਾਈਏ। ਹਰ ਕੋਈ ਦੁਨੀਆ ਵਿਚ ਸ਼ਾਂਤੀ ਚਾਹੁੰਦਾ ਹੈ। ਅਸੀਂ ਸਾਰੇ ਆਪਣੇ ਮਹਾਦੀਪਾਂ, ਦੇਸ਼ਾਂ, ਸ਼ਹਿਰਾਂ ਅਤੇ ਆਪਣੇ ਘਰ-ਪਰਿਵਾਰਾਂ ਵਿਚ ਸ਼ਾਂਤੀ ਚਾਹੁੰਦੇ ਹਾਂ। ਇਨ੍ਹਾਂ ਸਭ ਤੋਂ ਵੱਧ, ਅਸੀਂ ਆਪਣੇ ਅੰਦਰ ਸ਼ਾਂਤੀ ਚਾਹੁੰਦੇ ਹਾਂ। ਫਿਰ ਵੀ, ਅੱਜ ਅਸੀਂ ਦੁਨੀਆ ਭਰ ਵਿਚ ਹੋ ਰਹੇ ਜ਼ੁਲਮਾਂ, ਹਿੰਸਾ ਅਤੇ ਅਪਰਾਧਾਂ ਨੂੰ ਦੇਖਦੇ ਹਾਂ।
ਅਸੀਂ ਇਹ ਦੇਖਣਾ ਹੈ ਕਿ ਦੁਨੀਆ ਵਿਚ ਸ਼ਾਂਤੀ ਦੀ ਸਥਾਪਨਾ ਲਈ ਅਸੀਂ ਕੀ ਕਰ ਸਕਦੇ ਹਾਂ? ਇਸ ਸਮੱਸਿਆ ਦਾ ਅਸੀਂ ਇਕ ਹੱਲ ਕੱਢ ਸਕਦੇ ਹਾਂ ਜਿਸ ਨੂੰ ਜਾਣ ਕੇ ਸਾਨੂੰ ਹੈਰਾਨੀ ਹੋਵੇਗੀ ਕਿ ਅਸੀਂ ਇਸ ਦੀ ਕਿਉਂ ਅਣਦੇਖੀ ਕੀਤਾ? ਇਕ ਸ਼ਾਂਤਮਈ ਦੁਨੀਆ ਦਾ ਨਿਰਮਾਣ ਪਹਿਲਾਂ ਆਪਣੇ-ਆਪ ਤੋਂ ਸ਼ੁਰੂ ਹੁੰਦਾ ਹੈ। ਵਿਸ਼ਵ ਸ਼ਾਂਤੀ ਦੀ ਸਥਾਪਨਾ ਵਿਚ ਯੋਗਦਾਨ ਦੇਣ ਲਈ ਸਾਨੂੰ ਪਹਿਲਾਂ ਆਪਣੇ ਅੰਦਰ ਸ਼ਾਂਤੀ ਪ੍ਰਾਪਤ ਕਰਨੀ ਚਾਹੀਦੀ ਹੈ।
ਤੁਸੀਂ ਪੁੱਛ ਸਕਦੇ ਹੋ ਕਿ ਮੈਂ ਇਕੱਲਾ ਵਿਅਕਤੀ ਅੰਦਰੂਨੀ ਸ਼ਾਂਤੀ ਪ੍ਰਾਪਤ ਕਰ ਕੇ ਵਿਸ਼ਵ ਸ਼ਾਂਤੀ ਲਈ ਕੀ ਯੋਗਦਾਨ ਦੇ ਸਕਦਾ ਹਾਂ? ਅਜਿਹਾ ਕਰ ਕੇ ਅਸੀਂ ਆਪਣੇ ਦੁਆਰਾ ਕੀਤੇ ਗਏ ਕੰਮਾਂ ਨਾਲ ਨਾ ਸਿਰਫ਼ ਪੂਰੀ ਮਨੁੱਖਤਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਫ਼ਰਕ ਪੈਦਾ ਕਰ ਸਕਦੇ ਹਾਂ।
ਆਓ! ਅਸੀਂ ਆਪਣੇ ’ਚ ਬਦਲਾਅ ਲਿਆਈਏ ਅਤੇ ਸ਼ਾਂਤੀ ਦੀ ਖੋਜ ਕਰੀਏ। ਧਿਆਨ-ਅਭਿਆਸ ਜ਼ਰੀਏ ਸ਼ਾਂਤੀ, ਪ੍ਰੇਮ ਅਤੇ ਏਕਤਾ ਆਪਣੇ ਅੰਦਰ ਪਾਈ ਜਾ ਸਕਦੀ ਹੈ। ਧਿਆਨ-ਅਭਿਆਸ ਸਾਨੂੰ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਨ ਵਿਚ ਮਦਦ ਕਰਦਾ ਹੈ। ਜਦੋਂ ਸਾਡੀ ਆਤਮਾ ਅੰਦਰ ਪ੍ਰਭੂ ਦੇ ਪ੍ਰਕਾਸ਼ ਨਾਲ ਸੰਪਰਕ ਕਰਦੀ ਹੈ ਤਾਂ ਅਸੀਂ ਪੂਰਨ ਸ਼ਾਂਤੀ ਅਤੇ ਤ੍ਰਿਪਤੀ ਨਾਲ ਭਰ ਜਾਂਦੇ ਹਾਂ। ਅਸੀਂ ਅੰਦਰੋਂ ਸ਼ਾਂਤ ਹੋ ਜਾਂਦੇ ਹਾਂ ਅਤੇ ਆਪਣੇ ਆਸ-ਪਾਸ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਨਹੀਂ ਹੁੰਦੇ। ਇਹ ਸ਼ਾਂਤੀ ਸਾਡੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਮਿਲਦੀ ਹੈ।
-ਸੰਤ ਰਾਜਿੰਦਰ ਸਿੰਘ