ਦੁੱਖ ਦੇ ਪ੍ਰਭਾਵ ਵਿਚ ਸਾਨੂੰ ਸਭ ਕੁਝ ਵਿਅਰਥ ਲੱਗਦਾ ਹੈ। ਸਾਨੂੰ ਲੱਗਦਾ ਹੈ ਕਿ ਸਭ ਕੁਝ ਖ਼ਤਮ ਹੋ ਜਾਣਾ ਹੈ, ਦੁੱਖ ਹੀ ਸਥਾਈ ਹੈ, ਤਾਂ ਅਸੀਂ ਕਰਮ ਕਿਉਂ ਕਰੀਏ? ਇਹ ਭਾਵ ਸਾਡੀ ਉੱਨਤੀ ’ਤੇ ਰੋਕ ਲਾਉਂਦਾ ਹੈ। ਅਸੀਂ ਇਸ ਭਾਵ ਨੂੰ ਦੂਰ ਕਰ ਕੇ ਹੀ ਜੀਵਨ ਦੀ ਬੇੜੀ ਨੂੰ ਅੱਗੇ ਵਧਾ ਸਕਦੇ ਹਾਂ। ਦੁਨੀਆ ਵਿਚ ਕੀੜਿਆਂ, ਮਕੌੜੀਆਂ ਜਾਂ ਹੋਰ ਕਈ ਕੀਟਾਂ ਦਾ ਜੀਵਨ ਕੁਝ ਘੰਟਿਆਂ ਜਾਂ ਕੁਝ ਦਿਨਾਂ ਦਾ ਹੀ ਹੁੰਦਾ ਹੈ।

ਅਸੀਂ ਖ਼ੁਦ ਆਪਣੇ ਜੀਵਨ ਦੇ ਨਿਰਮਾਤਾ ਹਾਂ। ਅਸੀਂ ਇਸ ਨੂੰ ਜਿਸ ਤਰ੍ਹਾਂ ਬਣਾਵਾਂਗੇ, ਇਹ ਉਸੇ ਤਰ੍ਹਾਂ ਦਾ ਰੂਪ ਧਾਰ ਲਵੇਗਾ। ਜੇ ਅਸੀਂ ਚਾਹੀਏ ਤਾਂ ਜੀਵਨ ਉਦਾਸੀ, ਸ਼ੌਕ ਅਤੇ ਪੀੜਾ ਵਿਚ ਹੀ ਬਤੀਤ ਹੁੰਦਾ ਜਾਵੇਗਾ ਪਰ ਜੇ ਅਸੀਂ ਥੋੜ੍ਹਾ ਸਕਾਰਾਤਮਕ ਹੋ ਕੇ ਵਿਚਾਰ ਕਰ ਕੇ ਜੀਵਨ ਨੂੰ ਗੁਜ਼ਾਰੀਏ ਤਾਂ ਇਹ ਆਨੰਦ ਨਾਲ ਭਰ ਜਾਵੇਗਾ।
ਉਤਸ਼ਾਹ ਸਾਡੀ ਸਕਾਰਾਤਮਕ ਦ੍ਰਿਸ਼ਟੀ ’ਤੇ ਨਿਰਭਰ ਕਰਦਾ ਹੈ। ਜੀਵਨ ਦਾ ਉਤਸ਼ਾਹ ਸਾਨੂੰ ਹਰ ਪਲ ਅੱਗੇ ਵਧਾਉਂਦਾ ਹੈ। ਇਹ ਸਾਨੂੰ ਸਮਰੱਥਾ ਪ੍ਰਦਾਨ ਕਰਦਾ ਹੈ। ਇਹੀ ਸਮਰੱਥਾ ਜੀਵਨ ਵਿਚ ਹਰ ਤਰ੍ਹਾਂ ਦੀ ਉਦਾਸੀ ਤੇ ਪੀੜਾ ਤੋਂ ਬਾਹਰ ਨਿਕਲਣ ਦੀ ਸ਼ਕਤੀ ਦਿੰਦੀ ਹੈ। ਸੁੱਖ ਅਤੇ ਦੁੱਖ, ਦੋਹਾਂ ਦਾ ਜੀਵਨ ਵਿਚ ਆਵਾਗਮਨ ਹੁੰਦਾ ਰਹਿੰਦਾ ਹੈ। ਇਹ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ ਪਰ ਅਸੀਂ ਕਿਸ ਦੇ ਪ੍ਰਭਾਵ ਵਿਚ ਫਸਣਾ ਹੈ, ਇਹ ਸਾਡੇ ਉੱਤੇ ਨਿਰਭਰ ਕਰਦਾ ਹੈ।
ਦੁੱਖ ਦੇ ਪ੍ਰਭਾਵ ਵਿਚ ਸਾਨੂੰ ਸਭ ਕੁਝ ਵਿਅਰਥ ਲੱਗਦਾ ਹੈ। ਸਾਨੂੰ ਲੱਗਦਾ ਹੈ ਕਿ ਸਭ ਕੁਝ ਖ਼ਤਮ ਹੋ ਜਾਣਾ ਹੈ, ਦੁੱਖ ਹੀ ਸਥਾਈ ਹੈ, ਤਾਂ ਅਸੀਂ ਕਰਮ ਕਿਉਂ ਕਰੀਏ? ਇਹ ਭਾਵ ਸਾਡੀ ਉੱਨਤੀ ’ਤੇ ਰੋਕ ਲਾਉਂਦਾ ਹੈ। ਅਸੀਂ ਇਸ ਭਾਵ ਨੂੰ ਦੂਰ ਕਰ ਕੇ ਹੀ ਜੀਵਨ ਦੀ ਬੇੜੀ ਨੂੰ ਅੱਗੇ ਵਧਾ ਸਕਦੇ ਹਾਂ। ਦੁਨੀਆ ਵਿਚ ਕੀੜਿਆਂ, ਮਕੌੜੀਆਂ ਜਾਂ ਹੋਰ ਕਈ ਕੀਟਾਂ ਦਾ ਜੀਵਨ ਕੁਝ ਘੰਟਿਆਂ ਜਾਂ ਕੁਝ ਦਿਨਾਂ ਦਾ ਹੀ ਹੁੰਦਾ ਹੈ।
ਇਸ ਦੇ ਬਾਵਜੂਦ, ਉਹ ਜੀਵਨ ਦੇ ਹਰ ਪਲ ਨੂੰ ਜ਼ਿੰਦਾਦਿਲੀ ਨਾਲ ਜਿਉਂਦੇ ਹਨ। ਕੀੜੀਆਂ ਵੀ ਆਪਣਾ ਘਰ ਬਣਾ ਕੇ ਉਸ ’ਚ ਆਪਣਾ ਪੂਰਾ ਪਰਿਵਾਰ ਵਸਾਉਂਦੀਆਂ ਹਨ। ਠੀਕ ਇਸੇ ਤਰ੍ਹਾਂ, ਮੱਕੜੀ ਜੀਵਨ ਭਰ ਜਾਲ਼ ਬੁਣਦੀ ਰਹਿੰਦੀ ਹੈ। ਉਹ ਆਪਣੇ ਕਰਮਾਂ ਦੇ ਮਾਰਗ ’ਤੇ ਅੱਗੇ ਵਧਦੀ ਰਹਿੰਦੀ ਹੈ। ਇਨ੍ਹਾਂ ਦੇ ਜੀਵਨ ਦਾ ਉਤਸ਼ਾਹ ਹੀ ਹੈ ਜੋ ਇਨ੍ਹਾਂ ਨੂੰ ਬਿਨਾਂ ਰੁਕੇ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ, ਫਿਰ ਚਾਹੇ ਜੀਵਨ ਛੋਟਾ ਹੋਵੇ ਜਾਂ ਕਈ ਸਾਲਾਂ ਦਾ। ਸਾਨੂੰ ਜੀਵਨ ਦੇ ਉਤਸ਼ਾਹ ਨੂੰ ਅੰਗ-ਸੰਗ ਰੱਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜੋ ਵਿਅਕਤੀ ਆਪਣੇ ਜੀਵਨ ਨੂੰ ਉਤਸ਼ਾਹ ਨਾਲ ਜੀਣਾ ਸਿੱਖ ਗਿਆ, ਉਸ ਲਈ ਦੁੱਖ-ਤਕਲੀਫ਼ਾਂ, ਪਰੇਸ਼ਾਨੀਆਂ ਅਤੇ ਅਸਫਲਤਾਵਾਂ ਇਕ ਨਵੀਂ ਸ਼ੁਰੂਆਤ ਦਾ ਮੌਕਾ ਬਣ ਕੇ ਆਉਂਦੀਆਂ ਹਨ। ਜਿਸ ਵਿਅਕਤੀ ਦਾ ਜੀਵਨ ਉਤਸ਼ਾਹ ਤੋਂ ਰਹਿਤ ਹੈ, ਉਮੰਗ ਦੀ ਤਰੰਗ ਤੋਂ ਵਿਰਵਾ ਹੈ, ਉਸ ਲਈ ਉਹ ਨੀਰਸ ਤੇ ਬੋਝ ਬਣ ਜਾਂਦਾ ਹੈ।
-ਲਲਿਤ ਸ਼ੌਰੀਆ