ਧਾਰਮਿਕ ਮਾਨਤਾ ਹੈ ਕਿ Ekadashi ਦੇ ਦਿਨ ਪੂਜਾ ਅਤੇ ਵਰਤ ਰੱਖਣ ਨਾਲ ਵਿਅਕਤੀ ਦਾ ਜੀਵਨ ਖੁਸ਼ਹਾਲ ਹੁੰਦਾ ਹੈ। ਨਾਲ ਹੀ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। ਵਰਤ ਖ਼ਤਮ ਹੋਣ ਤੋਂ ਬਾਅਦ ਭੋਜਨ ਤੇ ਧਨ ਦਾਨ ਕਰਨ ਨਾਲ ਆਰਥਿਕ ਲਾਭ ਦੇ ਯੋਗ ਬਣਦੇ ਹਨ।
Ekadashi 2025 List : ਧਰਮ ਡੈਸਕ, ਨਵੀਂ ਦਿੱਲੀ : ਇਹ ਵਰਤ ਹਰ ਮਹੀਨੇ ਦੇ ਕ੍ਰਿਸ਼ਨ ਤੇ ਸ਼ੁਕਲ ਪੱਖ ਦੀ ਇਕਾਦਸ਼ੀ ਤਰੀਕ ਨੂੰ ਰੱਖਿਆ ਜਾਂਦਾ ਹੈ। ਭਗਵਾਨ ਵਿਸ਼ਨੂੰ ਤੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਤਰੀਕ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਕ ਧਾਰਮਿਕ ਮਾਨਤਾ ਹੈ ਕਿ ਇਕਾਦਸ਼ੀ ਦੇ ਦਿਨ ਪੂਜਾ ਅਤੇ ਵਰਤ ਰੱਖਣ ਨਾਲ ਵਿਅਕਤੀ ਦਾ ਜੀਵਨ ਖੁਸ਼ਹਾਲ ਹੁੰਦਾ ਹੈ। ਨਾਲ ਹੀ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। ਵਰਤ ਖ਼ਤਮ ਹੋਣ ਤੋਂ ਬਾਅਦ ਭੋਜਨ ਤੇ ਧਨ ਦਾਨ ਕਰਨ ਨਾਲ ਆਰਥਿਕ ਲਾਭ ਦੇ ਯੋਗ ਬਣਦੇ ਹਨ। ਹੁਣ ਕੁਝ ਹੀ ਦਿਨਾਂ 'ਚ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਤਾਂ ਆਓ ਅਸੀਂ ਤੁਹਾਨੂੰ ਇਸ ਲੇਖ 'ਚ ਦੱਸਾਂਗੇ ਜਨਵਰੀ ਤੋਂ ਜੁਲਾਈ ਤਕ ਆਉਣ ਵਾਲੇ ਸਾਰੇ ਇਕਾਦਸ਼ੀ ਵਰਤ (Ekadashi Vrat Date List 2025) ਦੀਆਂ ਤਰੀਕਾਂ ਬਾਰੇ।
10 ਜਨਵਰੀ ਨੂੰ ਪੋਹ ਮਹੀਨੇ ਦੇ ਸ਼ੁਕਲ ਪੱਖ ਦੀ ਪੁਤ੍ਰਦਾ ਏਕਾਦਸ਼ੀ ਦਾ ਵਰਤ ਮਨਾਇਆ ਜਾਵੇਗਾ।
25 ਜਨਵਰੀ ਨੂੰ ਮਾਘ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਸ਼ਟਤਿਲਾ ਇਕਾਦਸ਼ੀ ਦਾ ਵਰਤ ਮਨਾਇਆ ਜਾਵੇਗਾ।
8 ਫਰਵਰੀ ਨੂੰ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਜਯਾ ਇਕਾਦਸ਼ੀ ਦਾ ਵਰਤ ਮਨਾਇਆ ਜਾਵੇਗਾ।
24 ਫਰਵਰੀ ਨੂੰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਵਿਜਯਾ ਇਕਾਦਸ਼ੀ ਦਾ ਵਰਤ ਮਨਾਇਆ ਜਾਵੇਗਾ।
10 ਮਾਰਚ ਨੂੰ ਫੱਗਣ ਮਹੀਨੇ ਦੇ ਸ਼ੁਕਲ ਪੱਖ ਵਿੱਚ ਆਮਲਕੀ ਇਕਾਦਸ਼ੀ ਮਨਾਈ ਜਾਵੇਗੀ।
25 ਮਾਰਚ ਨੂੰ ਚੇਤ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪਾਪਮੋਚਿਨੀ ਇਕਾਦਸ਼ੀ ਦਾ ਵਰਤ ਕੀਤਾ ਜਾਵੇਗਾ।
8 ਅਪ੍ਰੈਲ ਨੂੰ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਕਾਮਦਾ ਇਕਾਦਸ਼ੀ ਦਾ ਵਰਤ ਮਨਾਇਆ ਜਾਵੇਗਾ।
24 ਅਪ੍ਰੈਲ ਨੂੰ ਵਿਸਾਖ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਵਰੁਥਿਨੀ ਇਕਾਦਸ਼ੀ ਦਾ ਵਰਤ ਕੀਤਾ ਜਾਵੇਗਾ।
8 ਮਈ ਨੂੰ ਵਿਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਮੋਹਿਨੀ ਇਕਾਦਸ਼ੀ ਦਾ ਵਰਤ ਮਨਾਇਆ ਜਾਵੇਗਾ।
23 ਮਈ ਨੂੰ ਜੇਠ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਪਰਾ ਇਕਾਦਸ਼ੀ ਵਰਤ ਕੀਤਾ ਜਾਵੇਗਾ।
6 ਜੂਨ ਨੂੰ ਜੇਠ ਮਹੀਨੇ ਦੇ ਸ਼ੁਕਲ ਪੱਖ ਦੀ ਨਿਰਜਲਾ ਇਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ।
21 ਜੂਨ ਨੂੰ ਹਾੜ੍ਹ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਯੋਗਿਨੀ ਇਕਾਦਸ਼ੀ ਦਾ ਵਰਤ ਮਨਾਇਆ ਜਾਵੇਗਾ।
06 ਜੁਲਾਈ ਨੂੰ ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਦੇਵਸ਼ਯਨੀ ਇਕਾਦਸ਼ੀ ਦਾ ਵਰਤ ਕੀਤਾ ਜਾਵੇਗਾ। ਇਸ ਤਰੀਕ ਤੋਂ ਭਗਵਾਨ ਵਿਸ਼ਨੂੰ ਨਿਦਰਾ ਅਵਸਥਾ 'ਚ ਚਲੇ ਜਾਂਦੇ ਹਨ। ਇਸ ਕਾਰਨ ਇਸ ਨੂੰ ਦੇਵਸ਼ਯਨੀ ਇਕਾਦਸ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
21 ਜੁਲਾਈ ਨੂੰ ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਕਾਮਿਕਾ ਇਕਾਦਸ਼ੀ ਦਾ ਵਰਤ ਕੀਤਾ ਜਾਵੇਗਾ।