ਬਹੁਤ ਸਾਰੇ ਲੋਕਾਂ ਨੂੰ ਇਹ ਸੁਪਨੇ ਯਾਦ ਹਨ ਤੇ ਕਈ ਲੋਕ ਜਾਗਣ ਦੇ ਨਾਲ ਹੀ ਇਹ ਸੁਪਨੇ ਭੁੱਲ ਜਾਂਦੇ ਹਨ। ਸੁਪਨ ਸ਼ਾਸਤਰ ਅਨੁਸਾਰ ਹਰ ਸੁਪਨੇ ਦਾ ਸ਼ੁਭ ਜਾਂ ਅਸ਼ੁਭ ਅਰਥ ਹੁੰਦਾ ਹੈ। ਇਸੇ ਤਰ੍ਹਾਂ ਘਰ ਆਉਣ ਤੋਂ ਪਹਿਲਾਂ ਮਾਂ ਲਕਸ਼ਮੀ ਸੁਪਨੇ 'ਚ ਕਈ ਅਜਿਹੇ ਸੰਕੇਤ ਦਿੰਦੀ ਹੈ, ਜਿਸ ਨੂੰ ਵਿਅਕਤੀ ਸਮੇਂ 'ਤੇ ਪਛਾਣ ਸਕਦਾ ਹੈ।
Dream Interpretation in Punjabi : ਸੁਪਨ ਸ਼ਾਸਤਰ ਅਨੁਸਾਰ, ਹਰ ਕੋਈ ਸੌਣ ਤੋਂ ਬਾਅਦ ਯਕੀਨੀ ਤੌਰ 'ਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਸੁਪਨੇ ਦੇਖਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਸੁਪਨੇ ਯਾਦ ਹਨ ਤੇ ਕਈ ਲੋਕ ਜਾਗਣ ਦੇ ਨਾਲ ਹੀ ਇਹ ਸੁਪਨੇ ਭੁੱਲ ਜਾਂਦੇ ਹਨ। ਸੁਪਨ ਸ਼ਾਸਤਰ ਅਨੁਸਾਰ ਹਰ ਸੁਪਨੇ ਦਾ ਸ਼ੁਭ ਜਾਂ ਅਸ਼ੁਭ ਅਰਥ ਹੁੰਦਾ ਹੈ। ਇਸੇ ਤਰ੍ਹਾਂ ਘਰ ਆਉਣ ਤੋਂ ਪਹਿਲਾਂ ਮਾਂ ਲਕਸ਼ਮੀ ਸੁਪਨੇ 'ਚ ਕਈ ਅਜਿਹੇ ਸੰਕੇਤ ਦਿੰਦੀ ਹੈ, ਜਿਸ ਨੂੰ ਵਿਅਕਤੀ ਸਮੇਂ 'ਤੇ ਪਛਾਣ ਸਕਦਾ ਹੈ। ਜਾਣੋ, ਸੁਪਨ ਸ਼ਾਸਤਰ ਅਨੁਸਾਰ, ਕਿਹੜੇ ਸੁਪਨੇ ਵਿਅਕਤੀ ਨੂੰ ਅਮੀਰ ਬਣਾ ਸਕਦੇ ਹਨ।
ਧਨ ਲਾਭ ਵਾਲੇ ਸੁਪਨੇ
1. ਮਾਂ ਲਕਸ਼ਮੀ ਦਾ ਨਜ਼ਰ ਆਉਣਾ
ਜੋਤਿਸ਼ ਸ਼ਾਸਤਰ ਅਨੁਸਾਰ ਜੇਕਰ ਤੁਸੀਂ ਆਪਣੇ ਸੁਪਨੇ 'ਚ ਮਾਂ ਲਕਸ਼ਮੀ ਨੂੰ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ 'ਤੇ ਮਾਂ ਲਕਸ਼ਮੀ ਦਾ ਵਿਸ਼ੇਸ਼ ਆਸ਼ੀਰਵਾਦ ਹੈ ਅਤੇ ਤੁਹਾਨੂੰ ਧਨ ਲਾਭ ਹੋਵੇਗਾ।
2. ਉੱਲੂ ਦੇਖਣਾ
ਜੇਕਰ ਕੋਈ ਸੁਪਨੇ 'ਚ ਉੱਲੂ ਦੇਖਦਾ ਹੈ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਉੱਲੂ ਮਾਂ ਲਕਸ਼ਮੀ ਦਾ ਵਾਹਨ ਹੈ। ਇਸ ਲਈ ਇਸ ਨੂੰ ਧਨ ਦੀ ਆਮਦ ਦਾ ਸੂਚਕ ਵੀ ਮੰਨਿਆ ਜਾਂਦਾ ਹੈ ਅਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲੇਗਾ।
3. ਲਕਸ਼ਮੀ ਨਾਰਾਇਣ ਦਿਸਣਾ
ਜੇਕਰ ਸੁਪਨੇ 'ਚ ਲਕਸ਼ਮੀ ਨਾਰਾਇਣ ਦੀ ਤਸਵੀਰ ਜਾਂ ਮੂਰਤੀ ਦਿਖਾਈ ਦੇਵੇ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਇਹ ਸੁਪਨਾ ਦੌਲਤ, ਖੁਸ਼ਹਾਲੀ ਅਤੇ ਸਫਲਤਾ ਦਾ ਸੂਚਕ ਮੰਨਿਆ ਜਾਂਦਾ ਹੈ।
4. ਦੀਵਾ
ਜੇਕਰ ਸੁਪਨੇ 'ਚ ਬਲਦਾ ਹੋਇਆ ਦੀਵਾ ਦਿਸ ਜਾਵੇ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ। ਆਉਣ ਵਾਲੇ ਸਮੇਂ 'ਚ ਹਨੇਰਾ ਦੂਰ ਹੋਵੇਗਾ ਤੇ ਪੈਸੇ ਦੇ ਨਾਲ-ਨਾਲ ਹਰ ਖੇਤਰ ਵਿੱਚ ਸਫਲਤਾ ਮਿਲੇਗੀ।
5. ਸੱਪ ਦੇਖਣਾ
ਜੇਕਰ ਸੁਪਨੇ 'ਚ ਤੁਹਾਡੀ ਬਿੱਲ ਦੇ ਨੇੜੇ ਸੱਪ ਦਿਖਾਈ ਦਿੰਦੇ ਹਨ ਤਾਂ ਸਮਝੋ ਕਿ ਇਹ ਧਨ ਲਾਭ ਦਾ ਸੰਕੇਤ ਹੈ।
ਖ਼ੁਦ ਨੂੰ ਉਚਾਈ 'ਚ ਚੜ੍ਹਦੇ ਹੋਏ ਦੇਖਣਾ
ਸੁਪਨ ਸ਼ਾਸਤਰ ਅਨੁਸਾਰ, ਜੇਕਰ ਤੁਸੀਂ ਸੁਪਨੇ 'ਚ ਆਪਣੇ ਆਪ ਨੂੰ ਕਿਸੇ ਉੱਚੇ ਸਥਾਨ ਜਾਂ ਦਰੱਖਤ 'ਤੇ ਚੜ੍ਹਦੇ ਦੇਖਦੇ ਹੋ ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਜਲਦ ਹੀ ਨੌਕਰੀ 'ਚ ਤਰੱਕੀ ਮਿਲਣ ਵਾਲੀ ਹੈ ਜਾਂ ਤੁਸੀਂ ਆਪਣੇ ਕਰੀਅਰ 'ਚ ਉੱਚਾਈਆਂ ਨੂੰ ਛੂਹਣ ਵਾਲੇ ਹੋ।