ਚੰਗੇ ਕਰਮਾਂ ਤੋਂ ਮੂੰਹ ਨਾ ਮੋੜੋ
ਅਪਰਾਧੀ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਜਨਤਾ ’ਤੇ ਅੱਤਿਆਚਾਰ ਕਰ ਰਹੇ ਹਨ ਜਿਸ ਕਾਰਨ ਜਨਤਾ ਦ੍ਰੌਪਦੀ ਦੀ ਤਰ੍ਹਾਂ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੀ ਹੈ। ਸਤਿਯੁੱਗ ਵਿਚ ਚਾਰੇ ਪਾਸੇ ਮਾਨਵਤਾ ਦੀ ਭਲਾਈ ਦੇ ਕੰਮ ਕੀਤੇ ਜਾਂਦੇ ਸਨ। ਇਸੇ ਲਈ ਉਸ ਸਮੇਂ ਸਮਾਜ ਦਾ ਹਰ ਵਿਅਕਤੀ ਸੁਰੱਖਿਅਤ ਮਹਿਸੂਸ ਕਰਦਾ ਸੀ ਅਤੇ ਆਪਣੇ ਵਿਕਾਸ ਲਈ ਯਤਨਸ਼ੀਲ ਰਹਿੰਦਾ ਸੀ।
Publish Date: Mon, 19 Jan 2026 11:19 PM (IST)
Updated Date: Tue, 20 Jan 2026 06:45 AM (IST)
ਬੇਇਨਸਾਫ਼ੀ ਕਰਨ ਵਾਲਾ ਜਿੰਨਾ ਦੋਸ਼ੀ ਹੁੰਦਾ ਹੈ ਓਨਾ ਹੀ ਦੋਸ਼ੀ ਉਸ ਬੇਇਨਸਾਫ਼ੀ ਨੂੰ ਮੂਕਦਰਸ਼ਕ ਬਣ ਕੇ ਦੇਖਣ ਵਾਲਾ ਵੀ ਹੁੰਦਾ ਹੈ। ਮਹਾਭਾਰਤ ਦੇ ਯੁੱਧ ਤੋਂ ਬਾਅਦ ਜਦੋਂ ਭਗਵਾਨ ਸ੍ਰੀਕ੍ਰਿਸ਼ਨ ਦੁਆਰਕਾ ਪਹੁੰਚੇ ਤਾਂ ਮਹਾਰਾਣੀ ਰੁਕਮਣੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਜੰਗ ਵਿਚ ਭੀਸ਼ਮ ਪਿਤਾਮਾ ਅਤੇ ਗੁਰੂ ਦ੍ਰੋਣਾਚਾਰੀਆ ਨੂੰ ਤੁਸੀਂ ਕਿਉਂ ਮਰਨ ਦਿੱਤਾ।
ਤਦ ਭਗਵਾਨ ਨੇ ਉੱਤਰ ਦਿੱਤਾ ਕਿ ਦ੍ਰੌਪਦੀ ਦਾ ਚੀਰਹਰਨ ਕਰਨ ਲਈ ਜਿੰਨਾ ਦੋਸ਼ੀ ਦੁਸ਼ਾਸਨ ਸੀ, ਓਨੇ ਹੀ ਦੋਸ਼ੀ ਉਹ ਦੋਵੇਂ ਵੀ ਸਨ ਕਿਉਂਕਿ ਜਿਸ ਸਭਾ ਵਿਚ ਚੀਰਹਰਨ ਹੋ ਰਿਹਾ ਰਿਹਾ ਸੀ, ਉਸ ਵਿਚ ਉਹ ਦੋਵੇਂ ਵੀ ਮੌਜੂਦ ਸਨ। ਜੇ ਉਹ ਇਸ ਕਾਰੇ ਨੂੰ ਰੋਕਣ ਦਾ ਯਤਨ ਕਰਦੇ ਤਾਂ ਦੁਸ਼ਾਸਨ ਕਦੇ ਵੀ ਚੀਰਹਰਨ ਨਹੀਂ ਕਰ ਪਾਉਂਦਾ।
ਪਰ ਉਹ ਦੋਵੇਂ ਮੂਕਦਰਸ਼ਕ ਬਣ ਕੇ ਦੇਖਦੇ ਰਹੇ। ਇਸੇ ਤਰ੍ਹਾਂ ਅੱਜ ਦੇ ਸਮਾਜ ਵਿਚ ਚਾਰੇ ਪਾਸੇ ਅਨਿਆਂ ਹੁੰਦਾ ਰਹਿੰਦਾ ਹੈ ਪਰ ਸਮਾਜ ਦੇ ਪ੍ਰਭਾਵਸ਼ਾਲੀ ਲੋਕ ਮੂਕਦਰਸ਼ਕ ਬਣ ਕੇ ਆਪਣੀ ਮੌਨ ਸਹਿਮਤੀ ਦਿੰਦੇ ਰਹਿੰਦੇ ਹਨ। ਅੱਜ ਬਹੁਤ ਸਾਰੇ ਲੋਕ ਆਪਣੇ ਸਵਾਰਥ ਲਈ ਅਨਿਆਂ ਵਾਲੇ ਕੰਮ ਕਰਦੇ ਹਨ ਪਰ ਉਨ੍ਹਾਂ ਨੂੰ ਰੋਕਣ ਵਾਲੇ ਲੋਕ ਮੂਕਦਰਸ਼ਕ ਬਣ ਕੇ ਦੇਖਦੇ ਰਹਿੰਦੇ ਹਨ। ਇਸ ਕਾਰਨ ਸਮਾਜ ਵਿਚ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਪੈਦਾ ਹੋ ਰਹੀਆਂ ਹਨ।
ਅਪਰਾਧੀ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਜਨਤਾ ’ਤੇ ਅੱਤਿਆਚਾਰ ਕਰ ਰਹੇ ਹਨ ਜਿਸ ਕਾਰਨ ਜਨਤਾ ਦ੍ਰੌਪਦੀ ਦੀ ਤਰ੍ਹਾਂ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੀ ਹੈ। ਸਤਿਯੁੱਗ ਵਿਚ ਚਾਰੇ ਪਾਸੇ ਮਾਨਵਤਾ ਦੀ ਭਲਾਈ ਦੇ ਕੰਮ ਕੀਤੇ ਜਾਂਦੇ ਸਨ। ਇਸੇ ਲਈ ਉਸ ਸਮੇਂ ਸਮਾਜ ਦਾ ਹਰ ਵਿਅਕਤੀ ਸੁਰੱਖਿਅਤ ਮਹਿਸੂਸ ਕਰਦਾ ਸੀ ਅਤੇ ਆਪਣੇ ਵਿਕਾਸ ਲਈ ਯਤਨਸ਼ੀਲ ਰਹਿੰਦਾ ਸੀ। ਅੱਜ ਕਲਯੁੱਗ ਵਿਚ ਚਾਰੇ ਪਾਸੇ ਅਨੈਤਿਕ ਅਤੇ ਅਨਿਆਂ ਭਰਪੂਰ ਕੰਮ ਹੁੰਦੇ ਦਿਖਾਈ ਦਿੰਦੇ ਹਨ।
ਇਹ ਸਿਰਫ਼ ਇਸ ਲਈ ਹੋਇਆ ਹੈ ਕਿਉਂਕਿ ਮਨੁੱਖ ਆਪਣੀਆਂ ਗਿਆਨ ਇੰਦਰੀਆਂ ਦੁਆਰਾ ਸੰਸਾਰ ਦਾ ਅਨੁਭਵ ਕਰ ਕੇ, ਉਸ ਦਾ ਆਪਣੀਆਂ ਇੰਦਰੀਆਂ ਦੁਆਰਾ ਬੇਕਾਬੂ ਭਾਵਨਾਵਾਂ ਨਾਲ ਭੋਗ ਕਰਨਾ ਚਾਹੁੰਦਾ ਹੈ। ਇਸ ਲਈ ਉਹ ਅਨੈਤਿਕ ਅਤੇ ਪਾਪ ਕਰਮ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਨੂੰ ਸਮਾਜ ਲਈ ਪ੍ਰੇਰਨਾਦਾਇਕ ਹੋਣਾ ਚਾਹੀਦਾ ਹੈ, ਉਹੀ ਜ਼ਿਆਦਾ ਪਾਪ ਅਤੇ ਅਨੈਤਿਕ ਕਰਮ ਕਰ ਰਹੇ ਹਨ। ਜੇ ਅਸੀਂ ਮੁੜ ਸਤਿਯੁੱਗ ਲਿਆਉਣਾ ਹੈ ਤਾਂ ਸੱਚੇ ਕਰਮਾਂ ਨੂੰ ਅਹਿਮੀਅਤ ਦੇਣੀ ਹੋਵੇਗੀ।
-ਕਰਨਲ ਸ਼ਿਵਦਾਨ ਸਿੰਘ