ਕੀ ਤੁਸੀਂ ਜਾਣਦੇ ਹੋ ਪ੍ਰਸਾਦ ਚੜ੍ਹਾਉਣ ਦਾ ਸਹੀ ਤਰੀਕਾ? ਇੱਥੇ ਪੜ੍ਹੋ ਬਣਾਉਣ ਤੋਂ ਲੈ ਕੇ ਗ੍ਰਹਿਣ ਕਰਨ ਤਕ ਦੇ ਨਿਯਮ
Prasad Rules : ਪ੍ਰਸਾਦ ਨੂੰ ਕਦੇ ਵੀ ਇੱਧਰ-ਉੱਧਰ ਸੁੱਟਣ ਦੀ ਗਲਤੀ ਨਾ ਕਰੋ। ਪ੍ਰਸਾਦ ਦਾ ਇਕ ਵੀ ਦਾਣਾ ਜੇਕਰ ਜ਼ਮੀਨ ਜਾਂ ਕੂੜੇਦਾਨ 'ਚ ਡਿੱਗਦਾ ਹੈ ਤਾਂ ਇਹ ਅਪਮਾਨ ਮੰਨਿਆ ਜਾਂਦਾ ਹੈ। ਪ੍ਰਸਾਦ ਨੂੰ ਜ਼ਿਆਦਾ ਦੇਰ ਰੱਖਣ ਨਾਲ ਇਸ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ, ਅਜਿਹੇ ਵਿਚ ਇਸ ਨੂੰ ਘਰ ਲਿਜਾ ਕੇ ਰੱਖਣ ਦੀ ਬਜਾਏ ਤੁਰੰਤ ਵੰਡਣਾ ਜਾਂ ਖਾਣਾ ਬਿਹਤਰ ਹੁੰਦਾ ਹੈ।
Publish Date: Fri, 24 Apr 2026 01:00 PM (IST)
Updated Date: Fri, 24 Apr 2026 01:20 PM (IST)
ਧਰਮ ਡੈਸਕ, ਨਵੀਂ ਦਿੱਲੀ : ਕਿਸੇ ਵੀ ਦੇਵੀ-ਦੇਵਤੇ ਦੀ ਪੂਜਾ ਭੋਗ ਲਗਾਏ ਬਿਨਾਂ ਪੂਰੀ ਨਹੀਂ ਹੁੰਦੀ। ਭੋਗ ਲਗਾਉਣ ਤੋਂ ਬਾਅਦ ਉਸ ਭੋਗ ਨੂੰ ਪ੍ਰਸਾਦ ਦੇ ਰੂਪ 'ਚ ਗ੍ਰਹਿਣ ਕੀਤਾ ਜਾਂਦਾ ਹੈ ਜੋ ਪਰਮਾਤਮਾ ਦਾ ਅਸ਼ੀਰਵਾਦ ਮੰਨਿਆ ਜਾਂਦਾ ਹੈ। ਅਜਿਹੇ ਵਿਚ ਇਸ ਨੂੰ ਬਣਾਉਣ ਤੋਂ ਲੈ ਕੇ ਗ੍ਰਹਿਣ ਕਰਨ ਤਕ ਦੇ ਕੁਝ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦਾ ਧਿਆਨ ਰੱਖਣ 'ਤੇ ਤੁਹਾਨੂੰ ਪੂਜਾ ਦਾ ਪੂਰਾ ਫਲ ਮਿਲਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ।
ਪ੍ਰਸਾਦ ਬਣਾਉਂਦੇ ਸਮੇਂ ਨਾ ਕਰੋ ਇਹ ਗਲਤੀ
ਪ੍ਰਸਾਦ ਹਮੇਸ਼ਾ ਸਾਤਵਿਕ ਯਾਨੀ ਬਿਨਾਂ ਪਿਆਜ਼-ਲਸਣ ਦੇ ਬਣਿਆ ਹੋਣਾ ਚਾਹੀਦਾ ਹੈ।
ਹਮੇਸ਼ਾ ਇਸ਼ਨਾਨ ਕਰਨ ਤੋਂ ਬਾਅਦ ਹੀ ਪ੍ਰਸਾਦ ਤਿਆਰ ਕਰੋ।
ਅਸ਼ੁੱਧ ਹੱਥਾਂ ਨਾਲ ਪ੍ਰਸਾਦ ਨੂੰ ਛੂਹਣ ਤੋਂ ਬਚੋ।
ਪ੍ਰਸਾਦ ਬਣਾਉਂਦੇ ਸਮੇਂ ਇਸ ਨੂੰ ਚੱਖਣ ਦੀ ਗਲਤੀ ਬਿਲਕੁਲ ਨਾ ਕਰੋ, ਇਸ ਨਾਲ ਉਹ ਜੂਠਾ ਹੋ ਜਾਂਦਾ ਹੈ।
ਪ੍ਰਸਾਦ ਨੂੰ ਹਮੇਸ਼ਾ ਸਾਫ਼ ਜਾਂ ਫਿਰ ਨਵੇਂ ਬਰਤਨਾਂ 'ਚ ਸ਼ੁੱਧ ਘਿਓ ਦੀ ਵਰਤੋਂ ਕਰ ਕੇ ਬਣਾਉਣਾ ਚਾਹੀਦਾ ਹੈ।
ਹੋ ਸਕੇ ਤਾਂ ਇਸ ਦੇ ਲਈ ਤਾਂਬੇ ਜਾਂ ਪਿੱਤਲ ਦੇ ਬਰਤਨਾਂ ਦੀ ਵਰਤੋਂ ਕਰੋ।
ਪ੍ਰਸਾਦ ਬਣਾਉਂਦੇ ਸਮੇਂ ਮਨ ਵਿਚ ਪੂਰੀ ਸ਼ਰਧਾ ਰੱਖੋ ਅਤੇ ਨਕਾਰਾਤਮਕ ਵਿਚਾਰ ਨਾ ਲਿਆਓ।
ਭੋਗ ਲਗਾਉਣ ਦੇ ਨਿਯਮ
- ਭਗਵਾਨ ਨੂੰ ਭੋਗ ਲਗਾਉਣ ਤੋਂ ਬਾਅਦ ਉਸ ਨੂੰ ਤੁਰੰਤ ਨਾ ਹਟਾਓ। ਪੂਜਾ 'ਚ ਤੁਸੀਂ ਭੋਗ ਨੂੰ 5 ਮਿੰਟ ਲਈ ਰੱਖ ਸਕਦੇ ਹੋ।
- ਨੈਵੈਦਿਆ ਜਾਂ ਭੋਗ ਨੂੰ ਆਪਣੀ ਸ਼ਰਧਾ ਅਨੁਸਾਰ ਪਿੱਤਲ, ਚਾਂਦੀ ਜਾਂ ਮਿੱਟੀ ਦੇ ਬਰਤਨਾਂ 'ਚ ਚੜ੍ਹਾ ਸਕਦੇ ਹੋ।
- ਭੋਗ ਨੂੰ ਕਦੇ ਵੀ ਐਲੂਮੀਨੀਅਮ, ਲੋਹੇ, ਸਟੀਲ ਜਾਂ ਪਲਾਸਟਿਕ ਦੇ ਬਰਤਨ 'ਚ ਅਰਪਿਤ ਨਾ ਕਰੋ।
- ਤੁਸੀਂ ਦੇਵੀ-ਦੇਵਤਿਆਂ ਨੂੰ ਉਨ੍ਹਾਂ ਦੇ ਮਨਪਸੰਦ ਭੋਗ ਵੀ ਅਰਪਿਤ ਕਰ ਸਕਦੇ ਹੋ, ਜਿਸ ਨਾਲ ਮਨੋਕਾਮਨਾਵਾਂ ਜਲਦੀ ਪੂਰੀਆਂ ਹੁੰਦੀਆਂ ਹਨ।
ਪ੍ਰਸਾਦ ਗ੍ਰਹਿਣ ਕਰਨ ਦੇ ਨਿਯਮ
- ਭੋਗ ਲੱਗਣ ਤੋਂ ਬਾਅਦ ਪ੍ਰਸਾਦ ਨੂੰ ਜਿੰਨੇ ਲੋਕਾਂ 'ਚ ਸੰਭਵ ਹੋਵੇ ਵੰਡਣਾ ਚਾਹੀਦਾ ਹੈ ਅਤੇ ਖੁਦ ਵੀ ਗ੍ਰਹਿਣ ਕਰਨਾ ਚਾਹੀਦਾ ਹੈ।
- ਪੂਜਾ ਤੋਂ ਬਾਅਦ ਪ੍ਰਸਾਦ ਨੂੰ ਤੁਰੰਤ ਵੰਡਣਾ ਤੇ ਗ੍ਰਹਿਣ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਉਸ ਦਾ ਪ੍ਰਭਾਵ ਘੱਟ ਜਾਂਦਾ ਹੈ।
- ਪ੍ਰਸਾਦ ਨੂੰ ਹਮੇਸ਼ਾ ਸੱਜੇ ਹੱਥ ਨਾਲ ਹੀ ਲੈਣਾ ਚਾਹੀਦਾ ਹੈ।
- ਪ੍ਰਸਾਦ ਨੂੰ ਕਦੇ ਵੀ ਜ਼ਮੀਨ 'ਤੇ ਜਾਂ ਜੂਠੀ ਜਗ੍ਹਾ 'ਤੇ ਨਾ ਰੱਖੋ।
- ਭੰਡਾਰੇ ਦਾ ਪ੍ਰਸਾਦ ਲੋੜਵੰਦਾਂ ਲਈ ਹੁੰਦਾ ਹੈ, ਇਸ ਲਈ ਕੋਸ਼ਿਸ਼ ਕਰੋ ਕਿ ਇਹ ਉਨ੍ਹਾਂ ਲੋਕਾਂ ਤਕ ਜ਼ਿਆਦਾ ਪਹੁੰਚੇ ਜਿਨ੍ਹਾਂ ਨੂੰ ਇਸ ਦੀ ਲੋੜ ਹੈ।
ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ
ਪ੍ਰਸਾਦ ਨੂੰ ਕਦੇ ਵੀ ਇੱਧਰ-ਉੱਧਰ ਸੁੱਟਣ ਦੀ ਗਲਤੀ ਨਾ ਕਰੋ। ਪ੍ਰਸਾਦ ਦਾ ਇਕ ਵੀ ਦਾਣਾ ਜੇਕਰ ਜ਼ਮੀਨ ਜਾਂ ਕੂੜੇਦਾਨ 'ਚ ਡਿੱਗਦਾ ਹੈ ਤਾਂ ਇਹ ਅਪਮਾਨ ਮੰਨਿਆ ਜਾਂਦਾ ਹੈ। ਪ੍ਰਸਾਦ ਨੂੰ ਜ਼ਿਆਦਾ ਦੇਰ ਰੱਖਣ ਨਾਲ ਇਸ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ, ਅਜਿਹੇ ਵਿਚ ਇਸ ਨੂੰ ਘਰ ਲਿਜਾ ਕੇ ਰੱਖਣ ਦੀ ਬਜਾਏ ਤੁਰੰਤ ਵੰਡਣਾ ਜਾਂ ਖਾਣਾ ਬਿਹਤਰ ਹੁੰਦਾ ਹੈ। ਪ੍ਰਸਾਦ ਲੈਂਦੇ ਸਮੇਂ ਸਿੱਧੇ ਖੜ੍ਹੇ ਹੋ ਕੇ ਜਾਂ ਬੈਠ ਕੇ ਸਤਿਕਾਰ ਸਹਿਤ ਲੈਣਾ ਚਾਹੀਦਾ ਹੈ ਅਤੇ ਪ੍ਰਣਾਮ ਕਰਨਾ ਚਾਹੀਦਾ ਹੈ, ਇਸ ਤੋਂ ਬਾਅਦ ਹੀ ਪ੍ਰਸਾਦ ਗ੍ਰਹਿਣ ਕਰੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।