ਵਾਸਤੂ ਸ਼ਾਸਤਰ ਅਨੁਸਾਰ, ਡਾਈਨਿੰਗ ਏਰੀਆ 'ਚ ਰੱਖੀਆਂ ਕੁਝ ਚੀਜ਼ਾਂ ਨਕਾਰਾਤਮਕ ਊਰਜਾ (Negative Energy) ਨੂੰ ਸੱਦਾ ਦਿੰਦੀਆਂ ਹਨ, ਜਿਸ ਨਾਲ ਘਰ ਵਿੱਚ ਬਿਨਾਂ ਗੱਲ ਦੇ ਝਗੜੇ ਅਤੇ ਆਰਥਿਕ ਪਰੇਸ਼ਾਨੀਆਂ (ਕਰਜ਼ਾ) ਵੱਧ ਸਕਦੀਆਂ ਹਨ। ਆਓ ਜਾਣਦੇ ਹਾਂ ਉਹ 4 ਚੀਜ਼ਾਂ ਕਿਹੜੀਆਂ ਹਨ, ਜਿਨ੍ਹਾਂ ਨੂੰ ਤੁਹਾਨੂੰ ਅੱਜ ਹੀ ਹਟਾ ਦੇਣਾ ਚਾਹੀਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਘਰ ਵਿਚ ਡਾਈਨਿੰਗ ਟੇਬਲ ਸਿਰਫ਼ ਖਾਣਾ ਖਾਣ ਦੀ ਜਗ੍ਹਾ ਨਹੀਂ ਹੁੰਦਾ, ਸਗੋਂ ਇਹ ਉਹ ਥਾਂ ਹੈ ਜਿੱਥੇ ਪੂਰਾ ਪਰਿਵਾਰ ਇਕੱਠੇ ਬੈਠ ਕੇ ਦਿਨ ਭਰ ਦੀਆਂ ਗੱਲਾਂ ਸਾਂਝੀਆਂ ਕਰਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਜਾਣੇ-ਅਣਜਾਣੇ 'ਚ ਅਸੀਂ ਇਸੇ ਡਾਈਨਿੰਗ ਟੇਬਲ 'ਤੇ ਕੁਝ ਅਜਿਹੀਆਂ ਚੀਜ਼ਾਂ ਰੱਖ ਦਿੰਦੇ ਹਾਂ ਜੋ ਘਰ ਦੀ ਸੁੱਖ-ਸ਼ਾਂਤੀ ਨੂੰ ਗ੍ਰਹਿਣ ਲਗਾ ਸਕਦੀਆਂ ਹਨ?
ਵਾਸਤੂ ਸ਼ਾਸਤਰ ਅਨੁਸਾਰ, ਡਾਈਨਿੰਗ ਏਰੀਆ 'ਚ ਰੱਖੀਆਂ ਕੁਝ ਚੀਜ਼ਾਂ ਨਕਾਰਾਤਮਕ ਊਰਜਾ (Negative Energy) ਨੂੰ ਸੱਦਾ ਦਿੰਦੀਆਂ ਹਨ ਜਿਸ ਨਾਲ ਘਰ ਵਿਚ ਬਿਨਾਂ ਗੱਲ ਦੇ ਝਗੜੇ ਤੇ ਆਰਥਿਕ ਪਰੇਸ਼ਾਨੀਆਂ (ਕਰਜ਼ਾ) ਵੱਧ ਸਕਦੀਆਂ ਹਨ। ਆਓ ਜਾਣਦੇ ਹਾਂ ਉਹ 4 ਚੀਜ਼ਾਂ ਕਿਹੜੀਆਂ ਹਨ ਜਿਨ੍ਹਾਂ ਨੂੰ ਤੁਹਾਨੂੰ ਅੱਜ ਹੀ ਹਟਾ ਦੇਣਾ ਚਾਹੀਦਾ ਹੈ।
ਅਕਸਰ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਸਹੂਲਤ ਲਈ ਦਵਾਈਆਂ ਦਾ ਡੱਬਾ ਡਾਈਨਿੰਗ ਟੇਬਲ 'ਤੇ ਹੀ ਛੱਡ ਦਿੰਦੇ ਹਨ। ਵਾਸਤੂ ਅਨੁਸਾਰ, ਖਾਣ ਦੀ ਜਗ੍ਹਾ 'ਤੇ ਦਵਾਈਆਂ ਰੱਖਣਾ ਬਿਮਾਰੀਆਂ ਨੂੰ ਪੱਕੇ ਤੌਰ 'ਤੇ ਸੱਦਾ ਦੇਣ ਵਾਂਗ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਹਮੇਸ਼ਾ ਕੋਈ ਨਾ ਕੋਈ ਬਿਮਾਰ ਰਹਿੰਦਾ ਹੈ ਅਤੇ ਸਿਹਤ 'ਤੇ ਹੋਣ ਵਾਲਾ ਖਰਚਾ ਵੱਧ ਜਾਂਦਾ ਹੈ।
ਜ਼ਿਆਦਾਤਰ ਘਰਾਂ 'ਚ ਲੂਣਦਾਨੀ ਹਮੇਸ਼ਾ ਡਾਈਨਿੰਗ ਟੇਬਲ 'ਤੇ ਸਜੀ ਰਹਿੰਦੀ ਹੈ। ਵਾਸਤੂ ਤੇ ਜੋਤਿਸ਼ ਵਿੱਦਿਆ 'ਚ ਲੂਣ ਨੂੰ ਨਕਾਰਾਤਮਕਤਾ ਸੋਖਣ ਵਾਲਾ ਮੰਨਿਆ ਗਿਆ ਹੈ। ਡਾਈਨਿੰਗ ਟੇਬਲ 'ਤੇ ਹਮੇਸ਼ਾ ਖੁੱਲ੍ਹਾ ਨਮਕ ਰੱਖਣ ਨਾਲ ਪਰਿਵਾਰ ਦੇ ਮੈਂਬਰਾਂ ਵਿਚਕਾਰ ਬੇਵਜ੍ਹਾ ਅਣਬਣ ਹੋਣ ਲੱਗਦੀ ਹੈ। ਨਾਲ ਹੀ, ਇਹ ਧਨ ਦੀ ਹਾਨੀ ਤੇ ਕਰਜ਼ਾ ਵਧਣ ਦਾ ਵੀ ਵੱਡਾ ਕਾਰਨ ਮੰਨਿਆ ਜਾਂਦਾ ਹੈ। ਨਮਕ ਦਾ ਇਸਤੇਮਾਲ ਕਰੋ ਤੇ ਫਿਰ ਉਸਨੂੰ ਵਾਪਸ ਰਸੋਈ 'ਚ ਰੱਖ ਆਓ।
ਅੱਜਕੱਲ੍ਹ ਲੋਕ ਖਾਂਦੇ ਸਮੇਂ ਵੀ ਮੋਬਾਈਲ ਸਕ੍ਰੋਲ ਕਰਨਾ ਜਾਂ ਲੈਪਟਾਪ 'ਤੇ ਕੰਮ ਕਰਨਾ ਨਹੀਂ ਛੱਡਦੇ। ਖਾਣਾ ਖਾਂਦੇ ਸਮੇਂ ਸਾਰਾ ਧਿਆਨ ਅੰਨ 'ਤੇ ਹੋਣਾ ਚਾਹੀਦਾ ਹੈ। ਡਾਈਨਿੰਗ ਟੇਬਲ 'ਤੇ ਗੈਜੇਟਸ ਰੱਖਣ ਨਾਲ ਨਾ ਸਿਰਫ਼ ਪਰਿਵਾਰ ਵਿਚਕਾਰ ਆਪਸੀ ਗੱਲਬਾਤ ਤੇ ਪਿਆਰ ਘੱਟ ਹੁੰਦਾ ਹੈ, ਸਗੋਂ ਮਾਨਸਿਕ ਤਣਾਅ ਵੀ ਵਧਦਾ ਹੈ। ਇਸ ਨੂੰ ਦੂਰ ਰੱਖਣ ਨਾਲ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣਦਾ ਹੈ।
ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਦਫ਼ਤਰ ਜਾਂ ਬਾਹਰੋਂ ਆਉਂਦੇ ਹੀ ਆਪਣਾ ਪਰਸ ਡਾਈਨਿੰਗ ਟੇਬਲ 'ਤੇ ਰੱਖ ਦਿੰਦੇ ਹਨ। ਪਰਸ 'ਚ ਅਸੀਂ ਪੈਸੇ ਰੱਖਦੇ ਹਾਂ ਅਤੇ ਡਾਈਨਿੰਗ ਟੇਬਲ 'ਤੇ ਅਕਸਰ ਜੂਠੇ ਬਰਤਨ ਵੀ ਰੱਖੇ ਜਾਂਦੇ ਹਨ। ਜੋਤਿਸ਼ 'ਚ ਜੂਠੀ ਜਗ੍ਹਾ 'ਤੇ ਧਨ (ਯਾਨੀ ਪਰਸ) ਰੱਖਣਾ ਸਾਕਸ਼ਾਤ ਮਾਂ ਲਕਸ਼ਮੀ ਦਾ ਅਪਮਾਨ ਮੰਨਿਆ ਜਾਂਦਾ ਹੈ। ਇਸ ਨਾਲ ਬਰਕਤ ਰੁਕ ਜਾਂਦੀ ਹੈ ਅਤੇ ਪੈਸਿਆਂ ਦੀ ਤੰਗੀ ਆ ਸਕਦੀ ਹੈ।
ਇਹ ਸਾਰੇ ਨਿਯਮ ਤੇ ਚਿਤਾਵਨੀਆਂ ਮੁੱਖ ਤੌਰ 'ਤੇ ਪ੍ਰਾਚੀਨ 'ਵਾਸਤੂ ਸ਼ਾਸਤਰ' (Vastu Shastra) ਅਤੇ ਭਾਰਤੀ ਜੋਤਿਸ਼ 'ਤੇ ਅਧਾਰਤ ਹਨ। ਵਾਸਤੂ ਸ਼ਾਸਤਰ 'ਚ ਊਰਜਾ ਦੇ ਸਹੀ ਪ੍ਰਵਾਹ (Energy Flow) ਅਤੇ ਦਿਸ਼ਾਵਾਂ ਦਾ ਬਹੁਤ ਮਹੱਤਵ ਹੈ। ਹਿੰਦੂ ਮਾਨਤਾਵਾਂ 'ਚ ਅੰਨ ਨੂੰ 'ਬ੍ਰਹਮ' (ਦੇਵਤਾ) ਦਾ ਦਰਜਾ ਦਿੱਤਾ ਗਿਆ ਹੈ, ਇਸ ਲਈ ਅੰਨ ਗ੍ਰਹਿਣ ਕਰਨ ਦੇ ਸਥਾਨ ਨੂੰ ਹਮੇਸ਼ਾ ਸਾਫ਼, ਪਵਿੱਤਰ ਅਤੇ ਸਕਾਰਾਤਮਕ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।