ਵੈਦਿਕ ਜੋਤਿਸ਼ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਨੀਲਮ ਰਤਨ ਨੂੰ ਕੁਝ ਰਤਨਾਂ ਦੇ ਨਾਲ ਨਹੀਂ ਪਹਿਨਣਾ ਚਾਹੀਦਾ। ਅਜਿਹਾ ਕਰਨ ਨਾਲ ਵਿਅਕਤੀ ਨੂੰ ਜੀਵਨ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਸ਼ੁੱਭ ਫਲ ਪ੍ਰਾਪਤ ਨਹੀਂ ਹੁੰਦਾ।

ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਜੋਤਿਸ਼ 'ਚ ਨੀਲਮ ਰਤਨ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਰਤਨ ਦਾ ਧਾਰਮਿਕ ਮਹੱਤਵ ਕਰਮ ਫਲਦਾਤਾ ਸ਼ਨੀਦੇਵ ਨਾਲ ਜੁੜਿਆ ਹੋਇਆ ਹੈ। ਵੈਦਿਕ ਜੋਤਿਸ਼ ਮੁਤਾਬਕ, ਇਸ ਰਤਨ ਨੂੰ ਪਹਿਨਣ ਨਾਲ ਸੱਚ ਤੇ ਧਰਮ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ ਤੇ ਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਸ਼ਨੀ ਦੀ ਸਾੜ੍ਹਸਤੀ ਤੇ ਢਈਏ ਦਾ ਪ੍ਰਭਾਵ ਦੂਰ ਹੁੰਦਾ ਹੈ।
ਵੈਦਿਕ ਜੋਤਿਸ਼ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਨੀਲਮ ਰਤਨ ਨੂੰ ਕੁਝ ਰਤਨਾਂ ਦੇ ਨਾਲ ਨਹੀਂ ਪਹਿਨਣਾ ਚਾਹੀਦਾ। ਅਜਿਹਾ ਕਰਨ ਨਾਲ ਵਿਅਕਤੀ ਨੂੰ ਜੀਵਨ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਸ਼ੁੱਭ ਫਲ ਪ੍ਰਾਪਤ ਨਹੀਂ ਹੁੰਦਾ। ਚਲੋ ਤੁਹਾਨੂੰ ਇਸ ਆਰਟੀਕਲ 'ਚ ਦੱਸਦੇ ਹਾਂ ਕਿ ਨੀਲਮ ਰਤਨ ਦੇ ਨਾਲ ਕਿਹੜੇ ਰਤਨਾਂ ਨੂੰ ਪਹਿਨਣ ਤੋਂ ਬਚਣਾ ਚਾਹੀਦਾ ਹੈ।
ਮਾਣਕ ਰਤਨ ਸੂਰਜ ਦਾ ਤੇ ਨੀਲਮ ਸ਼ਨੀ ਦਾ ਰਤਨ ਹੈ। ਸੂਰਜ ਤੇ ਸ਼ਨੀ ਵਿਚਕਾਰ ਪਿਤਾ-ਪੁੱਤਰ ਦਾ ਰਿਸ਼ਤਾ ਹੈ ਤੇ ਦੋਵੇਂ ਇੱਕ-ਦੂਜੇ ਦੇ ਦੁਸ਼ਮਣ ਮੰਨੇ ਜਾਂਦੇ ਹਨ। ਇਸ ਲਈ ਨੀਲਮ ਦੇ ਨਾਲ ਮਾਣਕ ਰਤਨ ਨੂੰ ਪਹਿਨਣ ਦੀ ਮਨਾਹੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਇਨ੍ਹਾਂ ਦੋਵਾਂ ਰਤਨਾਂ ਨੂੰ ਇਕੱਠੇ ਪਹਿਨਦਾ ਹੈ, ਉਸਨੂੰ ਮਾਣ-ਸਨਮਾਨ 'ਚ ਕਮੀ ਅਤੇ ਕਾਰਜ ਖੇਤਰ 'ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਸ ਰਤਨ ਦਾ ਸਬੰਧ ਚੰਦਰਮਾ ਨਾਲ ਹੈ। ਵੈਦਿਕ ਜੋਤਿਸ਼ ਮੁਤਾਬਕ, ਸ਼ਨੀ ਤੇ ਚੰਦਰਮਾ ਨੂੰ ਵਿਰੋਧੀ ਗ੍ਰਹਿ ਮੰਨਿਆ ਜਾਂਦਾ ਹੈ। ਇਸ ਲਈ ਨੀਲਮ ਦੇ ਨਾਲ ਮੋਤੀ ਰਤਨ ਪਹਿਨਣ ਦੀ ਮਨਾਹੀ ਹੈ। ਇਨ੍ਹਾਂ ਦੋਵਾਂ ਰਤਨਾਂ ਨੂੰ ਇਕੱਠੇ ਪਹਿਨਣ ਨਾਲ ਮਾਨਸਿਕ ਤਣਾਅ ਤੇ ਡਿਪਰੈਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਮੂੰਗਾ ਰਤਨ ਦਾ ਸਬੰਧ ਮੰਗਲ ਨਾਲ ਹੈ। ਮੂੰਗਾ ਤੇ ਨੀਲਮ ਦੋਵੇਂ ਵਿਰੋਧੀ ਗ੍ਰਹਿਆਂ ਦੇ ਰਤਨ ਹਨ। ਇਸ ਲਈ ਇਨ੍ਹਾਂ ਦੋਵਾਂ ਰਤਨਾਂ ਨੂੰ ਇਕੱਠੇ ਪਹਿਨਣ ਦੀ ਮਨਾਹੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਨੀਲਮ ਦੇ ਨਾਲ ਮੂੰਗਾ ਰਤਨ ਧਾਰਨ ਕਰਦਾ ਹੈ ਤਾਂ ਉਸਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਵਿਅਕਤੀ ਦਾ ਸੁਭਾਅ ਬਹੁਤ ਜ਼ਿਆਦਾ ਗੁੱਸੇ ਵਾਲਾ ਹੋ ਜਾਂਦਾ ਹੈ।
ਵੈਦਿਕ ਜੋਤਿਸ਼ ਅਨੁਸਾਰ, ਨੀਲਮ ਰਤਨ ਦੇ ਨਾਲ ਪੰਨਾ, ਹੀਰਾ ਤੇ ਗੋਮੇਦ ਰਤਨ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਵਿਅਕਤੀ ਨੂੰ ਭੌਤਿਕ ਸੁੱਖ-ਸਹੂਲਤਾਂ ਮਿਲਦੀਆਂ ਹਨ। ਕਾਰੋਬਾਰ ਤੇ ਕਰੀਅਰ 'ਚ ਸਫਲਤਾ ਮਿਲਦੀ ਹੈ। ਨਾਲ ਹੀ ਧਨ-ਦੌਲਤ 'ਚ ਅਪਾਰ ਵਾਧਾ ਹੁੰਦਾ ਹੈ। ਜੇਕਰ ਤੁਸੀਂ ਨੀਲਮ ਦੇ ਨਾਲ ਕੋਈ ਹੋਰ ਰਤਨ ਧਾਰਨ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਸੀਂ ਕਿਸੇ ਜੋਤਸ਼ੀ ਦੀ ਸਲਾਹ ਵੀ ਲੈ ਸਕਦੇ ਹੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।