Vat Savitri Vrat : ਧਾਰਮਿਕ ਮਾਨਤਾਵਾਂ ਅਨੁਸਾਰ ਵਟ ਸਾਵਿੱਤਰੀ ਵਰਤ ਨੂੰ ਰੱਖਣ ਨਾਲ ਵਿਆਹੁਤਾ ਜੀਵਨ ਖੁਸ਼ਹਾਲ ਰਹਿੰਦਾ ਹੈ। ਹਾਲਾੰਕਿ ਵਟ ਸਾਵਿਤਰੀ ਵਰਤ ਦੌਰਾਨ ਕੁਝ ਕੰਮਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਵਰਤ ਨਿਸ਼ਫਲ ਹੋਣ ਦੇ ਨਾਲ-ਨਾਲ ਅਧੂਰਾ ਰਹਿ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਵਟ ਸਾਵਿਤਰੀ ਵਰਤ ਜੇਠ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਹਿੰਦੂ ਧਰਮ 'ਚ ਆਸਥਾ ਰੱਖਣ ਵਾਲੀਆਂ ਔਰਤਾਂ ਇਸ ਦਿਨ ਪਤੀ ਦੀ ਲੰਮੀ ਉਮਰ ਤੇ ਖੁਸ਼ਹਾਲੀ ਲਈ ਵਿਧੀ ਵਿਧਾਨ ਨਾਲ ਵਰਤ ਰੱਖਦੀਆਂ ਹਨ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਵਟ ਸਾਵਿਤਰੀ ਦੇ ਦਿਨ ਔਰਤਾਂ ਵਟ (ਬੋਹੜ) ਦੇ ਰੁੱਖ ਤੇ ਮਾਤਾ ਸਾਵਿਤਰੀ ਦੀ ਪੂਜਾ ਕਰਦੀਆਂ ਹਨ।
ਧਾਰਮਿਕ ਮਾਨਤਾਵਾਂ ਅਨੁਸਾਰ ਇਸ ਵਰਤ ਨੂੰ ਰੱਖਣ ਨਾਲ ਵਿਆਹੁਤਾ ਜੀਵਨ ਖੁਸ਼ਹਾਲ ਰਹਿੰਦਾ ਹੈ। ਹਾਲਾੰਕਿ ਵਟ ਸਾਵਿਤਰੀ ਵਰਤ ਦੌਰਾਨ ਕੁਝ ਕੰਮਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਵਰਤ ਨਿਸ਼ਫਲ ਹੋਣ ਦੇ ਨਾਲ-ਨਾਲ ਅਧੂਰਾ ਰਹਿ ਸਕਦਾ ਹੈ।
ਮਨ ਵਿਚ ਨਕਾਰਾਤਮਕ ਵਿਚਾਰ ਬਿਲਕੁਲ ਨਾ ਲਿਆਓ: ਜਿਹੜੀਆਂ ਵੀ ਔਰਤਾਂ ਵੱਟ ਸਾਵਿਤਰੀ ਦਾ ਵਰਤ ਰੱਖਦੀਆਂ ਹਨ ਉਨ੍ਹਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਿਨ ਮਨ ਵਿਚ ਕਿਸੇ ਵੀ ਤਰ੍ਹਾਂ ਦੇ ਮਾੜੇ ਵਿਚਾਰ ਨਾ ਲਿਆਉਣ। ਇਸ ਤੋਂ ਇਲਾਵਾ ਕਿਸੇ ਪ੍ਰਤੀ ਗੁੱਸਾ, ਲਾਲਚ ਜਾਂ ਈਰਖਾ ਦੀ ਭਾਵਨਾ ਨਾ ਰੱਖਣ। ਸਾਫ਼ ਮਨ ਨਾਲ ਵਰਤ ਦਾ ਪਾਲਣ ਕੀਤਾ ਜਾਵੇ।
ਵਾਲ ਤੇ ਨਹੁੰ ਕੱਟਣ ਤੋਂ ਬਚੋ: ਵਰਤ ਦੌਰਾਨ ਵਾਲ ਤੇ ਨਹੁੰ ਕੱਟਣਾ ਵਰਜਿਤ ਹੈ। ਅਜਿਹਾ ਕਰਨ ਨਾਲ ਵਰਤ ਟੁੱਟ ਵੀ ਸਕਦਾ ਹੈ। ਕੋਸ਼ਿਸ਼ ਕਰੋ ਕਿ ਵਰਤ ਤੋਂ ਇਕ-ਦੋ ਦਿਨ ਪਹਿਲਾਂ ਹੀ ਅਜਿਹੇ ਕੰਮ ਕਰ ਲਏ ਜਾਣ।
ਚਿੱਟੇ, ਕਾਲੇ ਤੇ ਨੀਲੇ ਰੰਗ ਦੀ ਸਾੜ੍ਹੀ ਪਾਉਣ ਤੋਂ ਬਚੋ: ਵਟ ਸਾਵਿਤਰੀ ਵਰਤ ਸੁਹਾਗ ਦਾ ਪ੍ਰਤੀਕ ਹੈ, ਅਜਿਹੇ ਵਿਚ ਇਸ ਖਾਸ ਮੌਕੇ 'ਤੇ ਚਿੱਟੇ, ਕਾਲੇ ਜਾਂ ਨੀਲੇ ਰੰਗ ਦੇ ਕੱਪੜੇ ਪਾਉਣ ਤੋਂ ਬਚੋ। ਇਸ ਦਿਨ ਲਾਲ ਜਾਂ ਪੀਲੇ ਰੰਗ ਦੀ ਸਾੜ੍ਹੀ ਪਹਿਨੋ ਕਿਉਂਕਿ ਇਹ ਸੁਹਾਗਣਾਂ ਦੇ ਰੰਗ ਹੁੰਦੇ ਹਨ। ਕਾਲੇ ਜਾਂ ਚਿੱਟੇ ਰੰਗ ਦੇ ਕੱਪੜੇ ਨਾਂਹ-ਪੱਖੀ ਊਰਜਾ ਨੂੰ ਖਿੱਚਦੇ ਹਨ।
ਪਤੀ ਨਾਲ ਬਹਿਸ ਤੋਂ ਬਚੋ: ਮੰਨਿਆ ਜਾਂਦਾ ਹੈ ਕਿ ਵਟ ਸਾਵਿਤਰੀ ਵਰਤ ਦੇ ਦਿਨ ਕਿਸੇ ਵੀ ਵਿਆਹੁਤਾ ਔਰਤ ਨੂੰ ਪਤੀ ਨਾਲ ਲੜਾਈ-ਝਗੜਾ ਜਾਂ ਵਿਵਾਦ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਤੁਹਾਨੂੰ ਵਰਤ ਦਾ ਪੂਰਾ ਫਲ ਪ੍ਰਾਪਤ ਨਹੀਂ ਹੋਵੇਗਾ।
ਦਿਨ ਵੇਲੇ ਸੌਣ ਤੋਂ ਬਚੋ: ਇਸ ਤੋਂ ਇਲਾਵਾ ਔਰਤਾਂ ਆਪਣੇ ਪਤੀ ਲਈ ਜੋ ਵੀ ਵਰਤ ਰੱਖਦੀਆਂ ਹਨ, ਹੁਣ ਉਹ ਚਾਹੇ ਕਰਵਾ ਚੌਥ ਹੋਵੇ ਜਾਂ ਵਟ ਸਾਵਿਤਰੀ, ਦਿਨ ਵੇਲੇ ਸੌਣਾ ਨਹੀਂ ਚਾਹੀਦਾ। ਧਾਰਮਿਕ ਦ੍ਰਿਸ਼ਟੀਕੋਣ ਤੋਂ ਅਜਿਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਦਿਨ ਵੇਲੇ ਭਗਵਾਨ ਦਾ ਨਾਮ ਲੈਣਾ ਜਾਂ ਭਜਨ-ਕੀਰਤਨ ਕਰਨਾ ਚੰਗਾ ਬਦਲ ਹੈ।
ਕਥਾ ਵਿਚਾਲੇ ਉੱਠਣਾ ਗਲਤ: ਸਭ ਤੋਂ ਜ਼ਰੂਰੀ ਨਿਯਮ ਇਹ ਹੈ ਕਿ ਵਟ ਸਾਵਿਤਰੀ ਵਰਤ ਦੀ ਕਥਾ ਦੌਰਾਨ ਔਰਤਾਂ ਨੂੰ ਕਥਾ ਦੇ ਵਿਚਕਾਰੋਂ ਨਹੀਂ ਉੱਠਣਾ ਚਾਹੀਦਾ, ਨਹੀਂ ਤਾਂ ਵਰਤ ਦਾ ਪੂਰਾ ਫਲ ਨਹੀਂ ਮਿਲਦਾ।