Diwali 2021 : ਹਿੰਦੂ ਧਰਮ 'ਚ ਦੀਵਾਲੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਰ ਸਾਲ ਕੱਤਕ ਮਹੀਨੇ ਦੀ ਮੱਸਿਆ ਤਿਥੀ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਦੇ ਪਾਵਨ ਦਿਨ ਭਗਵਾਨ ਗਣੇਸ਼ ਤੇ ਮਾਤਾ ਲਕਸ਼ਮੀ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਇਸ ਸਾਲ ਦੀਵਾਲੀ 'ਤੇ ਦੁਰਲੱਭ ਸੰਯੋਗ ਬਣ ਰਿਹਾ ਹੈ। ਜੋਤਿਸ਼ ਗਣਨਾ ਅਨੁਸਾਰ ਇਸ ਸਾਲ ਦੀਵਾਲੀ ਦੁਰਲੱਭ ਸੰਯੋਗ ਨੂੰ ਸ਼ੁੱਭ ਮੰਨਿਆ ਜਾ ਰਿਹਾ ਹੈ। ਇਸ ਵਾਰ ਦੀਵਾਲੀ ਦਾ ਪਾਵਨ ਪੁਰਬ 4 ਨਵੰਬਰ ਨੂੰ ਮਨਾਇਆ ਜਾਵੇਗਾ।

ਚਾਰ ਗ੍ਰਹਿ ਇੱਕੋ ਰਾਸ਼ੀ 'ਚ

ਇਸ ਸਾਲ ਦੀਵਾਲੀ 'ਤੇ ਸੂਰਜ, ਮੰਗਲ, ਬੁੱਧ ਤੇ ਚੰਦਰਮਾ ਤੁਲਾ ਰਾਸ਼ੀ 'ਚ ਬਿਰਾਜਮਾਨ ਰਹਿਣਗੇ। ਤੁਲਾ ਰਾਸ਼ੀ 'ਚ ਚਾਰ ਗ੍ਰਹਿਆਂ ਦੇ ਰਹਿਣ ਨਾਲ ਸ਼ੁੱਭ ਫਲ ਦੀ ਪ੍ਰਾਪਤੀ ਹੋਵੇਗੀ। ਜੋਤਿਸ਼ ਸ਼ਾਸਤਰ 'ਚ ਸੂਰਜ ਨੂੰ ਗ੍ਰਹਿਆਂ ਦਾ ਰਾਜਾ, ਮੰਗਲ ਨੂੰ ਗ੍ਰਹਿਆਂ ਦਾ ਸੈਨਾਪਤੀ, ਬੁੱਧ ਨੂੰ ਗ੍ਰਹਿਣਾਂ ਦਾ ਰਾਜਕੁਮਾਰ ਤੇ ਚੰਦਰਮਾ ਨੂੰ ਮਨ ਦਾ ਕਾਰਕ ਮੰਨਿਆ ਜਾਂਦਾ ਹੈ।

ਚਾਰ ਗ੍ਰਹਿਆਂ ਦੇ ਇੱਕੋ ਰਾਸ਼ੀ ਵਿਚ ਰਹਿਣ ਨਾਲ ਮਿਲ ਸਕਦੇ ਹਨ ਇਹ ਸ਼ੁੱਭ ਨਤੀਜੇ

ਧਨ-ਲਾਭ ਹੋਣ ਦੇ ਸੰਕੇਤ।

ਸ਼ੁੱਭ ਫਲ ਦੀ ਪ੍ਰਾਪਤੀ ਹੋਵੇਗੀ।

ਨੌਕਰੀ ਤੇ ਵਪਾਰ 'ਚ ਤਰੱਕੀ ਦੇ ਯੋਗ ਬਣਨਗੇ।

ਮਾਣ-ਸਨਮਾਨ 'ਚ ਵਾਧਾ ਤੇ ਤਰੱਕੀ ਮਿਲੇਗੀ।

ਲਕਸ਼ਮੀ ਪੂਜਾ ਸ਼ੁੱਭ ਮਹੂਰਤ

ਮੱਸਿਆ ਤਿਥੀ 4 ਨਵੰਬਰ ਨੂੰ ਸਵੇਰੇ 6 ਵੱਜ ਕੇ 3 ਮਿੰਟ ਤੋਂ ਆਰੰਭ ਹੋ ਕੇ 5 ਨਵੰਬਰ ਨੂੰ ਸਵੇਰੇ 2 ਵੱਜ ਕੇ 44 ਮਿੰਟ 'ਤੇ ਸਮਾਪਤ ਹੋਵੇਗੀ। ਦੀਵਾਲੀ 'ਤੇ ਲਕਸ਼ਮੀ ਪੂਜਨ ਮਹੂਰਤ ਸ਼ਾਮ 6 ਵੱਜ ਕੇ 9 ਮਿੰਟ ਤੋਂ ਰਾਤ 8 ਵੱਜ ਕੇ 20 ਮਿੰਟ ਤਕ ਹੈ। ਪੂਜਾ ਵਿਧੀ 1 ਘੰਟਾ 55 ਮਿੰਟ ਦੀ ਹੈ।

Posted By: Seema Anand