Diwali 2025 : ਦੀਵਾਲੀ 'ਤੇ ਇਨ੍ਹਾਂ ਚੀਜ਼ਾਂ ਦਾ ਦਿਖਣਾ ਹੁੰਦੈ ਸ਼ੁੱਭ, ਮਿਲਦੇ ਹਨ ਧਨ ਵਾਧੇ ਦੇ ਸੰਕੇਤ
Diwali 2025 : ਹਿੰਦੂ ਧਰਮ 'ਚ ਉੱਲੂ ਨੂੰ ਦੇਵੀ ਲਕਸ਼ਮੀ ਦੇ ਵਾਹਨ ਵਜੋਂ ਦੇਖਿਆ ਜਾਂਦਾ ਹੈ। ਇਸ ਲਈ ਜੇਕਰ ਦੀਵਾਲੀ ਦੀ ਰਾਤ ਤੁਹਾਡੇ ਘਰ ਜਾਂ ਉਸ ਦੇ ਆਸ-ਪਾਸ ਉੱਲੂ ਦਿਖਾਈ ਦਿੰਦਾ ਹੈ ਤਾਂ ਇਸਨੂੰ ਮਾਂ ਲਕਸ਼ਮੀ ਦੇ ਆਗਮਨ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਮੌਕੇ 'ਤੇ ਇਸ ਸੰਕੇਤ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
Publish Date: Sat, 18 Oct 2025 12:50 PM (IST)
Updated Date: Sat, 18 Oct 2025 01:05 PM (IST)
ਧਰਮ ਡੈਸਕ, ਨਵੀਂ ਦਿੱਲੀ : Diwali 2025 : ਹਰ ਸਾਲ ਕੱਤਕ ਦੀ ਮੱਸਿਆ 'ਤੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜੋ ਇਸ ਵਾਰ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਦੀਵਾਲੀ 'ਤੇ ਸ਼ੁਭ ਮਹੂਰਤ 'ਚ ਖਾਸ ਤੌਰ 'ਤੇ ਲਕਸ਼ਮੀ-ਗਣੇਸ਼ ਜੀ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿਚ ਸੁੱਖ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਦੀਵਾਲੀ 'ਤੇ ਮਿਲਣ ਵਾਲੇ ਕੁਝ ਖਾਸ ਸ਼ੁਭ ਸੰਕੇਤਾਂ (Auspicious signs on Diwali) ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ।
ਮਾਂ ਲਕਸ਼ਮੀ ਦੇ ਆਗਮਨ ਦਾ ਸੰਕੇਤ
ਹਿੰਦੂ ਧਰਮ 'ਚ ਉੱਲੂ ਨੂੰ ਦੇਵੀ ਲਕਸ਼ਮੀ ਦੇ ਵਾਹਨ ਵਜੋਂ ਦੇਖਿਆ ਜਾਂਦਾ ਹੈ। ਇਸ ਲਈ ਜੇਕਰ ਦੀਵਾਲੀ ਦੀ ਰਾਤ ਤੁਹਾਡੇ ਘਰ ਜਾਂ ਉਸ ਦੇ ਆਸ-ਪਾਸ ਉੱਲੂ ਦਿਖਾਈ ਦਿੰਦਾ ਹੈ ਤਾਂ ਇਸਨੂੰ ਮਾਂ ਲਕਸ਼ਮੀ ਦੇ ਆਗਮਨ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਮੌਕੇ 'ਤੇ ਇਸ ਸੰਕੇਤ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਜੀਵਨ ਵਿਚ ਆਉਂਦੀਆਂ ਹਨ ਖੁਸ਼ੀਆਂ
ਜੇਕਰ ਦੀਵਾਲੀ ਦੀ ਸਵੇਰ ਤੁਹਾਡੇ ਦਰਵਾਜ਼ੇ 'ਤੇ ਗਊ ਮਾਤਾ ਦਾ ਆਗਮਨ ਹੁੰਦਾ ਹੈ ਤਾਂ ਇਸਨੂੰ ਇਕ ਸ਼ੁਭ ਸੰਕੇਤ ਵਜੋਂ ਦੇਖਿਆ ਜਾਂਦਾ ਹੈ। ਇਸ ਦੇ ਨਾਲ, ਜੇਕਰ ਤੁਹਾਡੇ ਘਰ 'ਤੇ ਹਰ ਸਵੇਰ ਗਊ ਮਾਤਾ ਆਉਂਦੀ ਹੈ ਤਾਂ ਇਸ ਦਾ ਅਰਥ ਹੈ ਕਿ ਦੇਵੀ-ਦੇਵਤਾ ਤੁਹਾਡੇ ਤੋਂ ਖੁਸ਼ ਹਨ ਤੇ ਤੁਹਾਡੇ ਘਰ ਵਿਚ ਖੁਸ਼ੀਆਂ ਦਾ ਆਗਮਨ ਹੋਣ ਵਾਲਾ ਹੈ। ਇਸ ਮੌਕੇ ਗਾਂ ਨੂੰ ਰੋਟੀ ਜ਼ਰੂਰ ਖਵਾਉਣੀ ਚਾਹੀਦੀ ਹੈ।
ਇਨ੍ਹਾਂ ਚੀਜ਼ਾਂ ਦਾ ਆਗਮਨ ਵੀ ਹੈ ਸ਼ੁਭ
ਦੀਵਾਲੀ ਦੇ ਦਿਨ ਘਰ ਵਿਚ ਜਾਂ ਉਸ ਦੇ ਆਸ-ਪਾਸ ਕਿਰਲੀ, ਛਛੂੰਦਰ ਜਾਂ ਕਾਲੀਆਂ ਕੀੜੀਆਂ ਦਾ ਦਿਖਾਈ ਦੇਣਾ ਵੀ ਕਾਫੀ ਸ਼ੁਭ ਮੰਨਿਆ ਗਿਆ ਹੈ। ਇਨ੍ਹਾਂ ਨੂੰ ਧਨ ਦੀ ਦੇਵੀ ਦੇ ਪ੍ਰਸੰਨ ਹੋਣ ਦੇ ਰੂਪ 'ਚ ਦੇਖਿਆ ਜਾਂਦਾ ਹੈ। ਇਸ ਦਾ ਅਰਥ ਹੈ ਕਿ ਤੁਹਾਡੇ ਧਨ ਵਿਚ ਵਾਧਾ ਹੋ ਸਕਦਾ ਹੈ। ਜੇਕਰ ਦੀਵਾਲੀ ਦੇ ਖਾਸ ਮੌਕੇ 'ਤੇ ਤੁਹਾਡੇ ਘਰ ਕਿਸੇ ਸਾਧੂ-ਸੰਤ ਦਾ ਆਗਮਨ ਹੁੰਦਾ ਹੈ ਤਾਂ ਉਨ੍ਹਾਂ ਨੂੰ ਦਾਨ-ਦੱਖਣਾ ਦੇ ਕੇ ਵਿਦਾ ਕਰਨਾ ਚਾਹੀਦਾ ਹੈ। ਇਸ ਨਾਲ ਮਾਂ ਲਕਸ਼ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹਿੰਦੀ ਹੈ।