Diwali 2024 Date : ਦੀਵਾਲੀ ਦੀ ਤਰੀਕ ਨੂੰ ਲੈ ਕੇ ਨਾ ਹੋਵੋ ਕਨਫਿਊਜ਼, ਜਾਣੋ ਕਦੋਂ ਹੈ ਧਨਤੇਰ, ਗੋਵਰਧਨ ਪੂਜਾ ਤੇ ਭਾਈ ਦੂਜ
Diwali 2024 : ਪੰਚਾਂਗ ਮੁਤਾਬਕ ਤ੍ਰਯੋਦਸ਼ੀ ਤਿਥੀ 29 ਅਕਤੂਬਰ ਨੂੰ ਸਵੇਰੇ 10.31 ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਇਹ 30 ਅਕਤੂਬਰ ਨੂੰ ਦੁਪਹਿਰ 01:15 ਵਜੇ ਸਮਾਪਤ ਹੋਵੇਗੀ। ਅਜਿਹੇ 'ਚ ਇਸ ਸਾਲ 29 ਅਕਤੂਬਰ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾਵੇਗਾ।
Publish Date: Wed, 02 Oct 2024 02:20 PM (IST)
Updated Date: Wed, 02 Oct 2024 02:27 PM (IST)
ਧਰਮ ਡੈਸਕ, ਨਵੀਂ ਦਿੱਲੀ : ਦੀਵਾਲੀ (Diwali 2024) ਦੇ ਸ਼ੁਭ ਮੌਕੇ 'ਤੇ ਦੇਸ਼ ਭਰ 'ਚ ਖਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ। ਲੋਕ ਇਸ ਤਿਉਹਾਰ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹ ਤਿਉਹਾਰ ਭਗਵਾਨ ਰਾਮ, ਮਾਤਾ ਸੀਤਾ ਤੇ ਲਕਸ਼ਮਣ ਜੀ ਦੀ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਸੀ ਦਾ ਜਸ਼ਨ ਮਨਾਉਣ ਲਈ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਧਨ ਦੀ ਦੇਵੀ ਲਕਸ਼ਮੀ ਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਦੀ ਪਰੰਪਰਾ ਹੈ।
ਧਨਤੇਰਸ 2024 ਮਿਤੀ
ਪੰਚਾਂਗ ਮੁਤਾਬਕ ਤ੍ਰਯੋਦਸ਼ੀ ਤਿਥੀ 29 ਅਕਤੂਬਰ ਨੂੰ ਸਵੇਰੇ 10.31 ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਇਹ 30 ਅਕਤੂਬਰ ਨੂੰ ਦੁਪਹਿਰ 01:15 ਵਜੇ ਸਮਾਪਤ ਹੋਵੇਗੀ। ਅਜਿਹੇ 'ਚ ਇਸ ਸਾਲ 29 ਅਕਤੂਬਰ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾਵੇਗਾ।
ਦੀਵਾਲੀ 2024 ਮਿਤੀ
ਪੰਚਾਂਗ ਅਨੁਸਾਰ ਕੱਤਕ ਮਹੀਨੇ ਦੀ ਮੱਸਿਆ ਤਿਥੀ 31 ਅਕਤੂਬਰ ਨੂੰ ਦੁਪਹਿਰ 03:52 ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਇਹ ਮਿਤੀ 01 ਨਵੰਬਰ ਨੂੰ ਸ਼ਾਮ 06:16 ਵਜੇ ਖਤਮ ਹੋ ਜਾਵੇਗੀ। ਅਜਿਹੀ ਸਥਿਤੀ 'ਚ ਦੀਵਾਲੀ 01 ਨਵੰਬਰ (Diwali 2024 Date) ਨੂੰ ਮਨਾਈ ਜਾਵੇਗੀ। ਇਸ ਦਿਨ ਦੇਵੀ ਲਕਸ਼ਮੀ ਦੀ ਪੂਜਾ ਕਰਨ ਦਾ ਸ਼ੁਭ ਸਮਾਂ ਸ਼ਾਮ 05:36 ਤੋਂ 06:16 ਤਕ ਹੈ।
ਗੋਵਰਧਨ ਪੂਜਾ 2024 ਮਿਤੀ
ਗੋਵਰਧਨ ਪੂਜਾ ਦਾ ਤਿਉਹਾਰ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਨੂੰ ਮਨਾਇਆ ਜਾਂਦਾ ਹੈ। ਪੰਚਾਂਗ ਅਨੁਸਾਰ ਪ੍ਰਤੀਪਦਾ ਤਿਥੀ 1 ਨਵੰਬਰ ਸ਼ਾਮ 6.16 ਵਜੇ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਇਹ 02 ਨਵੰਬਰ ਨੂੰ ਰਾਤ 08:21 ਵਜੇ ਸਮਾਪਤ ਹੋਵੇਗਾ। ਅਜਿਹੀ ਸਥਿਤੀ ਵਿੱਚ, ਗੋਵਰਧਨ ਪੂਜਾ ਦਾ ਤਿਉਹਾਰ 02 ਨਵੰਬਰ (Govardhan Puja 2024) ਨੂੰ ਮਨਾਇਆ ਜਾਵੇਗਾ।
ਭਾਈ ਦੂਜ 2024
ਪੰਚਾਂਗ ਅਨੁਸਾਰ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਦਵਿਤਿਆ ਤਿਥੀ (Bhai Dooj 2024 Shubh Muhurat) 02 ਨਵੰਬਰ ਨੂੰ ਰਾਤ 08:21 ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਇਹ 03 ਨਵੰਬਰ ਨੂੰ ਖਤਮ ਹੋਵੇਗr। ਅਜਿਹੀ ਸਥਿਤੀ 'ਚ ਭਾਈ ਦੂਜ ਦਾ ਤਿਉਹਾਰ 03 ਨਵੰਬਰ (Kab Hai Bhai Dooj 2024) ਨੂੰ ਮਨਾਇਆ ਜਾਵੇਗਾ।