Darsh Amavasya 2024 : ਦਰਸ਼ ਮੱਸਿਆ ਦਾ ਮਹੱਤਵ, ਨੋਟ ਕਰੋ ਇਸ਼ਾਨ-ਦਾਨ ਦਾ ਸ਼ੁੱਭ ਮਹੂਰਤ ਤੇ ਦਾਨ ਦੀ ਸਮੱਗਰੀ
Darsh Massya 2024 : ਇਸ਼ਨਾਨ ਤੇ ਦਾਨ ਕਰਨ ਦਾ ਸ਼ੁਭ ਸਮਾਂ 1 ਦਸੰਬਰ ਨੂੰ ਸਵੇਰੇ 11 ਵਜੇ ਤਕ ਹੈ। ਇਸ ਤੋਂ ਪਹਿਲਾਂ ਨਦੀ 'ਚ ਇਸ਼ਨਾਨ ਕਰਨ ਨਾਲ ਸ਼ੁਭ ਫਲ ਮਿਲੇਗਾ। ਪੂਰਵਜਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ 30 ਨਵੰਬਰ ਨੂੰ ਪੂਰਾ ਦਿਨ ਸ਼ਰਾਧ ਤੇ ਤਰਪਣ ਲਈ ਸ਼ੁਭ ਰਹੇਗਾ। ਇਸ ਨਾਲ ਪੁਰਖਿਆਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।
Publish Date: Fri, 29 Nov 2024 04:07 PM (IST)
Updated Date: Fri, 29 Nov 2024 04:14 PM (IST)
ਧਰਮ ਡੈਸਕ, ਨਈ ਦੁਨੀਆ : ਦਰਸ਼ ਮੱਸਿਆ (Darsh Amavasya) ਹਿੰਦੂ ਕੈਲੰਡਰ ਅਨੁਸਾਰ ਮੱਸਿਆ ਤਿਥੀ ਦਾ ਵਿਸ਼ੇਸ਼ ਦਿਨ ਹੈ। ਇਹ ਦਿਨ ਖਾਸ ਤੌਰ 'ਤੇ ਪੂਰਵਜਾਂ ਦੀ ਪੂਜਾ ਕਰਨ ਲਈ ਹੈ। ਲੋਕ ਆਪਣੇ ਪੁਰਖਿਆਂ ਨੂੰ ਤਰਪਨ ਚੜ੍ਹਾਉਂਦੇ ਹਨ ਤੇ ਉਨ੍ਹਾਂ ਪ੍ਰਤੀ ਸ਼ਰਧਾ ਪ੍ਰਗਟ ਕਰਦੇ ਹਨ। ਖਾਸ ਕਰਕੇ ਇਸ ਦਿਨ ਨਦੀ 'ਚ ਇਸ਼ਨਾਨ ਕਰਨ ਤੇ ਦਾਨ ਦੇਣ ਦੀ ਪਰੰਪਰਾ ਹੈ। ਦਰਸ਼ ਅਮਾਵਸਿਆ ਦੇ ਦਿਨ, ਲੋਕ ਆਪਣੇ ਪੂਰਵਜਾਂ ਤੋਂ ਸ਼ਾਂਤੀ ਤੇ ਆਸ਼ੀਰਵਾਦ ਲੈਣ ਲਈ ਵਿਸ਼ੇਸ਼ ਪ੍ਰਾਰਥਨਾ ਕਰਦੇ ਹਨ।
ਕਦੋਂ ਮਨਾਈ ਜਾਵੇਗੀ ਦਰਸ਼ਾ ਮੱਸਿਆ (Darsha Amavasya 2024 Kab Hai)
ਮਾਰਗਸ਼ੀਰਸ਼ ਮਹੀਨਾ ਕ੍ਰਿਸ਼ਨ ਪੱਖ ਦੀ ਮੱਸਿਆ ਤਿਥੀ ਦੀ 30 ਨਵੰਬਰ 2024 ਨੂੰ ਸਵੇਰੇ 9.30 ਵਜੇ ਤੋਂ ਸ਼ੁਰੂਆਤ ਹੋ ਜਾਵੇਗੀ। ਇਹ 1 ਦਸੰਬਰ ਨੂੰ ਸਵੇਰੇ 11:50 ਵਜੇ ਸਮਾਪਤ ਹੋਵੇਗੀ। ਅਜਿਹੇ 'ਚ ਮਾਰਗਸ਼ੀਰਸ਼ ਮੱਸਿਆ 1 ਦਸੰਬਰ ਨੂੰ ਮਨਾਈ ਜਾਵੇਗੀ। ਦਰਸ਼ਨ ਮੱਸਿਆ 30 ਨਵੰਬਰ ਤੇ 1 ਦਸੰਬਰ ਦੋਵਾਂ ਨੂੰ ਮਨਾਈ ਜਾ ਰਹੀ ਹੈ।
ਇਸ਼ਨਾਨ, ਦਾਨ ਤੇ ਪੂਜਾ ਲਈ ਸ਼ੁਭ ਮਹੂਰਤ
ਇਸ਼ਨਾਨ ਤੇ ਦਾਨ ਕਰਨ ਦਾ ਸ਼ੁਭ ਸਮਾਂ 1 ਦਸੰਬਰ ਨੂੰ ਸਵੇਰੇ 11 ਵਜੇ ਤਕ ਹੈ। ਇਸ ਤੋਂ ਪਹਿਲਾਂ ਨਦੀ 'ਚ ਇਸ਼ਨਾਨ ਕਰਨ ਨਾਲ ਸ਼ੁਭ ਫਲ ਮਿਲੇਗਾ। ਪੂਰਵਜਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ 30 ਨਵੰਬਰ ਨੂੰ ਪੂਰਾ ਦਿਨ ਸ਼ਰਾਧ ਤੇ ਤਰਪਣ ਲਈ ਸ਼ੁਭ ਰਹੇਗਾ। ਇਸ ਨਾਲ ਪੁਰਖਿਆਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।
ਇਸ ਦਿਨ ਇਹ ਚੀਜ਼ਾਂ ਕਰੋ ਦਾਨ
ਦਰਸ਼ਨ ਮੱਸਿਆ ਵਾਲੇ ਦਿਨ ਤਿਲ, ਸੁੱਕੀ ਲੱਕੜ, ਕੰਬਲ, ਗਰਮ ਕੱਪੜੇ, ਤਿਲ ਦੇ ਲੱਡੂ, ਸੋਨਾ, ਦਾਲ, ਘਿਓ, ਜ਼ਮੀਨ, ਆਟਾ, ਫਲ, ਆਂਵਲਾ, ਚੀਨੀ, ਮਠਿਆਈ, ਜੁੱਤੀ, ਕਾਲੇ ਕੱਪੜੇ ਆਦਿ ਚੀਜ਼ਾਂ ਦਾ ਦਾਨ ਕਰਨਾ ਚਾਹੀਦਾ ਹੈ | .