ਆਓ! ਸਮੇਂ ਨੂੰ ਬਿਹਤਰ ਬਣਾਈਏ
ਬਦਲਾਅ ਦੀ ਉਡੀਕ ਕਰਨ ਦੀ ਬਜਾਏ ਖ਼ੁਦ ਪਰਿਵਰਤਨ ਦਾ ਕਾਰਨ ਬਣੋ। ਅੱਜ ਮਾਨਵਤਾ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਸੀਂ ਵਾਤਾਵਰਨ ਦੀ ਰੱਖਿਆ ਕਿਵੇਂ ਕਰੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਸ ਦੁਨੀਆ ਨੂੰ ਬਿਹਤਰ ਕਿਵੇਂ ਬਣਾਇਆ ਜਾਵੇ?
Publish Date: Thu, 15 Jan 2026 11:09 PM (IST)
Updated Date: Fri, 16 Jan 2026 06:45 AM (IST)
ਮਾਂ ਤੁਹਾਡੇ ਸਰੀਰ ਨੂੰ ਬਦਲ ਦਿੰਦਾ ਹੈ ਪਰ ਤੁਹਾਡੇ ਵਿਚ ਵੀ ਇਹ ਸਮਰੱਥਾ ਹੈ ਕਿ ਤੁਸੀਂ ਸਮੇਂ ਨੂੰ ਬਦਲ ਸਕੋ ਅਤੇ ਉਸ ਨੂੰ ਬਿਹਤਰ ਬਣਾ ਸਕੋ। ਕੁਝ ਲੋਕ ਚੰਗੇ ਸਮੇਂ ਦੇ ਆਉਣ ਦੀ ਉਡੀਕ ਕਰਦੇ ਰਹਿੰਦੇ ਹਨ ਜਦਕਿ ਕੁਝ ਲੋਕ ਆਪਣੇ ਵਿਵੇਕ ਅਤੇ ਕਰਮ ਨਾਲ ਸਮੇਂ ਨੂੰ ਚੰਗਾ ਬਣਾ ਦਿੰਦੇ ਹਨ।
ਇਕ ਨਿਰਮਲ ਹਿਰਦਾ ਤੇ ਤਿੱਖੀ ਬੁੱਧੀ ਕਿਸੇ ਵੀ ਸਮੇਂ ਨੂੰ ਸਾਰਥਕ ਬਣਾ ਸਕਦੀ ਹੈ। ਸਵਾਲ ਇਹ ਹੈ ਕਿ ਅਸੀਂ ਕਿਸ ਸ਼੍ਰੇਣੀ ਵਿਚ ਆਉਂਦੇ ਹਾਂ? ਜਦ ਵਿਅਕਤੀ ਰੂਹਾਨੀ ਰਸਤੇ ’ਤੇ ਹੁੰਦਾ ਹੈ ਤਦ ਸਮਾਂ ਬਹੁਤ ਜਲਦੀ ਬੀਤ ਜਾਂਦਾ ਹੈ। ਮਨ ਦੀ ਸਥਿਤੀ ਸੰਤੁਲਿਤ ਨਾ ਹੋਵੇ, ਤਾਂ ਸਮਾਂ ਖਿੱਚਿਆ ਜਿਹਾ ਪ੍ਰਤੀਤ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਨਵੇਂ ਸਾਲ ਦੇ ਹਰ ਪਲ ਦਾ ਇਸਤੇਮਾਲ ਸਮਾਜ ਅਤੇ ਵਾਤਾਵਰਨ ’ਤੇ ਹਾਂ-ਪੱਖੀ ਅਸਰ ਪਾਉਣ ਲਈ ਕੀਤਾ ਜਾਵੇ।
ਬਦਲਾਅ ਦੀ ਉਡੀਕ ਕਰਨ ਦੀ ਬਜਾਏ ਖ਼ੁਦ ਪਰਿਵਰਤਨ ਦਾ ਕਾਰਨ ਬਣੋ। ਅੱਜ ਮਾਨਵਤਾ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਸੀਂ ਵਾਤਾਵਰਨ ਦੀ ਰੱਖਿਆ ਕਿਵੇਂ ਕਰੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਸ ਦੁਨੀਆ ਨੂੰ ਬਿਹਤਰ ਕਿਵੇਂ ਬਣਾਇਆ ਜਾਵੇ?
ਨਾਲ ਹੀ ਇਹ ਵੀ ਵਿਚਾਰ ਕਰਨਾ ਹੋਵੇਗਾ ਕਿ ਹਿੰਸਾ ਵਿਚ ਉਲਝੇ ਲੋਕਾਂ ਨੂੰ ਸ਼ਾਂਤੀ ਦਾ ਰਸਤਾ ਕਿਵੇਂ ਦਿਖਾਇਆ ਜਾਵੇ, ਦੁਖੀ ਮਨਾਂ ਨੂੰ ਦਿਲਾਸਾ ਕਿਵੇਂ ਦਿੱਤਾ ਜਾਵੇ ਅਤੇ ਲੋਕਾਂ ਦੇ ਚਿਹਰਿਆਂ ’ਤੇ ਮੁਸਕਾਨ ਕਿਵੇਂ ਵਾਪਸ ਲਿਆਂਦੀ ਜਾਵੇ? ਜੀਵਨ ਛੋਟਾ ਹੈ ਪਰ ਉਸ ਨੂੰ ਸਾਰਥਕ ਬਣਾਉਣ ਦੇ ਮੌਕੇ ਅਣਗਿਣਤ ਹਨ। ਜਦ ਵਿਅਕਤੀ ਤਿਆਗ ਦੇ ਭਾਵ ਨਾਲ ਜਿਉਂਦਾ ਹੈ ਤਦ ਜੀਵਨ ਖ਼ੁਦ ਉਸ ਨੂੰ ਉਹ ਸਭ ਦਿੰਦਾ ਹੈ ਜਿਸ ਦੀ ਉਸ ਨੂੰ ਅਸਲ ਵਿਚ ਜ਼ਰੂਰਤ ਹੁੰਦੀ ਹੈ।
ਜਦ ਅਸੀਂ ਸੰਸਾਰ ਨੂੰ ਕੁਝ ਵਾਪਸ ਦੇਣ ਲਈ ਅੱਗੇ ਵਧਦੇ ਹਾਂ ਅਤੇ ਗਿਆਨ ਤੇ ਕਰੁਣਾ ਦੇ ਪ੍ਰਸਾਰ ਦਾ ਸੰਕਲਪ ਲੈਂਦੇ ਹਾਂ ਤਦ ਜੀਵਨ ਦੀ ਸਾਰਥਕਤਾ ਸਪਸ਼ਟ ਹੁੰਦੀ ਹੈ। ਦੁੱਖ ਤੋਂ ਬਾਹਰ ਕੱਢਣ ਵਾਲੀ ਸਭ ਤੋਂ ਵੱਡੀ ਤਾਕਤ ਗਿਆਨ ਹੈ। ਭੌਤਿਕ ਸਾਧਨ ਪਲ ਭਰ ਦੀ ਰਾਹਤ ਦੇ ਸਕਦੇ ਹਨ ਪਰ ਉਹ ਸਥਾਈ ਹੱਲ ਨਹੀਂ ਹਨ।
ਹਕੀਕੀ ਅਤੇ ਲੰਬੇ ਸਮੇਂ ਦਾ ਪਰਿਵਰਤਨ ਸਬਰ-ਸੰਤੋਖ ਨਾਲ ਹੀ ਸੰਭਵ ਹੈ। ਸਪਸ਼ਟ ਦ੍ਰਿਸ਼ਟੀ ਨਾ ਸਿਰਫ਼ ਸਮੱਸਿਆਵਾਂ ਨੂੰ ਛੋਟੀਆਂ ਕਰਦੀ ਹੈ ਬਲਕਿ ਹੱਲ ਦੇ ਨਵੇਂ ਦੁਆਰ ਵੀ ਖੋਲ੍ਹਦੀ ਹੈ। ਇਸ ਲਈ ਸਾਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਪ੍ਰੇਮ, ਪ੍ਰਕਾਸ਼, ਵਿਵੇਕ ਤੇ ਗਿਆਨ ਨੂੰ ਵੱਧ ਤੋਂ ਵੱਧ ਕਿਸ ਤਰ੍ਹਾਂ ਫੈਲਾਇਆ ਜਾਵੇ।
-ਸ੍ਰੀਸ੍ਰੀ ਰਵੀਸ਼ੰਕਰ