Hindu Panchang ਅਨੁਸਾਰ, ਇਸ ਸਾਲ ਚਿੱਤਰਗੁਪਤ ਪੂਜਾ (Chitragupta Puja 2025) 23 ਅਕਤੂਬਰ ਨੂੰ ਮਨਾਈ ਜਾਵੇਗੀ। ਆਓ, ਇਸ ਦਿਨ ਨਾਲ ਜੁੜੇ ਕੁਝ ਮਹੱਤਵਪੂਰਨ ਨਿਯਮਾਂ ਬਾਰੇ ਜਾਣੀਏ, ਜੋ ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚਣ ਵਿਚ ਸਹਾਇਕ ਹੋ ਸਕਦੇ ਹਨ।
Chitragupta Puja 2025 : ਧਰਮ ਡੈਸਕ, ਨਵੀਂ ਦਿੱਲੀ : ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਦਵਿਤੀਆ ਤਿਥੀ ਨੂੰ ਚਿੱਤਰਗੁਪਤ ਪੂਜਾ ਦਾ ਪਾਵਨ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਦੀਵਾਲੀ ਦੇ ਅਗਲੇ ਦਿਨ ਭਾਈ ਦੂਜ ਦੇ ਨਾਲ ਹੀ ਆਉਂਦਾ ਹੈ। ਇਸ ਦਿਨ ਭਗਵਾਨ ਚਿੱਤਰਗੁਪਤ ਦੀ ਪੂਜਾ ਕੀਤੀ ਜਾਂਦੀ ਹੈ ਜੋ ਮਨੁੱਖਾਂ ਦੇ ਕਰਮਾਂ ਦਾ ਲੇਖਾ-ਜੋਖਾ ਰੱਖਦੇ ਹਨ। ਹਿੰਦੂ ਪੰਚਾਂਗ ਅਨੁਸਾਰ, ਇਸ ਸਾਲ ਚਿੱਤਰਗੁਪਤ ਪੂਜਾ (Chitragupta Puja 2025) 23 ਅਕਤੂਬਰ ਨੂੰ ਮਨਾਈ ਜਾਵੇਗੀ। ਆਓ, ਇਸ ਦਿਨ ਨਾਲ ਜੁੜੇ ਕੁਝ ਮਹੱਤਵਪੂਰਨ ਨਿਯਮਾਂ ਬਾਰੇ ਜਾਣੀਏ, ਜੋ ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚਣ ਵਿਚ ਸਹਾਇਕ ਹੋ ਸਕਦੇ ਹਨ।
- ਪੂਜਾ ਤੋਂ ਪਹਿਲਾਂ ਘਰ ਦੀ ਸਾਫ਼-ਸਫਾਈ ਕਰੋ ਤੇ ਨਹਾ ਕੇ ਸਾਫ਼ ਕੱਪੜੇ ਪਾਓ।
- ਲੱਕੜੀ ਦੀ ਚੌਕੀ 'ਤੇ ਪੀਲੇ ਰੰਗ ਦਾ ਕੱਪੜਾ ਵਿਛਾ ਕੇ ਭਗਵਾਨ ਚਿੱਤਰਗੁਪਤ ਦੀ ਪ੍ਰਤਿਮਾ ਸਥਾਪਿਤ ਕਰੋ।
- ਪੂਜਾ 'ਚ ਆਪਣੀ ਕਿਤਾਬ, ਪੈੱਨ ਆਦਿ ਰੱਖੋ। ਇਨ੍ਹਾਂ ਨੂੰ ਭਗਵਾਨ ਚਿੱਤਰਗੁਪਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
- ਪੂਜਾ ਸ਼ੁਰੂ ਕਰਨ ਤੋਂ ਪਹਿਲਾਂ 'ਊਂ ਸ਼੍ਰੀ ਗਣੇਸ਼ਾਯ ਨਮਹ:' ਦਾ ਜਾਪ ਕਰੋ।
- ਭਗਵਾਨ ਚਿੱਤਰਗੁਪਤ ਦਾ ਧਿਆਨ ਕਰੋ ਤੇ ਉਨ੍ਹਾਂ ਨੂੰ ਰੋਲੀ, ਚੰਦਨ, ਫੁੱਲ, ਅਕਸ਼ਤ ਤੇ ਪੰਚਾਮ੍ਰਿਤ ਚੜ੍ਹਾਓ।
- ਘਿਓ ਦਾ ਦੀਵਾ ਤੇ ਧੂਫ ਜਗਾਓ।
- 'ऊँ चित्रगुप्ताय नमः' ਮੰਤਰ ਦਾ ਘੱਟੋ-ਘੱਟ 11 ਵਾਰੀ ਜਾਪ ਕਰੋ।
- ਇਕ ਕੋਰੇ ਕਾਗਜ਼ 'ਤੇ 'श्री गणेशाय नमः' ਅਤੇ 'ऊँ चित्रगुप्ताय नमः' ਲਿਖੋ। ਇਸ ਤੋਂ ਬਾਅਦ ਉਸ 'ਤੇ ਆਪਣੀਆਂ ਇੱਛਾਵਾਂ ਲਿਖੋ। ਅੰਤ ਵਿਚ 'मसिभाजन संयुक्तश्चरसि त्वम्! महीतले। लेखनी कटिनीहस्त चित्रगुप्त नमोस्तुते।।' ਇਸ ਮੰਤਰ ਦਾ ਉਚਾਰਨ ਕਰੋ।
- ਪੂਜਾ ਤੋਂ ਬਾਅਦ ਆਰਤੀ ਕਰੋ ਅਤੇ ਸਭ ਨੂੰ ਪ੍ਰਸਾਦ ਵੰਡੋ।
- ਇਸ ਦਿਨ ਭਗਵਾਨ ਤੋਂ ਜਾਣੇ-ਅਣਜਾਣੇ 'ਚ ਹੋਏ ਪਾਪਾਂ ਲਈ ਮਾਫੀ ਮੰਗੋ।
- ਇਸ ਦਿਨ ਤਾਮਸਿਕ ਭੋਜਨ ਜਾਂ ਕਿਸੇ ਵੀ ਤਰ੍ਹਾਂ ਦੀ ਤਾਮਸਿਕ ਚੀਜ਼ਾਂ ਤੋਂ ਬਚੋ।
- ਗੰਦੇ ਜਾਂ ਅਸ਼ੁੱਧ ਕੱਪੜੇ ਪਹਿਨ ਕੇ ਪੂਜਾ ਨਾ ਕਰੋ।
- ਪੂਜਾ ਦੌਰਾਨ ਪੂਰੀ ਇਕਾਗ੍ਰਤਾ ਬਣਾਈ ਰੱਖੋ।
- ਜੇ ਪੂਜਾ ਦੀ ਵਿਧੀ ਨਹੀਂ ਪਤਾ ਤਾਂ ਕਿਸੇ ਜਾਣਕਾਰ ਤੋਂ ਪੁੱਛ ਕੇ ਹੀ ਪੂਜਾ ਕਰੋ, ਅਧੂਰੀ ਜਾਂ ਗਲਤ ਵਿਧੀ ਨਾਲ ਪੂਜਾ ਨਾ ਕਰੋ।
- ਇਹ ਦਿਨ ਸ਼ਾਂਤੀ ਅਤੇ ਪਵਿੱਤਰਤਾ ਦਾ ਪ੍ਰਤੀਕ ਹੈ। ਇਸ ਲਈ ਕਿਸੇ ਨਾਲ ਝਗੜਾ ਨਾ ਕਰੋ, ਗੁੱਸੇ 'ਤੇ ਕਾਬੂ ਰੱਖੋ ਅਤੇ ਕਿਸੇ ਵੀ ਜੀਵ ਨੂੰ ਪਰੇਸ਼ਾਨ ਨਾ ਕਰੋ।