ਵੈਦਿਕ ਪੰਚਾਂਗ ਅਨੁਸਾਰ 22 ਅਪ੍ਰੈਲ, 2026 ਨੂੰ ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣਗੇ। ਉੱਥੇ ਹੀ, 23 ਅਪ੍ਰੈਲ, 2026 ਨੂੰ ਬਦਰੀਨਾਥ ਧਾਮ ਦੇ ਦੁਆਰ ਭਗਤਾਂ ਲਈ ਖੋਲ੍ਹ ਦਿੱਤੇ ਜਾਣਗੇ।

ਧਰਮ ਡੈਸਕ, ਨਵੀਂ ਦਿੱਲੀ: ਅੱਜ ਅਕਸ਼ੈ ਤ੍ਰਿਤੀਆ ਦੇ ਪਾਵਨ ਮੌਕੇ 'ਤੇ ਉਤਰਾਖੰਡ ਦੀਆਂ ਪਹਾੜੀਆਂ 'ਚ ਸ਼ੰਖਨਾਦ ਤੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਚਾਰਧਾਮ ਯਾਤਰਾ ਦਾ ਆਗਾਜ਼ ਹੋ ਗਿਆ। ਉੱਤਰਕਾਸ਼ੀ ਜ਼ਿਲ੍ਹੇ 'ਚ ਸਥਿਤ ਮਾਂ ਗੰਗਾ ਤੇ ਮਾਂ ਯਮੁਨਾ ਦੇ ਧਾਮਾਂ, ਗੰਗੋਤਰੀ ਤੇ ਯਮੁਨੋਤਰੀ ਦੇ ਕਿਵਾੜ ਅੱਜ ਸਵੇਰੇ ਸ਼ੁੱਭ ਮਹੂਰਤ 'ਚ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਕਿਵਾੜ ਖੁੱਲ੍ਹਦੇ ਹੀ ਹਜ਼ਾਰਾਂ ਭਗਤਾਂ ਨੇ ਮਾਂ ਦੇ ਦਰਸ਼ਨ ਕਰ ਕੇ ਅਕਸ਼ੈ ਪੁੰਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਜੇਕਰ ਤੁਸੀਂ ਇਸ ਪਵਿੱਤਰ ਯਾਤਰਾ 'ਚ ਸ਼ਾਮਲ ਨਹੀਂ ਹੋ ਸਕੇ ਹੋ ਤਾਂ ਵੀ ਤੁਸੀਂ ਘਰ ਬੈਠੇ ਇਨ੍ਹਾਂ ਧਾਮਾਂ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ, ਪਰ ਕੁਝ ਨਿਯਮਾਂ ਦਾ ਧਿਆਨ ਰੱਖਣਾ ਹੋਵੇਗਾ, ਆਓ ਉਨ੍ਹਾਂ ਬਾਰੇ ਜਾਣਦੇ ਹਾਂ।
ਵੈਦਿਕ ਪੰਚਾਂਗ ਅਨੁਸਾਰ 22 ਅਪ੍ਰੈਲ, 2026 ਨੂੰ ਕੇਦਾਰਨਾਥ ਧਾਮ ਦੇ ਕਿਵਾੜ ਖੁੱਲ੍ਹਣਗੇ। ਉੱਥੇ ਹੀ, 23 ਅਪ੍ਰੈਲ, 2026 ਨੂੰ ਬਦਰੀਨਾਥ ਧਾਮ ਦੇ ਦੁਆਰ ਭਗਤਾਂ ਲਈ ਖੋਲ੍ਹ ਦਿੱਤੇ ਜਾਣਗੇ।
ਯਮੁਨੋਤਰੀ: ਮੋਕਸ਼ ਦੀ ਪਹਿਲੀ ਪੌੜੀ
ਚਾਰਧਾਮ ਯਾਤਰਾ ਦੀ ਸ਼ੁਰੂਆਤ ਰਵਾਇਤੀ ਤੌਰ 'ਤੇ ਯਮੁਨੋਤਰੀ ਤੋਂ ਹੁੰਦੀ ਹੈ। ਪੁਰਾਣੀਆਂ ਕਥਾਵਾਂ ਅਨੁਸਾਰ, ਯਮੁਨਾ ਜੀ ਸੂਰਜ ਦੀ ਪੁੱਤਰੀ ਅਤੇ ਯਮਰਾਜ ਦੀ ਭੈਣ ਹਨ। ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਯਮੁਨੋਤਰੀ ਦੇ ਸੀਤਲ ਜਲ ਵਿਚ ਇਸ਼ਨਾਨ ਕਰਦਾ ਹੈ, ਉਸ ਨੂੰ ਅਕਾਲ ਮੌਤ ਦਾ ਡਰ ਨਹੀਂ ਰਹਿੰਦਾ ਤੇ ਯਮ ਦੇ ਤਸੀਹਿਆਂ ਤੋਂ ਮੁਕਤੀ ਮਿਲਦੀ ਹੈ।
ਗੰਗੋਤਰੀ: ਪਾਪਾਂ ਦਾ ਨਾਸ
ਗੰਗੋਤਰੀ ਉਹ ਸਥਾਨ ਹੈ ਜਿੱਥੇ ਭਗੀਰਥ ਜੀ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਮਾਂ ਗੰਗਾ ਸਵਰਗ ਤੋਂ ਧਰਤੀ 'ਤੇ ਉਤਰੀ ਸੀ। ਗੰਗੋਤਰੀ ਦੀ ਪਾਵਨ ਧਾਰਾ ਵਿੱਚ ਇਸ਼ਨਾਨ ਕਰਨ ਨਾਲ ਵਿਅਕਤੀ ਦੇ ਜਨਮ-ਜਨਮਾਂਤਰ ਦੇ ਪਾਪ ਧੋਤੇ ਜਾਂਦੇ ਹਨ ਅਤੇ ਉਸ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ।