ਤੁਸੀਂ ਖ਼ੁਦ ਨੂੰ ਬਿਨਾਂ ਆਲੋਚਨਾ ਸਵੀਕਾਰ ਕਰਦੇ ਹੋ ਤੇ ਨਾਲ ਹੀ ਚੰਗਾ ਬਣਨ ਲਈ ਵਚਨਬੱਧ ਰਹਿੰਦੇ ਹੋ। ਤੁਸੀਂ ਦੂਜਿਆਂ ਨੂੰ ਬਿਨਾਂ ਵਿਰੋਧ ਦੇ ਮਨੋਂ ਸਵੀਕਾਰ ਕਰਦੇ ਹੋ ਅਤੇ ਜਿੱਥੇ ਜ਼ਰੂਰੀ ਹੋਵੇ, ਉੱਥੇ ਸਮਝਦਾਰੀ ਅਤੇ ਕਰੁਣਾ ਦੇ ਨਾਲ ਕੰਮ ਕਰਦੇ ਹੋ। ਚੁਣੌਤੀਪੂਰਨ ਹਾਲਾਤ ਵਿਚ ਵੀ ਅੰਦਰੋਂ ਤੁਸੀਂ ਸ਼ਾਂਤ ਅਤੇ ਸਥਿਰ ਰਹਿੰਦੇ ਹੋ।
ਹਰੇਕ ਨਵੇਂ ਸਾਲ ਦੇ ਆਗਮਨ ਤੋਂ ਪਹਿਲਾਂ ਸਾਡੇ ਅੰਦਰ ਕੁਝ ਸੁੰਦਰ ਉਮੀਦਾਂ ਜਨਮ ਲੈਂਦੀਆਂ ਹਨ। ਇਕ ਉਮੀਦ ਮਨ ਵਿਚ ਪਨਪਦੀ ਹੈ-ਇਸ ਵਾਰ ਮੈਂ ਬਦਲਾਂਗਾ, ਅਗਲੇ ਸਾਲ ਮੇਰਾ ਜੀਵਨ ਅਲੱਗ ਹੋਵੇਗਾ। ਅਸੀਂ ਸੱਚਾਈ ਅਤੇ ਇਮਾਨਦਾਰੀ ਸਦਕਾ ਸ਼ਾਂਤ ਤੇ ਪ੍ਰਸੰਨ ਰਹਿਣ, ਸਿਹਤਮੰਦ ਬਣਨ ਤੇ ਜੀਵਨ ਨੂੰ ਅਰਥਪੂਰਨ ਬਣਾਉਣ ਦੇ ਸੰਕਲਪ ਕਰਦੇ ਹਾਂ। ਕੁਝ ਹਫ਼ਤਿਆਂ ਤੱਕ ਸਾਡਾ ਸੰਕਲਪ ਮਜ਼ਬੂਤ ਰਹਿੰਦਾ ਹੈ।
ਫਿਰ ਪਤਾ ਨਹੀਂ ਕਿਵੇਂ ਜੀਵਨ ਆਪਣੀ ਪੁਰਾਣੀ ਲੈਅ ਵਿਚ ਪਰਤ ਆਉਂਦਾ ਹੈ ਅਤੇ ਸਾਡੇ ਕੀਤੇ ਸੰਕਲਪ ਹੌਲੀ-ਹੌਲੀ ਫਿੱਕੇ ਪੈ ਜਾਂਦਾ ਹਨ। ਅਜਿਹਾ ਕਿਉਂ ਹੁੰਦਾ ਹੈ? ਇਸ ਲਈ ਨਹੀਂ ਕਿ ਸਾਡੇ ਕੋਲ ਇੱਛਾ ਸ਼ਕਤੀ ਦੀ ਕਮੀ ਹੈ। ਇਸ ਲਈ ਨਹੀਂ ਕਿ ਅਸੀਂ ਕਮਜ਼ੋਰ ਹਾਂ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਾਨੂੰ ਹਾਲਾਤ ਬਦਲਣ ਦੀ ਉਡੀਕ ਹੁੰਦੀ ਹੈ। ਅਸੀਂ ਹੋਰ ਲੋਕਾਂ ਦੇ ਬਦਲਣ ਦੀ ਉਡੀਕ ਕਰਦੇ ਹਾਂ। ਅਸੀਂ ਜੀਵਨ ਦੇ ਆਸਾਨ ਹੋਣ ਦੀ ਉਡੀਕ ਕਰਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਤਦ ਹੀ ਖ਼ੁਸ਼ ਹੋ ਸਕਾਂਗੇ। ਪਰ ਇੱਥੇ ਇਕ ਸੱਚ ਹੈ ਜਿਸ ਨੂੰ ਅਸੀਂ ਆਮ ਤੌਰ ’ਤੇ ਭੁੱਲ ਜਾਂਦੇ ਹਾਂ।
ਉਹ ਸੱਚ ਹੈ-ਅਸੀਂ ਦੁਨੀਆ ਨੂੰ ਨਹੀਂ ਬਦਲ ਸਕਦੇ। ਅਸੀਂ ਜੋ ਬਦਲ ਸਕਦੇ ਹਾਂ, ਉਹ ਦੁਨੀਆ ਪ੍ਰਤੀ ਆਪਣੀ ਪ੍ਰਤੀਕਿਰਿਆ, ਆਪਣੇ ਵਿਚਾਰ, ਸ਼ਬਦ ਅਤੇ ਆਪਣਾ ਵਤੀਰਾ। ਜਦੋਂ ਇਹ ਬਦਲਦਾ ਹੈ ਤਾਂ ਸਭ ਕੁਝ ਬਦਲ ਜਾਂਦਾ ਹੈ। ਜੇ ਕੱਲ੍ਹ ਅਲੱਗ ਅਨੁਭਵ ਹੋਵੇ ਤਾਂ? ਕਲਪਨਾ ਕਰੋ, ਕੱਲ੍ਹ ਤੁਸੀਂ ਜਾਗਦੇ ਹੋ ਅਤੇ ਆਪਣੇ ਘਰ, ਪਰਿਵਾਰ, ਕੰਮ, ਆਪਣੇ ਜੀਵਨ ਤੋਂ ਸੰਤੁਸ਼ਟ ਅਨੁਭਵ ਕਰਦੇ ਹੋ।
ਤੁਸੀਂ ਖ਼ੁਦ ਨੂੰ ਬਿਨਾਂ ਆਲੋਚਨਾ ਸਵੀਕਾਰ ਕਰਦੇ ਹੋ ਤੇ ਨਾਲ ਹੀ ਚੰਗਾ ਬਣਨ ਲਈ ਵਚਨਬੱਧ ਰਹਿੰਦੇ ਹੋ। ਤੁਸੀਂ ਦੂਜਿਆਂ ਨੂੰ ਬਿਨਾਂ ਵਿਰੋਧ ਦੇ ਮਨੋਂ ਸਵੀਕਾਰ ਕਰਦੇ ਹੋ ਅਤੇ ਜਿੱਥੇ ਜ਼ਰੂਰੀ ਹੋਵੇ, ਉੱਥੇ ਸਮਝਦਾਰੀ ਅਤੇ ਕਰੁਣਾ ਦੇ ਨਾਲ ਕੰਮ ਕਰਦੇ ਹੋ। ਚੁਣੌਤੀਪੂਰਨ ਹਾਲਾਤ ਵਿਚ ਵੀ ਅੰਦਰੋਂ ਤੁਸੀਂ ਸ਼ਾਂਤ ਅਤੇ ਸਥਿਰ ਰਹਿੰਦੇ ਹੋ। ਆਪਣੇ ਫ਼ਰਜ਼ ਨੂੰ ਪ੍ਰਸੰਨਤਾ ਨਾਲ ਨਿਭਾਉਂਦੇ ਹੋ। ਇਸ ਲਈ ਨਹੀਂ ਕਿ ਸਭ ਕੁਝ ਦਰੁਸਤ ਹੈ ਬਲਕਿ ਇਸ ਲਈ ਕਿ ਤੁਸੀਂ ਸ਼ਾਂਤੀ ਨੂੰ ਸਵੀਕਾਰ ਕੀਤਾ ਹੈ। ਤੁਸੀਂ ਅਣਕਿਆਸੀਆਂ ਘਟਨਾਵਾਂ ਦਾ ਸਵਾਗਤ ਕਰਦੇ ਹੋ।
ਔਖੀ ਘੜੀ ਵਿਚ ਵੀ ਆਸ਼ਾਵਾਦੀ ਰਹਿੰਦੇ ਹੋ। ਹੁਣ ਖ਼ੁਦ ਨੂੰ ਪੁੱਛੋ, ਅਜਿਹਾ ਆਉਣ ਵਾਲਾ ਕੱਲ੍ਹ ਕਿੰਨਾ ਅਲੱਗ ਮਹਿਸੂਸ ਹੋਵੇਗਾ? ਬਾਹਰ ਕੁਝ ਵੀ ਨਹੀਂ ਬਦਲਿਆ। ਫਿਰ ਵੀ ਅੰਦਰੋਂ ਸਭ ਕੁਝ ਬਦਲ ਗਿਆ। ਜੀਵਨ ਦਾ ਤੁਹਾਡਾ ਅਨੁਭਵ ਪੂਰੀ ਤਰ੍ਹਾਂ ਤਬਦੀਲ ਹੋ ਜਾਂਦਾ ਹੈ, ਇਸ ਲਈ ਨਹੀਂ ਕਿ ਦੁਨੀਆ ਬਦਲ ਗਈ ਸਗੋਂ ਇਸ ਲਈ ਕਿ ਤੁਸੀਂ ਬਦਲ ਗਏ। ਇਹ ਵਿਚਾਰ ਦੀ ਸ਼ਕਤੀ ਹੈ। ਸ਼ੁੱਧ ਵਿਚਾਰ ਸੁਖਦਾਈ ਅਹਿਸਾਸ ਉਤਪੰਨ ਕਰਦਾ ਹੈ। ਉਹ ਅਹਿਸਾਸ ਤੁਹਾਡੇ ਕਰਮਾਂ ਨੂੰ ਆਕਾਰ ਦਿੰਦਾ ਹੈ। ਉਹ ਕਰਮ ਤੁਹਾਡੀ ਤਕਦੀਰ ਬਣਾਉਂਦੇ ਹਨ।
-ਬ੍ਰਹਮਕੁਮਾਰੀ ਸ਼ਿਵਾਨੀ