Vastu Shastra 'ਚ ਸ਼ੀਸ਼ੇ ਨੂੰ ਊਰਜਾ ਵਧਾਉਣ ਦਾ ਵੱਡਾ ਜ਼ਰੀਆ ਮੰਨਿਆ ਗਿਆ ਹੈ। ਅਜਿਹੇ 'ਚ ਵਾਸਤੂ ਦੋਸ਼ ਨੂੰ ਘਟਾਉਣ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਹਾਡੇ ਘਰ ਵਿਚ ਵੀ ਉੱਤਰ ਦਿਸ਼ਾ ਦੀ ਕੰਧ ਬੰਦ ਹੈ ਤਾਂ ਉੱਥੇ ਇਕ ਸ਼ੀਸ਼ਾ ਲਗਾ ਦਿਓ। ਅਜਿਹਾ ਕਰਨ ਨਾਲ ਉੱਥੋਂ ਦੀ ਰੁਕੀ ਹੋਈ ਊਰਜਾ ਫਿਰ ਤੋਂ ਸਰਗਰਮ ਹੋ ਜਾਂਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ (Vastu Shastra) ਮੁੱਖ ਤੌਰ 'ਤੇ ਊਰਜਾ ਦੇ ਪ੍ਰਵਾਹ ਤੇ ਉਸ ਦੇ ਸੰਤੁਲਨ 'ਤੇ ਅਧਾਰਤ ਹੈ। ਕਈ ਵਾਰ ਘਰ ਬਣਾਉਂਦੇ ਸਮੇਂ ਅਣਜਾਣੇ 'ਚ ਕੁਝ ਵਾਸਤੂ ਦੋਸ਼ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਠੀਕ ਕਰਨ ਲਈ ਕੰਧਾਂ ਜਾਂ ਕਮਰਿਆਂ ਨੂੰ ਤੋੜਨਾ ਬਿਲਕੁਲ ਜ਼ਰੂਰੀ ਨਹੀਂ ਹੈ। ਤੁਸੀਂ ਰੰਗ, ਸ਼ੀਸ਼ਿਆਂ, ਸਹੀ ਦਿਸ਼ਾ ਤੇ ਪ੍ਰਤੀਕਾਂ ਜ਼ਰੀਏ ਵੀ ਇਨ੍ਹਾਂ ਦੋਸ਼ਾਂ ਨੂੰ ਆਸਾਨੀ ਨਾਲ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ।
ਹਰ ਦਿਸ਼ਾ ਦਾ ਵਿਸ਼ੇਸ਼ ਰੰਗ ਤੇ ਤੱਤ ਹੁੰਦਾ ਹੈ। ਜੇਕਰ ਤੁਹਾਡੇ ਘਰ ਦਾ ਕੋਈ ਕਮਰਾ ਵਾਸਤੂ ਅਨੁਸਾਰ ਸਹੀ ਦਿਸ਼ਾ 'ਚ ਨਹੀਂ ਹੈ ਤਾਂ ਬਿਨਾਂ ਕੰਧਾਂ ਨੂੰ ਤੋੜੇ ਸਿਰਫ਼ ਸਹੀ ਰੰਗ ਦਾ ਧਿਆਨ ਰੱਖਦੇ ਹੋਏ ਵੀ ਉੱਥੋਂ ਦਾ ਦੋਸ਼ ਦੂਰ ਕੀਤਾ ਜਾ ਸਕਦਾ ਹੈ। ਉਦਾਹਰਨ ਦੇ ਤੌਰ 'ਤੇ ਉੱਤਰ-ਪੂਰਬ ਦਿਸ਼ਾ 'ਚ ਹਮੇਸ਼ਾ ਹਲਕਾ ਨੀਲਾ ਜਾਂ ਚਿੱਟਾ ਰੰਗ ਕਰਵਾਓ। ਉੱਥੇ ਹੀ ਘਰ ਦੇ ਦੱਖਣ-ਪੱਛਮ ਕੋਨੇ 'ਚ ਪੀਲਾ ਜਾਂ ਮਿੱਟੀ ਦਾ ਰੰਗ (Earth Tones) ਕਰਵਾਉਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਵਾਸਤੂ ਸ਼ਾਸਤਰ 'ਚ ਸ਼ੀਸ਼ੇ ਨੂੰ ਊਰਜਾ ਵਧਾਉਣ ਦਾ ਵੱਡਾ ਜ਼ਰੀਆ ਮੰਨਿਆ ਗਿਆ ਹੈ। ਅਜਿਹੇ 'ਚ ਵਾਸਤੂ ਦੋਸ਼ ਨੂੰ ਘਟਾਉਣ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਹਾਡੇ ਘਰ ਵਿਚ ਵੀ ਉੱਤਰ ਦਿਸ਼ਾ ਦੀ ਕੰਧ ਬੰਦ ਹੈ ਤਾਂ ਉੱਥੇ ਇਕ ਸ਼ੀਸ਼ਾ ਲਗਾ ਦਿਓ। ਅਜਿਹਾ ਕਰਨ ਨਾਲ ਉੱਥੋਂ ਦੀ ਰੁਕੀ ਹੋਈ ਊਰਜਾ ਫਿਰ ਤੋਂ ਸਰਗਰਮ ਹੋ ਜਾਂਦੀ ਹੈ। ਇਸ ਦੇ ਨਾਲ ਹੀ ਘਰ ਦੇ ਵੱਖ-ਵੱਖ ਕੋਨਿਆਂ 'ਚ ਰੁਕੀ ਹੋਈ ਊਰਜਾ ਨੂੰ ਸੁਚਾਰੂ ਕਰਨ ਲਈ ਤੁਸੀਂ ਪ੍ਰਭਾਵਿਤ ਥਾਵਾਂ 'ਤੇ ਕ੍ਰਿਸਟਲ ਬਾਲ (Crystal Ball) ਜਾਂ ਪਿਰਾਮਿਡ ਰੱਖ ਸਕਦੇ ਹੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।