Vastu Shastra ਅਨੁਸਾਰ, ਮੇਨ ਗੇਟ 'ਤੇ ਰੱਖਿਆ ਡੋਰਮੈਟ ਤੁਹਾਡੀ ਆਰਥਿਕ ਸਥਿਤੀ 'ਤੇ ਸਿੱਧਾ ਅਸਰ ਪਾ ਸਕਦਾ ਹੈ। ਇਸ ਦਾ ਗ਼ਲਤ ਰੰਗ, ਮਟੀਰੀਅਲ ਜਾਂ ਅਪਵਿੱਤਰਤਾ ਘਰ ਵਿਚ ਭਾਰੀ ਨਕਾਰਾਤਮਕ ਊਰਜਾ ਲਿਆ ਸਕਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਅਕਸਰ ਅਸੀਂ ਘਰ ਦੇ ਮੁੱਖ ਦੁਆਰ ਦੀ ਸਜਾਵਟ 'ਤੇ ਤਾਂ ਪੂਰਾ ਧਿਆਨ ਦਿੰਦੇ ਹਾਂ ਪਰ ਉੱਥੇ ਵਿਛੇ ਡੋਰਮੈਟ ਜਾਂ ਪਾਇਦਾਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਵਾਸਤੂ ਸ਼ਾਸਤਰ ਅਨੁਸਾਰ, ਮੁੱਖ ਦੁਆਰ 'ਤੇ ਰੱਖਿਆ ਡੋਰਮੈਟ ਤੁਹਾਡੀ ਆਰਥਿਕ ਸਥਿਤੀ 'ਤੇ ਸਿੱਧਾ ਅਸਰ ਪਾ ਸਕਦਾ ਹੈ। ਇਸ ਦਾ ਗ਼ਲਤ ਰੰਗ, ਗ਼ਲਤ ਮਟੀਰੀਅਲ (ਸਮੱਗਰੀ) ਜਾਂ ਅਪਵਿੱਤਰਤਾ ਘਰ ਵਿਚ ਭਾਰੀ ਨਕਾਰਾਤਮਕ ਊਰਜਾ ਲਿਆ ਸਕਦੀ ਹੈ। ਆਓ ਜਾਣਦੇ ਹਾਂ ਡੋਰਮੈਟ ਨਾਲ ਜੁੜੇ ਕੁਝ ਬੇਹੱਦ ਜ਼ਰੂਰੀ ਵਾਸਤੂ ਨਿਯਮ।
ਵਾਸਤੂ 'ਚ ਦਿਸ਼ਾਵਾਂ ਦਾ ਵਿਸ਼ੇਸ਼ ਮਹੱਤਵ ਹੈ। ਤੁਹਾਡੇ ਘਰ ਦਾ ਮੁੱਖ ਦੁਆਰ ਜਿਸ ਦਿਸ਼ਾ ਵਿਚ ਖੁੱਲ੍ਹਦਾ ਹੈ, ਉਸੇ ਦੇ ਤੱਤ ਦੇ ਅਨੁਕੂਲ ਡੋਰਮੈਟ ਦਾ ਰੰਗ ਹੋਣਾ ਚਾਹੀਦਾ ਹੈ ਜੋ ਇਸ ਪ੍ਰਕਾਰ ਹੈ:
ਉੱਤਰ ਜਾਂ ਪੂਰਬ: ਹਰਾ ਜਾਂ ਨੀਲਾ
ਦੱਖਣ: ਲਾਲ ਜਾਂ ਮੈਰੂਨ
ਪੱਛਮ: ਚਿੱਟਾ (ਸਫ਼ੈਦ) ਜਾਂ ਗ੍ਰੇਅ
ਦੱਖਣ-ਪੱਛਮ: ਪੀਲਾ ਜਾਂ ਸੁਨਹਿਰੀ
ਇਸ ਗੱਲ ਦਾ ਖ਼ਾਸ ਤੌਰ 'ਤੇ ਧਿਆਨ ਰੱਖੋ ਕਿ ਤੁਹਾਡੇ ਡੋਰਮੈਟ 'ਤੇ ਕਦੇ ਵੀ ਦੇਵੀ-ਦੇਵਤਿਆਂ ਦੇ ਚਿੱਤਰ ਜਾਂ ਪਵਿੱਤਰ ਧਾਰਮਿਕ ਚਿੰਨ੍ਹ ਜਿਵੇਂ 'ॐ' (ਓਮ) ਜਾਂ ਸਵਾਸਤਿਕ ਨਹੀਂ ਬਣੇ ਹੋਣੇ ਚਾਹੀਦੇ। ਇਨ੍ਹਾਂ ਪਵਿੱਤਰ ਪ੍ਰਤੀਕਾਂ 'ਤੇ ਪੈਰ ਰੱਖਣ ਨਾਲ ਗੰਭੀਰ ਵਾਸਤੂ ਦੋਸ਼ ਲੱਗਦਾ ਹੈ ਤੇ ਮਾਂ ਲਕਸ਼ਮੀ ਵੀ ਤੁਹਾਡੇ ਤੋਂ ਨਾਰਾਜ਼ ਹੋ ਸਕਦੀ ਹੈ, ਜਿਸ ਨਾਲ ਧਨ ਸੰਬੰਧੀ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।