Chandra Grahan 2025 : ਚੰਦਰਗ੍ਰਹਿਣ ਤੋਂ ਲਗਪਗ ਨੌ ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ। ਇਸ ਲਈ 7 ਸਤੰਬਰ ਨੂੰ ਦੁਪਹਿਰ 12:57 ਵਜੇ ਤੋਂ ਸੂਤਕ ਕਾਲ ਆਰੰਭ ਹੋ ਜਾਵੇਗਾ ਤੇ ਗ੍ਰਹਿਣ ਸਮਾਪਤ ਹੋਣ ਤਕ ਇਸ ਦਾ ਅਸਰ ਜਾਰੀ ਰਹੇਗਾ।
Chandra Grahan 2025 : ਜਾਗਰਣ ਸੰਵਾਦਦਾਤਾ, ਸੰਭਲ : ਇਸ ਵਾਰ ਪੁੰਨਿਆ ਦੇ ਦਿਨ 7 ਸਤੰਬਰ ਨੂੰ ਚੰਦਰਗ੍ਰਹਿਣ ਹੋਵੇਗਾ। ਇਸ ਦਾ ਸੂਤਕ ਕਾਲ ਨੌ ਘੰਟੇ ਪਹਿਲਾਂ ਸ਼ੁਰੂ ਹੋਵੇਗਾ। ਇਸ ਬਾਰੇ ਸ਼੍ਰੀਮਦ ਭਾਗਵਤ ਕਥਾਵਾਚਕ ਆਚਾਰੀਆ ਰਿਤੁਪਰਨ ਸ਼ਰਮਾ ਨੇ ਕਿਹਾ ਕਿ ਪੰਚਾਂਗ ਅਨੁਸਾਰ, ਇਹ ਗ੍ਰਹਿਣ ਭਾਦੋਂ ਦੇ ਸ਼ੁਕਲ ਪੱਖ ਦੀ ਪੁੰਨਿਆ ਤਿੱਥੀ 'ਤੇ ਲੱਗ ਰਿਹਾ ਹੈ। ਇਹ ਭਾਰਤ ਸਮੇਤ ਪ੍ਰਸ਼ਾਂਤ ਮਹਾਸਾਗਰ, ਹਿੰਦ ਮਹਾਸਾਗਰ, ਆਸਟ੍ਰੇਲੀਆ ਤੇ ਪੱਛਮੀ ਦੇਸ਼ਾਂ ਵਿਚ ਦਿਖਾਈ ਦੇਵੇਗਾ।
ਹਿੰਦੂ ਧਰਮ 'ਚ ਚੰਦਰਗ੍ਰਹਿਣ ਨੂੰ ਧਾਰਮਿਕ ਦ੍ਰਿਸ਼ਟੀ ਤੋਂ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਾਰਤੀ ਸਮੇਂ ਮੁਤਾਬਕ ਗ੍ਰਹਿਣ ਦਾ ਆਰੰਭ ਰਾਤ 9:57 ਵਜੇ ਹੋਵੇਗਾ। ਇਸ ਦੌਰਾਨ ਗ੍ਰਹਿਣ ਦਾ ਪੂਰਾ ਪ੍ਰਭਾਵ ਭਾਰਤ 'ਚ ਸਾਫ਼ ਤੌਰ 'ਤੇ ਦਿਖਾਈ ਦੇਵੇਗਾ।
ਦੱਸਿਆ ਗਿਆ ਹੈ ਕਿ ਚੰਦਰਗ੍ਰਹਿਣ ਤੋਂ ਲਗਪਗ ਨੌ ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ। ਇਸ ਲਈ 7 ਸਤੰਬਰ ਨੂੰ ਦੁਪਹਿਰ 12:57 ਵਜੇ ਤੋਂ ਸੂਤਕ ਕਾਲ ਆਰੰਭ ਹੋ ਜਾਵੇਗਾ ਤੇ ਗ੍ਰਹਿਣਸਮਾਪਤ ਹੋਣ ਤਕ ਇਸ ਦਾ ਅਸਰ ਜਾਰੀ ਰਹੇਗਾ।
ਆਚਾਰੀਆ ਰਿਤੁਪਰਨ ਨੇ ਕਿਹਾ ਕਿ ਇਸ ਸਮੇਂ ਮੰਦਰ ਦੇ ਕਿਵਾੜ ਬੰਦ ਕਰ ਦੇਣੇ ਚਾਹੀਦੇ ਹਨ, ਖਾਣਾ ਪਕਾਉਣਾ ਤੇ ਖਾਣਾ, ਗਰਭਵਤੀ ਔਰਤਾਂ ਨੂੰ ਫਲ ਅਤੇ ਸਬਜ਼ੀਆਂ ਕੱਟਣਾ ਆਦਿ ਵਰਜਿਦ ਹੈ। ਘਰ ਵਿਚ ਬੈਠ ਕੇ ਗ੍ਰਹਿਣ ਦੇ ਸ਼ੁਰੂ ਹੋਣ ਅਤੇ ਸਮਾਪਤ ਹੋਣ ਤਕ ਗੁਰੂ ਮੰਤਰ ਜਾਂ ਹਰਿ ਨਾਮ ਸੰਕੀਰਤਨ, ਹਨੁਮਾਨ ਚਾਲੀਸਾ ਜਾਂ ਗਾਇਤਰੀ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਚੰਦਰਗ੍ਰਹਿਣ ਦਾ ਪ੍ਰਭਾਵ ਹਰ ਰਾਸ਼ੀ 'ਤੇ ਵੱਖ-ਵੱਖ ਰੂਪ 'ਚ ਦਿਖਾਈ ਦੇਵੇਗਾ।
ਮੇਖ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਖਰਾਬ ਹੋ ਸਕਦੀ ਹੈ, ਮਾਨਸਿਕ ਚਿੰਤਾ ਵਧ ਸਕਦੀ ਹੈ।
ਬ੍ਰਿਖ ਰਾਸ਼ੀ ਵਾਲਿਆਂ ਨੂੰ ਵਪਾਰ 'ਚ ਨੁਕਸਾਨ ਹੋ ਸਕਦਾ ਹੈ ਤੇ ਕੋਰਟ-ਕਚਹਿਰੀ ਦੇ ਗੇੜੇ ਲਾਉਣੇ ਪੈ ਸਕਦੇ ਹਨ।
ਮਿਥੁਨ ਰਾਸ਼ੀ ਵਾਲਿਆਂ ਦਾ ਸਮਾਜਿਕ ਅਕਸ ਖਰਾਬ ਹੋ ਸਕਦਾ ਹੈ।
ਕਰਕ ਰਾਸ਼ੀ ਵਾਲਿਆਂ ਨੂੰ ਹਰ ਖੇਤਰ 'ਚ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿੰਘ ਰਾਸ਼ੀ ਵਾਲਿਆਂ ਨੂੰ ਜੀਵਨ ਸਾਥੀ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦਾ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪਵੇਗਾ।
ਕੰਨਿਆ ਰਾਸ਼ੀ ਨੂੰ ਦੁਸ਼ਮਣਾਂ ਤੋਂ ਪਰੇਸ਼ਾਨੀ ਹੋਵੇਗੀ।
ਤੁਲਾ ਰਾਸ਼ੀ ਨੂੰ ਮਾਨਸਿਕ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪਵੇਗਾ।
ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਧਨ ਸੰਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ ਤੇ ਸਿਹਤ ਸਮੱਸਿਆ ਵੀ ਆ ਸਕਦੀ ਹੈ।
ਧਨੁ ਰਾਸ਼ੀ ਵਾਲਿਆਂ ਨੂੰ ਮਿਹਨਤ ਮੁਤਾਬਕ ਫਲ ਨਹੀਂ ਮਿਲੇਗਾ।
ਮਕਰ ਰਾਸ਼ੀ ਵਾਲਿਆਂ ਨੂੰ ਧਨ ਸੰਬੰਧੀ ਪਰੇਸ਼ਾਨੀਆਂ ਹੋਣਗੀਆਂ।
ਕੁੰਭ ਰਾਸ਼ੀ ਵਾਲਿਆਂ ਨੂੰ ਮਾਨਸਿਕ ਚੋਟ ਮਿਲ ਸਕਦੀ ਹੈ ਅਤੇ ਸਰੀਰਕ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਮੀਨ ਰਾਸ਼ੀ ਵਾਲਿਆਂ ਦਾ ਖਰਚਾ ਜ਼ਿਆਦਾ ਪਵੇਗਾ ਤੇ ਕਰਜ਼ ਲੈਣਾ ਪੈ ਸਕਦਾ ਹੈ।