Chandra Grahan 2025 : ਜੋਤਸ਼ੀਆਂ ਅਨੁਸਾਰ, ਚੰਦਰ ਗ੍ਰਹਿਣ ਰਾਤ 09 ਵਜੇ 58 ਮਿੰਟ 'ਤੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਚੰਦਰ ਗ੍ਰਹਿਣ ਦੀ ਸਮਾਪਤੀ 08 ਸਤੰਬਰ ਨੂੰ ਰਾਤ 01 ਵਜੇ 26 ਮਿੰਟ 'ਤੇ ਹੋਵੇਗੀ। ਇਸ ਸਮੇਂ ਸੂਤਕ ਵੀ ਖਤਮ ਹੋ ਜਾਵੇਗਾ। ਗ੍ਰਹਿਣ ਦੌਰਾਨ ਦੋ ਰਾਸ਼ੀਆਂ ਦੇ ਜਾਤਕਾਂ ਨੂੰ ਵਿਸ਼ੇਸ਼ ਸਾਵਧਾਨ ਰਹਿਣ ਦੀ ਲੋੜ ਹੈ। ਆਓ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ -
Chandra Grahan 2025 : ਧਰਮ ਡੈਸਕ, ਨਵੀਂ ਦਿੱਲੀ : ਸਾਲ ਦਾ ਦੂਜਾ ਤੇ ਆਖਰੀ ਚੰਦਰ ਗ੍ਰਹਿਣ ਅੱਜ ਦੇਰ ਰਾਤ ਲੱਗਣ ਵਾਲਾ ਹੈ। ਇਹ ਗ੍ਰਹਿਣ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਦੇਖਿਆ ਜਾਵੇਗਾ। ਇਸ ਲਈ ਸੂਤਕ ਵੀ ਮੰਨਿਆ ਜਾਵੇਗਾ। ਇਸ ਦੇ ਨਾਲ ਹੀ ਸਰਵ ਪਿੱਤਰੀ ਮੱਸਿਆ 'ਤੇ ਸਾਲ ਦਾ ਆਖਰੀ ਸੂਰਜ ਗ੍ਰਹਿਣ ਵੀ ਲੱਗਣ ਵਾਲਾ ਹੈ।
ਜੋਤਸ਼ੀਆਂ ਅਨੁਸਾਰ, ਚੰਦਰ ਗ੍ਰਹਿਣ ਰਾਤ 09 ਵਜੇ 58 ਮਿੰਟ 'ਤੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਚੰਦਰ ਗ੍ਰਹਿਣ ਦੀ ਸਮਾਪਤੀ 08 ਸਤੰਬਰ ਨੂੰ ਰਾਤ 01 ਵਜੇ 26 ਮਿੰਟ 'ਤੇ ਹੋਵੇਗੀ। ਇਸ ਸਮੇਂ ਸੂਤਕ ਵੀ ਖਤਮ ਹੋ ਜਾਵੇਗਾ। ਗ੍ਰਹਿਣ ਦੌਰਾਨ ਦੋ ਰਾਸ਼ੀਆਂ ਦੇ ਜਾਤਕਾਂ ਨੂੰ ਵਿਸ਼ੇਸ਼ ਸਾਵਧਾਨ ਰਹਿਣ ਦੀ ਲੋੜ ਹੈ। ਆਓ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ -
ਬ੍ਰਿਖ ਰਾਸ਼ੀ ਦੇ ਜਾਤਕਾਂ 'ਤੇ ਚੰਦਰ ਦੇਵ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਆਸਾਨ ਸ਼ਬਦਾਂ 'ਚ ਕਹੀਏ ਤਾਂ ਬ੍ਰਿਖ ਰਾਸ਼ੀ 'ਚ ਚੰਦਰ ਦੇਵ ਉੱਚ ਦੇ ਹੁੰਦੇ ਹਨ। ਇਸ ਲਈ ਬ੍ਰਿਖ ਰਾਸ਼ੀ ਦੇ ਜਾਤਕਾਂ ਨੂੰ ਗ੍ਰਹਿਣ ਦੌਰਾਨ ਵਿਸ਼ੇਸ਼ ਸਾਵਧਾਨ ਰਹਿਣ ਦੀ ਲੋੜ ਹੈ। ਮੌਜੂਦਾ ਸਮੇਂ ਮਾਇਆਵੀ ਗ੍ਰਹਿ ਰਾਹੂ ਦੀ ਦ੍ਰਿਸ਼ਟੀ ਤੁਹਾਡੇ ਚਤੁਰਥ ਭਾਵ 'ਚ ਹੈ। ਇਸ ਨਾਲ ਤੁਹਾਡਾ ਮਨ ਦੁਖੀ ਰਹਿ ਸਕਦਾ ਹੈ। ਨਿਵੇਸ਼ ਕਰਨ ਤੋਂ ਬਚੋ।
ਇਸ ਦੇ ਨਾਲ ਹੀ ਨਿਵੇਸ਼ ਕਰਨ ਦੀ ਯੋਜਨਾ ਨਾ ਬਣਾਓ। ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਵੱਡਿਆਂ ਦੀ ਸਲਾਹ ਲੈਣੀ ਜ਼ਰੂਰੀ ਹੈ। ਨਕਾਰਾਤਮਕ ਥਾਵਾਂ 'ਤੇ ਜਾਣ ਤੋਂ ਬਚੋ। ਕਿਸੇ ਨਾਲ ਵਾਦ-ਵਿਵਾਦ ਨਾ ਕਰੋ। ਬੇਕਾਰ ਘਰੋਂ ਬਾਹਰ ਨਾ ਨਿਕਲੋ। ਗ੍ਰਹਿਣ ਦੌਰਾਨ ਸ਼ਿਵ ਜੀ ਦੇ ਨਾਵਾਂ ਦਾ ਜਪ ਕਰੋ। ਇਸ ਨਾਲ ਨਾ ਸਿਰਫ ਰਾਹੂ ਦਾ ਪ੍ਰਭਾਵ ਖਤਮ ਹੋਵੇਗਾ, ਬਲਕਿ ਚੰਦਰ ਤੇ ਸ਼ੁੱਕਰ ਦੇਵ ਦੀ ਕਿਰਪਾ ਵੀ ਤੁਹਾਡੇ ਉੱਤੇ ਬਰਸੇਗੀ।
ਮੌਜੂਦਾ ਸਮੇਂ ਮਾਇਆਵੀ ਗ੍ਰਹਿ ਰਾਹੂ ਤੁਹਾਡੇ ਧਨ ਭਾਵ ਵਿਚ ਵਿਰਾਜਮਾਨ ਹਨ। ਚੰਦਰ ਗ੍ਰਹਿਣ ਦੌਰਾਨ ਭਾਵਨਾਵਾਂ 'ਚ ਵਹਿ ਕੇ ਕੋਈ ਫੈਸਲਾ ਨਾ ਲਓ। ਨਾ ਹੀ ਕਿਸੇ 'ਤੇ ਭਰੋਸਾ ਕਰ ਕੇ ਕੋਈ ਕੰਮ ਕਰੋ। ਸ਼ੁਭ ਕੰਮ ਨੂੰ ਅੱਸੂ ਦੇ ਨਰਾਤਿਆਂ ਤਕ ਟਾਲ ਸਕਦੇ ਹੋ। ਝੂਠ ਬੋਲਣ ਤੋਂ ਬਚੋ। ਤੁਹਾਡੀ ਵਾਣੀ ਕਟੂ ਹੋ ਸਕਦੀ ਹੈ। ਇਸ ਤੋਂ ਬਚਣ ਦਾ ਯਤਨ ਕਰੋ। ਕਿਸੇ ਵੀ ਕਿਸਮ ਦੇ ਆਨਲਾਈਨ ਨਿਵੇਸ਼ ਤੋਂ ਬਚੋ। ਪੈਸੇ ਦੀ ਦੁਰਵਰਤੋਂ ਨਾ ਕਰੋ। ਸ਼ਰਾਬ ਦਾ ਸੇਵਨ ਨਾ ਕਰੋ। ਇਸ ਦੇ ਨਾਲ ਹੀ ਤਾਮਸਿਕ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ। ਦੋਸਤਾਂ ਤੋਂ ਦੂਰ ਰਹੋ। ਬੇਕਾਰ ਦੇ ਵਾਦ-ਵਿਵਾਦ ਤੋਂ ਬਚੋ। ਭਗਵਾਨ ਸ਼ਿਵ ਦੇ ਨਾਵਾਂ ਦਾ ਜਾਪ ਕਰੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਉਪਦੇਸ਼/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੀ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।