ਚੰਦਰ ਗ੍ਰਹਿਣ ਕਾਰਨ ਦੇਵ ਦੀਵਾਲੀ ਪੁਰਬ 8 ਦੀ ਵਜਾਏ 7 ਨਵੰਬਰ ਨੂੰ ਮਨਾਇਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਚੰਦਰ ਗ੍ਰਹਿਣ ਦੌਰਾਨ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ, ਜਿਸ ਵਿਚ ਹਰ ਤਰ੍ਹਾਂ ਦੇ ਧਾਰਮਿਕ ਅਨੁਸ਼ਠਾਨਾਂ 'ਤੇ ਪਾਬੰਦੀ ਲੱਗ ਜਾਂਦੀ ਹੈ।
ਨਵੀਂ ਦਿੱਲੀ, ਡਿਜੀਟਲ ਡੈਸਕ : Chandra Grahan 2022, Sutak Kaal : ਸਾਲ 2022 ਦਾ ਦੂਸਰਾ ਤੇ ਆਖਰੀ ਚੰਦਰ ਗ੍ਰਹਿਣ 8 ਨਵੰਬਰ ਦੇ ਦਿਨ ਲੱਗਣ ਜਾ ਰਿਹਾ ਹੈ। ਇਹ ਗ੍ਰਹਿਣ ਕੱਤਕ ਮਹੀਨੇ ਦੀ ਪੁੰਨਿਆ ਤਿਥੀ ਵਾਲੇ ਦਿਨ ਲੱਗੇਗਾ ਜਿਸ ਵਜ੍ਹਾ ਨਾਲ ਕੁਝ ਤਿਉਹਾਰਾਂ ਦੀਆਂ ਤਿਥੀਆਂ 'ਚ ਵੀ ਬਦਲਾਅ ਆਵੇਗਾ। ਦੱਸ ਦੇਈਏ ਕਿ ਚੰਦਰ ਗ੍ਰਹਿਣ ਕਾਰਨ ਦੇਵ ਦੀਵਾਲੀ ਪੁਰਬ 8 ਦੀ ਵਜਾਏ 7 ਨਵੰਬਰ ਨੂੰ ਮਨਾਇਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਚੰਦਰ ਗ੍ਰਹਿਣ ਦੌਰਾਨ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ, ਜਿਸ ਵਿਚ ਹਰ ਤਰ੍ਹਾਂ ਦੇ ਧਾਰਮਿਕ ਅਨੁਸ਼ਠਾਨਾਂ 'ਤੇ ਪਾਬੰਦੀ ਲੱਗ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗ੍ਰਹਿਣ ਨਾਲ ਕੁਝ ਸਮਾਂ ਪਹਿਲਾਂ ਸੂਤਕ ਕਾਲ ਕਿਉਂ ਲਗਦਾ ਹੈ ? ਜੇਕਰ ਨਹੀਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੂਤਕ ਕਾਲ ਹੁੰਦਾ ਕੀ ਹੈ ਤੇ ਇਸ ਦੇ ਨਿਯਮ ਕੀ ਹਨ ?
ਕੀ ਹੈ ਸੂਤਕ ਕਾਲ ? (What is Sutak Kaal)
ਹਰ ਸਾਲ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਲੱਗਦੇ ਹਨ। ਗ੍ਰਹਿਣ ਲੱਗਣ ਤੋਂ ਕੁਝ ਸਮਾਂ ਪਹਿਲਾਂ ਸੂਤਕ ਕਾਲ ਸ਼ੁਰੂ ਹੋ ਜਾਂਦਾ ਹੈ। ਦੱਸ ਦੇਈਏ ਕਿ ਸੂਤਕ ਦਾ ਅਰਥ ਇਹ ਕੱਢਿਆ ਜਾਂਦਾ ਹੈ ਕਿ 'ਉਹ ਸਮਾਂ ਜਦੋਂ ਧਰਤੀ 'ਤੇ ਪ੍ਰਕਿਰਤੀ ਸੰਵੇਦਨਸ਼ੀਲ ਸਥਿਤੀ 'ਚ ਹੁੰਦੀ ਹੈ।' ਇਸ ਮਿਆਦ 'ਚ ਅਣਹੋਣੀ ਦਾ ਖਦਸ਼ਾ ਕਈ ਗੁਣਾ ਵਧ ਜਾਂਦਾ ਹੈ। ਇਹੀ ਕਾਰਨ ਹੈ ਕਿ ਸ਼ਾਸਤਰਾਂ 'ਚ ਸੂਤਕ ਕਾਲ ਦੀ ਮਿਆਦ ਲਈ ਕੁਝ ਨਿਯਮ ਦੱਸੇ ਗਏ ਹਨ। ਜਾਣਕਾਰੀ ਲਈ ਇਹ ਵੀ ਦੱਸ ਦੇਈਏ ਕਿ ਸੂਤਕ ਸ਼ੁਰੂ ਹੋਣ ਦੀ ਮਿਆਦ ਗ੍ਰਹਿਣ 'ਤੇ ਵੀ ਨਿਰਭਰ ਕਰਦੀ ਹੈ। ਜੇਕਰ ਸੂਰਜ ਗ੍ਰਹਿਣ ਲੱਗ ਰਿਹਾ ਹੈ ਤਾਂ ਸੂਤਕ 12 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਤੇ ਜੇਕਰ ਚੰਦਰ ਗ੍ਰਹਿਣ ਲੱਗਣ ਵਾਲਾ ਹੈ ਤਾਂ ਸੂਤਕ ਕਾਲ 9 ਤੋਂ 10 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ।
ਸੂਤਕ ਕਾਲ ਦੌਰਾਨ ਰੱਖੋ ਇਨ੍ਹਾਂ ਨਿਯਮਾਂ ਦਾ ਧਿਆਨ (Sutak Kaal Niyam)
-ਸੂਤਕ ਦੇ ਸਮੇਂ ਪੂਜਾ-ਪਾਠ 'ਤੇ ਪਾਬੰਦੀ ਲੱਗ ਜਾਂਦੀ ਹੈ। ਸ਼ਾਸਤਰਾਂ 'ਚ ਕਿਹਾ ਗਿਆ ਹੈ ਕਿ ਸੂਤਕ ਦੌਰਾਨ ਭਗਵਾਨ ਦੀ ਮੂਰਤੀ ਨੂੰ ਛੂਹਣਾ ਵੀ ਨਹੀਂ ਚਾਹੀਦਾ। ਇਸ ਨੂੰ ਦੋਸ਼ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ।
-ਇਸ ਦੌਰਾਨ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਗ੍ਰਹਿਣ ਦੇ ਪ੍ਰਭਾਵ ਕਾਰਨ ਛੋਟੀ ਜਿਹੀ ਗਲਤੀ ਵੀ ਅਣਜੰਮੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
- ਸੂਤਕ ਦੌਰਾਨ ਭੋਜਨ ਪਕਾਉਣ ਤੇ ਖਾਣ 'ਤੇ ਪਾਬੰਦੀ ਹੁੰਦੀ ਹੈ। ਇਸ ਦੌਰਾਨ ਭੋਜਨ 'ਤੇ ਗ੍ਰਹਿਣ ਦਾ ਅਸ਼ੁੱਭ ਪ੍ਰਭਾਵ ਪੈਂਦਾ ਹੈ। ਪਰ ਇਹ ਨਿਯਮ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ 'ਤੇ ਲਾਗੂ ਨਹੀਂ ਹੁੰਦਾ।
- ਸੂਤਕ ਕਾਲ ਦੌਰਾਨ ਤੁਲਸੀ ਦੇ ਪੌਦੇ ਨੂੰ ਛੂਹਣ ਤੋਂ ਵੀ ਬਚਣਾ ਚਾਹੀਦਾ ਹੈ। ਨਾਲ ਹੀ ਗ੍ਰਹਿਣ ਨੰਗੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ।
Disclaimer : ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਗ੍ਰੰਥਾਂ ਤੋਂ ਇਕੱਠੀ ਕਰਕੇ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਮਕਸਦ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਯੂਜ਼ਰ ਇਸ ਨੂੰ ਮਹਿਜ਼ ਜਾਣਕਾਰੀ ਵਜੋਂ ਲੈਣ। ਇਸ ਤੋਂ ਇਲਾਵਾ, ਉਪਭੋਗਤਾ ਖੁਦ ਇਸਦੀ ਵਰਤੋਂ ਲਈ ਜ਼ਿੰਮੇਵਾਰ ਹੋਵੇਗਾ।