Chaitra Navratri : ਜਾਣੋ ਕੰਨਿਆ ਪੂਜਨ ਦਾ ਕੀ ਮਹੱਤਵ ਹੈ ? ਕਿਹੜੇ ਤੋਹਫ਼ੇ ਦੇਣ ਨਾਲ ਬਣੀ ਰਹਿੰਦੀ ਹੈ ਮਾਂ ਦੁਰਗਾ ਦੀ ਕਿਰਪਾ
ਪੁਰਾਣਾਂ ਅਨੁਸਾਰ, ਚੇਤ ਦੇ ਨਰਾਤੇ 2023 'ਚ ਕੰਨਿਆ ਪੂਜਨ ਦੇ ਬਿਨਾਂ ਅਧੂਰੀ ਹੈ ਤੇ ਇਨ੍ਹਾਂ ਦਾ ਪੂਰਨ ਫਲ ਨਹੀਂ ਮਿਲਦਾ। ਇਸ ਲਈ ਕੰਨਿਆ ਪੂਜਨ ਬਹੁਤ ਧੂਮਧਾਮ ਤੇ ਦਿਲੋਂ ਕੀਤਾ ਜਾਂਦਾ ਹੈ। ਅਸ਼ਟਮੀ ਤੇ ਨੌਮੀ ਵਾਲੇ ਦਿਨ ਕੰਨਿਆ ਪੂਜਨ ਦੇ ਦਿਨ ਲੜਕੀਆਂ ਨੂੰ ਭੋਜਨ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ।
Publish Date: Mon, 20 Mar 2023 02:36 PM (IST)
Updated Date: Wed, 22 Mar 2023 02:19 PM (IST)
Chaitra Navratri : ਨਰਾਤੇ ਸਾਲ ਵਿਚ ਦੋ ਵਾਰ ਆਉਂਦੇ ਹਨ। ਇਨ੍ਹਾਂ ਵਿੱਚੋਂ ਪਹਿਲੇ ਨਰਾਤੇ ਹੁੰਦੇ ਹਨ, ਇਸ ਨੂੰ ਚੇਤ ਦੇ ਨਰਾਤੇ ਕਿਹਾ ਜਾਂਦਾ ਹੈ। ਇਹ ਨਰਾਤੇ ਚੇਤ ਦੇ ਮਹੀਨੇ ਦੀ ਪਹਿਲੀ ਤਰੀਕ ਤੋਂ ਸ਼ੁਰੂ ਹੁੰਦੇ ਹਨ ਤੇ ਲਗਾਤਾਰ ਨੌਂ ਦਿਨ ਚੱਲਦੇ ਹਨ, ਇਸ ਲਈ ਇਨ੍ਹਾਂ ਨੂੰ ਚੇਤ ਦੇ ਨਰਾਤੇ ਕਿਹਾ ਜਾਂਦਾ ਹੈ। ਇਹ ਬਹੁਤ ਮਹੱਤਵਪੂਰਨ ਤਿਉਹਾਰ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਨਰਾਤੇ 22 ਮਾਰਚ ਤੋਂ ਸ਼ੁਰੂ ਹੋ ਕੇ 30 ਮਾਰਚ ਤਕ ਚੱਲਣਗੇ। ਚੇਤ ਦੇ ਨਰਾਤੇ 2023 ਦੌਰਾਨ ਕੰਨਿਆ ਪੂਜਨ ਵਿਸ਼ੇਸ਼ ਮੰਨਿਆ ਜਾਂਦਾ ਹੈ। ਨਰਾਤਿਆਂ ਦੀ ਅਸ਼ਟਮੀ ਅਤੇ ਨੌਮੀ ਵਾਲੇ ਦਿਨਾਂ 'ਤੇ ਕੰਨਿਆ ਪੂਜਨ ਦਾ ਵਿਧਾਨ ਹੈ।
ਪੁਰਾਣਾਂ ਅਨੁਸਾਰ, ਚੇਤ ਦੇ ਨਰਾਤੇ 2023 'ਚ ਕੰਨਿਆ ਪੂਜਨ ਦੇ ਬਿਨਾਂ ਅਧੂਰੀ ਹੈ ਤੇ ਇਨ੍ਹਾਂ ਦਾ ਪੂਰਨ ਫਲ ਨਹੀਂ ਮਿਲਦਾ। ਇਸ ਲਈ ਕੰਨਿਆ ਪੂਜਨ ਬਹੁਤ ਧੂਮਧਾਮ ਤੇ ਦਿਲੋਂ ਕੀਤਾ ਜਾਂਦਾ ਹੈ। ਅਸ਼ਟਮੀ ਤੇ ਨੌਮੀ ਵਾਲੇ ਦਿਨ ਕੰਨਿਆ ਪੂਜਨ ਦੇ ਦਿਨ ਲੜਕੀਆਂ ਨੂੰ ਭੋਜਨ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ।
ਪੂਜਨ ਦੌਰਾਨ 2 ਤੋਂ 8 ਸਾਲ ਦੀਆਂ 3 ਤੋਂ 9 ਲੜਕੀਆਂ ਨੂੰ ਬੁਲਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਇਕ ਭੈਰੋ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ। ਕੁੜੀਆਂ ਨੂੰ ਕਾਇਦੇ-ਕਾਨੂੰਨ ਅਨੁਸਾਰ ਆਸਣ 'ਤੇ ਬਿਠਾ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦਾ ਭੋਜਨ ਕਰਵਾਇਆ ਜਾਂਦਾ ਹੈ ਤੇ ਬਾਅਦ ਵਿੱਚ ਉਨ੍ਹਾਂ ਦੀ ਪਸੰਦ ਦੀਆਂ ਚੀਜ਼ਾਂ ਤੋਹਫ਼ੇ ਵਜੋਂ ਦਿੱਤੀਆਂ ਜਾਂਦੀਆਂ ਹਨ। ਅਜਿਹਾ ਕਰਨ ਨਾਲ ਮਾਂ ਦੁਰਗਾ ਦੀ ਕਿਰਪਾ ਬਣੀ ਰਹਿੰਦੀ ਹੈ, ਇਸ ਲਈ ਲੜਕੀਆਂ ਨੂੰ ਦਿੱਤਾ ਗਿਆ ਤੋਹਫ਼ਾ ਬਹੁਤ ਜ਼ਰੂਰੀ ਹੈ। ਦੱਸ ਦੇਈਏ ਕਿ ਇਸ ਸਾਲ ਚੇਤ ਦੇ ਨਰਾਤੇ 2023 ਦੀ ਅਸ਼ਟਮੀ ਤੇ ਨੌਮੀ 29 ਤੇ 30 ਮਾਰਚ ਨੂੰ ਪੈ ਰਹੀ ਹੈ।
ਗਿਫਟ ਆਇਡੀਆਜ਼
ਇੱਥੇ ਕੰਜਕ ਪੂਜਨ ਦੌਰਾਨ ਲੜਕੀਆਂ ਨੂੰ ਦਿੱਤੇ ਜਾਣ ਵਾਲੇ ਤੋਹਫ਼ਿਆਂ ਨੂੰ ਲਿਸਟ ਕੀਤਾ ਹੈ, ਜੋ ਘਰ ਵਿੱਚ ਖੁਸ਼ਹਾਲੀ ਲਿਆਉਣਗੇ। ਇਹ ਸਾਰੇ ਤੋਹਫ਼ੇ ਲੜਕੀਆਂ ਤੇ ਮਾਂ ਦੁਰਗਾ ਦੇ ਮੁਤਾਬਕ ਹਨ, ਇਨ੍ਹਾਂ ਨੂੰ ਪ੍ਰਾਪਤ ਕਰ ਕੇ ਸਾਰੀਆਂ ਲੜਕੀਆਂ ਖੁਸ਼ ਹੋ ਜਾਣਗੀਆਂ। ਇਨ੍ਹਾਂ ਵਿੱਚ ਲਾਲ ਚੁੰਨੀ, ਲੰਚ ਬੌਕਸ, ਖਿਡੌਣੇ, ਕਲਰਿੰਗ ਸੈੱਟ, ਜਿਊਮੈਟਰੀ ਬੌਕਸ, ਟਿਫਿਨ ਬੌਕਸ, ਪੈੱਨ-ਪੈਨਸਿਲ ਸ਼ਾਮਲ ਹਨ। ਇਨ੍ਹਾਂ ਦੀ ਵਰਤੋਂ ਲੜਕੀਆਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਰ ਸਕਦੀਆਂ ਹਨ।