ਜਦੋਂ ਵੀ ਕੋਈ ਗ੍ਰਹਿ ਸੂਰਜ ਦੇ ਬਹੁਤ ਨੇੜੇ ਆ ਜਾਂਦਾ ਹੈ ਤਾਂ ਉਹ ਆਪਣੀ ਸੁਤੰਤਰ ਸ਼ਕਤੀ ਗੁਆ ਦਿੰਦਾ ਹੈ ਜਿਸ ਨੂੰ ਜੋਤਿਸ਼ ਦੀ ਭਾਸ਼ਾ 'ਚ 'ਅਸਤ' (Combust) ਹੋਣਾ ਕਹਿੰਦੇ ਹਨ। 27 ਅਪ੍ਰੈਲ ਤੋਂ 23 ਮਈ 2026 ਤਕ ਬੁੱਧ ਇਸੇ ਕਮਜ਼ੋਰ ਅਵਸਥਾ ਵਿੱਚ ਰਹਿਣਗੇ।

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਸ਼ਾਸਤਰ 'ਚ ਬੁੱਧ ਨੂੰ ਗ੍ਰਹਿਆਂ ਦਾ 'ਰਾਜਕੁਮਾਰ' ਅਤੇ ਬੁੱਧੀ, ਬਾਣੀ ਤੇ ਵਪਾਰ ਦਾ ਕਾਰਕ ਮੰਨਿਆ ਗਿਆ ਹੈ। ਜਦੋਂ ਵੀ ਕੋਈ ਗ੍ਰਹਿ ਸੂਰਜ ਦੇ ਬਹੁਤ ਨੇੜੇ ਆ ਜਾਂਦਾ ਹੈ ਤਾਂ ਉਹ ਆਪਣੀ ਸੁਤੰਤਰ ਸ਼ਕਤੀ ਗੁਆ ਦਿੰਦਾ ਹੈ ਜਿਸ ਨੂੰ ਜੋਤਿਸ਼ ਦੀ ਭਾਸ਼ਾ 'ਚ 'ਅਸਤ' (Combust) ਹੋਣਾ ਕਹਿੰਦੇ ਹਨ। 27 ਅਪ੍ਰੈਲ ਤੋਂ 23 ਮਈ 2026 ਤਕ ਬੁੱਧ ਇਸੇ ਕਮਜ਼ੋਰ ਅਵਸਥਾ ਵਿੱਚ ਰਹਿਣਗੇ।
ਬੁੱਧ ਦੇ ਅਸਤ ਹੋਣ ਦਾ ਸਭ ਤੋਂ ਵੱਡਾ ਅਸਰ ਸਾਡੀ ਸੋਚਣ-ਸਮਝਣ ਦੀ ਸ਼ਕਤੀ ਤੇ ਗੱਲਬਾਤ ਦੇ ਤਰੀਕੇ 'ਤੇ ਪੈਂਦਾ ਹੈ। ਇਸ ਵਾਰ ਇਹ ਬਦਲਾਅ ਦੋ ਪੜਾਵਾਂ 'ਚ ਹੋਵੇਗਾ:
ਮੀਨ ਰਾਸ਼ੀ 'ਚ (27-30 ਅਪ੍ਰੈਲ): ਇੱਥੇ ਬੁੱਧ ਨੀਚ ਦੇ ਹੁੰਦੇ ਹਨ, ਜਿਸ ਨਾਲ ਮਨ ਵਿਚ ਉਲਝਣ (Confusion) ਅਤੇ ਲੋੜ ਤੋਂ ਵੱਧ ਸੋਚਣ (Overthinking) ਦੀ ਸਮੱਸਿਆ ਵਧ ਸਕਦੀ ਹੈ।
ਮੇਖ ਰਾਸ਼ੀ 'ਚ (30 ਅਪ੍ਰੈਲ ਤੋਂ ਬਾਅਦ): ਇੱਥੇ ਵਿਚਾਰਾਂ 'ਚ ਤੇਜ਼ੀ ਤਾਂ ਆਵੇਗੀ, ਪਰ ਸਪਸ਼ਟਤਾ ਦੀ ਕਮੀ ਕਾਰਨ ਤੁਸੀਂ ਜਲਦਬਾਜ਼ੀ 'ਚ ਗਲਤ ਫੈਸਲੇ ਲੈ ਸਕਦੇ ਹੋ।
ਗ੍ਰਹਿਆਂ ਦੇ ਅਸਤ ਹੋਣ ਤੇ ਉਨ੍ਹਾਂ ਦੇ ਪ੍ਰਭਾਵ ਦਾ ਵਿਸਤ੍ਰਿਤ ਵਰਣਨ 'ਬ੍ਰਿਹਤ ਸੰਹਿਤਾ' (ਵਾਰਾਹਮਿਹਿਰ ਕ੍ਰਿਤ) ਅਤੇ 'ਫਲਦੀਪਿਕਾ' ਵਰਗੇ ਪ੍ਰਾਚੀਨ ਜੋਤਿਸ਼ ਗ੍ਰੰਥਾਂ 'ਚ ਮਿਲਦਾ ਹੈ। ਇਨ੍ਹਾਂ ਗ੍ਰੰਥਾਂ ਅਨੁਸਾਰ, ਜਦੋਂ ਬੁੱਧ ਅਸਤ ਹੁੰਦੇ ਹਨ ਤਾਂ ਵਿਅਕਤੀ ਦੀ ਫੈਸਲੇ ਲੈਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਅਤੇ ਵਪਾਰਕ ਲੈਣ-ਦੇਣ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ।
ਮੇਖ, ਮਿਥੁਨ ਅਤੇ ਕੰਨਿਆ: ਤੁਹਾਡੀ ਰਾਸ਼ੀ ਦੇ ਸੁਆਮੀ ਜਾਂ ਲਗਨ 'ਤੇ ਬੁੱਧ ਦਾ ਸਿੱਧਾ ਪ੍ਰਭਾਵ ਹੈ। ਬਾਣੀ 'ਚ ਆਤਮਵਿਸ਼ਵਾਸ ਤਾਂ ਰਹੇਗਾ ਪਰ ਸਪਸ਼ਟਤਾ ਦੀ ਕਮੀ ਖਲੇਗੀ। 'ਓਮ ਬੁੱਧਾਏ ਨਮਹ' ਦਾ ਜਾਪ ਤੁਹਾਡੇ ਲਈ ਰਾਮਬਾਣ ਹੈ।
ਬ੍ਰਿਖ ਤੇ ਤੁਲਾ: ਤੁਹਾਡੇ ਲਈ ਇਹ ਸਮਾਂ ਰਿਸ਼ਤਿਆਂ ਅਤੇ ਖਰਚਿਆਂ ਨੂੰ ਲੈ ਕੇ ਚੁਣੌਤੀਪੂਰਨ ਹੋ ਸਕਦਾ ਹੈ। ਦੂਜਿਆਂ ਦੀ ਗੱਲ ਸੁਣਨ ਦੀ ਆਦਤ ਪਾਓ ਅਤੇ ਫਾਲਤੂ ਖਰਚਿਆਂ 'ਤੇ ਬ੍ਰੇਕ ਲਗਾਓ।
ਕਰਕ ਅਤੇ ਮਕਰ: ਕਾਰਜ ਖੇਤਰ ਅਤੇ ਪਰਿਵਾਰ 'ਚ ਗੱਲਬਾਤ ਕਰਦੇ ਸਮੇਂ ਸ਼ਬਦਾਂ ਦੀ ਚੋਣ ਸੋਚ-ਸਮਝ ਕੇ ਕਰੋ। ਜਲਦਬਾਜ਼ੀ ਵਿੱਚ ਲਿਆ ਗਿਆ ਫੈਸਲਾ ਅਕਸ ਖਰਾਬ ਕਰ ਸਕਦਾ ਹੈ।
ਸਿੰਘ ਅਤੇ ਧਨੁ: ਵੱਡਿਆਂ ਨਾਲ ਬਹਿਸ ਤੋਂ ਬਚੋ। ਤੁਹਾਡੇ ਬਣੇ-ਬਣਾਏ ਕੰਮ ਅਟਕ ਸਕਦੇ ਹਨ, ਇਸ ਲਈ ਸਬਰ ਬਣਾਈ ਰੱਖੋ।
ਬ੍ਰਿਸ਼ਚਕ ਤੇ ਕੁੰਭ: ਸਿਹਤ ਅਤੇ ਧਨ ਦੇ ਮਾਮਲਿਆਂ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ। ਅਨੁਸ਼ਾਸਨ ਅਪਣਾਓ ਅਤੇ ਬੋਲਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ।
ਮੀਨ: ਤੁਹਾਡੇ ਲਈ ਇਹ ਸਮਾਂ ਥੋੜਾ ਭਰਮ ਪੈਦਾ ਕਰਨ ਵਾਲਾ ਹੋ ਸਕਦਾ ਹੈ। ਨਕਾਰਾਤਮਕ ਸੋਚ ਤੋਂ ਦੂਰ ਰਹੋ ਅਤੇ ਨਿਯਮਿਤ ਰੂਪ ਵਿੱਚ ਵਿਸ਼ਨੂੰ ਸਹਸਤਰਨਾਮ ਦਾ ਪਾਠ ਕਰੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।