Budh Gochar 2025 : ਜਿੱਥੇ ਕੁਝ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਸਥਿਤੀ 'ਚ ਲਾਭ ਦੇਖਣ ਨੂੰ ਮਿਲ ਸਕਦਾ ਹੈ, ਉਥੇ ਹੀ ਕੁਝ ਜਾਤਕਾਂ ਲਈ ਇਹ ਗੋਚਰ ਪਰੇਸ਼ਾਨੀਆਂ ਵੀ ਲੈ ਕੇ ਆ ਸਕਦਾ ਹੈ।

Budh Gochar 2025 : ਆਨੰਦ ਸਾਗਰ ਪਾਠਕ, ਐਸਟਰੋਪੱਤਰੀ : 22 ਜੂਨ 2025 ਨੂੰ ਬੁੱਧ ਦੇਵ ਕਰਕ ਰਾਸ਼ੀ 'ਚ ਗੋਚਰ ਕਰਨ ਜਾ ਰਹੇ ਹਨ। ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ 'ਤੇ ਕਿਸੇ-ਨਾ-ਕਿਸੇ ਰੂਪ 'ਚ ਪੈ ਸਕਦਾ ਹੈ। ਜਿੱਥੇ ਕੁਝ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਸਥਿਤੀ 'ਚ ਲਾਭ ਦੇਖਣ ਨੂੰ ਮਿਲ ਸਕਦਾ ਹੈ, ਉਥੇ ਹੀ ਕੁਝ ਜਾਤਕਾਂ ਲਈ ਇਹ ਗੋਚਰ ਪਰੇਸ਼ਾਨੀਆਂ ਵੀ ਲੈ ਕੇ ਆ ਸਕਦਾ ਹੈ।
ਬੁੱਧ ਦੇਵ ਤੁਹਾਡੇ ਤ੍ਰਿਤੀਆ ਤੇ ਛੇਵੇਂ ਭਾਵ ਦੇ ਸੁਆਮੀ ਹਨ। ਇਸ ਸਮੇਂ ਚੌਥੇ ਭਾਵ 'ਚ ਵਿਰਾਜਮਾਨ ਹੋ ਕੇ ਦਸ਼ਮ ਭਾਵ 'ਤੇ ਦ੍ਰਿਸ਼ਟੀ ਪਾ ਰਹੇ ਹਨ। ਬੁੱਧ ਦੇਵ ਦੇ ਚੌਥੇ ਭਾਵ 'ਚ ਗੋਚਰ ਨਾਲ ਪਰਿਵਾਰਕ ਜੀਵਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਘਰ ਵਿਚ ਆਪਸੀ ਗੱਲਬਾਤ ਵਧੇਗੀ। ਪੁਰਾਣੇ ਭਾਵਨਾਤਮਕ ਵਿਸ਼ਿਆਂ 'ਤੇ ਮਨ ਮੰਥਨ ਕਰੇਗਾ, ਕਿਉਂਕਿ ਬੁੱਧ ਦੇਵ ਤੁਹਾਡੇ ਤ੍ਰਿਤੀਆ ਭਾਵ (ਸੰਚਾਰ, ਭਰਾ-ਭੈਣ, ਹੁਨਰ) ਅਤੇ ਛੇਵੇਂ ਭਾਵ (ਕਰਮ, ਸਿਹਤ, ਰੂਟੀਨ) ਦੇ ਸਵਾਮੀ ਵੀ ਹਨ, ਇਸ ਲਈ ਇਹ ਗੋਚਰ ਵਿਵਹਾਰਕ ਸੋਚ ਅਤੇ ਸਮਾਧਾਨ-ਕੇਂਦ੍ਰਿਤ ਗੱਲਬਾਤ ਨੂੰ ਬੜਾਵਾ ਦੇਵੇਗਾ। ਇਸ ਸਮੇਂ ਪਰਿਵਾਰਕ ਮੈਂਬਰਾਂ ਨਾਲ ਦੁਬਾਰਾ ਜੁੜਨ, ਘਰੇਲੂ ਵਿਵਾਦ ਸੁਲਝਾਉਣ ਤੇ ਆਪਣੇ ਰਿਹਾਇਸ਼ੀ ਸਥਾਨ 'ਚ ਸੁਧਾਰ ਦੀ ਯੋਜਨਾ ਬਣਾਉਣ ਲਈ ਇਹ ਸਮਾਂ ਬੇਹੱਦ ਉੱਤਮ ਰਹੇਗਾ। ਤੁਸੀਂ ਪੁਰਾਣੀਆਂ ਯਾਦਾਂ 'ਚ ਖੋ ਜਾ ਸਕਦੇ ਹੋ ਜਾਂ ਸਾਲਾਂ ਪੁਰਾਣੇ ਮੁੱਦਿਆਂ ਨੂੰ ਸਮਝਦਾਰੀ ਤੇ ਹਮਦਰਦੀ ਨਾਲ ਸੁਲਝਾ ਸਕਦੇ ਹੋ।
ਨਾਲ ਹੀ, ਬੁੱਧ ਦੇਵ ਦੀ ਦ੍ਰਿਸ਼ਟੀ ਤੁਹਾਡੇ ਦਸ਼ਮ ਭਾਵ (ਕਰੀਅਰ) 'ਤੇ ਵੀ ਹੈ। ਇਸ ਲਈ, ਕੁਦਰਤੀ ਤੌਰ 'ਤੇ ਕਾਰਜ ਖੇਤਰ ਨਾਲ ਜੁੜੀਆਂ ਗੱਲਾਂ ਵੀ ਮਨ ਵਿਚ ਚੱਲਣਗੀਆਂ। ਇਹ ਸਥਿਤੀ ਵਰਕ ਫ੍ਰੋਮ ਹੋਮ ਲਈ ਉੱਤਮ ਰਹਿ ਸਕਦੀ ਹੈ। ਪਰਿਵਾਰ ਨਾਲ ਕਰੀਅਰ ਦੇ ਸਬੰਧ 'ਚ ਯੋਜਨਾਵਾਂ ਬਣ ਸਕਦੀਆਂ ਹਨ। ਸਿੱਖਿਆ, ਪੋਸ਼ਣ ਜਾਂ ਸਲਾਹ ਨਾਲ ਜੁੜਿਆ ਕੋਈ ਨਵਾਂ ਕਰੀਅਰ ਬਦਲ ਵੀ ਸਾਹਮਣੇ ਆ ਸਕਦਾ ਹੈ। ਵਰਕ ਪਲੇਸ 'ਤੇ ਤੁਹਾਡੀ ਸੰਵਾਦ ਸ਼ੈਲੀ ਹੋਰ ਰਣਨੀਤਿਕ ਤੇ ਹਰਦਰਦੀ ਭਰੀ ਬਣੇਗੀ, ਜਿਸ ਨਾਲ ਤੁਹਾਨੂੰ ਪਛਾਣ ਮਿਲ ਸਕਦੀ ਹੈ। ਸਿਰਫ ਇਹ ਯਾਦ ਰੱਖੋ ਕਿ ਭਾਵਨਾਵਾਂ 'ਚ ਆ ਕੇ ਕੋਈ ਪ੍ਰਤੀਕਿਰਿਆ ਨਾ ਦਿਉ। ਆਪਣੇ ਸੰਵਾਦ ਨਾਲ ਘਰੇਲੂ ਜ਼ਰੂਰਤਾਂ ਤੇ ਕਰੀਅਰ ਦੇ ਵਿਚਕਾਰ ਸੰਤੁਲਨ ਬਣਾਉਣ 'ਚ ਸਫਲ ਰਹੋਗੇ।
ਬੁੱਧ ਦੇਵ ਤੁਹਾਡੇ ਦੂਜੇ ਤੇ ਪੰਜਵੇਂ ਭਾਵ ਦੇ ਸਵਾਮੀ ਹਨ। ਇਸ ਸਮੇਂ ਤ੍ਰਿਤੀਆ ਭਾਵ 'ਚ ਵਿਰਾਜਮਾਨ ਹੋ ਕੇ ਨਵਮ ਭਾਵ 'ਤੇ ਦ੍ਰਿਸ਼ਟੀ ਰੱਖ ਰਹੇ ਹਨ।
ਬ੍ਰਿਖ ਰਾਸ਼ੀ ਵਾਲਿਆਂ ਲਈ ਬੁੱਧ ਦੇਵ ਦਾ ਇਹ ਗੋਚਰ ਤ੍ਰਿਤੀਆ ਭਾਵ (ਸੰਚਾਰ, ਯਾਤਰਾ, ਭਰਾ-ਭੈਣ) 'ਚ ਹੋ ਰਿਹਾ ਹੈ। ਛੋਟੀਆਂ-ਛੋਟੀਆਂ ਯਾਤਰਾਵਾਂ ਤੋਂ ਲਾਭ ਦੇ ਸੰਕੇਤ ਹਨ। ਭਰਾ-ਭੈਣਾਂ ਤੋਂ ਸਹਿਯੋਗ ਮਿਲਣ ਦੇ ਵੀ ਯੋਗ ਹਨ। ਇਹ ਸਮਾਂ ਤੁਹਾਡੇ ਬੌਧਿਕ ਹੁਨਰ ਨੂੰ ਨਿਖਾਰੇਗਾ ਤੇ ਦੂਜਿਆਂ ਨਾਲ ਜੁੜਨ, ਆਪਣੀ ਗੱਲ ਸਾਫ਼ ਤੌਰ 'ਤੇ ਰੱਖਣ ਦੀ ਪ੍ਰੇਰਨਾ ਦੇਵੇਗਾ।
ਕਿਉਂਕਿ ਬੁੱਧ ਦੇਵ ਤੁਹਾਡੇ ਦੂਜੇ ਭਾਵ (ਆਮਦਨ, ਮੁੱਲ) ਅਤੇ ਪੰਜਵੇਂ ਭਾਵ (ਰਚਨਾਤਮਕਤਾ, ਪ੍ਰੇਮ, ਸੰਤਾਨ) ਦੇ ਸਵਾਮੀ ਵੀ ਹਨ, ਇਸ ਲਈ ਇਹ ਗੋਚਰ ਆਰਥਿਕ ਮਾਮਲਿਆਂ 'ਚ ਸਪੱਸ਼ਟਤਾ ਤੇ ਆਤਮਵਿਸ਼ਵਾਸ ਲਿਆਵੇਗਾ। ਰਚਨਾਤਮਕ ਪ੍ਰੋਜੈਕਟਾਂ 'ਚ ਸਫਲਤਾ ਮਿਲ ਸਕਦੀ ਹੈ। ਇਸ ਸਮੇਂ ਤੁਸੀਂ ਛੋਟੀਆਂ ਯਾਤਰਾਵਾਂ ਕਰ ਸਕਦੇ ਹੋ, ਜੋ ਤੁਹਾਨੂੰ ਰਚਨਾਤਮਕ ਤੌਰ 'ਤੇ ਪ੍ਰੇਰਿਤ ਕਰਨਗੀਆਂ। ਭਰਾ-ਭੈਣਾਂ ਜਾਂ ਸਾਥੀਆਂ ਨਾਲ ਸਾਰਥਕ ਗੱਲਬਾਤ ਸ਼ੁਰੂ ਕਰਨ ਲਈ ਵੀ ਇਹ ਸਮਾਂ ਬਹੁਤ ਉਤਮ ਹੈ।
ਬੁੱਧ ਦੇਵ ਦੀ ਦ੍ਰਿਸ਼ਟੀ ਨਵਮ ਭਾਵ (ਧਰਮ, ਉੱਚ ਸਿੱਖਿਆ, ਲੰਬੀਆਂ ਯਾਤਰਾਵਾਂ) 'ਤੇ ਪੈਣ ਨਾਲ ਤੁਹਾਡਾ ਨਜ਼ਰੀਆ ਤੇ ਡੂੰਘਾਈ ਨਾਲ ਵਿਕਸਤ ਹੋਵੇਗਾ। ਇਸ ਸਮੇਂ ਦਾਰਸ਼ਨਿਕ ਚਰਚਾਵਾਂ ਦਾ ਲਾਭ ਮਿਲ ਸਕਦਾ ਹੈ। ਆਧਿਆਤਮਕ ਤੇ ਵਿਦਿਅਕ ਗਤੀਵਿਧੀਆਂ 'ਚ ਵਾਧਾ ਹੋਵੇਗਾ। ਕੋਈ ਨਵਾਂ ਹੁਨਰ ਸਿੱਖਣ ਦਾ ਵੀ ਉਤਮ ਸਮਾਂ ਹੈ। ਵਿਦੇਸ਼ ਯਾਤਰਾ ਦੇ ਯੋਗ ਵੀ ਬਣ ਸਕਦੇ ਹਨ। ਇਸ ਦੌਰਾਨ ਤੁਸੀਂ ਨਿੱਜੀ ਵਿਕਾਸ ਦੇ ਕਿਸੇ ਰਚਨਾਤਮਕ ਟੀਚੇ ਨਾਲ ਜੁੜ ਸਕਦੇ ਹੋ। ਤੁਹਾਡੀ ਗੱਲਬਾਤ ਅਤੇ ਅਨੁਭਵ ਤੁਹਾਡੇ ਵਿਸ਼ਵਾਸ ਨੂੰ ਹੋਰ ਸਪੱਸ਼ਟ ਕਰਨਗੇ। ਜੀਵਨ ਦੀ ਦਿਸ਼ਾ ਨੂੰ ਲੈ ਕੇ ਨਵੀਂ ਸੋਚ ਵਿਕਸਤ ਹੋ ਸਕਦੀ ਹੈ। ਯਾਦ ਰੱਖੋ ਕਿ ਆਪਣੇ ਵਿਚਾਰਾਂ ਨੂੰ ਸਹੀ ਸਿੱਧ ਕਰਨ ਲਈ ਜ਼ਿੱਦੀ ਨਾ ਬਣੋ। ਜਿੰਨੀ ਜ਼ਿਆਦਾ ਖੁੱਲ੍ਹੀ ਸੋਚ ਰੱਖੋਗੇ, ਓਨੀ ਹੀ ਜ਼ਿਆਦਾ ਸਕਾਰਾਤਮਕ ਊਰਜਾ ਪ੍ਰਾਪਤ ਹੋਵੇਗੀ।
ਇਹ ਰਾਸ਼ੀਫਲ ਸ਼੍ਰੀ ਆਨੰਦ ਸਾਗਰ ਪਾਠਕ, astropatri.com ਵੱਲੋਂ ਲਿਖਿਆ ਗਿਆ ਹੈ। ਆਪਣੇ ਸੁਝਾਵਾਂ ਅਤੇ ਪ੍ਰਤੀਕਿਰਿਆਵਾਂ ਲਈ ਤੁਸੀਂ ਉਨ੍ਹਾਂ ਨੂੰ hello@astropatri.com 'ਤੇ ਈਮੇਲ ਕਰ ਸਕਦੇ ਹੋ।