ਸ਼ਾਸਤਰਾਂ 'ਚ ਵਰਣਨ ਹੈ ਕਿ ਭਗਵਾਨ ਵਿਸ਼ਨੂੰ ਦੇ ਅਵਤਾਰ ਪਰਸ਼ੂਰਾਮ ‘ਅਸ਼ਟ ਚਿਰੰਜੀਵੀ' 'ਚ ਸ਼ਾਮਲ ਹਨ, ਜੋ ਕਲਯੁਗ ਦੇ ਅੰਤ ਤਕ ਜਿਉਂਦੇ ਰਹਿਣਗੇ। ਸ਼੍ਰੀਮਦਭਾਗਵਤ ਅਤੇ ਕਲਕੀ ਪੁਰਾਣ 'ਚ ਇਹ ਜ਼ਿਕਰ ਮਿਲਦਾ ਹੈ ਕਿ ਉਹ ਅੱਜ ਵੀ ਮਹਿੰਦਰਗਿਰੀ ਪਰਬਤ 'ਤੇ ਤਪੱਸਿਆ ਕਰ ਰਹੇ ਹਨ। ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਸੂਖਮ ਰੂਪ ਵਿੱਚ ਉੱਥੇ ਮੌਜੂਦ ਹਨ ਅਤੇ ਸਮਾਂ ਆਉਣ 'ਤੇ ਪ੍ਰਗਟ ਹੋਣਗੇ।

ਧਰਮ ਡੈਸਕ, ਨਵੀਂ ਦਿੱਲੀ : ਪਰਸ਼ੂਰਾਮ, ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਹਨ ਜਿਨ੍ਹਾਂ ਨੂੰ 8 ਚਿਰੰਜੀਵੀਆਂ 'ਚੋਂ ਇਕ ਮੰਨਿਆ ਗਿਆ ਹੈ। ਪਰਸ਼ੂਰਾਮ ਜੀ ਦਾ ਵਰਣਨ ਰਾਮਾਇਣ ਕਾਲ ਤੋਂ ਲੈ ਕੇ ਮਹਾਭਾਰਤ ਕਾਲ 'ਚ ਵੀ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਮਹਿੰਦਰਗਿਰੀ ਪਰਬਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪਰਸ਼ੂਰਾਮ ਜੀ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਖਾਸ ਸਥਾਨ ਬਾਰੇ।
ਮਹਿੰਦਰਗਿਰੀ ਪਰਬਤ ਇੱਕ ਇਤਿਹਾਸਕ ਸਥਾਨ ਹੈ, ਜੋ ਓਡਿਸ਼ਾ ਰਾਜ ਦੇ ਗਜਪਤੀ ਜ਼ਿਲ੍ਹੇ'ਚ ਪੂਰਬੀ ਘਾਟ (Eastern Ghats) ਦੀ ਇਕ ਪ੍ਰਮੁੱਖ ਚੋਟੀ ਹੈ। ਇਹ ਸਮੁੰਦਰ ਤਲ ਤੋਂ ਲਗਪਗ 1,501 ਮੀਟਰ (4,925 ਫੁੱਟ) ਦੀ ਉਚਾਈ 'ਤੇ ਸਥਿਤ ਹੈ, ਜੋ ਓਡੀਸ਼ਾ ਦੀ ਦੂਜੀ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਹੈ।
ਸ਼ਾਸਤਰਾਂ 'ਚ ਵਰਣਨ ਹੈ ਕਿ ਭਗਵਾਨ ਵਿਸ਼ਨੂੰ ਦੇ ਅਵਤਾਰ ਪਰਸ਼ੂਰਾਮ ‘ਅਸ਼ਟ ਚਿਰੰਜੀਵੀ' 'ਚ ਸ਼ਾਮਲ ਹਨ, ਜੋ ਕਲਯੁਗ ਦੇ ਅੰਤ ਤਕ ਜਿਉਂਦੇ ਰਹਿਣਗੇ। ਸ਼੍ਰੀਮਦਭਾਗਵਤ ਅਤੇ ਕਲਕੀ ਪੁਰਾਣ 'ਚ ਇਹ ਜ਼ਿਕਰ ਮਿਲਦਾ ਹੈ ਕਿ ਉਹ ਅੱਜ ਵੀ ਮਹਿੰਦਰਗਿਰੀ ਪਰਬਤ 'ਤੇ ਤਪੱਸਿਆ ਕਰ ਰਹੇ ਹਨ। ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਸੂਖਮ ਰੂਪ ਵਿੱਚ ਉੱਥੇ ਮੌਜੂਦ ਹਨ ਅਤੇ ਸਮਾਂ ਆਉਣ 'ਤੇ ਪ੍ਰਗਟ ਹੋਣਗੇ।
ਭਗਵਾਨ ਪਰਸ਼ੂਰਾਮ ਨੇ ਆਪਣੇ ਪਿਤਾ ਦੀ ਹੱਤਿਆ ਦਾ ਬਦਲਾ ਲੈਣ ਅਤੇ ਆਪਣੀ ਮਾਤਾ ਦੇ ਸੋਗ ਨੂੰ ਘੱਟ ਕਰਨ ਲਈ ਧਰਤੀ ਨੂੰ ਅਨਿਆਈ ਰਾਜਿਆਂ ਤੋਂ ਮੁਕਤ ਕਰਨ ਦਾ ਸੰਕਲਪ ਲਿਆ ਸੀ। ਉਨ੍ਹਾਂ ਨੇ 21 ਵਾਰ ਧਰਤੀ ਨੂੰ ਖੱਤਰੀ ਰਹਿਤ ਕਰ ਦਿੱਤਾ ਸੀ। ਖੱਤਰੀਆਂ ਦੇ ਵਿਨਾਸ਼ ਤੋਂ ਬਾਅਦ ਉਨ੍ਹਾਂ ਨੇ ਅਸ਼ਵਮੇਧ ਯੱਗ ਕਰਵਾਇਆ। ਜਦੋਂ ਉਨ੍ਹਾਂ ਨੇ ਆਖਰੀ ਵਾਰ ਧਰਤੀ ਨੂੰ ਖੱਤਰੀ ਰਹਿਤ ਕੀਤਾ ਤਾਂ ਇਸ ਤੋਂ ਬਾਅਦ ਉਨ੍ਹਾਂ ਨੇ ਸਾਰੀ ਧਰਤੀ ਆਪਣੇ ਗੁਰੂ ਰਿਸ਼ੀ ਕਸ਼ਯਪ ਨੂੰ ਦਾਨ ਵਜੋਂ ਦੇ ਦਿੱਤੀ।
ਰਿਸ਼ੀ ਕਸ਼ਯਪ ਨੇ ਪਰਸ਼ੂਰਾਮ ਜੀ ਨੂੰ ਧਰਤੀ ਤੋਂ ਚਲੇ ਜਾਣ ਦਾ ਆਦੇਸ਼ ਦੇ ਦਿੱਤਾ। ਆਪਣੇ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਹੋਏ ਭਗਵਾਨ ਪਰਸ਼ੂਰਾਮ ਨੇ ਫੈਸਲਾ ਕੀਤਾ ਕਿ ਉਹ ਧਰਤੀ (ਮੁੱਖ ਭੂਮੀ) 'ਤੇ ਨਹੀਂ ਰਹਿਣਗੇ। ਤਦ ਪਰਸ਼ੂਰਾਮ ਜੀ ਦੱਖਣ ਸਮੁੰਦਰ ਵੱਲ ਚਲੇ ਗਏ ਤੇ ਸਮੁੰਦਰ ਨੇ ਮਹਿੰਦਰਾਚਲ ਪਰਬਤ (ਮਹਿੰਦਰਗਿਰੀ ਪਰਬਤ) 'ਤੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ। ਮੰਨਿਆ ਜਾਂਦਾ ਹੈ ਕਿ ਪਰਸ਼ੂਰਾਮ ਜੀ ਅੱਜ ਵੀ ਇੱਥੇ ਰਹਿੰਦੇ ਹਨ।
ਭਗਵਾਨ ਪਰਸ਼ੂਰਾਮ, ਮਹਾਦੇਵ ਦੇ ਪਰਮ ਭਗਤ ਹਨ। ਉਨ੍ਹਾਂ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਭਗਵਾਨ ਸ਼ਿਵ ਨੇ ਉਨ੍ਹਾਂ ਨੂੰ ਇਹ ਚਿਰੰਜੀਵੀ ਭਾਵ ਅਮਰ ਹੋਣ ਦਾ ਵਰਦਾਨ ਦਿੱਤਾ ਸੀ। ਇਸ ਤਰ੍ਹਾਂ ਉਹ 8 ਚਿਰੰਜੀਵੀਆਂ 'ਚੋਂ ਇਕ ਹਨ ਜਿਨ੍ਹਾਂ ਦਾ ਵਰਣਨ ਇਸ ਸ਼ਲੋਕ 'ਚ ਮਿਲਦਾ ਹੈ:
अश्वत्थामा बलिर्व्यासो हनूमांश्च विभीषण:।
कृप: परशुरामश्च सप्तएतै चिरजीविन:॥
सप्तैतान् संस्मरेन्नित्यं मार्कण्डेयमथाष्टमम्।
जीवेद्वर्षशतं सोपि सर्वव्याधिविवर्जित।।
ਇਸ ਸ਼ਲੋਕ 'ਚ 8 ਚਿਰੰਜੀਵੀਆਂ ਦਾ ਵਰਣਨ ਕੀਤਾ ਗਿਆ ਹੈ, ਜਿਸ ਵਿਚ ਅਸ਼ਵੱਥਾਮਾ, ਬਲੀ, ਵਿਆਸ, ਹਨੂਮਾਨ, ਵਿਭੀਸ਼ਣ, ਕ੍ਰਿਪਾਚਾਰੀਆ ਤੇ ਪਰਸ਼ੂਰਾਮ ਦੇ ਨਾਲ-ਨਾਲ ਰਿਸ਼ੀ ਮਾਰਕੰਡੇਯ ਵੀ ਸ਼ਾਮਲ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।