ਜੋਤਿਸ਼ ਤੇ ਅੰਕ ਵਿਗਿਆਨ ਅਨੁਸਾਰ, ਜਿਨ੍ਹਾਂ ਲੋਕਾਂ ਦਾ ਨਾਮ 'G' ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਆਮ ਤੌਰ 'ਤੇ ਸ਼ਾਂਤ ਸੁਭਾਅ ਦੇ ਮੰਨੇ ਜਾਂਦੇ ਹਨ। ਇਹ ਲੋਕ ਬਹੁਤ ਇਮਾਨਦਾਰ ਤੇ ਮਿਹਨਤੀ ਵੀ ਹੁੰਦੇ ਹਨ। ਨਾਲ ਹੀ ਇਨ੍ਹਾਂ ਦੀ ਸ਼ਖਸੀਅਤ ਕਾਫ਼ੀ ਪ੍ਰਭਾਵਸ਼ਾਲੀ ਹੁੰਦੀ ਹੈ ਜਿਸ ਕਾਰਨ ਲੋਕ ਇਨ੍ਹਾਂ ਵੱਲ ਆਸਾਨੀ ਨਾਲ ਆਕਰਸ਼ਿਤ ਹੋ ਜਾਂਦੇ ਹਨ। ਇਨ੍ਹਾਂ ਦੇ ਸੁਭਾਅ ਕਾਰਨ ਇਨ੍ਹਾਂ ਨੂੰ 'ਕੂਲ' ਕਿਹਾ ਜਾ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਤੋਂ ਉਸਦੀ ਸ਼ਖਸੀਅਤ ਬਾਰੇ ਜਾਣਿਆ ਜਾ ਸਕਦਾ ਹੈ। ਅੱਜ ਅਸੀਂ ਉਨ੍ਹਾਂ ਲੋਕਾਂ ਦੀ ਗੱਲ ਕਰਾਂਗੇ, ਜਿਨ੍ਹਾਂ ਦਾ ਨਾਮ ਅੰਗਰੇਜ਼ੀ ਦੇ 'G' ਅੱਖਰ ਯਾਨੀ 'ਗ' ਤੋਂ ਸ਼ੁਰੂ ਹੁੰਦਾ ਹੈ। ਜੋਤਿਸ਼ ਸ਼ਾਸਤਰ 'ਚ ਇਨ੍ਹਾਂ ਲੋਕਾਂ ਦੀ ਪਰਸਨੈਲਿਟੀ ਤੋਂ ਲੈ ਕੇ ਇਨ੍ਹਾਂ ਦੀ ਲਵ ਲਾਈਫ ਅਤੇ ਕਰੀਅਰ ਤਕ ਦੇ ਬਾਰੇ ਕਾਫ਼ੀ ਕੁਝ ਦੱਸਿਆ ਗਿਆ ਹੈ।
ਜੋਤਿਸ਼ ਤੇ ਅੰਕ ਵਿਗਿਆਨ ਅਨੁਸਾਰ, ਜਿਨ੍ਹਾਂ ਲੋਕਾਂ ਦਾ ਨਾਮ 'G' ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਆਮ ਤੌਰ 'ਤੇ ਸ਼ਾਂਤ ਸੁਭਾਅ ਦੇ ਮੰਨੇ ਜਾਂਦੇ ਹਨ। ਇਹ ਲੋਕ ਬਹੁਤ ਇਮਾਨਦਾਰ ਤੇ ਮਿਹਨਤੀ ਵੀ ਹੁੰਦੇ ਹਨ। ਨਾਲ ਹੀ ਇਨ੍ਹਾਂ ਦੀ ਸ਼ਖਸੀਅਤ ਕਾਫ਼ੀ ਪ੍ਰਭਾਵਸ਼ਾਲੀ ਹੁੰਦੀ ਹੈ ਜਿਸ ਕਾਰਨ ਲੋਕ ਇਨ੍ਹਾਂ ਵੱਲ ਆਸਾਨੀ ਨਾਲ ਆਕਰਸ਼ਿਤ ਹੋ ਜਾਂਦੇ ਹਨ। ਇਨ੍ਹਾਂ ਦੇ ਸੁਭਾਅ ਕਾਰਨ ਇਨ੍ਹਾਂ ਨੂੰ 'ਕੂਲ' ਕਿਹਾ ਜਾ ਸਕਦਾ ਹੈ।
ਸਾਫ਼ ਦਿਲ: 'G' ਨਾਮ ਵਾਲੇ ਲੋਕ ਦਿਲ ਦੇ ਸਾਫ਼ ਹੁੰਦੇ ਹਨ ਅਤੇ ਛਲ-ਕਪਟ ਤੋਂ ਦੂਰ ਰਹਿੰਦੇ ਹਨ। ਇਹ ਲੋਕ ਕਿਸੇ ਨੂੰ ਧੋਖਾ ਦੇਣਾ ਪਸੰਦ ਨਹੀਂ ਕਰਦੇ ਅਤੇ ਨਾ ਹੀ ਕਦੇ ਕਿਸੇ ਨਾਲ ਧੋਖਾ ਕਰਦੇ ਹਨ।
ਯੋਜਨਾਬੱਧ ਕੰਮ: ਕਿਸੇ ਵੀ ਜ਼ਰੂਰੀ ਕੰਮ ਨੂੰ ਇਹ ਲੋਕ ਪੂਰੀ ਪਲੈਨਿੰਗ ਨਾਲ ਕਰਦੇ ਹਨ। ਆਪਣੀ ਸਖ਼ਤ ਮਿਹਨਤ ਅਤੇ ਸਮਝਦਾਰੀ ਨਾਲ ਇਹ ਲੋਕ ਜੀਵਨ ਵਿੱਚ ਸਫਲਤਾ ਹਾਸਲ ਕਰਦੇ ਹਨ।
ਏਕਾਂਤ ਪਸੰਦ: ਇਹ ਲੋਕ ਅਕਸਰ ਭੀੜ-ਭੜੱਕੇ ਦੀ ਬਜਾਏ ਇਕੱਲੇ ਰਹਿਣਾ ਪਸੰਦ ਕਰਦੇ ਹਨ। ਇਨ੍ਹਾਂ ਦੇ ਜ਼ਿਆਦਾ ਦੋਸਤ ਨਹੀਂ ਹੁੰਦੇ ਅਤੇ ਇਹ ਚੋਣਵੇਂ ਦੋਸਤਾਂ ਨਾਲ ਹੀ ਰਹਿਣਾ ਪਸੰਦ ਕਰਦੇ ਹਨ।
ਮਦਦਗਾਰ: ਇਹ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦੇ।
ਪਿਆਰ ਦੇ ਮਾਮਲੇ 'ਚ ਇਹ ਬਹੁਤ ਇਮਾਨਦਾਰ ਅਤੇ ਗੰਭੀਰ ਕਿਸਮ ਦੇ ਹੁੰਦੇ ਹਨ। ਇਕ ਵਾਰ ਕਿਸੇ 'ਤੇ ਭਰੋਸਾ ਕਰਨ ਤੋਂ ਬਾਅਦ ਇਹ ਲੋਕ ਉਸ ਰਿਸ਼ਤੇ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ। ਰਿਸ਼ਤਿਆਂ ਦੇ ਮਾਮਲੇ ਵਿੱਚ ਇਹ ਲੋਕ ਸਮਝਦਾਰ ਅਤੇ ਮੈਚਿਓਰ ਹੁੰਦੇ ਹਨ ਅਤੇ ਆਪਣੇ ਪਾਰਟਨਰ ਤੋਂ ਵੀ ਇਹੀ ਉਮੀਦ ਰੱਖਦੇ ਹਨ। ਫ਼ਜ਼ੂਲ ਦੀਆਂ ਗੱਲਾਂ ਦੀ ਬਜਾਏ 'G' ਨਾਮ ਵਾਲੇ ਲੋਕ ਡੂੰਘਾਈ ਨੂੰ ਮਹੱਤਵ ਦਿੰਦੇ ਹਨ।
ਜੋਤਿਸ਼ ਸ਼ਾਸਤਰ ਵਿੱਚ 'G' ਨਾਮ ਵਾਲੇ ਲੋਕਾਂ ਦੇ ਕਰੀਅਰ ਬਾਰੇ ਵੀ ਦੱਸਿਆ ਗਿਆ ਹੈ। ਇਹ ਆਪਣੇ ਟੀਚਿਆਂ ਨੂੰ ਲੈ ਕੇ ਭਾਵੁਕ ਮੰਨੇ ਜਾਂਦੇ ਹਨ ਤੇ ਬਹੁਤ ਆਤਮ-ਵਿਸ਼ਵਾਸੀ ਹੁੰਦੇ ਹਨ। ਨਾਲ ਹੀ ਇਹ ਲੋਕ ਬਹੁਤ ਤੇਜ਼ ਦਿਮਾਗ ਵਾਲੇ ਵੀ ਹੁੰਦੇ ਹਨ। ਇਨ੍ਹਾਂ ਖ਼ਾਸਿਅਤਾਂ ਕਰਕੇ ਹੀ ਇਨ੍ਹਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਸਫਲਤਾ ਮਿਲਦੀ ਹੈ।
ਕਦੇ-ਕਦੇ ਬਹੁਤ ਜ਼ਿਆਦਾ ਭਾਵੁਕ ਹੋਣ ਕਰਕੇ 'G' ਨਾਮ ਵਾਲੇ ਲੋਕਾਂ ਨੂੰ ਨੁਕਸਾਨ ਵੀ ਝੱਲਣਾ ਪੈਂਦਾ ਹੈ। ਨਾਲ ਹੀ ਇਨ੍ਹਾਂ ਦੀ ਮਾਸੂਮੀਅਤ ਵੀ ਇਨ੍ਹਾਂ ਲਈ ਕਮੀ ਦਾ ਹੀ ਕੰਮ ਕਰਦੀ ਹੈ, ਕਿਉਂਕਿ ਲੋਕ ਇਨ੍ਹਾਂ ਦਾ ਫਾਇਦਾ ਉਠਾ ਲੈਂਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।