ਕੁਝ ਰਾਸ਼ੀਆਂ ਅਜਿਹੀਆਂ ਵੀ ਹਨ ਜੋ ਸੁਭਾਅ ਤੋਂ ਬਦਲਾ ਲੈਣ ਵਾਲੀਆਂ ਮੰਨੀਆਂ ਜਾਂਦੀਆਂ ਹਨ। ਇਹ ਲੋਕ ਆਪਣਾ ਅਪਮਾਨ ਕਦੇ ਨਹੀਂ ਭੁੱਲਦੇ ਤੇ ਜਦੋਂ ਤੱਕ ਸਾਹਮਣੇ ਵਾਲੇ ਤੋਂ ਆਪਣਾ ਹਿਸਾਬ ਬਰਾਬਰ ਨਾ ਕਰ ਲੈਣ, ਇਨ੍ਹਾਂ ਨੂੰ ਚੈਨ ਨਹੀਂ ਮਿਲਦਾ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਹਰ ਰਾਸ਼ੀ ਦਾ ਇਕ ਅਨੋਖਾ ਸੁਭਾਅ ਤੇ ਊਰਜਾ ਦੱਸੀ ਗਈ ਹੈ। ਜਿੱਥੇ ਕੁਝ ਰਾਸ਼ੀਆਂ ਦੇ ਲੋਕ ਬਹੁਤ ਸ਼ਾਂਤ ਹੁੰਦੇ ਹਨ ਤੇ ਗੱਲਾਂ ਨੂੰ ਆਸਾਨੀ ਨਾਲ ਭੁੱਲ ਜਾਂਦੇ ਹਨ। ਉੱਥੇ ਹੀ, ਕੁਝ ਰਾਸ਼ੀਆਂ ਅਜਿਹੀਆਂ ਵੀ ਹਨ ਜੋ ਸੁਭਾਅ ਤੋਂ ਬਦਲਾ ਲੈਣ ਵਾਲੀਆਂ ਮੰਨੀਆਂ ਜਾਂਦੀਆਂ ਹਨ। ਇਹ ਲੋਕ ਆਪਣਾ ਅਪਮਾਨ ਕਦੇ ਨਹੀਂ ਭੁੱਲਦੇ ਤੇ ਜਦੋਂ ਤੱਕ ਸਾਹਮਣੇ ਵਾਲੇ ਤੋਂ ਆਪਣਾ ਹਿਸਾਬ ਬਰਾਬਰ ਨਾ ਕਰ ਲੈਣ, ਇਨ੍ਹਾਂ ਨੂੰ ਚੈਨ ਨਹੀਂ ਮਿਲਦਾ। ਆਓ ਜਾਣਦੇ ਹਾਂ ਜੋਤਿਸ਼ ਅਨੁਸਾਰ, ਕਿਹੜੀਆਂ ਹਨ ਉਹ 4 ਸਭ ਤੋਂ 'ਖ਼ਤਰਨਾਕ' ਤੇ ਹਮਲਾਵਰ ਰਾਸ਼ੀਆਂ :
ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਜੋਤਿਸ਼ 'ਚ ਸਭ ਤੋਂ ਰਹੱਸਮਈ ਤੇ ਜਨੂੰਨੀ ਮੰਨਿਆ ਜਾਂਦਾ ਹੈ। ਇਹ ਲੋਕ ਜਿਸ ਨਾਲ ਵੀ ਰਿਸ਼ਤਾ ਜੋੜਦੇ ਹਨ, ਪੂਰੀ ਵਫ਼ਾਦਾਰੀ ਨਿਭਾਉਂਦੇ ਹਨ। ਪਰ, ਜੇਕਰ ਕੋਈ ਇਨ੍ਹਾਂ ਦਾ ਭਰੋਸਾ ਤੋੜ ਦੇਵੇ ਜਾਂ ਇਨ੍ਹਾਂ ਨੂੰ ਧੋਖਾ ਦੇਵੇ ਤਾਂ ਇਹ ਉਸ ਨੂੰ ਕਦੇ ਮਾਫ਼ ਨਹੀਂ ਕਰਦੇ। ਇਹ ਸਹੀ ਸਮੇਂ ਦਾ ਇੰਤਜ਼ਾਰ ਕਰਦੇ ਹਨ ਤੇ ਆਪਣਾ ਬਦਲਾ ਵਿਆਜ ਸਮੇਤ ਵਾਪਸ ਲੈਂਦੇ ਹਨ। ਇਨ੍ਹਾਂ ਨਾਲ ਦੁਸ਼ਮਣੀ ਮੁੱਲ ਲੈਣੀ ਭਾਰੀ ਪੈ ਸਕਦੀ ਹੈ।
ਉਂਝ ਤਾਂ ਬ੍ਰਿਖ ਰਾਸ਼ੀ ਦੇ ਜਾਤਕ ਆਮ ਤੌਰ 'ਤੇ ਸ਼ਾਂਤ, ਸਬਰ ਵਾਲੇ ਤੇ ਆਪਣੇ ਕੰਮ ਨਾਲ ਕੰਮ ਰੱਖਣ ਵਾਲੇ ਹੁੰਦੇ ਹਨ। ਪਰ, ਇਨ੍ਹਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਦੇ ਨਾ ਕਰੋ। ਜੇਕਰ ਕੋਈ ਇਨ੍ਹਾਂ ਦੇ ਆਤਮ-ਸਨਮਾਨ ਨੂੰ ਠੇਸ ਪਹੁੰਚਾਏ ਤਾਂ ਇਨ੍ਹਾਂ ਦਾ ਗੁੱਸਾ ਜਵਾਲਾਮੁਖੀ ਵਾਂਗ ਫਟਦਾ ਹੈ। ਇਹ ਸਾਲਾਂ-ਸਾਲ ਪੁਰਾਣਾ ਅਪਮਾਨ ਵੀ ਯਾਦ ਰੱਖਦੇ ਹਨ ਅਤੇ ਮੌਕਾ ਮਿਲਣ 'ਤੇ ਆਪਣਾ ਹਿਸਾਬ ਜ਼ਰੂਰ ਚੁਕਤਾ ਕਰਦੇ ਹਨ।
ਮਕਰ ਰਾਸ਼ੀ ਦੇ ਲੋਕ ਬਹੁਤ ਹੀ ਵਿਹਾਰਕ (practical) ਤੇ ਸ਼ਾਂਤ ਦਿਖਾਈ ਦਿੰਦੇ ਹਨ ਪਰ, ਇਨ੍ਹਾਂ ਦੇ ਅੰਦਰ ਵੀ ਬਦਲੇ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਇਨ੍ਹਾਂ ਲਈ ਇਨ੍ਹਾਂ ਦਾ ਮਾਣ-ਸਨਮਾਨ ਸਭ ਤੋਂ ਉੱਪਰ ਹੁੰਦਾ ਹੈ। ਜੇਕਰ ਕੋਈ ਇਨ੍ਹਾਂ ਦੀ ਅਣਖ ਜਾਂ ਆਤਮ-ਸਨਮਾਨ ਨੂੰ ਚੋਟ ਪਹੁੰਚਾਉਂਦਾ ਹੈ, ਤਾਂ ਇਹ ਉਸ ਨੂੰ ਸਬਕ ਸਿਖਾਏ ਬਿਨਾਂ ਸ਼ਾਂਤ ਨਹੀਂ ਬੈਠਦੇ। ਇਹ ਬਹੁਤ ਠੰਢੇ ਦਿਮਾਗ ਨਾਲ ਚੁਣ-ਚੁਣ ਕੇ ਬਦਲਾ ਲੈਂਦੇ ਹਨ।
ਸਿੰਘ ਰਾਸ਼ੀ ਦੇ ਜਾਤਕ ਰਾਜੇ ਵਾਂਗ ਜੀਉਣਾ ਪਸੰਦ ਕਰਦੇ ਹਨ ਤੇ ਬੇਹੱਦ ਸਵੈ-ਮਾਣ ਵਾਲੇ ਹੁੰਦੇ ਹਨ। ਇਨ੍ਹਾਂ ਨੂੰ ਕਿਸੇ ਦੇ ਸਾਹਮਣੇ ਝੁਕਣਾ ਜਾਂ ਆਪਣਾ ਮਜ਼ਾਕ ਉਡਵਾਉਣਾ ਬਿਲਕੁਲ ਪਸੰਦ ਨਹੀਂ ਹੁੰਦਾ। ਜੇਕਰ ਕੋਈ ਇਨ੍ਹਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਸ 'ਤੇ ਬੁਰੀ ਤਰ੍ਹਾਂ ਹਾਵੀ ਹੋ ਜਾਂਦੇ ਹਨ। ਬਦਲਾ ਲੈਂਦੇ ਸਮੇਂ ਇਹ ਇੰਨੇ ਹਮਲਾਵਰ ਹੋ ਜਾਂਦੇ ਹਨ ਕਿ ਸਾਹਮਣੇ ਵਾਲੇ ਨੂੰ ਆਪਣੀ ਕਲਪਨਾ ਤੋਂ ਵੀ ਜ਼ਿਆਦਾ ਅਪਮਾਨਿਤ ਹੋਣਾ ਪੈਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।