Negative Energy ਨੂੰ ਦੂਰ ਕਰਨ ਤੇ ਸਕਾਰਾਤਮਕਤਾ ਵਧਾਉਣ ਲਈ ਵਾਸਤੂ ਤੇ ਜੋਤਿਸ਼ ਸ਼ਾਸਤਰ 'ਚ ਕਪੂਰ ਦੇ ਕਈ ਪ੍ਰਭਾਵਸ਼ਾਲੀ ਉਪਾਅ ਦੱਸੇ ਗਏ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਘਰ ਵਿੱਚ ਮੌਜੂਦ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਪਾ ਸਕਦੇ ਹੋ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ ਜੇਕਰ ਤੁਹਾਡੇ ਘਰ ਵਿਚ ਨੈਗੇਟਿਵਿਟੀ (ਨਕਾਰਾਤਮਕਤਾ) ਵਧ ਜਾਵੇ ਤਾਂ ਇਸ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਕਾਰਾਤਮਕ ਊਰਜਾ ਨੂੰ ਦੂਰ ਕਰਨ ਤੇ ਸਕਾਰਾਤਮਕਤਾ ਵਧਾਉਣ ਲਈ ਵਾਸਤੂ ਤੇ ਜੋਤਿਸ਼ ਸ਼ਾਸਤਰ 'ਚ ਕਪੂਰ ਦੇ ਕਈ ਪ੍ਰਭਾਵਸ਼ਾਲੀ ਉਪਾਅ ਦੱਸੇ ਗਏ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਘਰ ਵਿੱਚ ਮੌਜੂਦ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਪਾ ਸਕਦੇ ਹੋ।
ਮੰਨਿਆ ਜਾਂਦਾ ਹੈ ਕਿ ਕਪੂਰ ਦੀ ਖੁਸ਼ਬੂ ਘਰ ਵਿਚ ਸੁੱਖ ਤੇ ਖੁਸ਼ਹਾਲੀ ਲਿਆਉਂਦੀ ਹੈ। ਅਜਿਹੇ ਵਿਚ ਰੋਜ਼ਾਨਾ ਸ਼ਾਮ ਦੇ ਸਮੇਂ ਘਰ ਵਿਚ ਕਪੂਰ ਜਗਾ ਕੇ ਇਸ ਦਾ ਧੂੰਆਂ ਪੂਰੇ ਘਰ ਵਿਚ ਦਿਖਾਉਣਾ ਚਾਹੀਦਾ ਹੈ। ਸ਼ਾਮ ਦਾ ਸਮਾਂ ਹਿੰਦੂ ਧਰਮ 'ਚ ਮਾਂ ਲਕਸ਼ਮੀ ਨੂੰ ਸਮਰਪਿਤ ਹੈ। ਅਜਿਹੇ ਵਿਚ ਜੇਕਰ ਤੁਸੀਂ ਇਸ ਸਮੇਂ ਕਪੂਰ ਜਗਾਉਂਦੇ ਹੋ ਤਾਂ ਇਸ ਨਾਲ ਧਨ ਦੀ ਦੇਵੀ ਪ੍ਰਸੰਨ ਹੁੰਦੀ ਹੈ। ਉੱਥੇ ਹੀ ਵਾਸਤੂ ਸ਼ਾਸਤਰ 'ਚ ਇਸ ਨੂੰ ਨੈਗੇਟਿਵਿਟੀ ਤੋਂ ਛੁਟਕਾਰਾ ਪਾਉਣ ਦਾ ਇੱਕ ਕਾਰਗਰ ਉਪਾਅ ਮੰਨਿਆ ਗਿਆ ਹੈ। ਨਾਲ ਹੀ ਇਹ ਉਪਾਅ ਸਕਾਰਾਤਮਕ ਊਰਜਾ ਵਧਾਉਣ ਵਿੱਚ ਵੀ ਮਦਦ ਕਰਦਾ ਹੈ।
ਜੇਕਰ ਤੁਹਾਡੀ ਆਰਥਿਕ ਸਥਿਤੀ 'ਚ ਉਤਰਾਅ-ਚੜ੍ਹਾਅ ਬਣਿਆ ਹੋਇਆ ਹੈ ਤਾਂ ਅਜਿਹੇ ਵਿਚ ਕਪੂਰ ਦਾ ਇਹ ਉਪਾਅ ਤੁਹਾਡੇ ਕੰਮ ਆ ਸਕਦਾ ਹੈ। ਇਸ ਦੇ ਲਈ ਇੱਕ ਕਪੂਰ ਦੇ ਨਾਲ ਦੋ ਲੌਂਗ ਪਾ ਕੇ ਜਗਾਓ ਤੇ ਇਸ ਦਾ ਧੂਆਂ ਪੂਰੇ ਘਰ 'ਚ ਦਿਖਾਓ। ਅਜਿਹਾ ਕਰਨ ਨਾਲ ਤੁਹਾਡੀਆਂ ਧਨ ਸਬੰਧੀ ਰੁਕਾਵਟਾਂ ਦੂਰ ਹੋ ਸਕਦੀਆਂ ਹਨ ਅਤੇ ਕਿਸਮਤ ਦਾ ਸਾਥ ਮਿਲਦਾ ਹੈ।
ਨੈਗੇਟਿਵਿਟੀ ਤੋਂ ਛੁਟਕਾਰਾ ਪਾਉਣ ਲਈ ਘਰ ਦੇ ਕੋਨੇ ਵਿਚ ਇਕ ਕੌਲੀ 'ਚ ਕਪੂਰ ਦੇ ਕੁਝ ਟੁਕੜੇ ਰੱਖੋ। ਜਦੋਂ ਇਹ ਟੁਕੜੇ ਹਵਾ 'ਚ ਉੱਡ ਕੇ ਖ਼ਤਮ ਹੋ ਜਾਣ ਤਾਂ ਉੱਥੇ ਨਵੇਂ ਟੁਕੜੇ ਰੱਖ ਦਿਓ। ਇਸ ਉਪਾਅ ਨੂੰ ਕਰਨ ਨਾਲ ਉਸ ਥਾਂ ਦੀ ਨਕਾਰਾਤਮਕ ਊਰਜਾ ਸਮਾਪਤ ਹੋ ਜਾਂਦੀ ਹੈ।
ਇਕ ਮੱਗ ਪਾਣੀ ਵਿਚ ਕਪੂਰ ਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੂਰੇ ਘਰ ਵਿੱਚ ਇਸ ਦਾ ਛਿੜਕਾਅ ਕਰੋ ਜਾਂ ਫਿਰ ਕਪੂਰ ਦੇ ਪਾਣੀ ਨਾਲ ਫਰਸ਼ ਸਾਫ਼ ਕਰੋ। ਇਹ ਉਪਾਅ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਨਾਲ-ਨਾਲ ਨਕਾਰਾਤਮਕ ਊਰਜਾ ਨੂੰ ਸੋਖਣ ਦਾ ਵੀ ਕੰਮ ਕਰਦਾ ਹੈ, ਜਿਸ ਨਾਲ ਘਰ ਵਿੱਚ ਸੁੱਖ-ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ।
ਜੇਕਰ ਤੁਹਾਨੂੰ ਰਾਤ ਨੂੰ ਡਰਾਉਣੇ ਜਾਂ ਫਿਰ ਬੁਰੇ ਸੁਪਨੇ ਆਉਂਦੇ ਹਨ, ਤਾਂ ਸੌਣ ਤੋਂ ਪਹਿਲਾਂ ਆਪਣੇ ਬੈੱਡਰੂਮ 'ਚ ਕਪੂਰ ਜਗਾਓ। ਕਪੂਰ ਦੀ ਖੁਸ਼ਬੂ ਮਨ ਨੂੰ ਸ਼ਾਂਤ ਕਰਦੀ ਹੈ ਤੇ ਡੂੰਘੀ ਨੀਂਦ ਲਿਆਉਣ 'ਚ ਸਹਾਇਕ ਸਾਬਤ ਹੋ ਸਕਦੀ ਹੈ। ਨਾਲ ਹੀ ਇਹ ਉਪਾਅ ਤਣਾਅ ਨੂੰ ਘੱਟ ਕਰਨ ਵਿੱਚ ਵੀ ਕਾਰਗਰ ਸਾਬਤ ਹੁੰਦਾ ਹੈ।