ਜੋਤਿਸ਼ ਸ਼ਾਸਤਰ ਅਨੁਸਾਰ, ਮੋਤੀ ਦੀ ਮਾਲਾ ਪਹਿਨਣ ਨਾਲ ਨਕਾਰਾਤਮਕ ਵਿਚਾਰ ਦੂਰ ਹੁੰਦੇ ਹਨ ਅਤੇ ਜੀਵਨ ਵਿਚ ਸਕਾਰਾਤਮਕ ਊਰਜਾ ਦਾ ਆਗਮਨ ਹੁੰਦਾ ਹੈ। ਆਓ, ਇਸ ਲੇਖ 'ਚ ਤੁਹਾਨੂੰ ਮੋਤੀ ਦੀ ਮਾਲਾ ਪਹਿਨਣ ਦੇ ਨਿਯਮਾਂ ਬਾਰੇ ਦੱਸਦੇ ਹਾਂ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਮੋਤੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਾ ਸਬੰਧ ਚੰਦਰਮਾ ਨਾਲ ਮੰਨਿਆ ਜਾਂਦਾ ਹੈ। ਚੰਦਰਮਾ ਮਨ, ਭਾਵਨਾਵਾਂ ਤੇ ਸ਼ਾਂਤੀ ਦਾ ਕਾਰਕ ਹੈ। ਇਸ ਲਈ ਮੋਤੀ ਦੀ ਮਾਲਾ ਪਹਿਨਣ ਨਾਲ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਗੁੱਸੇ 'ਤੇ ਕਾਬੂ ਰਹਿੰਦਾ ਹੈ।
ਇਸ ਮਾਲਾ ਨੂੰ ਪਹਿਨਣ ਲਈ ਜੋਤਿਸ਼ ਸ਼ਾਸਤਰ ਵਿੱਚ ਦੱਸੇ ਗਏ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਮੋਤੀ ਦੀ ਮਾਲਾ ਪਹਿਨਣ ਨਾਲ ਨਕਾਰਾਤਮਕ ਵਿਚਾਰ ਦੂਰ ਹੁੰਦੇ ਹਨ ਅਤੇ ਜੀਵਨ ਵਿੱਚ ਸਕਾਰਾਤਮਕ ਊਰਜਾ ਦਾ ਆਗਮਨ ਹੁੰਦਾ ਹੈ। ਆਓ, ਇਸ ਲੇਖ ਵਿੱਚ ਤੁਹਾਨੂੰ ਮੋਤੀ ਦੀ ਮਾਲਾ ਪਹਿਨਣ ਦੇ ਨਿਯਮਾਂ ਬਾਰੇ ਦੱਸਦੇ ਹਾਂ।
ਜੋਤਿਸ਼ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਮੋਤੀ ਦੀ ਮਾਲਾ ਧਾਰਨ ਕਰਨ ਲਈ ਸੋਮਵਾਰ ਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ, ਕਿਉਂਕਿ ਇਹ ਦਿਨ ਚੰਦਰਮਾ ਨੂੰ ਸਮਰਪਿਤ ਹੈ।
ਮਾਲਾ ਪਹਿਨਣ ਤੋਂ ਪਹਿਲਾਂ ਇਸਨੂੰ ਕੱਚੇ ਦੁੱਧ, ਜਲ ਅਤੇ ਗੰਗਾਜਲ ਨਾਲ ਜ਼ਰੂਰ ਸ਼ੁੱਧ ਕਰੋ। ਮਾਲਾ ਨੂੰ ਸ਼ੁੱਧ ਨਾ ਕਰਨ ਨਾਲ ਸ਼ੁਭ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਅਖੀਰ ਵਿੱਚ ਮਾਲਾ ਨੂੰ ਸਾਫ਼ ਪਾਣੀ ਨਾਲ ਧੋ ਲਓ।
ਮਾਲਾ ਧਾਰਨ ਕਰਦੇ ਸਮੇਂ ਚੰਦਰਦੇਵ ਦੇ ਮੰਤਰਾਂ ਦਾ 108 ਵਾਰ ਜਾਪ ਕਰੋ। ਮੰਨਿਆ ਜਾਂਦਾ ਹੈ ਕਿ ਮੰਤਰਾਂ ਦਾ ਜਾਪ ਕਰਕੇ ਮਾਲਾ ਪਹਿਨਣ ਨਾਲ ਸਫ਼ਲਤਾ ਦੇ ਰਾਹ ਖੁੱਲ੍ਹਦੇ ਹਨ।
ਮੰਤਰ:
ॐ स्रां स्रीं स्रौं स: चन्द्रमसे नम:
ॐ सोम सोमाय नमः
ॐ नमः शिवाय
ਜੋਤਿਸ਼ ਸ਼ਾਸਤਰ ਅਨੁਸਾਰ, ਕਰਕ ਰਾਸ਼ੀ ਦਾ ਸੁਆਮੀ ਚੰਦਰਮਾ ਹੈ। ਇਸ ਲਈ ਕਰਕ ਰਾਸ਼ੀ ਦੇ ਲੋਕਾਂ ਲਈ ਮੋਤੀ ਦੀ ਮਾਲਾ ਪਹਿਨਣ ਨਾਲ ਕਿਸਮਤ ਚਮਕ ਸਕਦੀ ਹੈ। ਇਸ ਤੋਂ ਇਲਾਵਾ ਮੇਖ, ਬ੍ਰਿਸ਼ਚਕ ਅਤੇ ਮੀਨ ਰਾਸ਼ੀ ਵਾਲੇ ਜਾਤਕ ਵੀ ਇਹ ਮਾਲਾ ਪਹਿਨ ਸਕਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।