ਸ਼ਾਸਤਰਾਂ ਅਨੁਸਾਰ, ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ 16 ਸੰਸਕਾਰ ਦੱਸੇ ਗਏ ਹਨ, ਜਿਨ੍ਹਾਂ ਵਿੱਚੋਂ ਕਰਣਵੇਧ (ਕੰਨ ਵਿੰਨ੍ਹਣਾ) ਨੌਵਾਂ ਸੰਸਕਾਰ ਹੈ। ਇਸ ਦੀ ਪਾਲਣਾ ਸਦੀਆਂ ਪਹਿਲਾਂ ਤੋਂ ਕੀਤੀ ਜਾ ਰਹੀ ਹੈ। ਜੋਤਿਸ਼ ਸ਼ਾਸਤਰ ਦੀ ਮੰਨੀਏ ਤਾਂ ਕੰਨ ਵਿੰਨ੍ਹਵਾਉਣ ਨਾਲ ਰਾਹੂ ਅਤੇ ਕੇਤੂ ਵਰਗੇ ਛਾਇਆ ਗ੍ਰਹਿਆਂ ਦੇ ਨਕਾਰਾਤਮਕ ਪ੍ਰਭਾਵ ਘੱਟ ਹੁੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ਮੁੰਡਿਆਂ ਦਾ ਕੰਨ ਵਿੰਨ੍ਹਵਾਉਣਾ ਤੇ ਬਾਲੀ ਪਹਿਨਣਾ ਟ੍ਰੈਂਡ ਮੰਨਿਆ ਜਾਂਦਾ ਹੈ। ਲੋਕ ਇਸਨੂੰ ਫੈਸ਼ਨ ਦੇ ਤੌਰ 'ਤੇ ਅਪਣਾਉਂਦੇ ਹਨ। ਪਰ ਭਾਰਤੀ ਸੰਸਕ੍ਰਿਤੀ 'ਚ ਇਹ ਸਿਰਫ਼ ਸ਼ਿੰਗਾਰ ਜਾਂ ਆਧੁਨਿਕ ਫੈਸ਼ਨ ਨਹੀਂ ਹੈ, ਸਗੋਂ ਇਕ ਬਹੁਤ ਮਹੱਤਵਪੂਰਨ 'ਕਰਣਵੇਧ ਸੰਸਕਾਰ' ਹੈ। ਸਾਡੇ ਪੂਰਵਜਾਂ ਨੇ ਇਸਨੂੰ 16 ਸੰਸਕਾਰਾਂ ਵਿੱਚ ਸ਼ਾਮਲ ਕੀਤਾ ਸੀ, ਜਿਸ ਦੇ ਪਿੱਛੇ ਡੂੰਘੇ ਧਾਰਮਿਕ, ਜੋਤਿਸ਼ ਅਤੇ ਵਿਗਿਆਨਕ ਕਾਰਨ ਛਿਪੇ ਹੋਏ ਹਨ। ਆਓ ਇੱਥੇ ਜਾਣਦੇ ਹਾਂ।
ਸ਼ਾਸਤਰਾਂ ਅਨੁਸਾਰ, ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤਕ 16 ਸੰਸਕਾਰ ਦੱਸੇ ਗਏ ਹਨ, ਜਿਨ੍ਹਾਂ ਵਿੱਚੋਂ ਕਰਣਵੇਧ (ਕੰਨ ਵਿੰਨ੍ਹਣਾ) ਨੌਵਾਂ ਸੰਸਕਾਰ ਹੈ। ਇਸ ਦੀ ਪਾਲਣਾ ਸਦੀਆਂ ਪਹਿਲਾਂ ਤੋਂ ਕੀਤੀ ਜਾ ਰਹੀ ਹੈ। ਜੋਤਿਸ਼ ਸ਼ਾਸਤਰ ਦੀ ਮੰਨੀਏ ਤਾਂ ਕੰਨ ਵਿੰਨ੍ਹਵਾਉਣ ਨਾਲ ਰਾਹੂ ਤੇ ਕੇਤੂ ਵਰਗੇ ਛਾਇਆ ਗ੍ਰਹਿਆਂ ਦੇ ਨਕਾਰਾਤਮਕ ਪ੍ਰਭਾਵ ਘੱਟ ਹੁੰਦੇ ਹਨ। ਕੰਨ ਦਾ ਹੇਠਲਾ ਹਿੱਸਾ ਸਿੱਧੇ ਤੌਰ 'ਤੇ ਦਿਮਾਗ ਤੇ ਸੁਣਨ ਸਮਰੱਥਾ ਨਾਲ ਜੁੜਿਆ ਹੁੰਦਾ ਹੈ। ਧਾਰਮਿਕ ਮਾਨਤਾ ਹੈ ਕਿ ਕੰਨ ਵਿੰਨ੍ਹਵਾਉਣ ਨਾਲ ਜਾਤਕ ਦੀ ਉਮਰ ਤੇ ਬੁੱਧੀ ਟਚ ਵਾਧਾ ਹੁੰਦਾ ਹੈ। ਇਹੀ ਕਾਰਨ ਹੈ ਕਿ ਪੁਰਾਣੇ ਸਮੇਂ ਵਿੱਚ ਮੁੰਡਿਆਂ ਦੇ ਕੰਨ ਜ਼ਰੂਰ ਵਿੰਨ੍ਹੇ ਜਾਂਦੇ ਸਨ।
ਸ਼ਾਸਤਰਾਂ ਅਨੁਸਾਰ, ਮੁੰਡਿਆਂ ਦਾ ਕਰਣਵੇਧ ਸੰਸਕਾਰ ਬਿਖਮ (Odd) ਸਾਲਾਂ ਜਿਵੇਂ ਕਿ 3, 5, ਜਾਂ 7 ਸਾਲ ਦੀ ਉਮਰ 'ਚ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਮੁੰਡਿਆਂ ਦਾ ਹਮੇਸ਼ਾ ਪਹਿਲਾਂ ਸੱਜਾ ਕੰਨ ਵਿੰਨ੍ਹਿਆ ਜਾਂਦਾ ਹੈ ਜਦੋਂਕਿ ਕੁੜੀਆਂ ਦਾ ਖੱਬਾ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।