Amavasya 2026 List : ਮੰਨਿਆ ਜਾਂਦਾ ਹੈ ਕਿ ਮੱਸਿਆ ਵਾਲੇ ਦਿਨ ਪਿੱਤਰ (ਵਡੇਰੇ) ਧਰਤੀ 'ਤੇ ਆਪਣੇ ਵੰਸ਼ਜਾਂ ਨੂੰ ਆਸ਼ੀਰਵਾਦ ਦੇਣ ਆਉਂਦੇ ਹਨ। ਇਸ ਦਿਨ ਪਵਿੱਤਰ ਨਦੀਆਂ 'ਚ ਇਸ਼ਨਾਨ ਅਤੇ ਗਰੀਬਾਂ ਨੂੰ ਦਾਨ ਦੇਣ ਨਾਲ ਨਾ ਸਿਰਫ਼ ਮਾਨਸਿਕ ਸ਼ਾਂਤੀ ਮਿਲਦੀ ਹੈ, ਸਗੋਂ ਜੀਵਨ ਦੇ ਕਸ਼ਟਾਂ ਦਾ ਵੀ ਨਿਵਾਰਣ ਹੁੰਦਾ ਹੈ। ਸਾਲ 2026 ਦੀ ਸ਼ੁਰੂਆਤ 18 ਜਨਵਰੀ ਨੂੰ ਮਾਘ ਮੱਸਿਆ ਨਾਲ ਹੋਵੇਗੀ, ਜਿਸ ਨੂੰ ਅਧਿਆਤਮਿਕ ਸ਼ੁੱਧੀ ਲਈ ਉੱਤਮ ਮੰਨਿਆ ਗਿਆ ਹੈ।

ਧਰਮ ਡੈਸਕ, ਨਵੀਂ ਦਿੱਲੀ: ਭਾਰਤੀ ਸੰਸਕ੍ਰਿਤੀ 'ਚ ਮੱਸਿਆ (Amavasya) ਕੇਵਲ ਇਕ ਖਗੋਲੀ ਘਟਨਾ ਨਹੀਂ ਹੈ, ਸਗੋਂ ਪੁਰਖਿਆਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਤੇ ਆਪਣੀ ਸ਼ੁੱਧੀ ਦਾ ਦਿਨ ਹੈ। ਸਾਲ 2026 ਵਿੱਚ ਕੁੱਲ 12 ਮੱਸਿਆ ਦੀਆਂ ਤਿਥੀਆਂ ਪੈਣਗੀਆਂ, ਜਿਨ੍ਹਾਂ ਵਿਚ ਸੋਮਵਤੀ ਮੱਸਿਆ ਅਤੇ ਸ਼ਨੀਚਰੀ ਮੱਸਿਆ ਦਾ ਵਿਸ਼ੇਸ਼ ਸੰਯੋਗ ਭਗਤਾਂ ਲਈ ਫਲਦਾਇਕ ਸਾਬਤ ਹੋਣ ਵਾਲਾ ਹੈ। ਆਓ ਜਾਣਦੇ ਹਾਂ ਇਸ ਦੇ ਮਹੱਤਵ ਬਾਰੇ।
ਮੰਨਿਆ ਜਾਂਦਾ ਹੈ ਕਿ ਮੱਸਿਆ ਵਾਲੇ ਦਿਨ ਪਿੱਤਰ (ਵਡੇਰੇ) ਧਰਤੀ 'ਤੇ ਆਪਣੇ ਵੰਸ਼ਜਾਂ ਨੂੰ ਆਸ਼ੀਰਵਾਦ ਦੇਣ ਆਉਂਦੇ ਹਨ। ਇਸ ਦਿਨ ਪਵਿੱਤਰ ਨਦੀਆਂ 'ਚ ਇਸ਼ਨਾਨ ਅਤੇ ਗਰੀਬਾਂ ਨੂੰ ਦਾਨ ਦੇਣ ਨਾਲ ਨਾ ਸਿਰਫ਼ ਮਾਨਸਿਕ ਸ਼ਾਂਤੀ ਮਿਲਦੀ ਹੈ, ਸਗੋਂ ਜੀਵਨ ਦੇ ਕਸ਼ਟਾਂ ਦਾ ਵੀ ਨਿਵਾਰਣ ਹੁੰਦਾ ਹੈ। ਸਾਲ 2026 ਦੀ ਸ਼ੁਰੂਆਤ 18 ਜਨਵਰੀ ਨੂੰ ਮਾਘ ਮੱਸਿਆ ਨਾਲ ਹੋਵੇਗੀ, ਜਿਸ ਨੂੰ ਅਧਿਆਤਮਿਕ ਸ਼ੁੱਧੀ ਲਈ ਉੱਤਮ ਮੰਨਿਆ ਗਿਆ ਹੈ।
ਸਾਲ 2026 'ਚ ਕੁਝ ਦੁਰਲੱਭ ਸੰਯੋਗ ਬਣ ਰਹੇ ਹਨ ਜੋ ਇਸ ਸਾਲ ਨੂੰ ਧਾਰਮਿਕ ਤੌਰ 'ਤੇ ਖਾਸ ਬਣਾਉਂਦੇ ਹਨ।
ਸੋਮਵਤੀ ਮੱਸਿਆ (ਸੋਮਵਾਰ ਦੇ ਦਿਨ): ਇਹ ਮੱਸਿਆ ਵਿਆਹੁਤਾ ਔਰਤਾਂ ਲਈ ਅਖੰਡ ਸੌਭਾਗ ਦੀ ਪ੍ਰਤੀਕ ਮੰਨੀ ਜਾਂਦੀ ਹੈ। 2026 'ਚ ਇਹ 15 ਜੂਨ ਅਤੇ 9 ਨਵੰਬਰ (ਕੱਤਕ ਮੱਸਿਆ) ਨੂੰ ਪਵੇਗੀ।
ਸ਼ਨੀਚਰੀ ਮੱਸਿਆ (ਸ਼ਨਿੱਚਰਵਾਰ ਦੇ ਦਿਨ) : ਸ਼ਨੀ ਦੋਸ਼ਾਂ ਤੋਂ ਮੁਕਤੀ ਲਈ ਇਹ ਦਿਨ ਸਭ ਤੋਂ ਵਧੀਆ ਹੈ। ਇਸ ਸਾਲ 16 ਮਈ ਤੇ 10 ਅਕਤੂਬਰ ਨੂੰ ਭਗਤ ਸ਼ਨੀ ਦੇਵ ਦੀ ਵਿਸ਼ੇਸ਼ ਅਰਾਧਨਾ ਕਰ ਸਕਣਗੇ।
| ਮੱਸਿਆ ਦਾ ਨਾਂ | ਤਰੀਕ | ਦਿਨ |
| 1. ਮਾਘ ਮੱਸਿਆ | 18 ਜਨਵਰੀ | ਐਤਵਾਰ |
| 2. ਫੱਗਣ ਮੱਸਿਆ | 17 ਫਰਵਰੀ | ਮੰਗਲਵਾਰ |
| 3. ਚੇਤ ਮੱਸਿਆ | 19 ਮਾਰਚ | ਵੀਰਵਾਰ |
| 4. ਵਿਸਾਖ ਮੱਸਿਆ | 17 ਅਪ੍ਰੈਲ | ਸ਼ੁੱਕਰਵਾਰ |
| 5. ਜੇਠ ਮੱਸਿਆ | 16 ਮਈ | ਸ਼ਨਿੱਚਰਵਾਰ (ਸ਼ਨੀਚਰੀ) |
| 6. ਜੇਠ ਅਧਿਕ ਮੱਸਿਆ | 15 ਜੂਨ | ਸੋਮਵਾਰ (ਸੋਮਵਤੀ) |
| 7. ਹਾੜ ਮੱਸਿਆ | 14 ਜੁਲਾਈ | ਮੰਗਲਵਾਰ |
| 8. ਸਾਵਣ ਮੱਸਿਆ | 12 ਅਗਸਤ | ਬੁੱਧਵਾਰ |
| 9. ਭਾਦੋਂ ਮੱਸਿਆ | 11 ਸਤੰਬਰ | ਸ਼ੁੱਕਰਵਾਰ |
| 10. ਅੱਸੂ ਮੱਸਿਆ | 10 ਅਕਤੂਬਰ | ਸ਼ਨਿੱਚਰਵਾਰ (ਸ਼ਨੀਚਰੀ) |
| 11. ਕੱਤਕ ਮੱਸਿਆ (ਦੀਵਾਲੀ) | 9 ਨਵੰਬਰ | ਸੋਮਵਾਰ (ਸੋਮਵਤੀ) |
| 12. ਮੱਘਰ ਮੱਸਿਆ | 8 ਦਸੰਬਰ | ਮੰਗਲਵਾਰ |
ਮੱਸਿਆ ਦੀ ਰਾਤ ਭਾਵੇਂ ਹਨੇਰੀ ਹੋਵੇ, ਪਰ ਇਹ ਸਾਨੂੰ ਸਿਖਾਉਂਦੀ ਹੈ ਕਿ ਚਾਨਣ ਦੀ ਕਦਰ ਹਨੇਰੇ 'ਚ ਹੀ ਹੁੰਦੀ ਹੈ। ਇਹ ਦਿਨ ਸਵੈ-ਚਿੰਤਨ ਦਾ ਹੈ। ਲੋਕ ਆਪਣੇ ਰੁਝੇਵਿਆਂ ਭਰੇ ਜੀਵਨ 'ਚੋਂ ਸਮਾਂ ਕੱਢ ਕੇ ਨਦੀਆਂ ਦੇ ਘਾਟਾਂ 'ਤੇ ਜੁੜਦੇ ਹਨ, ਦੀਵੇ ਜਗਾਉਂਦੇ ਹਨ ਤੇ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹਨ। ਇਹ ਸ਼ਰਧਾ ਹੀ ਹੈ ਜੋ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦੀ ਹੈ।