Amavasya 2024 List : ਇਸ ਸਾਲ ਕਦੋਂ-ਕਦੋਂ ਮਨਾਈ ਜਾਵੇਗੀ ਮੱਸਿਆ, ਨੋਟ ਕਰ ਲਓ ਸਹੀ ਤਰੀਕਾਂ
ਸੋਮਵਤੀ ਮੱਸਿਆ, ਭੌਮਵਤੀ ਮੱਸਿਆ, ਮੌਨੀ ਮੱਸਿਆ, ਸ਼ਨੀ ਮੱਸਿਆ, ਹਰਿਆਲੀ ਮੱਸਿਆ, ਦੀਵਾਲੀ ਮੱਸਿਆ ਤੇ ਸਰਵ ਪਿੱਤਰੀ ਮੱਸਿਆ ਹਿੰਦੂ ਧਰਮ 'ਚ ਮਨਾਈਆਂ ਜਾਣ ਵਾਲੀਆਂ ਕੁਝ ਪ੍ਰਮੁੱਖ ਮੱਸਿਆ ਹਨ।
Publish Date: Fri, 05 Jan 2024 04:50 PM (IST)
Updated Date: Sat, 06 Jan 2024 05:00 PM (IST)
ਧਰਮ ਡੈਸਕ, ਨਵੀਂ ਦਿੱਲੀ : Amavasya 2024 List: ਸਨਾਤਨ ਧਰਮ 'ਚ ਮੱਸਿਆ ਦਾ ਦਿਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਦਿਨ ਪੂਰਵਜਾਂ ਦੀ ਪੂਜਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਮੱਸਿਆ ਮਹੀਨੇ 'ਚ ਇੱਕ ਵਾਰ ਮਨਾਈ ਜਾਂਦੀ ਹੈ। ਇਸ ਦਿਨ ਕੋਈ ਵੀ ਸ਼ੁਭ ਕਾਰਜ ਨਹੀਂ ਕਰਨਾ ਚਾਹੀਦਾ। ਹਾਲਾਂਕਿ, ਇਸ ਦਿਨ ਗੰਗਾ ਨਦੀ 'ਚ ਪਵਿੱਤਰ ਇਸ਼ਨਾਨ, ਪਿੱਤਰ ਤਰਪਣ, ਪਿੱਤਰ ਪੂਜਾ, ਪਿੰਡ ਦਾਨ ਤੇ ਬ੍ਰਾਹਮਣਾਂ ਨੂੰ ਭੋਜਨ ਆਦਿ ਕਰਵਾਉਣ ਲਈ ਸ਼ੁਭ ਮੰਨਿਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਸੋਮਵਤੀ ਮੱਸਿਆ, ਭੌਮਵਤੀ ਮੱਸਿਆ, ਮੌਨੀ ਮੱਸਿਆ, ਸ਼ਨੀ ਮੱਸਿਆ, ਹਰਿਆਲੀ ਮੱਸਿਆ, ਦੀਵਾਲੀ ਮੱਸਿਆ ਤੇ ਸਰਵ ਪਿੱਤਰੀ ਮੱਸਿਆ ਹਿੰਦੂ ਧਰਮ 'ਚ ਮਨਾਈਆਂ ਜਾਣ ਵਾਲੀਆਂ ਕੁਝ ਪ੍ਰਮੁੱਖ ਮੱਸਿਆ ਹਨ।
ਮੱਸਿਆ ਦਾ ਮਹੱਤਵ
ਜੋਤਿਸ਼ ਸ਼ਾਸਤਰ ਅਨੁਸਾਰ, ਇਹ ਦਿਨ ਬਹੁਤ ਸ਼ਕਤੀਸ਼ਾਲੀ ਹੈ, ਕਿਉਂਕਿ ਇਹ ਚੰਦਰਮਾ ਦੀ ਪੂਜਾ ਨੂੰ ਸਮਰਪਿਤ ਹੈ। ਇਸ ਦਿਨ ਚੰਦਰਮਾ ਆਪਣੇ ਅਲੋਪ ਹੋਣ ਦੇ ਪੜਾਅ 'ਚ ਹੁੰਦਾ ਹੈ। ਜੇ ਤੁਹਾਡੇ ਜਨਮ ਚਾਰਟ 'ਚ ਚੰਦਰਮਾ ਖਰਾਬ ਸਥਿਤੀ 'ਚ ਹੈ ਤਾਂ ਇਹ ਯਕੀਨੀ ਤੌਰ 'ਤੇ ਤੁਹਾਡੀਆਂ ਭਾਵਨਾਵਾਂ ਅਤੇ ਸੰਵੇਦਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ।
ਇੱਥੇ ਪੜ੍ਹੋ ਮੱਸਿਆ ਦੀਆਂ ਤਰੀਕਾਂ
'ਪੋਹ ਮੱਸਿਆ ਸ਼ੁਰੂ - 10 ਜਨਵਰੀ 2024
ਮਾਘ ਮੱਸਿਆ - 9 ਫਰਵਰੀ 2024
ਫੱਗਣ ਮੱਸਿਆ – 10 ਮਾਰਚ 2024
ਚੇਤ ਦੀ ਮੱਸਿਆ – 8 ਅਪ੍ਰੈਲ 2024
ਵਿਸਾਖ ਦੀ ਮੱਸਿਆ – 7 ਮਈ 2024
ਜੇਠ ਦੀ ਮੱਸਿਆ – 6 ਜੂਨ 2024
ਹਾੜ੍ਹ ਦੀ ਮੱਸਿਆ – 5 ਜੁਲਾਈ 2024
ਸਾਵਣ ਮੱਸਿਆ – 4 ਅਗਸਤ 2024
ਭਾਦੋਂ ਮੱਸਿਆ – 2 ਸਤੰਬਰ 2024
ਅੱਸੂ ਦੀ ਮੱਸਿਆ – 2 ਅਕਤੂਬਰ 2024
ਕੱਤਕ ਮੱਸਿਆ – 1 ਨਵੰਬਰ 2024
ਮਾਰਗਸ਼ੀਰਸ਼ ਮੱਸਿਆ - 1 ਦਸੰਬਰ 2024'