Ahoi Ashtami 2025 Date : ਧਾਰਮਿਕ ਮਾਨਤਾ ਅਨੁਸਾਰ, ਇਸ ਵਰਤ ਨੂੰ ਕਰਨ ਨਾਲ ਸੰਤਾਨ ਨੂੰ ਲੰਬੀ ਉਮਰ ਦਾ ਆਸ਼ੀਰਵਾਦ ਮਿਲਦਾ ਹੈ। ਨਾਲ ਹੀ ਬੱਚੇ ਦੇ ਕਰੀਅਰ 'ਚ ਤਰੱਕੀ ਹੁੰਦੀ ਹੈ। ਇਸ ਲਈ, ਆਓ ਇਸ ਲੇਖ 'ਚ ਵਿਸਥਾਰ ਨਾਲ ਜਾਣੀਏ ਅਹੋਈ ਅਸ਼ਟਮੀ ਦੀ ਤਰੀਕ ਤੇ ਸ਼ੁਭ ਮਹੂਰਤ ਬਾਰੇ।

Ahoi Ashtami 2025 Date : ਧਰਮ ਡੈਸਕ, ਨਵੀਂ ਦਿੱਲੀ : ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ (Ahoi Ashtami 2025 Kab Hai) ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਅਹੋਈ ਅਸ਼ਟਮੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਰਤ ਨੂੰ ਸੁਹਾਗਣ ਔਰਤਾਂ ਨਿਰਜਲਾ ਕਰਦੀਆਂ ਹੈ ਤੇ ਤਾਰਿਆਂ ਦੇ ਦਰਸ਼ਨ ਤੇ ਅਰਘ ਤੋਂ ਬਾਅਦ ਵਰਤ ਮੁਕੰਮਲ ਕੀਤਾ ਜਾਂਦਾ ਹੈ।
ਧਾਰਮਿਕ ਮਾਨਤਾ ਅਨੁਸਾਰ, ਇਸ ਵਰਤ ਨੂੰ ਕਰਨ ਨਾਲ ਸੰਤਾਨ ਨੂੰ ਲੰਬੀ ਉਮਰ ਦਾ ਆਸ਼ੀਰਵਾਦ ਮਿਲਦਾ ਹੈ। ਨਾਲ ਹੀ ਬੱਚੇ ਦੇ ਕਰੀਅਰ 'ਚ ਤਰੱਕੀ ਹੁੰਦੀ ਹੈ। ਇਸ ਲਈ, ਆਓ ਇਸ ਲੇਖ 'ਚ ਵਿਸਥਾਰ ਨਾਲ ਜਾਣੀਏ ਅਹੋਈ ਅਸ਼ਟਮੀ ਦੀ ਤਰੀਕ ਤੇ ਸ਼ੁਭ ਮਹੂਰਤ ਬਾਰੇ।
ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਅਹੋਈ ਅਸ਼ਟਮੀ ਦਾ ਤਿਉਹਾਰ 13 ਅਕਤੂਬਰ ਨੂੰ ਮਨਾਇਆ ਜਾਵੇਗਾ।
- ਕੱਤਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਦੀ ਸ਼ੁਰੂਆਤ- 13 ਅਕਤੂਬਰ ਨੂੰ ਰਾਤ 12 .24 ਮਿੰਟ 'ਤੇ
- ਕੱਤਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਦੀ ਸਮਾਪਤੀ- 14 ਅਕਤੂਬਰ ਨੂੰ ਰਾਤ 11.9 ਮਿੰਟ 'ਤੇ
- ਪੂਜਾ ਕਰਨ ਦਾ ਸ਼ੁਭ ਮਹੂਰਤ- ਸ਼ਾਮ 5.53 ਮਿੰਟ ਤੋਂ ਸ਼ਾਮ 7.8 ਮਿੰਟ ਤਕ
- ਤਾਰਿਆਂ ਨੂੰ ਦੇਖਣ ਦਾ ਸਮਾਂ- ਸ਼ਾਮ 6.17 ਮਿੰਟ ਤੱਕ
ਅਹੋਈ ਅਸ਼ਟਮੀ ਦੇ ਦਿਨ ਭੁੱਲ ਕੇ ਵੀ ਕਾਲੇ ਰੰਗ ਦੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਕਿਸੇ ਦੇ ਬਾਰੇ ਗਲਤ ਨਾ ਸੋਚੋ ਤੇ ਕਿਸੇ ਨਾਲ ਵਾਦ-ਵਿਵਾਦ ਨਾ ਕਰੋ। ਕਿਸੇ ਨਾਲ ਲੜਾਈ-ਝਗੜਾ ਨਾ ਕਰੋ। ਵਰਤ ਦਾ ਪਾਰਣ ਕਰਦੇ ਸਮੇਂ ਸਾਤਵਿਕ ਭੋਜਨ ਦਾ ਸੇਵਨ ਕਰੋ।
- ਅਹੋਈ ਅਸ਼ਟਮੀ ਦੇ ਦਿਨ ਸਵੇਰੇ ਨ੍ਹਾਉਣ ਤੋਂ ਬਾਅਦ ਵਰਤ ਦਾ ਸੰਕਲਪ ਲਓ।
- ਅਹੋਈ ਮਾਤਾ ਦੀ ਪੂਜਾ-ਅਰਚਨਾ ਕਰੋ।
- ਵਰਤ ਕਥਾ ਦਾ ਪਾਠ ਕਰੋ।
- ਅਹੋਈ ਮਾਤਾ ਤੋਂ ਸੰਤਾਨ ਦੇ ਜੀਵਨ 'ਚ ਸੁੱਖ-ਸ਼ਾਂਤੀ ਦੀ ਪ੍ਰਾਪਤੀ ਲਈ ਕਾਮਨਾ ਕਰੋ।
- ਇਸ ਦਿਨ ਅੰਨ-ਧਨ ਸਮੇਤ ਹੋਰ ਚੀਜ਼ਾਂ ਦਾ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ।
ਅਹੋਈ ਅਸ਼ਟਮੀ ਦੇ ਮੌਕੇ 'ਤੇ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੇ ਨਾਲ ਅਹੋਈ ਮਾਤਾ ਦੀ ਪੂਜਾ-ਅਰਚਨਾ ਕਰਨ ਦਾ ਰਿਵਾਜ ਹੈ। ਧਾਰਮਿਕ ਮਾਨਤਾ ਅਨੁਸਾਰ, ਇਸ ਦਿਨ ਮਹਾਦੇਵ ਦੀ ਪੂਜਾ ਕਰਨ ਨਾਲ ਸਾਧਕ ਨੂੰ ਜੀਵਨ ਵਿਚ ਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ ਅਤੇ ਜੀਵਨ ਦੇ ਸਾਰੇ ਦੁੱਖ-ਸੰਕਟ ਦੂਰ ਹੁੰਦੇ ਹਨ। ਇਸ ਦਿਨ ਪੂਜਾ ਦੌਰਾਨ ਵਰਤ ਕਥਾ ਦਾ ਪਾਠ ਕਰਨ ਨਾਲ ਸੰਤਾਨ ਦੇ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਸੰਤਾਨ ਦੇ ਜੀਵਨ 'ਚ ਤਰੱਕੀ ਦੇ ਮਾਰਗ ਖੁੱਲ੍ਹਦੇ ਹਨ।