ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥ ਮਨ ਕੀ ਪਰਤੀਤਿ ਮਨ ਤੇ ਪਾਈ ॥ ਪੂਰੇ ਗੁਰ ਤੇ ਸਬਦਿ ਬੁਝਾਈ ॥ ਜੀਵਣ ਮਰਣੁ ਕੋ ਸਮਸਰਿ ਵੇਖੈ ॥ ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥
ਬਿਲਾਵਲੁ ਮਹਲਾ ੩ ॥ ਪੂਰੇ ਗੁਰ ਤੇ ਵਡਿਆਈ ਪਾਈ ॥ ਅਚਿੰਤ ਨਾਮੁ ਵਸਿਆ ਮਨਿ ਆਈ ॥ ਹਉਮੈ ਮਾਇਆ ਸਬਦਿ ਜਲਾਈ ॥ ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥ ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥ ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥ ਮਨ ਕੀ ਪਰਤੀਤਿ ਮਨ ਤੇ ਪਾਈ ॥ ਪੂਰੇ ਗੁਰ ਤੇ ਸਬਦਿ ਬੁਝਾਈ ॥ ਜੀਵਣ ਮਰਣੁ ਕੋ ਸਮਸਰਿ ਵੇਖੈ ॥ ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥
बिलावलुमहला ३ ॥ पूरेगुर तेवडिआई पाई ॥ अचिंत नामुवसिआ मनि आई ॥ हउमैमाइआ सबदि जलाई ॥ दरि साचैगुर तेसोभा पाई ॥१॥ जगदीस सेवउ मैअवरुन काजा ॥ अनदिनुअनदुहोवैमनि मेरैगुरमुखि मागउ तेरा नामुनिवाजा ॥१॥ रहाउ ॥ मन की परतीति मन ते पाई ॥ पूरेगुर तेसबदि बुझाई ॥ जीवण मरणुको समसरि वेखै॥ बहुड़ि न मरैना जमुपेखै॥२॥
Bilaaval, Third Mehl: From the Perfect Guru, I have obtained glorious greatness. The Naam, the Name of the Lord, has spontaneously come to abide in my mind. Through the Word of the Shabad, I have burnt away egotism and Maya. Through the Guru, I have obtained honor in the Court of the True Lord. ||1|| I serve the Lord of the Universe; I have no other work to do. Night and day, my mind is in ecstasy; as Gurmukh, I beg for the bliss-giving Naam. ||1||Pause|| From the mind itself, mental faith is obtained. Through the Guru, I have realized the Shabad. How rare is that person, who looks upon life and death alike. She shall never die again, and shall not have to see the Messenger of Death. ||2||
ਤੇ = ਤੋਂ। ਵਡਿਆਈ = ਗੌਰਵਤਾ, ਇੱਜ਼ਤ। ਅਚਿੰਤ ਨਾਮੁ = ਚਿੰਤਾ ਤੋਂ ਬਚਾਣ ਵਾਲਾ ਹਰਿ-ਨਾਮ। ਮਨਿ = ਮਨ ਵਿਚ। ਸਬਦਿ = ਸ਼ਬਦ ਨੇ। ਦਰਿ = ਦਰ ਉਤੇ ॥੧॥ ਜਗਦੀਸ = {ਜਗਤ-ਈਸ਼} ਹੇ ਜਗਤ ਦੇ ਮਾਲਕ! ਸੇਵਉ = ਸੇਵਉਂ, ਮੈਂ ਸੇਵਾ ਕਰਦਾ ਰਹਾਂ। ਮੈ = ਮੈਨੂੰ। ਅਵਰੁ = ਹੋਰ। ਅਨਦਿਨੁ = ਹਰ ਰੋਜ਼। ਗੁਰਮੁਖਿ = ਗੁਰੂ ਦੀ ਰਾਹੀਂ। ਮਾਗਉ = ਮਾਂਗਉਂ, ਮੈਂ ਮੰਗਦਾ ਹਾਂ। ਨਿਵਾਜਾ = ਬਖ਼ਸ਼ਸ਼ ਕਰਨ ਵਾਲਾ ॥੧॥ ਪਰਤੀਤਿ = ਸਰਧਾ, ਨਿਸ਼ਚਾ। ਮਨ ਤੇ = ਮਨ ਤੋਂ, ਅੰਦਰੋਂ ਹੀ। ਤੇ = ਤੋਂ। ਸਬਦਿ = ਸ਼ਬਦ ਦੀ ਰਾਹੀਂ। ਬੁਝਾਈ = ਸਮਝ। ਜੀਵਣ ਮਰਣੁ = ਜਨਮ ਤੋਂ ਮਰਨ ਤਕ, ਸਾਰੀ ਉਮਰ। ਕੋ = ਜੇਹੜਾ ਕੋਈ ਮਨੁੱਖ। ਸਮਸਰਿ = ਬਰਾਬਰ, ਇਕ-ਸਮਾਨ। ਬਹੁੜਿ = ਮੁੜ। ਪੇਖੈ = ਵੇਖਦਾ ॥੨॥
ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਡਿਆਈ-ਇੱਜ਼ਤ ਪ੍ਰਾਪਤ ਕਰ ਲਈ, ਉਸ ਦੇ ਮਨ ਵਿਚ ਉਹ ਹਰਿ-ਨਾਮ ਆ ਵੱਸਦਾ ਹੈ ਜੋ ਹਰੇਕ ਕਿਸਮ ਦਾ ਫ਼ਿਕਰ-ਤੌਖਲਾ ਦੂਰ ਕਰ ਦੇਂਦਾ ਹੈ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੇ ਕਾਰਨ ਪੈਦਾ ਹੋਈ ਹਉਮੈ ਸਾੜ ਲਈ, ਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਖੱਟ ਲਈ ॥੧॥ ਹੇ ਜਗਤ ਦੇ ਮਾਲਕ-ਪ੍ਰਭੂ! (ਮੇਹਰ ਕਰ) ਮੈਂ (ਤੇਰਾ ਨਾਮ) ਸਿਮਰਦਾ ਰਹਾਂ, (ਇਸ ਤੋਂ ਚੰਗਾ) ਮੈਨੂੰ ਹੋਰ ਕੋਈ ਕੰਮ ਨਾਹ ਲੱਗੇ। (ਹੇ ਪ੍ਰਭੂ!) ਗੁਰੂ ਦੀ ਸਰਨ ਪੈ ਕੇ (ਆਤਮਕ ਆਨੰਦ ਦੀ) ਬਖ਼ਸ਼ਸ਼ ਕਰਨ ਵਾਲਾ ਤੇਰਾ ਨਾਮ ਮੰਗਦਾ ਹਾਂ (ਤਾ ਕਿ) ਮੇਰੇ ਮਨ ਵਿਚ (ਉਸ ਨਾਮ ਦੀ ਬਰਕਤਿ ਨਾਲ) ਹਰ ਵੇਲੇ ਆਨੰਦ ਬਣਿਆ ਰਹੇ ॥੧॥ ਰਹਾਉ॥ ਉਸ ਮਨੁੱਖ ਨੇ ਆਪਣੇ ਅੰਦਰੋਂ ਹੀ ਆਪਣੇ ਮਨ ਵਾਸਤੇ ਸਰਧਾ-ਵਿਸ਼ਵਾਸ ਦੀ ਦਾਤ ਲੱਭ ਲਈ (ਇਹ ਸਰਧਾ ਕਿ ਪਰਮਾਤਮਾ ਸਾਰੇ ਜਗਤ ਵਿਚ ਇਕ-ਸਮਾਨ ਵਿਆਪਕ ਹੈ), ਜਿਸ ਨੇ ਪੂਰੇ ਗੁਰੂ ਪਾਸੋਂ (ਉਸ ਦੇ) ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ। ਜੇਹੜਾ ਭੀ ਮਨੁੱਖ ਸਾਰੀ ਉਮਰ ਪ੍ਰਭੂ ਨੂੰ (ਸ੍ਰਿਸ਼ਟੀ ਵਿਚ) ਇਕ-ਸਮਾਨ (ਵੱਸਦਾ) ਵੇਖਦਾ ਹੈ,ਉਸ ਨੂੰ ਕਦੇ ਆਤਮਕ ਮੌਤ ਨਹੀਂ ਵਿਆਪਦੀ, ਉਸ ਵਲ ਜਮਰਾਜ ਕਦੇ ਨਹੀਂ ਤੱਕਦਾ ॥੨॥
जिस मनुख ने पूरे गुरु से वडआई-इज्जत प्राप्त कर ली उस केमन में वः हरी नाम आ बस्ता है जो हरेक प्रकार का फिकर-भ्रम दूर कर देता है। जिस मनुख ने गुरु के शबद के द्वारा (अपने अंदर से) माया के कारन पैदा हुए हौमेय (अहंकार) जल लिया, उस ने गुरु की कृपा से सदा कायम रहने वाले परमात्मा के दर पर शोभा पा ली ॥१॥ हे जगत के मालिक प्रभु! (कृपा करो) मैं (तुम्हारा नाम) सुमिरन करता रहूँ, (इस से अच्छा) मुझे कोई और काम ना लगे। (हे प्रभु!) गुरु की शरण आ के (आत्मिक आनंद की) बख्शीश करने वाला तेरा नाम मांगता हूँ (ता की) मेरे मन में (उस नाम की बरकत से ) हर समय आनंद बना रहे॥१॥रहाउ॥ उस मनुख ने अपने अंदर से अपने मन के लिए श्रद्धा-विशवास की डाट खोज ली है (यह श्रद्धा की परमात्मा सारे जगत के एक सामान व्यापक है), जिस ने पूरे गुरु से (उस के) शब्द के द्वारा (आत्मिक जीवन की) सूझ प्राप्त कर ली। जो भी मनुख सारी उम्र प्रभु को (सृष्टि में) एक सामान (बस्ता) देखता है, उस को कभी आत्मिक मौत नहीं आती, उस की तरफ यमराज कभी नहीं देखता॥२॥