ਸਦਗੁਣਾਂ ਨੂੰ ਮਨੁੱਖੀ ਜੀਵਨ ਦੀ ਬਹੁ-ਮੁੱਲੀ ਸੰਪਦਾ ਮੰਨਿਆ ਗਿਆ ਹੈ। ਸਦਗੁਣ ਹੀ ਮਨੁੱਖੀ ਸਮਾਜ ਨੂੰ ਬਿਹਤਰ ਬਣਾਉਂਦੇ ਹਨ। ਸੁਕਰਾਤ ਮੁਤਾਬਕ ਮਨੁੱਖ ਲਈ ਇਕਮਾਤਰ ਲੋੜੀਂਦਾ ਟੀਚਾ ਹੈ-ਸਦਗੁਣ, ਜੋ ਸ੍ਰੇਸ਼ਠ ਅਤੇ ਪ੍ਰਸ਼ੰਸਾਯੋਗ ਹੈ। ਜੀਵਨ ਨੂੰ ਸੁਖਦਾਇਕ ਅਤੇ ਆਨੰਦਮਈ ਬਣਾਉਣ ਲਈ ਸੰਸਕਾਰ, ਸਦਗੁਣ ਅਤੇ ਸਦਾਚਾਰ ਦਾ ਹੋਣਾ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਕੋਲ ਅਪਾਰ ਧਨ-ਦੌਲਤ ਅਤੇ ਸੁੱਖ-ਸਹੂਲਤਾਂ ਤਾਂ ਹਨ ਪਰ ਸੰਸਕਾਰ ਤੇ ਸਦਗੁਣ ਨਾ ਹੋਣ ’ਤੇ ਉਹ ਸਦਾ ਤੋਟਾਂ ਦੇ ਮਾਰੇ, ਅਸੁਰੱਖਿਅਤ ਅਤੇ ਤਣਾਅਗ੍ਰਸਤ ਦਿਖਾਈ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਸਦਗੁਣ ਨਾ ਹੋਣ ਤਾਂ ਰੂਪ ਵਿਅਰਥ ਹੈ,
ਸਦਗੁਣਾਂ ਨੂੰ ਮਨੁੱਖੀ ਜੀਵਨ ਦੀ ਬਹੁ-ਮੁੱਲੀ ਸੰਪਦਾ ਮੰਨਿਆ ਗਿਆ ਹੈ। ਸਦਗੁਣ ਹੀ ਮਨੁੱਖੀ ਸਮਾਜ ਨੂੰ ਬਿਹਤਰ ਬਣਾਉਂਦੇ ਹਨ। ਸੁਕਰਾਤ ਮੁਤਾਬਕ ਮਨੁੱਖ ਲਈ ਇਕਮਾਤਰ ਲੋੜੀਂਦਾ ਟੀਚਾ ਹੈ-ਸਦਗੁਣ, ਜੋ ਸ੍ਰੇਸ਼ਠ ਅਤੇ ਪ੍ਰਸ਼ੰਸਾਯੋਗ ਹੈ। ਜੀਵਨ ਨੂੰ ਸੁਖਦਾਇਕ ਅਤੇ ਆਨੰਦਮਈ ਬਣਾਉਣ ਲਈ ਸੰਸਕਾਰ, ਸਦਗੁਣ ਅਤੇ ਸਦਾਚਾਰ ਦਾ ਹੋਣਾ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਕੋਲ ਅਪਾਰ ਧਨ-ਦੌਲਤ ਅਤੇ ਸੁੱਖ-ਸਹੂਲਤਾਂ ਤਾਂ ਹਨ ਪਰ ਸੰਸਕਾਰ ਤੇ ਸਦਗੁਣ ਨਾ ਹੋਣ ’ਤੇ ਉਹ ਸਦਾ ਤੋਟਾਂ ਦੇ ਮਾਰੇ, ਅਸੁਰੱਖਿਅਤ ਅਤੇ ਤਣਾਅਗ੍ਰਸਤ ਦਿਖਾਈ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਸਦਗੁਣ ਨਾ ਹੋਣ ਤਾਂ ਰੂਪ ਵਿਅਰਥ ਹੈ, ਭੁੱਖ ਨਾ ਹੋਵੇ ਤਾਂ ਭੋਜਨ ਫ਼ਜ਼ੂਲ ਹੈ, ਇਸਤੇਮਾਲ ਨਾ ਹੋਵੇ ਤਾਂ ਧਨ ਵਿਅਰਥ ਹੈ ਤੇ ਜੇ ਜੀਵਨ ਵਿਚ ਪਰਉਪਕਾਰ ਨਾ ਹੋਵੇ ਤਾਂ ਜੀਵਨ ਹੀ ਵਿਅਰਥ ਹੈ। ਅਸਲ ਵਿਚ ਸਦਾਚਾਰ ਅਤੇ ਸਦਗੁਣ ਇਕ-ਦੂਜੇ ਦੇ ਪੂਰਕ ਹਨ। ਸੰਸਕਾਰ ਨਾਲ ਸਦਗੁਣਾਂ ਦਾ ਤੇ ਸੰਸਕਾਰ ਨਾ ਹੋਣ ’ਤੇ ਔਗੁਣਾਂ ਦਾ ਵਿਕਾਸ ਹੁੰਦਾ ਹੈ। ਨਿਮਰ ਤੇ ਸਦਾਚਾਰੀ ਵਿਅਕਤੀ ’ਚ ਸੁਭਾਵਿਕ ਤੌਰ ’ਤੇ ਸਦਗੁਣਾਂ ਦਾ ਵਿਕਾਸ ਹੁੰਦਾ ਹੈ। ਜੋ ਸਦਾਚਾਰ ਦੀ ਪਾਲਣਾ ਕਰਦਾ ਹੈ, ਉਹ ਲੋਭ, ਲਾਲਚ ਵਰਗੇ ਔਗੁਣਾਂ ਤੋਂ ਆਮ ਤੌਰ ’ਤੇ ਬਚਿਆ ਰਹਿੰਦਾ ਹੈ।
ਸਦਗੁਣ ਦਾ ਅਰਥ ਬੁਰਾਈ ਤੋਂ ਸਿਰਫ਼ ਦੂਰ ਰਹਿਣਾ ਹੀ ਨਹੀਂ ਹੈ ਬਲਕਿ ਇਸ ’ਚ ਲਾਲਚ ਆਉਣ ’ਤੇ ਬੁਰਾਈ ਨੂੰ ਠੁਕਰਾਉਣ ਦੀ ਅੰਦਰੂਨੀ ਸ਼ਕਤੀ ਦੀ ਹੋਂਦ ਵੀ ਸ਼ਾਮਲ ਹੈ। ਇਸ ਲਈ ਮਨੁੱਖ ਨੂੰ ਸਦਗੁਣਾਂ ਦਾ ਸੰਗ੍ਰਹਿ ਤੇ ਔਗੁਣਾਂ ਦਾ ਤਿਆਗ ਦ੍ਰਿੜ੍ਹਤਾ ਨਾਲ ਕਰਨਾ ਚਾਹੀਦਾ ਹੈ। ਰੱਬ ਸਿਰਫ਼ ਮਨੁੱਖ ਦੇ ਸਦਗੁਣ ਨੂੰ ਪਛਾਣਦਾ ਹੈ। ਸਾਨੂੰ ਵੀ ਮਨੁੱਖ ਦੀ ਪਛਾਣ ਉਸ ਦੀ ਜਾਤ, ਧਨ ਜਾਂ ਕਿੱਤੇ ਨਾਲ ਨਹੀਂ ਬਲਕਿ ਉਸ ਦੇ ਸਦਗੁਣਾਂ ਨੂੰ ਦੇਖ ਕੇ ਕਰਨੀ ਚਾਹੀਦੀ ਹੈ। ਸਰੀਰ ਦੀ ਸੁੰਦਰਤਾ ਤਾਂ ਨਸ਼ਵਰ ਹੈ, ਪਲ ਭਰ ਦੀ ਹੈ ਪਰ ਸਦਗੁਣਾਂ ਤੋਂ ਮਿਲੀ ਸੁੰਦਰਤਾ ਅਮਰਤਾ ਪ੍ਰਦਾਨ ਕਰ ਦਿੰਦੀ ਹੈ। ਆਪਣੇ ਸਦਗੁਣਾਂ ਨਾਲ ਵਿਅਕਤੀ ਮੌਤ ਪਿੱਛੋਂ ਵੀ ਆਪਣੀ ਚੇਤੇ ਰੱਖਣ ਵਾਲੀ ਵਿਰਾਸਤ ਦੇ ਰੂਪ ’ਚ ਸਦਾ ਜਿਊਂਦਾ ਰਹਿੰਦਾ ਹੈ। ਮਨੁੱਖੀ ਜੀਵਨ ਬਹੁਤ ਚੰਗੀ ਕਿਸਮਤ ਕਾਰਨ ਪ੍ਰਾਪਤ ਹੁੰਦਾ ਹੈ। ਇਸ ਨੂੰ ਸਾਰਥਕ ਕਰਨ ਲਈ ਸਾਨੂੰ ਕਰੁਣਾ, ਪ੍ਰੇਮ, ਅਹਿੰਸਾ, ਨਿਆਂ, ਭਾਈਚਾਰੇ, ਸੱਚ, ਪਰਉਪਕਾਰ ਤੇ ਸੰਜਮ ਆਦਿ ਵਰਗੇ ਸਦਗੁਣਾਂ ਨਾਲ ਭਰਪੂਰ ਹੋ ਕੇ ਉਸ ਨੂੰ ਸੰਵਾਰਨਾ ਚਾਹੀਦਾ ਹੈ। ਸਾਨੂੰ ਹੋਰਾਂ ਲਈ ਪਰੇਸ਼ਾਨੀ ਦਾ ਸਬੱਬ ਵੀ ਨਹੀਂ ਬਣਨਾ ਚਾਹੀਦਾ।
-ਕੈਲਾਸ਼ ਮਾਂਜੂ ਬਿਸ਼ਨੋਈ।