ਜ਼ਿੰਮੇਵਾਰੀ ਦਾ ਅਹਿਸਾਸ
ਮਨੁੱਖੀ ਜੀਵਨ ਦੇ ਅਸਮਾਨ ਵਿਚ ਅਧਿਕਾਰ ਅਤੇ ਕਰਤੱਵ ਅਜਿਹੇ ਧਰੂ-ਤਾਰੇ ਹਨ ਜੋ ਇਸ ਦੇ ਰਸਤੇ ਨੂੰ ਰੋਸ਼ਨ ਅਤੇ ਅਨੁਸ਼ਾਸਿਤ ਕਰਦੇ ਹਨ। ਅਧਿਕਾਰ ਦੀ ਇੱਛਾ ਤਦ ਹੀ ਪੂਰੀ ਅਤੇ ਸਾਰਥਕ ਹੁੰਦੀ ਹੈ, ਜਦੋਂ ਵਿਅਕਤੀ ਆਪਣੇ-ਆਪ ਨੂੰ ਕਰਮ-ਯੋਗ ਦੀ ਅਗਨੀ ਵਿਚ ਤਪਾਉਂਦਾ ਹੈ ਅਤੇ ਲੋਕਾਂ ਵਿਚ ਮਾਣ ਪ੍ਰਾਪਤ ਕਰਦਾ ਹੈ। ਜੋ ਮਨੁੱਖ ਆਪਣੇ ਨਿਰਧਾਰਤ ਕਰਤੱਵਾਂ ਦੀ ਵੇਦੀ ’ਤੇ ਸਮਰਪਣ ਨਹੀਂ ਕਰਦਾ, ਉਹ ਅਧਿਕਾਰ ਦੇ ਪ੍ਰਸਾਦ ਦੀ ਆਸ ਵੀ ਨਹੀਂ ਕਰ ਸਕਦਾ।
Publish Date: Fri, 19 Dec 2025 09:35 PM (IST)
Updated Date: Sat, 20 Dec 2025 07:46 AM (IST)
ਮਨੁੱਖੀ ਜੀਵਨ ਦੇ ਅਸਮਾਨ ਵਿਚ ਅਧਿਕਾਰ ਅਤੇ ਕਰਤੱਵ ਅਜਿਹੇ ਧਰੂ-ਤਾਰੇ ਹਨ ਜੋ ਇਸ ਦੇ ਰਸਤੇ ਨੂੰ ਰੋਸ਼ਨ ਅਤੇ ਅਨੁਸ਼ਾਸਿਤ ਕਰਦੇ ਹਨ। ਅਧਿਕਾਰ ਦੀ ਇੱਛਾ ਤਦ ਹੀ ਪੂਰੀ ਅਤੇ ਸਾਰਥਕ ਹੁੰਦੀ ਹੈ, ਜਦੋਂ ਵਿਅਕਤੀ ਆਪਣੇ-ਆਪ ਨੂੰ ਕਰਮ-ਯੋਗ ਦੀ ਅਗਨੀ ਵਿਚ ਤਪਾਉਂਦਾ ਹੈ ਅਤੇ ਲੋਕਾਂ ਵਿਚ ਮਾਣ ਪ੍ਰਾਪਤ ਕਰਦਾ ਹੈ। ਜੋ ਮਨੁੱਖ ਆਪਣੇ ਨਿਰਧਾਰਤ ਕਰਤੱਵਾਂ ਦੀ ਵੇਦੀ ’ਤੇ ਸਮਰਪਣ ਨਹੀਂ ਕਰਦਾ, ਉਹ ਅਧਿਕਾਰ ਦੇ ਪ੍ਰਸਾਦ ਦੀ ਆਸ ਵੀ ਨਹੀਂ ਕਰ ਸਕਦਾ। ਯੋਗਤਾ ਦਾ ਬੀਅ, ਤਪ ਵਾਲੇ ਕਰਮ ਅਤੇ ਪੁਰਸ਼ਾਰਥ ਦੇ ਮਾਰਗ ਦੀ ਉਹ ਪੌੜੀ ਹਨ ਜਿਨ੍ਹਾਂ ਨਾਲ ਮਨੁੱਖ ਆਪਣੀਆਂ ਨੇਕ ਖ਼ਾਹਿਸ਼ਾਂ ਦੇ ਖ਼ੂਬਸੂਰਤ ਸਿਖਰ ਦਾ ਦਰਸ਼ਨ ਕਰਦਾ ਹੈ। ਇਸ ਧਰਤੀ ’ਤੇ ਕੋਈ ਵੀ ਆਤਮਾ ਜਨਮ ਤੋਂ ਤਾਕਤਵਰ ਨਹੀਂ ਹੁੰਦੀ। ਇਕਜੁੱਟਤਾ ਵਾਲੀ ਸੋਚ ਸਦਾ ਉਸ ਨੂੰ ਅਗਵਾਈ ਦਾ ਅਸ਼ੀਰਵਾਦ ਦਿੰਦੀ ਹੈ ਜੋ ਯੋਗ, ਨਿਮਰ ਅਤੇ ਲੋਕ-ਹਿਤ ਵਿਚ ਸਮਰਪਿਤ ਹੋਵੇ।
ਅਧਿਕਾਰ ਦਾ ਮੋਹ ਜੇ ਕਰਤੱਵ-ਵਿਹੂਣਾ ਹੋ ਜਾਵੇ ਤਾਂ ਉਹ ਹੰਕਾਰ ਦਾ ਬੋਝ ਬਣ ਜਾਂਦਾ ਹੈ। ਜੋ ਵਿਅਕਤੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੋਂ ਬਿਨਾਂ ਸ਼ਾਸਕ ਦੀ ਉਪਾਧੀ ਚਾਹੁੰਦਾ ਹੈ, ਉਹ ਗਿਆਨ ਦੇ ਪ੍ਰਕਾਸ਼ ਤੋਂ ਦੂਰ ਅਤੇ ਭਰਮ ਦੀ ਡੂੰਘੀ ਗੁਫਾ ਵਿਚ ਭਟਕ ਰਿਹਾ ਹੁੰਦਾ ਹੈ। ਗਿਆਨੀ ਵਿਅਕਤੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਪਰਿਵਾਰ, ਸਮਾਜ ਅਤੇ ਸਾਰੇ ਸੰਸਾਰ ਦਾ ਸੰਤੁਲਨ ਸਿਰਫ਼ ਕਰਤੱਵ-ਨਿਸ਼ਠਾ ਦੀ ਦਿ੍ਰੜ੍ਹ ਜ਼ਮੀਨ ’ਤੇ ਹੀ ਟਿਕਿਆ ਹੋਇਆ ਹੈ।
ਹੰਕਾਰ ਵਿਚ ਚੂਰ ਸੰਸਾਰ ਤਦ ਹੀ ਦਿੱਵਿਅਤਾ ਦਾ ਰੂਪ ਧਾਰਨ ਕਰਦਾ ਹੈ, ਜਦੋਂ ਸੱਚ, ਗਿਆਨ ਅਤੇ ਵਿਵੇਕ ਦਾ ਪਾਰਸ-ਸਪਰਸ਼ ਇਸ ਨੂੰ ਰੋਸ਼ਨ ਕਰਦਾ ਹੈ। ਜਿਵੇਂ ਹੀ ਹੰਕਾਰ ਦਾ ਪਰਦਾ ਹਟਦਾ ਹੈ, ਤਿਵੇਂ ਹੀ ਸਮੂਹ ਜਗਤ ਇਕ ਵਿਸ਼ਾਲ ਪਰਿਵਾਰ ਦਾ ਅਹਿਸਾਸ ਕਰਾਉਂਦਾ ਹੈ ਜਿੱਥੇ ‘ਮੈਂ ਅਤੇ ਤੂੰ’ ਦਾ ਫ਼ਰਕ ਮਿਟ ਜਾਂਦਾ ਹੈ ਅਤੇ ਸਿਰਫ਼ ਆਤਮਾ ਦਾ ਏਕਾ ਹੀ ਬਾਕੀ ਰਹਿ ਜਾਂਦਾ ਹੈ। ਨਿਸ਼ਕਾਮਤਾ, ਸ਼ੁੱਧ ਪ੍ਰੇਮ ਅਤੇ ਸਰਲਤਾ, ਇਹ ਉਹ ਦਿੱਵਿਆ ਸ਼ਕਤੀਆਂ ਹਨ ਜੋ ਮਾਇਆ ਦੇ ਅੰਧਕਾਰ ਨੂੰ ਚੀਰ ਕੇ ਜੀਵਨ ਵਿਚ ਅਥਾਹ ਪ੍ਰਕਾਸ਼ ਅਤੇ ਆਨੰਦ ਭਰ ਦਿੰਦੀਆਂ ਹਨ। ਇਹੀ ਮੋਕਸ਼ ਦਾ ਪਾਵਨ ਮਾਰਗ ਹੈ ਜਿੱਥੇ ਕਰਤੱਵ ਕਰਮ-ਯੋਗ ਬਣਦਾ ਹੈ ਅਤੇ ਪ੍ਰੇਮ-ਸਨੇਹ ਅਧਿਕਾਰ ਦੇ ਸਾਰੇ ਭਰਮਾਂ ਦਾ ਭੰਜਨ ਕਰ ਕੇ ਆਤਮਾ ਨੂੰ ਉਸ ਦੇ ਸਰਬੋਤਮ ਸੱਚ ਵੱਲ ਲੈ ਕੇ ਜਾਂਦੇ ਹਨ।
-ਅਚਾਰੀਆ ਨਾਰਾਇਣ ਦਾਸ।