ਸ਼ਬਦਾਂ ਦੀ ਉਤਪਤੀ ਦੈਵੀ ਮੰਨੀ ਗਈ ਹੈ। ਸ਼ਬਦਾਂ ਵਿਚ ਪ੍ਰਚੰਡ ਊਰਜਾ ਮੌਜੂਦ ਹੁੰਦੀ ਹੈ। ਸ਼ਬਦ ਗੱਲਬਾਤ ਕਰਨ, ਭਾਵਨਾਵਾਂ, ਵਲਵਲਿਆਂ ਅਤੇ ਮਨਸ਼ਾ ਦੇ ਪ੍ਰਗਟਾਵੇ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸ਼ਬਦ ਸਾਡੀ ਸੋਚ ਨੂੰ ਪ੍ਰਭਾਵਿਤ ਕਰਦੇ ਹੋਏ ਸਾਡੀ ਦਸ਼ਾ-ਦਿਸ਼ਾ ਨੂੰ ਬਦਲ ਸਕਦੇ ਹਨ। ਸੱਚ ਭਰਪੂਰ ਸਾਹਿਤ ਵਿਚ ਪੁਨੀਤ ਭਾਵ ਨਾਲ ਉਚਾਰਨ ਕੀਤੇ ਮੰਤਰਾਂ ਦੇ ਪ੍ਰਭਾਵ ਨਾਲ ਅਸੰਭਵ ਕੰਮ ਵੀ ਸੰਭਵ ਹੋਣ ਦੀਆਂ ਦਾਸਤਾਨਾਂ ਦਾ ਉਲੇਖ ਮਿਲਦਾ ਹੈ।

ਸ਼ਬਦਾਂ ਦੀ ਉਤਪਤੀ ਦੈਵੀ ਮੰਨੀ ਗਈ ਹੈ। ਸ਼ਬਦਾਂ ਵਿਚ ਪ੍ਰਚੰਡ ਊਰਜਾ ਮੌਜੂਦ ਹੁੰਦੀ ਹੈ। ਸ਼ਬਦ ਗੱਲਬਾਤ ਕਰਨ, ਭਾਵਨਾਵਾਂ, ਵਲਵਲਿਆਂ ਅਤੇ ਮਨਸ਼ਾ ਦੇ ਪ੍ਰਗਟਾਵੇ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸ਼ਬਦ ਸਾਡੀ ਸੋਚ ਨੂੰ ਪ੍ਰਭਾਵਿਤ ਕਰਦੇ ਹੋਏ ਸਾਡੀ ਦਸ਼ਾ-ਦਿਸ਼ਾ ਨੂੰ ਬਦਲ ਸਕਦੇ ਹਨ। ਸੱਚ ਭਰਪੂਰ ਸਾਹਿਤ ਵਿਚ ਪੁਨੀਤ ਭਾਵ ਨਾਲ ਉਚਾਰਨ ਕੀਤੇ ਮੰਤਰਾਂ ਦੇ ਪ੍ਰਭਾਵ ਨਾਲ ਅਸੰਭਵ ਕੰਮ ਵੀ ਸੰਭਵ ਹੋਣ ਦੀਆਂ ਦਾਸਤਾਨਾਂ ਦਾ ਉਲੇਖ ਮਿਲਦਾ ਹੈ। ਸਾਰੇ ਧਰਮਾਂ ਵਿਚ ਸ਼ਬਦਾਂ ਅਤੇ ਇਨ੍ਹਾਂ ਨਾਲ ਜੁੜੀਆਂ ਵਸਤਾਂ ਦੀ ਵਰਤੋਂ ਦੀ ਲੰਬੀ ਪ੍ਰਥਾ ਹੈ। ਸੰਤਾਂ ਦੀ ਬਾਣੀ ਦਾ ਅੰਮ੍ਰਿਤਪਾਨ ਕਰਨ ਲਈ ਲੋਕ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਆਉਂਦੇ ਰਹਿੰਦੇ ਹਨ। ਜਿਸ ਅਨੁਪਾਤ ਵਿਚ ਈਸ਼ਵਰ ਵਿਚ ਆਸਥਾ ਰਹੇਗੀ, ਉਸੇ ਅਨੁਸਾਰ ਈਸ਼ਵਰੀ ਤਾਕਤ ਪ੍ਰਾਪਤ ਹੋਵੇਗੀ। ਕਰੁਣਾ, ਸਮਰਪਣ ਅਤੇ ਸੇਵਾ ਭਾਵ, ਨਿਰਸਵਾਰਥ ਆਚਰਣ ਤੋਂ ਪ੍ਰੇਰਿਤ, ਮਨ-ਵਚਨ-ਕਰਮ ਤੋਂ ਈਸ਼ਵਰੀ ਵਿਧਾਨ ਦੀ ਪਾਲਣਾ ਕਰਨ ਵਾਲੇ ਲੋਕਾਂ ਵਿਚ ਈਸ਼ਵਰੀ ਸ਼ਕਤੀ ਦਾ ਵਾਸ ਹੁੰਦਾ ਹੈ। ਨਿਰਛਲਤਾ, ਹੋਰਾਂ ਦੇ ਹਿੱਤਾਂ ਬਾਰੇ ਸੋਚਣਾ, ਪ੍ਰੇਮ ਅਤੇ ਕਰੁਣਾ ਭਾਵ ਅਤੇ ਨੇਕ ਆਚਰਣ ਨਾਲ ਭਰਪੂਰ ਵਿਅਕਤੀ ਇਸ ਲੋਕ ਵਿਚ ਈਸ਼ਵਰ ਦੇ ਪ੍ਰਤੀਨਿਧ ਹੁੰਦੇ ਹਨ।
ਉਨ੍ਹਾਂ ਦੀ ਬਾਣੀ ਵਿਚ ਅਸਾਧਾਰਨ ਗਰਿਮਾ ਮਿਲੇਗੀ, ਲੋਕਾਂ ਨੂੰ ਬੁੱਝਣ ਅਤੇ ਉਨ੍ਹਾਂ ਦੇ ਭਵਿੱਖ ਬਾਬਤ ਉਨ੍ਹਾਂ ਨੂੰ ਪਹਿਲਾਂ ਹੀ ਅਹਿਸਾਸ ਹੁੰਦਾ ਰਹਿੰਦਾ ਹੈ। ਅਜਿਹੇ ਉੱਨਤ ਲੋਕਾਂ ਦਾ ਅਸ਼ੀਰਵਾਦ ਸਾਡੇ ਜੀਵਨ ਵਿਚ ਬੁਨਿਆਦੀ ਬਦਲਾਅ ਲਿਆ ਸਕਦਾ ਹੈ। ਜਗਿਆਸੂ ਬਹੁਤ ਤਾਂਘਵਾਨ ਰਹਿੰਦੇ ਹਨ ਕਿ ਉਨ੍ਹਾਂ ਨੂੰ ਸਿੱਧ ਪੁਰਸ਼ਾਂ ਦੇ ਪਿਆਰ ਅਤੇ ਉਨ੍ਹਾਂ ਦੇ ਵਿਅਕਤੀਗਤ ਅਸ਼ੀਰਵਾਦ ਦਾ ਸੌਭਾਗ ਮਿਲੇ। ਪਰਲੌਕਿਕ ਸ਼ਕਤੀਆਂ ਨਾਲ ਭਰਪੂਰ ਸਦਾਚਾਰੀ ਲੋਕਾਂ ਤੋਂ ਇਲਾਵਾ ਇਕ ਵਰਗ ਮਾਤਾ-ਪਿਤਾ ਅਤੇ ਆਪਣੇ ਉਨ੍ਹਾਂ ਸਿਆਣਿਆਂ ਦਾ ਹੈ ਜਿਨ੍ਹਾਂ ਦੇ ਅਸ਼ੀਰਵਾਦ ਬਿਨਾਂ ਕਿਸੇ ਸ਼ਰਤ ਦੇ ਲੰਬੇ ਸਮੇਂ ਤੋਂ ਸਾਡੇ ਨਾਲ ਰਹਿੰਦੇ ਹਨ। ਇਸ ਗੂੜ੍ਹੇ ਪ੍ਰੇਮ ਕਾਰਨ ਉਹ ਸਾਨੂੰ ਸਮਰੱਥਾਵਾਨ ਬਣਨ ਅਤੇ ਉੱਚਿਤ ਮਾਰਗ ’ਤੇ ਚੱਲਣ ਦਾ ਅਸ਼ੀਰਵਾਦ ਦਿੰਦੇ ਹਨ। ਆਮ ਕੰਮ ਸੋਮਿਆਂ, ਅਨੁਭਵ, ਬੁੱਧੀ ਅਤੇ ਕੌਸ਼ਲ ਦੇ ਸਹਾਰੇ ਸਿਰੇ ਚੜ੍ਹ ਜਾਂਦੇ ਹਨ ਪਰ ਚੇਤੇ ਰਹੇ ਕਿ ਵੱਡੇ ਕਾਰਜ ਈਸ਼ਵਰੀ ਤਾਕਤ ਤੋਂ ਬਿਨਾਂ ਸੰਪੂਰਨ ਨਹੀਂ ਹੁੰਦੇ। ਕਾਬਲ, ਸਿੱਧ ਪੁਰਸ਼ਾਂ ਦਾ ਅਸ਼ੀਰਵਾਦ ਸਾਰਥਕ ਜੀਵਨ ਲਈ ਜ਼ਰੂਰੀ ਹੈ ਪਰ ਇਹ ਯਕੀਨੀ ਬਣਾਉਣ ਲਈ ਪਹਿਲਾਂ ਉਨ੍ਹਾਂ ਵਿਚ ਆਸਥਾ ਰੱਖਣੀ ਹੋਵੇਗੀ।
-ਹਰੀਸ਼ ਬੜਥਵਾਲ।