ਆਤਮ ਪ੍ਰਕਾਸ਼ ਦਾ ਅਹਿਸਾਸ ਕਰਨਾ ਬੇਹੱਦ ਜ਼ਰੂਰੀ
ਕਾਲ਼ੀ-ਬੋਲ਼ੀ ਰਾਤ ਤੋਂ ਬਾਅਦ ਜਦੋਂ ਸੂਰਜ ਨਿਕਲਦਾ ਹੈ ਤਾਂ ਉਸ ਦੀ ਰੋਸ਼ਨੀ ਅਤੇ ਚਮਕ ਨਾਲ ਜੀਵਨ ਦੇ ਸੂਤਰ ਸੰਚਾਲਿਤ ਹੁੰਦੇ ਹਨ। ਪੌਦੇ ਸਾਹ ਲੈਂਦੇ ਹਨ। ਪੰਛੀ ਚਹਿਕਦੇ ਹਨ। ਜੀਵਨ ਚੱਲ ਪੈਂਦਾ ਹੈ। ਸੂਰਜ ਦੀਆਂ ਕਿਰਨਾਂ ਤੋਂ ਬਗੈਰ ਇਹ ਸ੍ਰਿਸ਼ਟੀ ਅੰਧਕਾਰ ਦੇ ਆਗੋਸ਼ ਵਿਚ ਸਮਾ ਕੇ ਨਸ਼ਟ ਹੋ ਜਾਵੇਗੀ।
Publish Date: Tue, 02 Dec 2025 09:43 PM (IST)
Updated Date: Wed, 03 Dec 2025 07:45 AM (IST)
ਕਾਲ਼ੀ-ਬੋਲ਼ੀ ਰਾਤ ਤੋਂ ਬਾਅਦ ਜਦੋਂ ਸੂਰਜ ਨਿਕਲਦਾ ਹੈ ਤਾਂ ਉਸ ਦੀ ਰੋਸ਼ਨੀ ਅਤੇ ਚਮਕ ਨਾਲ ਜੀਵਨ ਦੇ ਸੂਤਰ ਸੰਚਾਲਿਤ ਹੁੰਦੇ ਹਨ। ਪੌਦੇ ਸਾਹ ਲੈਂਦੇ ਹਨ। ਪੰਛੀ ਚਹਿਕਦੇ ਹਨ। ਜੀਵਨ ਚੱਲ ਪੈਂਦਾ ਹੈ। ਸੂਰਜ ਦੀਆਂ ਕਿਰਨਾਂ ਤੋਂ ਬਗੈਰ ਇਹ ਸ੍ਰਿਸ਼ਟੀ ਅੰਧਕਾਰ ਦੇ ਆਗੋਸ਼ ਵਿਚ ਸਮਾ ਕੇ ਨਸ਼ਟ ਹੋ ਜਾਵੇਗੀ। ਅਧਿਆਤਮਕ ਅਤੇ ਚਿੰਤਨ ਜਗਤ ਵਿਚ ਵੀ ਅੰਧਕਾਰ ਨੂੰ ਬੁਰਾਈਆਂ ਦਾ ਪ੍ਰਤੀਕ ਮੰਨਿਆ ਗਿਆ ਹੈ ਜਦਕਿ ਸੱਚਾਈ ਅਤੇ ਸਦਗੁਣਾਂ ਨੂੰ ਪ੍ਰਕਾਸ਼ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।
ਸਦਾਚਾਰ ਮਨੁੱਖ ਦੇ ਵਿਵਹਾਰ ਦਾ ਸਭ ਤੋਂ ਉੱਚਾ ਪੱਧਰ ਹੈ। ਇਹ ਜੀਵਨ ਨੂੰ ਰੋਸ਼ਨੀ ਪ੍ਰਦਾਨ ਕਰਦਾ ਹੈ। ਇਸ ਦੇ ਉਲਟ, ਹੰਕਾਰ ਦਾ ਅੜਿੱਕਾ ਪਾਊ
ਰੂਪ ਅੰਧਕਾਰ ਸਦਾਚਾਰ ਦੀ ਰੋਸ਼ਨੀ ਨੂੰ ਜੀਵਨ ਤੱਕ ਪਹੁੰਚਣ ਵਿਚ ਰੁਕਾਵਟ ਪੈਦਾ ਕਰਦਾ ਹੈ। ਅਜਿਹੇ ਵਿਚ ਨਿਰਾਸ਼ ਹੋਣ ਦੀ ਬਜਾਏ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਰਾਤ ਦਾ ਗਹਿਰਾ ਅੰਧਕਾਰ ਸੂਰਜ ਦੇ ਚੜ੍ਹਨ ਨਾਲ ਉੱਡ-ਪੁੱਡ ਜਾਂਦਾ ਹੈ। ਉਂਜ ਵੀ ਹਨੇਰੇ ਦਾ ਇਹ ਪਰਛਾਵਾਂ ਸਿਰਫ਼ ਅੱਧੀ ਧਰਤੀ ’ਤੇ ਹੀ ਹੁੰਦਾ ਹੈ। ਠੀਕ ਉਸੇ ਸਮੇਂ ਧਰਤੀ ਦੇ ਦੂਜੇ ਹਿੱਸੇ ਵਿਚ ਸੂਰਜ ਦੀ ਰੋਸ਼ਨੀ ਚਮਕਦੀ ਹੈ, ਅਰਥਾਤ ਪੂਰੇ ਜੀਵਨ ਵਿਚ ਕਦੇ ਵੀ ਪੂਰੀ ਨਿਰਾਸ਼ਾ ਦਾ ਅੰਧਕਾਰ ਨਹੀਂ ਹੁੰਦਾ। ਕਿਤੇ ਨਾ ਕਿਤੇ ਉਮੀਦ ਦੀ ਇਕ ਰੋਸ਼ਨੀ ਦੀ ਰੇਖਾ ਬਾਕੀ ਰਹਿੰਦੀ ਹੈ। ਸਾਨੂੰ ਇਹ ਵਿਸ਼ਵਾਸ ਵੀ ਰੱਖਣਾ ਚਾਹੀਦਾ ਹੈ ਕਿ ਜਦੋਂ ਫਿਰ ਸਵੇਰ ਹੋਵੇਗੀ ਤਾਂ ਜੋਤ ਦਾ ਉਦੈ ਥੱਕੀ ਹੋਈ ਰਾਤ ਦੇ ਆਂਚਲ ਨੂੰ ਫਿਰ ਤੋਂ ਪ੍ਰਕਾਸ਼ਮਾਨ ਕਰ ਦੇਵੇਗਾ। ਜਦੋਂ ਸਾਡੇ ਜੀਵਨ ਵਿਚ ਵੇਦਨਾ ਦੀ ਮਹਾ-ਰਾਤਰੀ ਸਾਡੀ ਚੇਤਨਾ ਦੇ ਚਾਰੇ ਪਾਸੇ ਘਿਰ ਆਵੇ ਅਤੇ ਸਾਡੇ ਕਦਮ ਅਗਿਆਨਤਾ ਅਤੇ ਬਦਕਿਸਮਤੀ ਦੇ ਅੰਧਕਾਰ ਵਿਚ ਡਗਮਗਾਉਣ ਲੱਗਣ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਵਿਅਕਤੀਗਤ ਸੁੱਖ-ਦੁੱਖ ਦਾ ਮਹੀਨ ਪਰਦਾ ਆਤਮਾ ਦੇ ਮਹਾ-ਪ੍ਰਕਾਸ਼ ਨੂੰ ਸਾਡੇ ਤੋਂ ਅਲੱਗ ਕਰਨ ਲਈ ਰੁਕਾਵਟ ਵਜੋਂ ਮੌਜੂਦ ਹੈ। ਡੂੰਘਾਈ ਨਾਲ ਵਿਚਾਰ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਅਗਿਆਨਤਾ ਅਤੇ ਪੀੜਾ ਦੀ ਇਸ ਡੂੰਘੀ ਕਾਲ਼ੀ ਰਾਤ ਦੇ ਸਿਰਜਕ ਅਸੀਂ ਖ਼ੁਦ ਹਾਂ। ਆਤਮਾ ਨੂੰ ਢਕਣ ਵਾਲੇ ਇਸ ਅੰਧਕਾਰ ਨੂੰ ਦੂਰ ਕਰਨ ਲਈ ਸਾਨੂੰ ਸਦਾਚਾਰ ਰੂਪੀ ਜੋਤ ਵਾਲੇ ਦੀਪ ਨੂੰ ਜਗਾਉਣਾ ਹੋਵੇਗਾ। ਇਸ ਰੋਸ਼ਨੀ ਵਿਚ ਅਸੀਂ ਆਤਮਾ ਦੇ ਪਰਮ ਪ੍ਰਕਾਸ਼ਵਾਨ ਹਕੀਕੀ ਰੂਪ ਨੂੰ ਦੇਖ ਅਤੇ ਸਮਝ ਸਕਾਂਗੇ।